ਵਿਦੇਸ਼ ਨੀਤੀ ਦੀ ਅਸਫ਼ਲਤਾ

ਵਿਦੇਸ਼ ਨੀਤੀ ਦੀ ਅਸਫ਼ਲਤਾ

ਇਰਾਨ ਦੁਆਰਾ ਭਾਰਤ ਨੂੰ ਚਾਬਹਾਰ ਬੰਦਰਗਾਹ ਅਤੇ ਚਾਬਹਾਰ ਤੋਂ ਅਫ਼ਗ਼ਾਨਿਸਤਾਨ ਦੇ ਸ਼ਹਿਰ ਜ਼ਾਹੇਦਾਨ ਤਕ ਬਣਨ ਵਾਲੀ ਰੇਲ ਲਾਈਨ ਦੀ ਯੋਜਨਾ ਤੋਂ ਵੱਖ ਕਰਨਾ ਭਾਰਤ ਦੀ ਵਿਦੇਸ਼ ਨੀਤੀ ਦੀ ਵੱਡੀ ਅਸਫ਼ਲਤਾ ਗਿਣਿਆ ਜਾ ਰਿਹਾ ਹੈ। ਭਾਰਤ ਸਰਕਾਰ ਨੇ 2016 ’ਚ ਇਰਾਨ ਅਤੇ ਅਫ਼ਗ਼ਾਨਿਸਤਾਨ ਨਾਲ ਸਾਂਝੇ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ ਕਿ ਉਹ ਨਾ ਸਿਰਫ਼ ਚਾਬਹਾਰ ਬੰਦਰਗਾਹ ਬਣਾਉਣ ਵਿਚ ਹਿੱਸੇਦਾਰ ਹੋਵੇਗਾ ਸਗੋਂ ਉੱਥੋਂ ਨਿਕਲਣ ਵਾਲੀ ਮਹੱਤਵਪੂਰਨ ਰੇਲ ਲਾਈਨ ਵੀ ਭਾਰਤ ਦੇ ਰੇਲ ਵਿਭਾਗ ਦੀ ‘ਇੰਡੀਅਨ ਰੇਲਵੇਜ਼ ਕੰਸਟਰੱਕਸ਼ਨ ਕੰਪਨੀ’ (ਇਰਕੋਨ) ਬਣਾਏਗੀ। ਚਾਬਹਾਰ ਬੰਦਰਗਾਹ ਇਰਾਨ ਦੇ ਸਿਸਤਾਨ-ਬਲੋਚਿਸਤਾਨ ਸੂਬੇ ਵਿਚ ਹੈ। ਕੂਟਨੀਤਕ ਤੇ ਵਪਾਰਕ ਹਲਕਿਆਂ ’ਚ ਇਸ ਬੰਦਰਗਾਹ ਦਾ ਮਹੱਤਵ ਇਸ ਲਈ ਜ਼ਿਆਦਾ ਸੀ ਕਿਉਂਕਿ ਇਸ ਨੂੰ ਪਾਕਿਸਤਾਨ ਤੇ ਚੀਨ ਵੱਲੋਂ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ’ਚ ਬਣਾਈ ਜਾ ਰਹੀ ਗਵਾਦਰ ਦੀ ਬੰਦਰਗਾਹ ਦੇ ਮੁਕਾਬਲੇ ਰੱਖ ਕੇ ਦੇਖਿਆ ਜਾ ਰਿਹਾ ਸੀ। ਚਾਬਹਾਰ ਤੇ ਗਵਾਦਰ ਵਿਚਲੀ ਦੂਰੀ ਸਿਰਫ਼ 172 ਕਿਲੋਮੀਟਰ ਹੈ। ਗਵਾਦਰ ਬੰਦਰਗਾਹ ਨੂੰ ਚੀਨ ਦੁਆਰਾ ਅਰਬਾਂ ਡਾਲਰਾਂ ਦੇ ਨਿਵੇਸ਼ ਨਾਲ ਬਣਾਏ ਜਾ ਰਹੇ ‘ਚਾਈਨਾ-ਪਾਕਿਸਤਾਨ ਇਕਨੌਮਿਕ ਕਾਰੀਡੋਰ’ (ਸੀਪੀਈਸੀ) ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਇਹ ਸ਼ਾਹਰਾਹ ਚੀਨ ਦੇ ਕਸ਼ਗਰ ਸ਼ਹਿਰ ਵਿਚੋਂ ਗੁਜ਼ਰਦੀ ਹੈ ਜਿਸ ਤੋਂ ਹੋਰ ਸ਼ਾਹਰਾਹਾਂ ਕਜ਼ਾਕਿਸਤਾਨ, ਕਿਰਗਿਜ਼ਸਤਾਨ ਅਤੇ ਤਾਜਿਕਸਤਾਨ ਨੂੰ ਜਾਂਦੀਆਂ ਹਨ। ਚਾਬਹਾਰ ਬੰਦਰਗਾਹ ਨੇ ਭਾਰਤ ਤੇ ਹੋਰ ਦੇਸ਼ਾਂ ਲਈ ਇਰਾਨ ਤੇ ਅਫ਼ਗ਼ਾਨਿਸਤਾਨ ਰਾਹੀਂ ਕੇਂਦਰੀ ਏਸ਼ੀਆ ਦੇ ਦੇਸ਼ਾਂ ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਕਜ਼ਾਕਿਸਤਾਨ, ਤਾਜਿਕਸਤਾਨ, ਕਿਰਗਿਜ਼ਸਤਾਨ, ਅਜ਼ਰਬੇਜਾਈਨ ਆਦਿ ਨਾਲ ਵਪਾਰਕ ਸਬੰਧ ਬਣਾਉਣ ਦੇ ਰਾਹ ਖੋਲ੍ਹਣੇ ਸਨ।

ਇਰਾਨ ਅਨੁਸਾਰ ਉਹ ਖ਼ੁਦ ਇਸ ਯੋਜਨਾ ’ਚ ਪੈਸਾ ਲਗਾਏਗਾ। ਇਰਾਨ ਨੇ ਕਿਹਾ ਹੈ ਕਿ ਭਾਰਤ ਨੇ ਨਿਵੇਸ਼ ਕਰਨ ਵਿਚ ਦੇਰੀ ਕੀਤੀ ਹੈ। ਭਾਰਤ ਦੇ ਕੂਟਨੀਤਕ ਹਲਕਿਆਂ ਦਾ ਕਹਿਣਾ ਹੈ ਕਿ ਭਾਰਤ ਨਿਵੇਸ਼ ਕਰਨ ਅਤੇ ਰੇਲਵੇ ਲਾਈਨ ਬਣਾਉਣ ਲਈ ਪ੍ਰਤੀਬੱਧ ਹੈ ਤੇ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਭਾਰਤ ਚਾਬਹਾਰ ਤੋਂ ਜ਼ਾਹੇਦਾਨ ਵਿਚਕਾਰ ਬਣਨ ਵਾਲੀ 628 ਕਿਲੋਮੀਟਰ ਲੰਮੀ ਰੇਲਵੇ ਲਾਈਨ ਲਈ ਕੁਝ ਸਮਾਨ ਉੱਥੇ ਭੇਜ ਵੀ ਚੁੱਕਾ ਸੀ ਪਰ ਬਾਅਦ ਵਿਚ ਅਮਰੀਕਾ ਦੁਆਰਾ ਇਰਾਨ ’ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਇਸ ਪ੍ਰਾਜੈਕਟ ਵਿਚ ਅੜਚਣਾਂ ਸ਼ੁਰੂ ਹੋ ਗਈਆਂ। ਬਾਅਦ ’ਚ ਭਾਰਤ ਨੇ ਅਮਰੀਕਾ ਤੋਂ ਇਹ ਇਜਾਜ਼ਤ ਲੈ ਲਈ ਕਿ ਚਾਬਹਾਰ ਬੰਦਰਗਾਹ ਵਿਕਸਿਤ ਕਰਨ ਨੂੰ ਪਾਬੰਦੀਆਂ ਦੇ ਦਾਇਰੇ ’ਚ ਨਾ ਲਿਆਂਦਾ ਜਾਏ ਪਰ ਕੌਮਾਂਤਰੀ ਕੰਪਨੀਆਂ ਨੇ ਲੋੜੀਂਦਾ ਸਮਾਨ ਮੁਹੱਈਆ ਕਰਵਾਉਣ ਤੋਂ ਨਾਂਹ-ਨੁੱਕਰ ਸ਼ੁਰੂ ਕਰ ਦਿੱਤੀ। ਭਾਰਤ ਇਰਾਨ ਦੇ ਮਾਮਲੇ ’ਚ ਬਹੁਤ ਦੇਰ ਤੋਂ ਅਜਿਹੀ ਨੀਤੀ ’ਤੇ ਅਮਲ ਕਰ ਰਿਹਾ ਹੈ ਜਿਸ ਤਹਿਤ ਅਮਰੀਕਾ ਦੇ ਹਿੱਤਾਂ ਦਾ ਜ਼ਿਆਦਾ ਖ਼ਿਆਲ ਰੱਖਿਆ ਜਾਂਦਾ ਹੈ। ਅਮਰੀਕਾ ਦੁਆਰਾ ਇਰਾਨ ’ਤੇ ਪਾਬੰਦੀਆਂ ਲਗਾਉਣ ਦਾ ਵੀ ਭਾਰਤ ਨੇ ਕੂਟਨੀਤਕ ਅਤੇ ਸਫ਼ਾਰਤੀ ਪੱਧਰ ’ਤੇ ਉਸ ਤਰ੍ਹਾਂ ਵਿਰੋਧ ਨਹੀਂ ਕੀਤਾ ਜਿਵੇਂ ਏਸ਼ੀਆ ਦਾ ਮੁੱਖ ਦੇਸ਼ ਹੋਣ ਦੇ ਨਾਤੇ ਕਰਨਾ ਚਾਹੀਦਾ ਸੀ।

ਭਾਰਤ ਦੀ ਵਿਦੇਸ਼ ਨੀਤੀ ਲੜਖੜਾਉਂਦੀ ਦਿਖਾਈ ਦੇ ਰਹੀ ਹੈ। 3 ਮੁੱਖ ਗਵਾਂਢੀਆਂ- ਪਾਕਿਸਤਾਨ, ਚੀਨ ਤੇ ਨੇਪਾਲ ਨਾਲ ਸਬੰਧਾਂ ’ਚ ਗਿਰਾਵਟ ਆਈ ਹੈ। ਬੰਗਲਾਦੇਸ਼ ਨੇ ਭਾਰਤ ਦੀਆਂ ਵੱਖਵਾਦੀ ਜਥੇਬੰਦੀਆਂ ਨੂੰ ਬੰਗਲਾਦੇਸ਼ ’ਚੋਂ ਬਾਹਰ ਕੱਢ ਕੇ ਭਾਰਤ ਨਾਲ ਸਬੰਧ ਸੁਧਾਰਨ ਲਈ ਚੰਗੇ ਕਦਮ ਪੁੱਟੇ ਸਨ ਪਰ ਅਸਾਮ ’ਚ ਨਾਗਰਿਕਾਂ ਦੇ ਕੌਮੀ ਰਜਿਸਟਰ ਅਤੇ ਬਾਅਦ ’ਚ ਨਾਗਰਿਕਤਾ ਸੋਧ ਕਾਨੂੰਨ ਨਾਲ ਬੰਗਲਾਦੇਸ਼ ਨਾਲ ਸਬੰਧ ਵੀ ਵਿਗੜੇ ਹਨ। ਬੰਗਲਾਦੇਸ਼ ਦੇ ਕਈ ਮੰਤਰੀਆਂ ਨੇ ਆਪਣੇ ਭਾਰਤ ਦੌਰੇ ਮੁਲਤਵੀ ਕਰ ਦਿੱਤੇ ਹਨ। ਚਾਬਹਾਰ ਬੰਦਰਗਾਹ ਭਾਰਤ ਵਾਸਤੇ ਕੇਂਦਰੀ ਏਸ਼ੀਆ ਦੇ ਦੇਸ਼ਾਂ ਤਕ ਪਹੁੰਚਣ ਅਤੇ ਉਨ੍ਹਾਂ ਨਾਲ ਵਪਾਰ ਕਰਨ ਦਾ ਵੱਡਾ ਮੌਕਾ ਸੀ। ਇਸ ਨਾਲ ਨਾ ਸਿਰਫ਼ ਇਰਾਨ ਨਾਲ ਸਬੰਧਾਂ ਵਿਚ ਹੀ ਗਿਰਾਵਟ ਆਈ ਹੈ ਸਗੋਂ ਭਾਰਤ ਦੇ ਕੇਂਦਰੀ ਏਸ਼ੀਆ ਦੇ ਦੇਸ਼ਾਂ ਨਾਲ ਵਪਾਰ ਦੇ ਮੌਕੇ ਵੀ ਕਾਫ਼ੀ ਘਟੇ ਹਨ। ਇਸ ਅਸਫ਼ਲਤਾ ਦੇ ਆਰਥਿਕ ਅਸਰ ਵੱਡੇ ਅਤੇ ਦੂਰਗਾਮੀ ਹੋਣਗੇ। ਭਾਰਤ ਨੂੰ ਮੌਕਾ ਸੰਭਾਲਦੇ ਹੋਏ ਇਰਾਨ ਨਾਲ ਗੱਲਬਾਤ ਕਰਕੇ ਨਾ ਸਿਰਫ਼ ਮਾਮਲੇ ਨੂੰ ਸੁਲਝਾਉਣਾ ਚਾਹੀਦਾ ਹੈ ਸਗੋਂ ਨਿਵੇਸ਼ ਅਤੇ ਰੇਲਵੇ ਲਾਈਨ ਦਾ ਕੰਮ ਤੇਜ਼ੀ ਨਾਲ ਕਰਕੇ ਆਪਣੀ ਭਰੋਸੇਯੋਗਤਾ ਬਹਾਲ ਕਰਨੀ ਚਾਹੀਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੇਰੇ ਨਾਂ ਪਾਸ਼ ਦਾ ਖ਼ਤ

ਮੇਰੇ ਨਾਂ ਪਾਸ਼ ਦਾ ਖ਼ਤ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All