DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੌਤ ਦਾ ਜਾਲ

ਮਹਿਜ਼ ਤਿੰਨ ਹਫ਼ਤਿਆਂ ਦੇ ਵਕਫ਼ੇ ਦੌਰਾਨ ਅੱਗ ਲੱਗਣ ਦੀਆਂ ਵਾਪਰੀਆਂ ਦੋ ਵੱਡੀਆਂ ਘਟਨਾਵਾਂ ਕਾਰਨ ਦੇਸ਼ ਵਾਸੀ ਹੈਰਾਨ ਅਤੇ ਸਦਮੇ ਵਿੱਚ ਹਨ। ਪਹਿਲਾਂ ਦਿੱਲੀ ਅਤੇ ਹੁਣ ਲਖਨਊ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਅਗਲਾ ਸ਼ਹਿਰ ਕਿਹੜਾ ਹੋਵੇਗਾ ? ਕੀ ਦੇਸ਼...

  • fb
  • twitter
  • whatsapp
  • whatsapp
featured-img featured-img
Lucknow: Fire personnel conduct a dousing operation after fire broke out at a commercial building in Aliganj, Lucknow, Uttar Pradesh, Monday, June 22, 2026. (PTI Photo/Nand Kumar) (PTI06_22_2026_000178A)
Advertisement
ਮਹਿਜ਼ ਤਿੰਨ ਹਫ਼ਤਿਆਂ ਦੇ ਵਕਫ਼ੇ ਦੌਰਾਨ ਅੱਗ ਲੱਗਣ ਦੀਆਂ ਵਾਪਰੀਆਂ ਦੋ ਵੱਡੀਆਂ ਘਟਨਾਵਾਂ ਕਾਰਨ ਦੇਸ਼ ਵਾਸੀ ਹੈਰਾਨ ਅਤੇ ਸਦਮੇ ਵਿੱਚ ਹਨ। ਪਹਿਲਾਂ ਦਿੱਲੀ ਅਤੇ ਹੁਣ ਲਖਨਊ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਅਗਲਾ ਸ਼ਹਿਰ ਕਿਹੜਾ ਹੋਵੇਗਾ ? ਕੀ ਦੇਸ਼ ਦੇ ਬਦਕਿਸਮਤ ਲੋਕਾਂ ਨੂੰ ਅਣਿਆਈ ਮੌਤ ਤੋਂ ਬਚਾਉਣ ਲਈ ਕੋਈ ਰਸਤਾ ਨਹੀਂ ਹੈ ? ਲਖਨਊ ਵਿੱਚ ਵਾਪਰੀ ਅੱਗ ਲੱਗਣ ਦੀ ਘਟਨਾ ’ਚ 15 ਮੌਤਾਂ ਹੋਈਆਂ ਹਨ ਜੋ ਅਪਰਾਧਿਕ ਲਾਪਰਵਾਹੀ ਅਤੇ ਭ੍ਰਿਸ਼ਟਾਚਾਰ ਦਾ ਨਤੀਜਾ ਹਨ। ਆਪਣੇ ਕਰੀਅਰ ਅਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਕਰ ਰਹੇ ਵਿਦਿਆਰਥੀ ਅਜਿਹੀ ਇਮਾਰਤ ਦੇ ਅੰਦਰ ਸੜ ਕੇ ਮਾਰੇ ਗਏ ਜਿਸ ਨੂੰ ਵਪਾਰਕ ਅਦਾਰੇ ਵਜੋਂ ਵਰਤਿਆ ਨਹੀਂ ਜਾ ਸਕਦਾ ਸੀ।ਇਹ ਘਟਨਾ ਲੂੰ ਕੰਡੇ ਖੜ੍ਹੀ ਕਰਨ ਵਾਲੀ ਹੈ। ਇਸ ਤਿੰਨ ਮੰਜ਼ਿਲਾ ਇਮਾਰਤ ’ਚ ਆਉਣ-ਜਾਣ ਲਈ ਸਿਰਫ਼ ਇੱਕ ਰਸਤਾ ਸੀ। ਹੰਗਾਮੀ ਹਾਲਤ ’ਚ ਹੇਠਾਂ ਉਤਰਨ ਲਈ ਪੌੜੀਆਂ ਨਹੀਂ ਸਨ। ਹੋਰ ਤਾਂ ਹੋਰ ਇਮਾਰਤ ’ਚੋਂ ਧੂੰਆਂ ਨਿਕਲਣ ਲਈ ਕੋਈ ਰੋਸ਼ਨਦਾਨ ਵੀ ਨਹੀਂ ਸੀ। ਇਮਾਰਤ ਦੀਆਂ ਹੇਠਲੀਆਂ ਮੰਜ਼ਿਲਾਂ ਜਲਣਸ਼ੀਲ ਸਮੱਗਰੀ ਨਾਲ ਭਰੀਆਂ ਪਈਆਂ ਸਨ। ਉਪਰੋਂ, ਬਿਜਲੀ ਗੁੱਲ ਹੋਣ ਮਗਰੋਂ ਬਾਇਓਮੈਟਰਿਕ ਲੌਕਿੰਗ ਸਿਸਟਮ ਜਾਮ ਹੋ ਗਿਆ ਜਿਸ ਕਾਰਨ ਵਿਦਿਆਰਥੀ ਧੂੰਏਂ ਨਾਲ ਭਰੇ ਕਮਰੇ ਵਿੱਚ ਘਿਰ ਗਏ।

ਉਂਝ, ਇਹ ਸਭ ਕੁਝ ਅਣਕਿਆਸਿਆ ਨਹੀਂ ਸੀ ਕਿਉਂਕਿ ਸਾਲ 2016 ਵਿੱਚ ਅਧਿਕਾਰੀਆਂ ਨੇ ਇਸ ਇਮਾਰਤ ਨੂੰ ਗ਼ੈਰ-ਕਾਨੂੰਨੀ ਉਸਾਰੀ ਕਰਾਰ ਦਿੰਦਿਆਂ ਢਾਹੁਣ ਦੇ ਹੁਕਮ ਦਿੱਤੇ ਸਨ ਪਰ ਕੁਝ ਹਫ਼ਤਿਆਂ ’ਚ ਹੁਕਮਾਂ ਨੂੰ ਅਚਾਨਕ ਵਾਪਸ ਲੈ ਲਿਆ ਗਿਆ ਸੀ। ਅਸਲ ਵਿੱਚ ਰਹੱਸਮਈ ਢੰਗ ਨਾਲ ਹੁਕਮ ਵਾਪਸ ਲੈਣ ਵਾਲਾ ਫ਼ੈਸਲਾ ਵਿਦਿਆਰਥੀਆਂ ਦੀ ਮੌਤ ਦਾ ਵਾਰੰਟ ਸਾਬਤ ਹੋਇਆ।

Advertisement

ਅੱਜ ਮੁੜ ਇਮਾਰਤ ਢਾਹੁਣ ਸਬੰਧੀ ਜਾਰੀ ਕੀਤਾ ਗਿਆ ਹੁਕਮ ਪ੍ਰਸ਼ਾਸਨ ਦੀ ਨਾਕਾਮੀ ਨੂੰ ਦੇਰ ਨਾਲ ਕਬੂਲਣ ਵਰਗਾ ਜਾਪਦਾ ਹੈ। ਇਹ ਤਰਾਸਦੀ ਮੁਆਫ਼ੀਯੋਗ ਨਹੀਂ ਹੈ ਕਿਉਂਕਿ ਇਹ ਦਿੱਲੀ ਦੇ ਮਾਲਵੀਆ ਨਗਰ ਗੈਸਟ ਹਾਊਸ ’ਚ ਅੱਗ ਲੱਗਣ ਤੋਂ ਬਾਅਦ ਵਾਪਰੀ ਹੈ ਜਿਸ ਨੇ ਗ਼ੈਰ-ਕਾਨੂੰਨੀ ਵਪਾਰਕ ਗਤੀਵਿਧੀਆਂ ਅਤੇ ਅੱਗ ਤੋਂ ਬਚਣ ਸਬੰਧੀ ਨੇਮਾਂ ਦੀ ਅਣਦੇਖੀ ਨੂੰ ਬੇਨਕਾਬ ਕੀਤਾ ਸੀ। ਹਰ ਆਫ਼ਤ ਮਗਰੋਂ ਮੁਅੱਤਲੀਆਂ ਤੇ ਪੁੱਛ-ਪੜਤਾਲਾਂ ਹੁੰਦੀਆਂ ਹਨ ਅਤੇ ਜਾਂਚ ਕਰਕੇ ਮੁਆਵਜ਼ਾ ਦੇ ਦਿੱਤਾ ਜਾਂਦਾ ਹੈ। ਫਿਰ ਲੋਕਾਂ ਦਾ ਗੁੱਸਾ ਸ਼ਾਂਤ ਹੋ ਜਾਂਦਾ ਹੈ, ਫਾਈਲਾਂ ਧੂੜ ਫੱਕਦੀਆਂ ਰਹਿੰਦੀਆਂ ਹਨ ਅਤੇ ਜ਼ਿੰਦਗੀ ਮੁੜ ਪਹਿਲਾਂ ਵਾਂਗ ਚੱਲਣ ਲੱਗਦੀ ਹੈ।

Advertisement

ਅਸਲ ਵਿੱਚ ਸ਼ਹਿਰੀ ਭਾਰਤ ਵਿੱਚ ਇਸ ਸਮੱਸਿਆ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਬਿਲਡਰਾਂ ਅਤੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਰਿਹਾਇਸ਼ੀ ਖੇਤਰਾਂ ਨੂੰ ਖ਼ਤਰਨਾਕ ਵਪਾਰਕ ਕੇਂਦਰਾਂ ਵਿੱਚ ਬਦਲ ਦਿੰਦੀ ਹੈ। ਨਿਯਮ ਤਾਂ ਕਾਗਜ਼ਾਂ ’ਤੇ ਲਿਖੇ ਰਹਿ ਜਾਂਦੇ ਹਨ ਪਰ ਜਵਾਬਦੇਹੀ ਕਿਤੇ ਨਜ਼ਰ ਨਹੀਂ ਆਉਂਦੀ। ਖ਼ੈਰ, ਜਦੋਂ ਤੱਕ ਅਪਰਾਧਿਕ ਜ਼ਿੰਮੇਵਾਰੀ ਤੈਅ ਕਰਨੀ ਯਕੀਨੀ ਨਹੀਂ ਬਣਾਈ ਜਾਂਦੀ ਉਦੋਂ ਤੱਕ ਮਹਿਜ਼ ਅਫਸਰਾਂ ਨੂੰ ਮੁਅੱਤਲ ਕਰਨ ਅਤੇ ਇਮਾਰਤਾਂ ਦੇ ਮਾਲਕਾਂ ਨੂੰ ਗ੍ਰਿਫ਼ਤਾਰ ਨਾਲ ਗੱਲ ਨਹੀਂ ਬਣਨੀ। ਹੁਣ ਸਭ ਤੋਂ ਜ਼ਰੂਰੀ ਲੋੜ ਅਜਿਹੇ ਸਿਸਟਮ ਦੀ ਹੈ ਜੋ ਸਹੂਲਤ, ਮੁਨਾਫ਼ੇ ਅਤੇ ਅਫਸਰਸ਼ਾਹੀ ਦੇ ਸਮਝੌਤਿਆਂ ਤੋਂ ਵੱਧ ਇਨਸਾਨੀ ਜ਼ਿੰਦਗੀਆਂ ਬਚਾਉਣ ਨੂੰ ਅਹਿਮੀਅਤ ਦਿੰਦਾ ਹੋਵੇ। ਜਦੋਂ ਤੱਕ ਹਕੀਕੀ ਰੂਪ ਵਿੱਚ ਅਜਿਹਾ ਨਹੀਂ ਹੁੰਦਾ ਭਾਰਤ ਦੇ ਸ਼ਹਿਰ ਟਾਈਮ ਬੰਬ ਬਣੇ ਰਹਿਣਗੇ।

Advertisement
×