DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਅਟਾਰੀ-ਵਾਹਗਾ ਨਾਲ ਵਿਤਕਰਾ

ਸਿੱਕਮ ਵਿੱਚ ਨਾਥੂ ਲਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸ਼ਿਪਕੀ ਲਾ ਰਾਹੀਂ ਸਰਹੱਦੀ ਵਪਾਰ ਦੀ ਛੇ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਮੁੜ ਸ਼ੁਰੂਆਤ ਹੋਣਾ ਇੱਕ ਸ਼ਲਾਘਾਯੋਗ ਕਦਮ ਹੈ। ਭਾਵੇਂ ਇਹ ਵਪਾਰ ਮੁੱਲ ਪੱਖੋਂ ਛੋਟਾ ਹੈ ਪਰ ਇਹ ਰਵਾਇਤੀ ਕਾਰੋਬਾਰ ਵਪਾਰੀਆਂ, ਟਰਾਂਸਪੋਰਟਰਾਂ...

  • fb
  • twitter
  • whatsapp
  • whatsapp
Advertisement

ਸਿੱਕਮ ਵਿੱਚ ਨਾਥੂ ਲਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸ਼ਿਪਕੀ ਲਾ ਰਾਹੀਂ ਸਰਹੱਦੀ ਵਪਾਰ ਦੀ ਛੇ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਮੁੜ ਸ਼ੁਰੂਆਤ ਹੋਣਾ ਇੱਕ ਸ਼ਲਾਘਾਯੋਗ ਕਦਮ ਹੈ। ਭਾਵੇਂ ਇਹ ਵਪਾਰ ਮੁੱਲ ਪੱਖੋਂ ਛੋਟਾ ਹੈ ਪਰ ਇਹ ਰਵਾਇਤੀ ਕਾਰੋਬਾਰ ਵਪਾਰੀਆਂ, ਟਰਾਂਸਪੋਰਟਰਾਂ ਅਤੇ ਸਰਹੱਦੀ ਭਾਈਚਾਰਿਆਂ ਦੀ ਰੋਜ਼ੀ-ਰੋਟੀ ਦਾ ਸਹਾਰਾ ਬਣਦਾ ਹੈ ਅਤੇ ਤਿੱਬਤ ਨਾਲ ਸਦੀਆਂ ਪੁਰਾਣੇ ਵਪਾਰਕ ਸਬੰਧਾਂ ਨੂੰ ਮੁੜ ਸੁਰਜੀਤ ਕਰਦਾ ਹੈ। ਇਸ ਤੋਂ ਵੀ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸੰਕੇਤ ਦਿੰਦਾ ਹੈ ਕਿ ਅਣਸੁਲਝੇ ਰਣਨੀਤਕ ਮਤਭੇਦਾਂ ਦੇ ਬਾਵਜੂਦ ਸਾਵਧਾਨੀ ਨਾਲ ਨੇਪਰੇ ਚਾੜ੍ਹੇ ਗਏ ਆਰਥਿਕ ਸਹਿਯੋਗ ਨੂੰ ਮਜ਼ਬੂਤ ਕੌਮੀ ਸੁਰੱਖਿਆ ਦੇ ਨਾਲ-ਨਾਲ ਚਲਾਇਆ ਜਾ ਸਕਦਾ ਹੈ। ਕੋਵਿਡ-19 ਮਹਾਮਾਰੀ ਅਤੇ ਗਲਵਾਨ ਝੜਪ ਤੋਂ ਬਾਅਦ 2020 ਤੋਂ ਬੰਦ ਪਏ ਇਨ੍ਹਾਂ ਹਿਮਾਲਿਆਈ ਰਸਤਿਆਂ ਦਾ ਮੁੜ ਖੁੱਲ੍ਹਣਾ ਇੱਕ ਅਹਿਮ ਸਬਕ ਸਿਖਾਉਂਦਾ ਹੈ। ਭਾਰਤ ਨੇ ਅਸਲ ਕੰਟਰੋਲ ਰੇਖਾ ’ਤੇ ਆਪਣੀ ਫ਼ੌਜੀ ਚੌਕਸੀ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਦਿਆਂ ਅਜਿਹੇ ਸੀਮਤ ਅਤੇ ਨੇੜਿਓਂ ਨਿਗਰਾਨੀ ਹੇਠਲੇ ਵਪਾਰ ਨੂੰ ਇਜਾਜ਼ਤ ਦਿੱਤੀ ਹੈ ਜਿਸ ਨਾਲ ਸਥਾਨਕ ਲੋਕਾਂ ਦੀ ਰੋਜ਼ੀ-ਰੋਟੀ ਨੂੰ ਫ਼ਾਇਦਾ ਹੁੰਦਾ ਹੈ। ਆਰਥਿਕ ਵਿਹਾਰਕਤਾ ਅਤੇ ਰਣਨੀਤਕ ਸਾਵਧਾਨੀ ਇੱਕ-ਦੂਜੇ ਦੇ ਵਿਰੋਧੀ ਨਹੀਂ ਹਨ।

ਅਟਾਰੀ-ਵਾਹਗਾ ਚੈੱਕ ਪੋਸਟ ਬਾਰੇ ਵਿਚਾਰ ਕਰਦਿਆਂ ਵੀ ਇਹੀ ਸੰਤੁਲਿਤ ਪਹੁੰਚ ਅਪਣਾਈ ਜਾਣੀ ਚਾਹੀਦੀ ਹੈ। ਕੌਮੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਸਰਹੱਦ ਪਾਰਲਾ ਅਤਿਵਾਦ ਪਾਕਿਸਤਾਨ ਨਾਲ ਆਮ ਵਾਂਗ ਰਿਸ਼ਤੇ ਕਾਇਮ ਕਰਨ ਵਿੱਚ ਅਜੇ ਵੀ ਸਭ ਤੋਂ ਵੱਡੀ ਰੁਕਾਵਟ ਹੈ। ਪਰ ਇਸ ਦੇ ਬਾਵਜੂਦ ਦੇਸ਼ ਦੇ ਪੱਛਮੀ ਗੁਆਂਢੀ ਨਾਲ ਜੁੜੇ ਅਤੇ ਅੱਗੋਂ ਅਫ਼ਗਾਨਿਸਤਾਨ, ਮੱਧ ਏਸ਼ੀਆ ਤੇ ਇੱਥੋਂ ਤੱਕ ਕਿ ਅੱਗੇ ਦੇ ਹੋਰਨਾਂ ਦੇਸ਼ਾਂ ਤੱਕ ਰਸਤਾ ਦੇਣ ਵਾਲੇ ਇਸ ਇਕੋ-ਇੱਕ ਜ਼ਮੀਨੀ ਵਪਾਰਕ ਲਾਂਘੇ ਦੇ ਲੰਮੇ ਸਮੇਂ ਤੋਂ ਬੰਦ ਰਹਿਣ ਕਾਰਨ ਪੰਜਾਬ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਤਾਜ਼ਾ ਮੁਅੱਤਲੀ ਤੋਂ ਪਹਿਲਾਂ ਅਟਾਰੀ ਰਸਤੇ ਰਾਹੀਂ ਸਾਲਾਨਾ ਲਗਪਗ 3,900 ਕਰੋੜ ਰੁਪਏ ਦਾ ਵਪਾਰ ਹੁੰਦਾ ਸੀ ਅਤੇ ਨਾਲ ਹੀ ਅਫ਼ਗਾਨਿਸਤਾਨ ਤੋਂ ਹੋਣ ਵਾਲੀ ਦਰਾਮਦ ਵੀ ਇਸੇ ਰਸਤੇ ਰਾਹੀਂ ਆਉਂਦੀ ਸੀ। ਵਿਸ਼ਵ ਬੈਂਕ ਦੇ ਅਨੁਮਾਨ ਮੁਤਾਬਿਕ ਭਾਰਤ-ਪਾਕਿਸਤਾਨ ਵਿਚਕਾਰ ਸਾਲਾਨਾ ਲਗਪਗ 37 ਅਰਬ ਡਾਲਰ ਦੇ ਵਪਾਰ ਦੀ ਸੰਭਾਵਨਾ ਹੈ, ਜਿਸ ਵਿੱਚੋਂ ਵੱਡਾ ਹਿੱਸਾ ਫ਼ਿਲਹਾਲ ਹੋਰ ਦੇਸ਼ਾਂ ਰਾਹੀਂ ਘੁਮਾ ਕੇ ਲਿਆਇਆ ਜਾਂਦਾ ਹੈ, ਜਿਸ ਨਾਲ ਬੇਲੋੜਾ ਖਰਚਾ ਵਧਦਾ ਹੈ। ਇਸ ਰਸਤੇ ਦੇ ਬੰਦ ਹੋਣ ਕਾਰਨ ਟਰਾਂਸਪੋਰਟਰਾਂ, ਕਸਟਮ ਏਜੰਟਾਂ, ਗੋਦਾਮ ਮਾਲਕਾਂ ਅਤੇ ਸਰਹੱਦੀ ਅਰਥਚਾਰੇ ’ਤੇ ਨਿਰਭਰ ਹਜ਼ਾਰਾਂ ਕਾਮਿਆਂ ਦੀ ਰੋਜ਼ੀ-ਰੋਟੀ ਦਾ ਸਾਧਨ ਪ੍ਰਭਾਵਿਤ ਹੋਇਆ ਹੈ।

Advertisement

ਸਖ਼ਤ ਸੁਰੱਖਿਆ ਅਤੇ ਚੈਕਿੰਗ ਦੇ ਨਿਯਮਾਂ ਤਹਿਤ ਅਟਾਰੀ ਲਾਂਘੇ ਨੂੰ ਪੜਾਅਵਾਰ ਤਰੀਕੇ ਨਾਲ ਮੁੜ ਖੋਲ੍ਹਣਾ ਪ੍ਰਭਾਵਿਤ ਲੋਕਾਂ ਦੀ ਰੋਜ਼ੀ-ਰੋਟੀ ਨੂੰ ਮੁੜ ਲੀਹ ’ਤੇ ਲਿਆਵੇਗਾ, ਚੀਜ਼ਾਂ ਦੀ ਢੋਆ-ਢੁਆਈ ਦੇ ਖਰਚਿਆਂ ਨੂੰ ਘਟਾਏਗਾ ਅਤੇ ਪੰਜਾਬ ਦੇ ਸਰਹੱਦੀ ਅਰਥਚਾਰੇ ਨੂੰ ਨਵਾਂ ਜੀਵਨ ਬਖ਼ਸ਼ੇਗਾ। ਪੂਰੀ ਚੌਕਸੀ ਅਤੇ ਸਖ਼ਤ ਨਿਗਰਾਨੀ ਹੇਠ ਕੀਤਾ ਜਾਣ ਵਾਲਾ ਇਹ ਜਾਇਜ਼ ਵਪਾਰ, ਖੇਤਰੀ ਤਰੱਕੀ ਅਤੇ ਆਪਸੀ ਵਿਸ਼ਵਾਸ ਨੂੰ ਮਜ਼ਬੂਤ ਕਰਨ ਦਾ ਇੱਕ ਪ੍ਰਭਾਵਸ਼ਾਲੀ ਜ਼ਰੀਆ ਬਣ ਸਕਦਾ ਹੈ।

Advertisement

Advertisement
×