DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੁਨਰ ਦੀ ਉਡਾਣ

ਇੱਕ ਡਿਜੀਟਲ ਸਿੱਖਿਆ ਪੋਰਟਲ ਵੱਲੋਂ ਹਾਲ ਹੀ ਵਿੱਚ 1990 ਤੋਂ 2020 ਦਰਮਿਆਨ ਜੇ ਈ ਈ ਦੇ ਟੌਪਰ ਰਹੇ ਉਮੀਦਵਾਰਾਂ ’ਤੇ ਕੀਤਾ ਗਿਆ ਅਧਿਐਨ ਭਾਰਤ ਦੇ ਸਭ ਤੋਂ ਹੋਣਹਾਰ ਦਿਮਾਗਾਂ ਦੀ ਹੋਣੀ ’ਤੇ ਰੌਸ਼ਨੀ ਪਾਉਂਦਾ ਹੈ। ਇਸ ਅਧਿਐਨ ਵਿੱਚ ਸਾਹਮਣੇ ਆਇਆ...

  • fb
  • twitter
  • whatsapp
  • whatsapp
Advertisement

ਇੱਕ ਡਿਜੀਟਲ ਸਿੱਖਿਆ ਪੋਰਟਲ ਵੱਲੋਂ ਹਾਲ ਹੀ ਵਿੱਚ 1990 ਤੋਂ 2020 ਦਰਮਿਆਨ ਜੇ ਈ ਈ ਦੇ ਟੌਪਰ ਰਹੇ ਉਮੀਦਵਾਰਾਂ ’ਤੇ ਕੀਤਾ ਗਿਆ ਅਧਿਐਨ ਭਾਰਤ ਦੇ ਸਭ ਤੋਂ ਹੋਣਹਾਰ ਦਿਮਾਗਾਂ ਦੀ ਹੋਣੀ ’ਤੇ ਰੌਸ਼ਨੀ ਪਾਉਂਦਾ ਹੈ। ਇਸ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ 31 ਟੌਪਰਾਂ ਵਿੱਚੋਂ 23 ਇਸ ਵੇਲੇ ਵਿਦੇਸ਼ਾਂ ਵਿੱਚ ਜਾ ਵਸੇ ਹਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਕਿਸੇ ਨੇ ਵੀ ਭਾਰਤ ਵਿੱਚ ਉੱਚ ਸਿੱਖਿਆ ਹਾਸਲ ਨਹੀਂ ਕੀਤੀ। ਇਹ ਅਧਿਐਨ ਭਾਰਤ ਦੀ ਖੋਜ ਪ੍ਰਣਾਲੀ ਦੀ ਭਰੋਸੇਯੋਗਤਾ ’ਤੇ ਇੱਕ ਖ਼ਮੋਸ਼ ਟਿੱਪਣੀ ਹੈ। ਇਹ ਕੋਈ ਆਮ ਵਿਦਿਆਰਥੀ ਨਹੀਂ ਹਨ। ਜੇ ਈ ਈ ਦੇ ਟੌਪਰ ਦੇਸ਼ ਦੇ ਇੰਜੀਨੀਅਰਿੰਗ ਖੇਤਰ ਵਿੱਚ ਸਭ ਤੋਂ ਹੁਨਰਮੰਦ ਤੇ ਪ੍ਰਤਿਭਾਸ਼ਾਲੀ ਦਿਮਾਗਾਂ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਕੋਲ ਪ੍ਰਮੁੱਖ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਦਾ ਮੌਕਾ ਸੀ, ਪਰ ਉੱਚ ਸਿੱਖਿਆ ਪ੍ਰਾਪਤੀ ਅਤੇ ਆਪਣਾ ਭਵਿੱਖ ਸੰਵਾਰਨ ਲਈ ਉਨ੍ਹਾਂ ਵੱਲੋਂ ਵਿਦੇਸ਼ ਦੀ ਚੋਣ ਕਰਨ ਦਾ ਫ਼ੈਸਲਾ ਇੱਕ ਗੰਭੀਰ ਮੁੱਦਾ ਹੈ। ਭਾਰਤ ਭਾਵੇਂ ਵੱਡੀ ਗਿਣਤੀ ਵਿੱਚ ਹੁਨਰਮੰਦ ਪੈਦਾ ਤਾਂ ਕਰ ਰਿਹਾ ਹੈ ਪਰ ਉਹ ਇਨ੍ਹਾਂ ਨੂੰ ਸੰਭਾਲਣ ਅਤੇ ਵਿਦੇਸ਼ ਜਾਣ ਤੋਂ ਰੋਕਣ ਵਿੱਚ ਅਸਫ਼ਲ ਸਿੱਧ ਹੋ ਰਿਹਾ ਹੈ।

ਇਸ ਦੇ ਸਿੱਟੇ ਗੰਭੀਰ ਹਨ। ਲਗਾਤਾਰ ਅਕਾਦਮਿਕ ਪੱਧਰ ’ਤੇ ਹੁਨਰਮੰਦ ਨੌਜਵਾਨ ਵਰਗ ਨੂੰ ਗੁਆਉਣ ਵਾਲਾ ਮੁਲਕ ਅਸਲ ਵਿੱਚ ਆਪਣੇ ਭਵਿੱਖ ਦੇ ਪ੍ਰੋਫੈਸਰਾਂ, ਖੋਜਕਰਤਾਵਾਂ, ਕਾਢਕਾਰਾਂ ਅਤੇ ਸੰਸਥਾਵਾਂ ਉਸਾਰਨ ਵਾਲਿਆਂ ਨੂੰ ਗੁਆ ਦਿੰਦਾ ਹੈ। ਅਧਿਐਨ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਭਾਰਤ ’ਚ ਮਾਸਟਰ ਡਿਗਰੀ ਕੋਰਸਾਂ ਵਿੱਚ ਟੌਪਰਾਂ ਦੀ ਅਣਹੋਂਦ ਘਰੇਲੂ ਖੋਜ ਦੇ ਬੁਨਿਆਦੀ ਢਾਂਚੇ ਨੂੰ ਕਮਜ਼ੋਰ ਕਰ ਸਕਦੀ ਹੈ, ਜਿਥੇ ਪਹਿਲਾਂ ਹੀ ਫੰਡਾਂ ਦੀ ਘਾਟ, ਸੀਮਤ ਵਿਸ਼ਵਵਿਆਪੀ ਸਹਿਯੋਗ ਅਤੇ ਕਮਜ਼ੋਰ ਪ੍ਰਯੋਗਸ਼ਾਲਾ ਪ੍ਰਣਾਲੀ ਮਾਰਕੇ ਦੇ ਅਧਿਐਨ ਲਈ ਅੜਿੱਕਾ ਬਣੇ ਹੋਏ ਹਨ। ਅਮਰੀਕਾ, ਯੂਰੋਪ ਅਤੇ ਪੂਰਬੀ ਏਸ਼ੀਆ ਦੀਆਂ ਯੂਨੀਵਰਸਿਟੀਆਂ ਢਾਂਚਾਗਤ ਖੋਜ ਢੰਗ, ਮਾਰਗਦਰਸ਼ਨ, ਅੰਤਰ-ਅਨੁਸ਼ਾਸਨੀ ਖੋਜ ਦੀ ਆਜ਼ਾਦੀ ਅਤੇ ਸਿੱਖਿਆ ਅਤੇ ਉਦਯੋਗ ਵਿਚਕਾਰ ਸਪੱਸ਼ਟ ਸਬੰਧ ਰੇਖਾਂਕਿਤ ਕਰਦੀਆਂ ਹਨ।

Advertisement

ਭਾਰਤੀ ਸੰਸਥਾਵਾਂ ਕੁਝ ਖੇਤਰਾਂ ਵਿੱਚ ਮੁਹਾਰਤ ਹੋਣ ਦੇ ਬਾਵਜੂਦ ਇਸ ਨੂੰ ਬਣਾਈ ਰੱਖਣ ਲਈ ਸੰਘਰਸ਼ ਕਰ ਰਹੀਆਂ ਹਨ। ਜਦੋਂ ਸਭ ਤੋਂ ਵਧੀਆ ਸਿਖਲਾਈ ਪ੍ਰਾਪਤ ਦਿਮਾਗ ਦੇਸ਼ ਛੱਡ ਕੇ ਚਲੇ ਜਾਂਦੇ ਹਨ ਤਾਂ ਨਵੀਨਤਾ ਸਿਰਜਣ ਵਾਲੀ ਪ੍ਰਣਾਲੀ ਅਤੇ ਅਕਾਦਮਿਕ ਲੀਡਰਸ਼ਿਪ ਕਮਜ਼ੋਰ ਹੋ ਜਾਂਦੀ ਹੈ ਤੇ ਸੰਸਥਾਗਤ ਸੁਧਾਰ ਦੀ ਰਫ਼ਤਾਰ ਹੋਰ ਹੌਲੀ ਹੋ ਜਾਂਦੀ ਹੈ।

Advertisement

ਭਾਰਤ ਨੂੰ ਆਪਣੀ ਵੱਡੀ ਗਿਣਤੀ ਆਬਾਦੀ ਦਾ ਲਾਭ ਅਸਲ ਗਿਆਨ ਪੂੰਜੀ ਵਜੋਂ ਉਦੋਂ ਹੀ ਪ੍ਰਾਪਤ ਹੋ ਸਕੇਗਾ ਜਦੋਂ ਇਸ ਦੇ ਹੁਨਰਮੰਦ ਦਿਮਾਗਾਂ ਨੂੰ ਆਪਣੇ ਦੇਸ਼ ਵਿੱਚ ਸੁਰੱਖਿਅਤ ਅਤੇ ਰੌਸ਼ਨ ਭਵਿੱਖ ਦਿਖਾਈ ਦੇਵੇਗਾ। ਇਸ ਤੋਂ ਬਿਨਾਂ ਇਥੋਂ ਦੇ ਸਭ ਤੋਂ ਹੁਨਰਮੰਦ ਦਿਮਾਗਾਂ ਦਾ ਸੰਦੇਸ਼ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਬੇਸ਼ੱਕ ਭਾਰਤ ਵਿੱਚ ਉੱਤਮਤਾ ਸ਼ੁਰੂ ਜ਼ਰੂਰ ਹੁੰਦੀ ਹੈ ਪਰ ਇਹ ਸੰਪੂਰਨ ਕਿਤੇ ਹੋਰ ਜਾ ਕੇ ਹੁੰਦੀ ਹੈ।

Advertisement
×