DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਕੱਲਿਆਂ ਚੋਣਾਂ ਲੜਨ ਦਾ ਫ਼ੈਸਲਾ

ਅਮਿਤ ਸ਼ਾਹ ਦਾ ਐਲਾਨ, ਕਿ ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੇਗੀ, ਤੋਂ ਸੂਬੇ ਦੇ ਸਭ ਤੋਂ ਲੰਮੇ ਅਰਸੇ ਤੋਂ ਚਲੇ ਆ ਰਹੇ ਅਕਾਲੀ ਦਲ-ਭਾਜਪਾ ਦੇ ਸਿਆਸੀ ਗੱਠਜੋੜ ਦਾ ਫ਼ੈਸਲਾਕੁਨ ਢੰਗ ਨਾਲ ਵੱਖ ਹੋਣ ਦਾ ਸੰਕੇਤ ਮਿਲਦਾ ਹੈ।...

  • fb
  • twitter
  • whatsapp
  • whatsapp
Advertisement

ਅਮਿਤ ਸ਼ਾਹ ਦਾ ਐਲਾਨ, ਕਿ ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੇਗੀ, ਤੋਂ ਸੂਬੇ ਦੇ ਸਭ ਤੋਂ ਲੰਮੇ ਅਰਸੇ ਤੋਂ ਚਲੇ ਆ ਰਹੇ ਅਕਾਲੀ ਦਲ-ਭਾਜਪਾ ਦੇ ਸਿਆਸੀ ਗੱਠਜੋੜ ਦਾ ਫ਼ੈਸਲਾਕੁਨ ਢੰਗ ਨਾਲ ਵੱਖ ਹੋਣ ਦਾ ਸੰਕੇਤ ਮਿਲਦਾ ਹੈ। ਲਗਪਗ ਇੱਕ ਚੌਥਾਈ ਸਦੀ ਤੱਕ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਇੱਕ ਦੂਜੇ ਦੇ ਪੂਰਕ ਰਹੇ ਹਨ। ਅਕਾਲੀਆਂ ਨੂੰ ਪੇਂਡੂ ਸਿੱਖ ਹਲਕਿਆਂ ਤੋਂ ਤਾਕਤ ਹਾਸਲ ਸੀ ਤੇ ਭਾਜਪਾ ਦੀ ਸ਼ਹਿਰੀ ਹਿੰਦੂ ਵੋਟਾਂ ’ਤੇ ਪਕੜ ਮਜ਼ਬੂਤ ਸੀ। ਇਸ ਗੱਠਜੋੜ ਨੇ ਇਤਿਹਾਸ ਵਿੱਚ ਕਈ ਵਾਰ ਅਸਥਿਰ ਹਾਲਾਤ ਵਿੱਚ ਵੀ ਮਜ਼ਬੂਤ ਤੇ ਸਥਿਰ ਸਰਕਾਰ ਬਣਾਈ। 2020 ਦੇ ਖੇਤੀ ਕਾਨੂੰਨਾਂ ਦੇ ਵਿਵਾਦ ਮਗਰੋਂ ਦੋਵੇਂ ਪਾਰਟੀਆਂ ਵਿਚਾਲੇ ਸਿਆਸੀ ਸਮੀਕਰਨ ਕਮਜ਼ੋਰ ਹੋਣਾ ਸ਼ੁਰੂ ਹੋਇਆ ਸੀ। ਹੁਣ ਅਕਾਲੀਆਂ ਨੂੰ ਲੋਕਾਂ ਦਾ ਭਰੋਸਾ ਹਾਸਲ ਕਰਨ ’ਚ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਭਾਜਪਾ ਆਪਣੇ ਨਾਲ ਜੁੜੇ ‘ਛੋਟੇ ਭਰਾ’ ਦੇ ਟੈਗ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ। ਅਜਿਹੇ ਹਾਲਾਤ ਵਿੱਚ ਭਾਜਪਾ ਲਈ ਸ਼ਾਇਦ ਇਕੱਲਿਆਂ ਚੋਣਾਂ ਲੜਨ ਦਾ ਫ਼ੈਸਲਾ ਹੀ ਇੱਕ ਮਾਤਰ ਰਾਹ ਬਚਦਾ ਸੀ।

ਪਰ ਪੰਜਾਬ ਦਾ ਸਿਆਸੀ ਪਿੜ ਭਾਜਪਾ ਲਈ ਹਾਲੇ ਵੀ ਚੁਣੌਤੀਪੂਰਨ ਬਣਿਆ ਹੋਇਆ ਹੈ। ਪੇਂਡੂ ਖੇਤਰਾਂ ਵਿੱਚ ਇਸ ਦੀ ਸੰਗਠਨਾਤਮਕ ਮੌਜੂਦਗੀ ਸੀਮਤ ਹੈ ਅਤੇ ਵੋਟਰਾਂ ਦੇ ਇੱਕ ਵੱਡੇ ਹਿੱਸੇ ’ਤੇ ਹਾਲੇ ਵੀ ਕਿਸਾਨ ਅੰਦੋਲਨ ਦਾ ਅਸਰ ਹੈ। ਆਪਣਾ ਸੁਤੰਤਰ ਆਧਾਰ ਬਣਾਉਣ ਲਈ ਭਾਜਪਾ ਨੂੰ ਭਰੋਸੇਯੋਗ ਸਥਾਨਕ ਲੀਡਰਸ਼ਿਪ ਦੀ ਲੋੜ ਪਵੇਗੀ। ਪਿਛਲੇ ਸਮੇਂ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਜਾਬ ਵਿੱਚ ਪਾਰਟੀ ਦੀ ਪਹੁੰਚ ਦੇ ਇੱਕ ਸਰਗਰਮ ਚਿਹਰੇ ਵਜੋਂ ਉਭਰ ਕੇ ਸਾਹਮਣੇ ਆਏ ਹਨ। ੳਨ੍ਹਾਂ ਵੱਲੋਂ ਪੱਗ ਬੰਨ੍ਹ ਕੇ ਪੰਜਾਬ ਦੇ ਲਗਾਤਾਰ ਦੌਰੇ ਕੀਤੇ ਜਾ ਰਹੇ ਹਨ ਅਤੇ ਵੱਖ ਵੱਖ ਸਮਾਗਮਾਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਭਾਜਪਾ ਵੱਲੋਂ ਹਰਿਆਣਾ ਦੀਆਂ ਪ੍ਰਸ਼ਾਸਕੀ ਪਹਿਲਕਦਮੀਆਂ, ਖ਼ਾਸ ਕਰਕੇ ਕਿਸਾਨ ਭਲਾਈ ਉਪਾਅ ਅਤੇ ਵਿਕਾਸ ਯੋਜਨਾਵਾਂ ਦੇ ਹਵਾਲੇ ਰਾਹੀਂ ਪੰਜਾਬ ਵਿੱਚ ‘ਆਪ’ ਦੀ ਅਗਵਾਈ ਵਾਲੀ ਸਰਕਾਰ ਦੇ ਇੱਕ ਬਦਲ ਵਜੋਂ ‘ਸ਼ਾਸਨ ਮਾਡਲ’ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ ਨਾਲ ਗੱਠਜੋੜ ਟੁੁੱਟਣਾ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਵੀ ਚੁਣੌਤੀ ਖੜ੍ਹੀਆਂ ਕਰਦਾ ਜਾਪਦਾ ਹੈ। ਭਾਜਪਾ ਦੇ ਸਮਰਥਨ ਤੋਂ ਬਿਨਾਂ ਪਾਰਟੀ ਲਈ ਵਿਆਪਕ ਸਮਰਥਨ ਗੁਆ ਲੈਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਅੰਦਰੂਨੀ ਧੜੇਬਾਜ਼ੀਆਂ ਅਤੇ ਨੌਜਵਾਨ ਵੋਟਰਾਂ ਵਿੱਚ ਘਟਦੇ ਪਾਰਟੀ ਦੇ ਪ੍ਰਭਾਵ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਵੇਗਾ।

Advertisement

ਇਸ ਗੱਠਜੋੜ ਦੇ ਟੁੱਟਣ ਦਾ ਸਭ ਤੋਂ ਵੱਧ ਲਾਭ ਵਿਰੋਧੀਆਂ ਨੂੰ ਹੋ ਸਕਦਾ ਹੈ। ਭਾਜਪਾ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਇਸ ਬਹੁਕੋਨੀ ਚੋਣ ਮੁਕਾਬਲੇ ਕਾਰਨ ਵੋਟਾਂ ਵੰਡੀਆਂ ਜਾਣਗੀਆਂ ਤੇ ਪੰਜਾਬ ਵਿੱਚ 2027 ’ਚ ਹੋਣ ਵਾਲੀਆਂ ਚੋਣਾਂ ਦੇ ਅਣਕਿਆਸੇ ਸਿੱਟੇ ਸਾਹਮਣੇ ਆ ਸਕਦੇ ਹਨ।

Advertisement

Advertisement
×