DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗ਼ਰੀਬ ਔਰਤਾਂ ਲਈ ਰੁਜ਼ਗਾਰ

ਦੀਨਦਿਆਲ ਅੰਤੋਦਿਆ ਯੋਜਨਾ- ਨੈਸ਼ਨਲ ਅਰਬਨ ਲਾਇਵਲੀਹੁਡਜ਼ ਮਿਸ਼ਨ (DAY-NULM) ਨੂੰ ਬਿਨਾਂ ਕੋਈ ਸਪੱਸ਼ਟ ਕਾਰਨ ਦੱਸਿਆਂ ਅਤੇ ਪਾਰਦਰਸ਼ੀ ਰੂਪ ਨਾਲ ਕੋਈ ਹੋਰ ਸਰਕਾਰੀ ਸਕੀਮ ਸ਼ੁਰੂ ਕੀਤੇ ਬਗ਼ੈਰ ਬੰਦ ਕਰਨ ਨਾਲ ਗ਼ਰੀਬ ਸ਼ਹਿਰੀ ਔਰਤਾਂ ਨੂੰ ਸਮਰੱਥ ਬਣਾਉਣ ਲਈ ਦਹਾਕਿਆਂਬੱਧੀ ਕੀਤੀ ਘਾਲਣਾ ਖੂਹ ਖਾਤੇ...

  • fb
  • twitter
  • whatsapp
  • whatsapp
Advertisement

ਦੀਨਦਿਆਲ ਅੰਤੋਦਿਆ ਯੋਜਨਾ- ਨੈਸ਼ਨਲ ਅਰਬਨ ਲਾਇਵਲੀਹੁਡਜ਼ ਮਿਸ਼ਨ (DAY-NULM) ਨੂੰ ਬਿਨਾਂ ਕੋਈ ਸਪੱਸ਼ਟ ਕਾਰਨ ਦੱਸਿਆਂ ਅਤੇ ਪਾਰਦਰਸ਼ੀ ਰੂਪ ਨਾਲ ਕੋਈ ਹੋਰ ਸਰਕਾਰੀ ਸਕੀਮ ਸ਼ੁਰੂ ਕੀਤੇ ਬਗ਼ੈਰ ਬੰਦ ਕਰਨ ਨਾਲ ਗ਼ਰੀਬ ਸ਼ਹਿਰੀ ਔਰਤਾਂ ਨੂੰ ਸਮਰੱਥ ਬਣਾਉਣ ਲਈ ਦਹਾਕਿਆਂਬੱਧੀ ਕੀਤੀ ਘਾਲਣਾ ਖੂਹ ਖਾਤੇ ਪੈ ਸਕਦੀ ਹੈ। ਕੇਂਦਰ ਸਰਕਾਰ ਨੂੰ ਸੂਬਿਆਂ ਨਾਲ ਮਿਲ ਕੇ ਫੰਡਾਂ ਸਬੰਧੀ ਵਿਵਾਦਾਂ ਨੂੰ ਸੁਲਝਾਉਣਾ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੈਲਫ ਹੈੱਲਪ ਗਰੁੱਪ ਤੇ ਉਨ੍ਹਾਂ ਦੇ ਰੁਜ਼ਗਾਰ ਇਸ ਦੀ ਲਪੇਟ ਵਿੱਚ ਨਾ ਆਉਣ। ਅਹਿਮ ਗੱਲ ਇਹ ਹੈ ਕਿ ਭਾਜਪਾ ਸ਼ਾਸਿਤ ਰਾਜਾਂ ਨੇ ਕਾਂਗਰਸ ਸ਼ਾਸਿਤ ਸੂਬਿਆਂ ਕਰਨਾਟਕ ਅਤੇ ਟੀ ਵੀ ਕੇ ਦੀ ਅਗਵਾਈ ਹੇਠਲੀ ਸਰਕਾਰ ਵਾਲੇ ਤਾਮਿਲਨਾਡੂ ਨਾਲ ਮਿਲ ਕੇ ਵਿੱਤੀ ਸੰਕਟ ਬਾਰੇ ਤੱਥ ਸਾਹਮਣੇ ਲਿਆਂਦੇ ਹਨ। ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਤ੍ਰਿਪੁਰਾ ਨੇ ਵਿੱਤੀ ਮਦਦ ਦੀ ਮੰਗ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਫ਼ਿਕਰਮੰਦੀ ਪਾਰਟੀ ਸਫ਼ਾਂ ਤੋਂ ਉੱਪਰ ਉੱਠ ਕੇ ਪ੍ਰਗਟਾਈ ਗਈ ਹੈ। ਇਸ ਦੇ ਮੱਦੇਨਜ਼ਰ ਕੇਂਦਰ ਨੂੰ ਇਹ ਮੁੱਦਾ ਕੇਂਦਰ-ਰਾਜ ਰੇੜਕੇ ਵਜੋਂ ਪੇਸ਼ ਕਰਨ ਦੀ ਬਜਾਏ ਯੋਗਤਾ ਦੇ ਆਧਾਰ ’ਤੇ ਹੱਲ ਕਰਨਾ ਚਾਹੀਦਾ ਹੈ।

ਸਤੰਬਰ 2024 ਤੱਕ ਐੱਨ ਯੂ ਐੱਲ ਐੱਮ ਨੇ 10 ਲੱਖ ਤੋਂ ਵੱਧ ਔਰਤਾਂ ਦੇ ਸੈਲਫ ਹੈੱਲਪ ਗਰੁੱਪਾਂ ਦੇ ਗਠਨ ਵਿੱਚ ਮਦਦ ਕੀਤੀ ਸੀ, ਜਿਸ ਨਾਲ ਲਗਪਗ ਇੱਕ ਕਰੋੜ ਸ਼ਹਿਰੀ ਗ਼ਰੀਬ ਔਰਤਾਂ ਇਸ ਦੇ ਘੇਰੇ ਵਿੱਚ ਆ ਗਈਆਂ ਸਨ। ਇਸ ਦਾ ਉਦੇਸ਼ ਔਰਤਾਂ ਨੂੰ ਜੀਵਨ ਬਸਰ ਕਰਨ ਲਈ ਕੀਤੇ ਜਾਣ ਵਾਲੇ ਕੰਮਾਂ ਤੋਂ ਅਗਾਂਹ ਵਧ ਕੇ ਸਥਾਈ ਰੋਜ਼ੀ-ਰੋਟੀ ਦੇ ਵਸੀਲੇ ਵੱਲ ਲਿਜਾਣਾ ਸੀ, ਪਰ ਇਹ ਮਿਸ਼ਨ 30 ਸਤੰਬਰ 2024 ਨੂੰ ਸਮਾਪਤ ਹੋ ਗਿਆ ਜਦੋਂਕਿ ਇਸ ਦੀ ਥਾਂ ਕੋਈ ਨਵੀਂ ਯੋਜਨਾ ਸ਼ੁਰੂ ਕਰਨ ਬਾਰੇ ਹਾਲੇ ਤੱਕ ਬੇਯਕੀਨੀ ਹੈ। ਸੂਬਿਆਂ ਦੀਆਂ ਮੰਗਾਂ ਵਿੱਚ ਮੌਜੂਦਾ ਗਤੀਵਿਧੀਆਂ ਲਈ ਫੰਡ, ਵਿਆਜ ਸਬਸਿਡੀਆਂ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਭੁਗਤਾਨ ਕਰਨਾ ਸ਼ਾਮਿਲ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕਿਸੇ ਵੀ ਸੂਬੇ ਦੀ ਫੰਡ ਸਬੰਧੀ ਮੰਗ ਬਕਾਇਆ ਨਹੀਂ ਹੈ ਅਤੇ ਸੈਲਫ ਹੈੱਲਪ ਗਰੁੱਪਾਂ ਨੂੰ ਹੋਰ ਸਰਕਾਰੀ ਪ੍ਰੋਗਰਾਮਾਂ ਨਾਲ ਜੋੜਿਆ ਜਾ ਰਿਹਾ ਹੈ। ਇਨ੍ਹਾਂ ਸ਼ਸ਼ੋਪੰਜ ਵਾਲਿਆਂ ਦਾਅਵਿਆਂ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਪੈਸਿਆਂ, ਦੇਣਦਾਰੀਆਂ ਦੀ ਪੁਸ਼ਟੀ ਅਤੇ ਦੇਣਦਾਰੀਆਂ ਦੇ ਭੁਗਤਾਨਾਂ ਦਾ ਪਾਰਦਰਸ਼ੀ ਢੰਗ ਨਾਲ ਸੂਬਾ ਵਾਰ ਖੁਲਾਸਾ ਕਰਨਾ ਚਾਹੀਦਾ ਹੈ।

Advertisement

ਦੂਜੇ ਪਾਸੇ ਵਰਦੀਆਂ ਦੀ ਸਿਲਾਈ, ਖਾਣਾ ਬਣਾਉਣ ਜਾਂ ਛੋਟੇ-ਮੋਟੇ ਕਿੱਤੇ ਕਰਨ ਵਾਲੀਆਂ ਔਰਤਾਂ ਨੂੰ ਘੱਟ ਵਿਆਜ ਦਰਾਂ ’ਤੇ ਕਰਜ਼ਿਆਂ, ਭਰੋਸੇਯੋਗ ਬਾਜ਼ਾਰਾਂ, ਸਮੇਂ ਸਿਰ ਭੁਗਤਾਨ ਅਤੇ ਸੰਸਥਾਗਤ ਸਹਾਇਤਾ ਦੀ ਲੋੜ ਹੁੰਦੀ ਹੈ। ਇਸ ਤੋਂ ਬਗ਼ੈਰ ਸਵੈ-ਰੁਜ਼ਗਾਰ ਗ਼ਰੀਬੀ ’ਚੋਂ ਬਾਹਰ ਨਿਕਲਣ ਦੇ ਰਸਤੇ ਦੀ ਬਜਾਏ ਉਨ੍ਹਾਂ ਨੂੰ ਕਰਜ਼ੇ ਦੇ ਕੁਚੱਕਰ ’ਚ ਉਲਝਾ ਸਕਦਾ ਹੈ। ਇਸੇ ਤਰ੍ਹਾਂ ਹੋਰ ਯੋਜਨਾਵਾਂ ਨਾਲ ਜੋੜਨ ਜਾਂ ਰਲੇਵਾਂ ਕਰਨ ਦੇ ਮੌਕੇ ਮਿਲ ਸਕਦੇ ਹਨ, ਪਰ ਇਹ ਰੋਜ਼ੀ-ਰੋਟੀ ਦੇ ਇੱਕ ਸਮਰਪਿਤ ਸਾਧਨ ਦਾ ਬਦਲ ਨਹੀਂ ਬਣ ਸਕਦੇ। ਇਸ ਲਈ ਕੇਂਦਰ ਸਰਕਾਰ ਨੂੰ ਜਾਇਜ਼ ਬਕਾਇਆ ਦੇਣਦਾਰੀਆਂ ਦਾ ਨਿਬੇੜਾ ਅਤੇ ਸਮਾਂ-ਬੱਧ ਤਬਦੀਲੀ ਯੋਜਨਾ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਲਈ ਆਮਦਨ ਵਧਾਉਣ ਅਤੇ ਉੱਦਮਾਂ ਨੂੰ ਬਚਾਉਣ ਲਈ ਅਨੁਮਾਨਯੋਗ ਟੀਚੇ ਨਿਰਧਾਰਿਤ ਕਰਨੇ ਪੈਣਗੇ।

Advertisement

Advertisement
×