DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦਿੱਲੀ ਦੇ ਹਾਦਸੇ

ਪਾਲਮ, ਵਿਵੇਕ ਵਿਹਾਰ, ਸਾਕੇਤ, ਮਾਲਵੀਆ ਨਗਰ ਅਤੇ ਹੁਣ ਸੱਤਿਆ ਨਿਕੇਤਨ- ਦਿੱਲੀ ਵਿੱਚ ਇਸ ਸਾਲ ਵਾਪਰੇ ਹਾਦਸਿਆਂ ਦੀ ਸੂਚੀ ਬਹੁਤ ਲੰਮੀ ਹੁੰਦੀ ਜਾ ਰਹੀ ਹੈ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਸਾਂਝੀ ਗੱਲ ਮਾਸੂਮ ਲੋਕਾਂ ਦੀ ਜਾਨ ਜਾਣਾ ਅਤੇ ਅਸੁਰੱਖਿਅਤ ਇਮਾਰਤਾਂ, ਬਿਨਾਂ ਮਨਜ਼ੂਰੀ...

  • fb
  • twitter
  • whatsapp
  • whatsapp
Advertisement

ਪਾਲਮ, ਵਿਵੇਕ ਵਿਹਾਰ, ਸਾਕੇਤ, ਮਾਲਵੀਆ ਨਗਰ ਅਤੇ ਹੁਣ ਸੱਤਿਆ ਨਿਕੇਤਨ- ਦਿੱਲੀ ਵਿੱਚ ਇਸ ਸਾਲ ਵਾਪਰੇ ਹਾਦਸਿਆਂ ਦੀ ਸੂਚੀ ਬਹੁਤ ਲੰਮੀ ਹੁੰਦੀ ਜਾ ਰਹੀ ਹੈ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਸਾਂਝੀ ਗੱਲ ਮਾਸੂਮ ਲੋਕਾਂ ਦੀ ਜਾਨ ਜਾਣਾ ਅਤੇ ਅਸੁਰੱਖਿਅਤ ਇਮਾਰਤਾਂ, ਬਿਨਾਂ ਮਨਜ਼ੂਰੀ ਤੋਂ ਕੀਤੀ ਗਈ ਤੋੜ-ਭੰਨ/ਬਦਲਾਅ, ਰਿਹਾਇਸ਼ੀ ਇਮਾਰਤਾਂ ਦੀ ਵਪਾਰਕ ਵਰਤੋਂ ਅਤੇ ਸਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲੀ ਗੱਲ ਪ੍ਰਸ਼ਾਸਨਿਕ ਲਾਪਰਵਾਹੀ ਦਾ ਵਾਰ-ਵਾਰ ਸਾਹਮਣੇ ਆਉਣਾ ਹੈ। ਸੱਤਿਆ ਨਿਕੇਤਨ ਵਿੱਚ ਇਮਾਰਤ ਢਹਿਣ ਦੀ ਘਟਨਾ ਇਸ ਗੱਲ ਦੀ ਤਾਜ਼ਾ ਉਦਾਹਰਣ ਹੈ ਕਿ ਜਦੋਂ ਚਿਤਾਵਨੀਆਂ ਨੂੰ ਅਣਡਿੱਠ ਕੀਤਾ ਜਾਂਦਾ ਹੈ ਤਾਂ ਤਬਾਹੀ ਅਟੱਲ ਹੋ ਜਾਂਦੀ ਹੈ। ਖ਼ਬਰਾਂ ਮੁਤਾਬਿਕ, ਜਿਸ ਇਮਾਰਤ ਦਾ ਸਿਰਫ਼ ਜ਼ਮੀਨੀ ਮੰਜ਼ਿਲ ਅਤੇ ਪਹਿਲੀ ਮੰਜ਼ਿਲ ਦਾ ਹੀ ਨਕਸ਼ਾ ਪਾਸ ਸੀ, ਉਸ ਨੂੰ ਬਿਨਾਂ ਕਿਸੇ ਅਧਿਕਾਰਤ ਯੋਜਨਾ ਤੋਂ ਕਾਫ਼ੀ ਉੱਚੀ ਬਣਾ ਲਿਆ ਗਿਆ ਸੀ। ਜਦੋਂ ਇਹ ਪੁਰਾਣੀ ਇਮਾਰਤ ਡਿੱਗੀ ਤਾਂ ਉਸ ਸਮੇਂ ਉੱਥੇ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਸੀ। ਮੈਜਿਸਟਰੇਟ ਪੱਧਰ ’ਤੇ ਜਾਂਚ ਅਤੇ ਐੱਫ ਆਈ ਆਰ ਦਰਜ ਕਰਨਾ ਤਾਂ ਆਮ ਕਾਰਵਾਈਆਂ ਹਨ, ਪਰ ਜ਼ਿੰਮੇਵਾਰੀ ਸਿਰਫ਼ ਇਮਾਰਤ ਦੇ ਮਾਲਕ ਨੂੰ ਗ੍ਰਿਫ਼ਤਾਰ ਕਰਨ ਜਾਂ ਕੁਝ ਅਧਿਕਾਰੀਆਂ ਨੂੰ ਮੁਅੱਤਲ ਕਰਨ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ।

ਸਾਕੇਤ ਵਾਲੀ ਘਟਨਾ ਵਿੱਚ ਇੱਕ ਬਹੁ-ਮੰਜ਼ਿਲਾ ਵਪਾਰਕ ਇਮਾਰਤ ਢਹਿ ਗਈ ਸੀ। ਉਸ ਦੀ ਜਾਂਚ ਤੋਂ ਵੀ ਇਹ ਸਾਹਮਣੇ ਆਇਆ ਸੀ ਕਿ ਉੱਥੇ ਨਾਜਾਇਜ਼ ਉਸਾਰੀ ਕੀਤੀ ਗਈ ਸੀ ਅਤੇ ਪੈਸੇ ਕਮਾਉਣ ਲਈ ਹੋਰ ਮੰਜ਼ਿਲਾਂ ਬਣਾਉਣ ਦੀ ਯੋਜਨਾ ਸੀ। ਮਾਲਵੀਆ ਨਗਰ ਵਿੱਚ ਇੱਕ ਇਮਾਰਤ ਨੂੰ ਅੱਗ ਲੱਗਣ ਕਾਰਨ 23 ਲੋਕਾਂ ਦੀ ਮੌਤ ਹੋ ਗਈ ਸੀ, ਜਿੱਥੇ ਕਥਿਤ ਤੌਰ ’ਤੇ ਸਿਰਫ਼ 6 ਬੈੱਡ-ਐਂਡ-ਬ੍ਰੇਕਫਾਸਟ ਕਮਰਿਆਂ ਦੀ ਇਜਾਜ਼ਤ ਸੀ, ਪਰ ਉਸ ਨੂੰ 26 ਕਮਰਿਆਂ ਵਾਲੇ ਅਦਾਰੇ ਵਜੋਂ ਚਲਾਇਆ ਜਾ ਰਿਹਾ ਸੀ। ਪਾਲਮ ਅਤੇ ਵਿਵੇਕ ਵਿਹਾਰ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੇ ਵੀ ਨਿਯਮਾਂ ਦੀਆਂ ਭਾਰੀ ਬੇਕਾਇਦਗੀਆਂ ਨੂੰ ਬੇਪਰਦ ਕੀਤਾ ਹੈ।

Advertisement

ਦੇਸ਼ ਦੀ ਰਾਜਧਾਨੀ ਵਿੱਚ ਕਾਨੂੰਨਾਂ ਜਾਂ ਇਮਾਰਤਸਾਜ਼ੀ ਦੇ ਨੇਮਾਂ ਦੀ ਕੋਈ ਘਾਟ ਨਹੀਂ ਹੈ, ਕਮੀ ਹੈ ਤਾਂ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੀ। ਦਿੱਲੀ ਨੂੰ ਸੁਰੱਖਿਅਤ ਬਣਾਉਣ ਲਈ ਪੁਰਾਣੀਆਂ ਤੇ ਨਕਸ਼ੇ ਤੋਂ ਬਿਨਾਂ ਬਦਲੀਆਂ ਗਈਆਂ ਇਮਾਰਤਾਂ ਦੀ ਵਾਰਡ-ਵਾਰ ਜਾਂਚ ਹੋਣੀ ਚਾਹੀਦੀ ਹੈ, ਖ਼ਤਰਨਾਕ ਇਮਾਰਤਾਂ ਵਿਰੁੱਧ ਫੌਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਨਕਸ਼ੇ ਪਾਸ ਹੋਣ ਦਾ ਰਿਕਾਰਡ ਪਾਰਦਰਸ਼ੀ ਹੋਣਾ ਚਾਹੀਦਾ ਹੈ ਅਤੇ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਅਧਿਕਾਰੀਆਂ ਤੇ ਮਾਲਕਾਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ‘ਟ੍ਰਿਪਲ-ਇੰਜਣ ਸਰਕਾਰ’ ਵਾਲੀ ਦਿੱਲੀ ਅਜਿਹੇ ਹਾਦਸਿਆਂ ਨੂੰ ਆਮ ਗੱਲ ਨਹੀਂ ਬਣਨ ਦੇ ਸਕਦੀ। ਸਾਨੂੰ ਹਾਦਸਾ ਵਾਪਰਨ ਤੋਂ ਬਾਅਦ ਜਾਗਣ ਦੀ ਬਜਾਏ ਪਹਿਲਾਂ ਤੋਂ ਹੀ ਬਚਾਅ ਦੇ ਕਦਮ ਚੁੱਕਣ ਦੀ ਨੀਤੀ ਅਪਣਾਉਣੀ ਚਾਹੀਦੀ ਹੈ। ਜੇਕਰ ਹੁਣ ਵੀ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਅਜਿਹੇ ਦੁਖਾਂਤਾਂ ਨੂੰ ਰੋਕਣਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ।

Advertisement

Advertisement
×