DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਾਤਾਵਰਨ ਪੱਖੀ ਪਹਿਲਕਦਮੀ

​​ ਹੋਲੇ-ਮਹੱਲੇ ਨੂੰ ਪਲਾਸਟਿਕ-ਮੁਕਤ ਬਣਾਉਣ ਦਾ ਪੰਜਾਬ ਦਾ ਉਪਰਾਲਾ ਬਹੁਤ ਅਹਿਮ ਹੈ। ਇਸ ਕਦਮ ਨਾਲ ਆਸਥਾ ਅਤੇ ਵਾਤਾਵਰਨ ਦੀ ਸੰਭਾਲ ਇਕ-ਮਿਕ ਹੁੰਦੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਵੱਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਲੇ-ਮਹੱਲੇ ਦੌਰਾਨ ਪਲਾਸਟਿਕ-ਮੁਕਤ...

  • fb
  • twitter
  • whatsapp
  • whatsapp
Advertisement
​ ਹੋਲੇ-ਮਹੱਲੇ ਨੂੰ ਪਲਾਸਟਿਕ-ਮੁਕਤ ਬਣਾਉਣ ਦਾ ਪੰਜਾਬ ਦਾ ਉਪਰਾਲਾ ਬਹੁਤ ਅਹਿਮ ਹੈ। ਇਸ ਕਦਮ ਨਾਲ ਆਸਥਾ ਅਤੇ ਵਾਤਾਵਰਨ ਦੀ ਸੰਭਾਲ ਇਕ-ਮਿਕ ਹੁੰਦੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਵੱਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਲੇ-ਮਹੱਲੇ ਦੌਰਾਨ ਪਲਾਸਟਿਕ-ਮੁਕਤ ਲੰਗਰ ਯਕੀਨੀ ਬਣਾਉਣ ਦੀ ਇਹ ਪਹਿਲਕਦਮੀ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਵੱਡੇ ਧਾਰਮਿਕ ਇਕੱਠਾਂ ਨੂੰ ਹੰਢਣਸਾਰ ਵਿਕਾਸ ਦੇ ਟੀਚਿਆਂ ਨਾਲ ਜੋੜਨਾ ਜ਼ਰੂਰੀ ਹੈ। ਆਨੰਦਪੁਰ ਸਾਹਿਬ ’ਚ ਮਨਾਏ ਜਾਣ ਵਾਲੇ ਸਾਲਾਨਾ ਹੋਲੇ-ਮਹੱਲੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਹਨ। ਵੱਡੇ ਪੱਧਰ ’ਤੇ ਲੰਗਰ ਸੇਵਾਵਾਂ ਕਾਰਨ ਬਹੁਤ ਜ਼ਿਆਦਾ ਕੂੜਾ ਪੈਦਾ ਹੁੰਦਾ ਹੈ, ਖ਼ਾਸ ਕਰ ਕੇ ਇੱਕੋ ਵਾਰ ਵਰਤੇ ਜਾ ਸਕਣ ਵਾਲੇ ਪਲਾਸਟਿਕ ਦੇ ਗਲਾਸ, ਪਲੇਟਾਂ ਅਤੇ ਹੋਰ ਸਮੱਗਰੀ। ਪਿਛਲੇ ਵਰ੍ਹਿਆਂ ਦੌਰਾਨ ਨਦੀਆਂ ਦੇ ਕੰਢਿਆਂ, ਖ਼ਾਸ ਕਰਕੇ ਸ਼ਹਿਰ ਦੇ ਵਾਤਾਵਰਨ ਪੱਖੋਂ ਸੰਵੇਦਨਸ਼ੀਲ ਖੇਤਰਾਂ ਦੇ ਨੇੜੇ ਹੋਣ ਕਾਰਨ ਖਿੱਲਰੇ ਕੂੜੇ ਅਤੇ ਬੰਦ ਹੋਏ ਨਿਕਾਸੀ ਢਾਂਚੇ ਕਾਰਨ ਚਿੰਤਾਵਾਂ ਵਧੀਆਂ ਹਨ।​ਪੀ ਪੀ ਸੀ ਬੀ ਵੱਲੋਂ ਵਾਤਾਵਰਨ ਪੱਖੀ ਭਾਂਡਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਧਾਰਮਿਕ ਅਦਾਰਿਆਂ ਨਾਲ ਤਾਲਮੇਲ ਕਰਨ ਦਾ ਕਦਮ ਦੋ ਕਾਰਨਾਂ ਕਰਕੇ ਮਹੱਤਵਪੂਰਨ ਹੈ: ਪਹਿਲਾ, ਰਾਜਨੀਤਕ ਸੰਵੇਦਨਸ਼ੀਲਤਾ ਕਾਰਨ ਅਕਸਰ ਵੱਡੇ ਇਕੱਠਾਂ ਵਿੱਚ ਵਾਤਾਵਰਨ ਸਬੰਧੀ ਨਿਯਮਾਂ ਨੂੰ ਲਾਗੂ ਕਰਨਾ ਮੁਸ਼ਕਲ ਹੁੰਦਾ ਹੈ। ਦੂਜਾ, ਸਿੱਖ ਸੰਸਥਾਵਾਂ ਨੇ ਇਤਿਹਾਸਕ ਤੌਰ ’ਤੇ ਵਾਤਾਵਰਨ ਅੰਦੋਲਨਾਂ ਦੀ ਅਗਵਾਈ ਕੀਤੀ ਹੈ, ਚਾਹੇ ਉਹ ਰੁੱਖ ਲਗਾਉਣ ਦੀਆਂ ਮੁਹਿੰਮਾਂ ਹੋਣ ਜਾਂ 2018 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਚ ਪਲਾਸਟਿਕ ਦੇ ਲਿਫ਼ਾਫ਼ਿਆਂ ’ਤੇ ਲਗਾਈ ਗਈ ਪਾਬੰਦੀ। ਇਸ ਵਿੱਚ ਇੱਕ ਵਿਹਾਰਕ ਪਹਿਲੂ ਵੀ ਹੈ; ਲੰਗਰ ਸਮਾਨਤਾ ਅਤੇ ਸਮੂਹਿਕ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਇਸ ਭਾਵਨਾ ਨੂੰ ਵਾਤਾਵਰਨ ਦੀ ਸੰਭਾਲ ਤੱਕ ਵਧਾਉਣਾ ਇੱਕ ਮਜ਼ਬੂਤ ਉਦਾਹਰਨ ਬਣ ਸਕਦਾ ਹੈ। ਧਾਰਮਿਕ ਪ੍ਰਚਾਰਕਾਂ ਵੱਲੋਂ ਦਿੱਤਾ ਗਿਆ ਸੁਨੇਹਾ ਸਿਰਫ਼ ਸਰਕਾਰੀ ਚਿਤਾਵਨੀਆਂ ਨਾਲੋਂ ਕਿਤੇ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਿਯਮਾਂ ਦੀ ਪਾਲਣਾ ਕਰਵਾ ਸਕਦਾ ਹੈ।

​ਹਾਲਾਂਕਿ, ਇਸ ਦਾ ਅਸਲ ਪ੍ਰਭਾਵ ਇਸ ਦੇ ਅਮਲ ’ਤੇ ਨਿਰਭਰ ਕਰੇਗਾ। ਐਲਾਨਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਲਈ ਵਿਕਰੇਤਾਵਾਂ ’ਤੇ ਸਖ਼ਤ ਪਾਬੰਦੀ ਲਾਉਣੀ ਪਏਗੀ, ਜੈਵਿਕ ਤੌਰ ’ਤੇ ਨਸ਼ਟ ਹੋਣ ਯੋਗ ਬਦਲਾਂ ਦੀ ਪੂਰਤੀ ਯਕੀਨੀ ਬਣਾਉਣੀ ਪਵੇਗੀ ਅਤੇ ਕੂੜੇ ਨੂੰ ਵੱਖ-ਵੱਖ ਕਰ ਕੇ ਸਹੀ ਨਿਪਟਾਰਾ ਕਰਨਾ ਪਵੇਗਾ। ਕੂੜਾ ਇਕੱਠਾ ਕਰਨ ਅਤੇ ਉਸ ਨੂੰ ਸੋਧਣ ਦੇ ਮਜ਼ਬੂਤ ਪ੍ਰਬੰਧ ਤੋਂ ਬਿਨਾਂ ‘ਈਕੋ-ਫਰੈਂਡਲੀ’ ਸਮੱਗਰੀ ਵੀ ਕੂੜੇ ਦੇ ਢੇਰਾਂ ਵਿੱਚ ਹੀ ਬਦਲ ਜਾਵੇਗੀ। ਪੰਜਾਬ ਵਿਚ ਪਲਾਸਟਿਕ ਦੀ ਸਮੱਸਿਆ ਸਿਰਫ਼ ਤਿਉਹਾਰਾਂ ਤੱਕ ਸੀਮਤ ਨਹੀਂ ਹੈ। ਪਰ ਜੇਕਰ 2026 ਦਾ ਹੋਲਾ-ਮਹੱਲਾ ਨਿਗਰਾਨੀ, ਪਾਰਦਰਸ਼ਤਾ ਅਤੇ ਕੂੜੇ ਦੇ ਮੁਆਇਨੇ ਨਾਲ ਪ੍ਰਦੂਸ਼ਣ ਰਹਿਤ ਧਾਰਮਿਕ ਸਮਾਗਮਾਂ ਦੀ ਇੱਕ ਮਿਸਾਲ ਕਾਇਮ ਕਰਦਾ ਹੈ, ਤਾਂ ਇਹ ਪੂਰੇ ਭਾਰਤ ਵਿੱਚ ਹੋਰ ਵੱਡੇ ਇਕੱਠਾਂ ਲਈ ਇੱਕ ਨਮੂਨਾ ਬਣ ਸਕਦਾ ਹੈ। ਜਦੋਂ ਧਰਮ-ਆਧਾਰਿਤ ਵਾਤਾਵਰਨ ਦੀ ਸੰਭਾਲ ਨੂੰ ਪ੍ਰਸ਼ਾਸਕੀ ਇੱਛਾ ਸ਼ਕਤੀ ਦਾ ਸਾਥ ਮਿਲਦਾ ਹੈ, ਤਾਂ ਇਹ ਵੱਡੇ ਪੱਧਰ ’ਤੇ ਲੋਕਾਂ ਦੇ ਰਵੱਈਏ ਨੂੰ ਬਦਲ ਸਕਦੀ ਹੈ।

Advertisement

Advertisement

Advertisement
×