DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘਾਤਕ ਚੀਨੀ ਡੋਰ

ਬੁੱਧਵਾਰ ਨੂੰ ਕਰਨਾਟਕ ਦੇ ਬਿਦਰ ਜ਼ਿਲ੍ਹੇ ਤੋਂ ਆਈ ਇੱਕ ਭਿਆਨਕ ਵੀਡੀਓ ’ਚ ਇਹ ਦਿਸਦਾ ਹੈ ਕਿ ਪਤੰਗਾਂ ਉਡਾਉਣ ਲਈ ਵਰਤੀ ਜਾਂਦੀ ਪਾਬੰਦੀਸ਼ੁਦਾ ਚੀਨੀ ਡੋਰ ਕੀ ਕਰ ਸਕਦੀ ਹੈ। ਸੰਜੂਕੁਮਾਰ ਹੋਸਾਮਨੀ (48) ਆਪਣੀ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਸੜਕ ’ਤੇ...

  • fb
  • twitter
  • whatsapp
  • whatsapp
Advertisement

ਬੁੱਧਵਾਰ ਨੂੰ ਕਰਨਾਟਕ ਦੇ ਬਿਦਰ ਜ਼ਿਲ੍ਹੇ ਤੋਂ ਆਈ ਇੱਕ ਭਿਆਨਕ ਵੀਡੀਓ ’ਚ ਇਹ ਦਿਸਦਾ ਹੈ ਕਿ ਪਤੰਗਾਂ ਉਡਾਉਣ ਲਈ ਵਰਤੀ ਜਾਂਦੀ ਪਾਬੰਦੀਸ਼ੁਦਾ ਚੀਨੀ ਡੋਰ ਕੀ ਕਰ ਸਕਦੀ ਹੈ। ਸੰਜੂਕੁਮਾਰ ਹੋਸਾਮਨੀ (48) ਆਪਣੀ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਸੜਕ ’ਤੇ ਉਲਝੀ ਪਤੰਗ ਦੀ ਡੋਰ ਉਸ ਦੇ ਗਲ ’ਚ ਫਿਰ ਗਈ, ਜਿਸ ਕਾਰਨ ਉਸ ਦਾ ਗਲਾ ਵੱਢਿਆ ਗਿਆ। ਡਾਕਟਰੀ ਮਦਦ ਪਹੁੰਚਣ ਤੱਕ ਉਸ ਦੀ ਮੌਤ ਹੋ ਗਈ। ਨਿਯਮਾਂ ਨੂੰ ਸਹੀ ਢੰਗ ਨਾਲ ਲਾਗੂ ਨਾ ਕੀਤੇ ਜਾਣ ਕਾਰਨ ਦੇਸ਼ ਭਰ ਵਿੱਚ ਤਿਉਹਾਰਾਂ ਮੌਕੇ ਕਈ ਰਸਮ ਰਿਵਾਜ ਘਾਤਕ ਸਾਬਿਤ ਹੁੰਦੇ ਹਨ: ਜਾਨਾਂ ਜਾਂਦੀਆਂ ਹਨ, ਪੰਛੀ ਕੱਟੇ ਵੱਢੇ ਜਾਂਦੇ ਹਨ, ਜਾਨਵਰ ਜ਼ਖ਼ਮੀ ਹੁੰਦੇ ਹਨ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਨੁਕਸਾਨ ਨੂੰ ਘਟਾਉਣ ਲਈ ਜੂਝਦੇ ਹਨ। ਪੰਜਾਬ ਵਿੱਚ ਜ਼ਿਲ੍ਹਾ ਅਧਿਕਾਰੀ ਵਾਰ-ਵਾਰ ਇਹ ਗੱਲ ਆਖ ਰਹੇ ਹਨ ਕਿ ਪਤੰਗਾਂ ਲਈ ਚੀਨੀ ਡੋਰ ਬਣਾਉਣਾ ਤੇ ਰੱਖਣਾ ਅਤੇ ਇਸ ਦੀ ਵਿਕਰੀ ਤੇ ਵਰਤੋਂ ਗ਼ੈਰ-ਕਾਨੂੰਨੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ ਹੈ ਜਦੋਂਕਿ ਪੁਲੀਸ ਗ਼ੈਰ-ਕਾਨੂੰਨੀ ਤੌਰ ’ਤੇ ਚੀਨੀ ਡੋਰ ਵੇਚਣ ਵਾਲਿਆਂ ਨੂੰ ਫੜਨ ਦਾ ਦਾਅਵਾ ਕਰਦੀ ਹੈ। ਫਿਰ ਵੀ ਇਸ ਨੂੰ ਬਣਾਉਣ ਅਤੇ ਸਪਲਾਈ ਕਰਨ ਵਾਲੇ ਗ੍ਰਿਫ਼ਤਾਰੀ ਤੋਂ ਬਚ ਜਾਂਦੇ ਹਨ ਅਤੇ ਇਹ ਡੋਰ ਔਫਲਾਈਨ ਤੇ ਔਨਲਾਈਨ ਦੋਵੇਂ ਤਰ੍ਹਾਂ ਸ਼ਰ੍ਹੇਆਮ ਵਿਕਦੀ ਹੈ। ਸਿੱਟੇ ਵਜੋਂ ਇਸ ਬਹੁਤ ਤਿੱਖੀ ਡੋਰ ਨਾਲ ਦੋਪਹੀਆ ਵਾਹਨਾਂ ਦੇ ਚਾਲਕਾਂ ਦੇ ਗਲੇ ਕੱਟਦੇ, ਬੱਚੇ ਜ਼ਖ਼ਮੀ ਹੁੰਦੇ ਅਤੇ ਵੱਡੀ ਗਿਣਤੀ ਵਿੱਚ ਪੰਛੀ ਮਰਦੇ ਹਨ।

ਇਹ ਖ਼ਤਰਾ ਫਿਰ ਵੀ ਵਧਦਾ ਰਹਿੰਦਾ ਹੈ ਕਿਉਂਕਿ ਚੀਨੀ ਡੋਰ ਵੇਚਣ ਵਾਲਿਆਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਨਹੀਂ ਹੁੰਦੀ, ਅਕਸਰ ਕੋਈ ਦੁਖਦਾਈ ਘਟਨਾ ਵਾਪਰਨ ਮਗਰੋਂ ਹੀ ਕਾਰਵਾਈ ਕੀਤੀ ਜਾਂਦੀ ਹੈ। ਤਿਉਹਾਰਾਂ ਨੇੜੇ ਸਖ਼ਤੀ ਵੱਧ ਹੁੰਦੀ ਹੈ, ਪਰ ਫਿਰ ਘਟਦੀ ਜਾਂਦੀ ਹੈ। ਜੁਰਮਾਨੇ ਘੱਟ ਹੋਣ ਅਤੇ ਬਹੁਤੀ ਵਾਰ ਮੁਕੱਦਮੇ ਕਿਸੇ ਤਰਕਪੂਰਨ ਸਿੱਟੇ ’ਤੇ ਨਾ ਪਹੁੰਚਣ ਕਾਰਨ ਵਿਕਰੇਤਾ ਚੀਨੀ ਡੋਰ ਵੇਚਦੇ ਰਹਿੰਦੇ ਹਨ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਇਹ ਪਾਬੰਦੀਸ਼ੁਦਾ ਡੋਰ ਸਮਾਜਿਕ ਤੌਰ ’ਤੇ ਪ੍ਰਵਾਨਿਤ ਹੈ। ਮਾਪੇ ਬੱਚਿਆਂ ਨੂੰ ਇਸ ਦੀ ਵਰਤੋਂ ਕਰਨ ਦਿੰਦੇ ਹਨ, ਪਤੰਗਬਾਜ਼ੀ ਦੇ ਪ੍ਰੋਗਰਾਮਾਂ ਦੇ ਪ੍ਰਬੰਧਕ ਦੂਜਾ ਪੱਖ ਦੇਖਦੇ ਹਨ ਅਤੇ ਖਪਤਕਾਰ ਪਾਬੰਦੀ ਨੂੰ ਬੰਦਿਸ਼ ਜਾਂ ਚਿਤਾਵਨੀ ਦੀ ਬਜਾਏ ਸਲਾਹ ਮੰਨਦੇ ਹਨ।

Advertisement

ਇਹ ਮਹਿਜ਼ ਕਾਨੂੰਨ ਵਿਵਸਥਾ ਦਾ ਮੁੱਦਾ ਨਹੀਂ ਹੈ। ਚੀਨੀ ਡੋਰ ਵਾਤਾਵਰਣ ਲਈ ਵੀ ਨੁਕਸਾਨਦੇਹ ਹੈ ਕਿਉਂਕਿ ਇਹ ਗਲਦੀ ਨਹੀਂ। ਅਦਾਲਤਾਂ ਨੇ ਇਸ ਨੂੰ ਵਾਰ-ਵਾਰ ‘ਮਨੁੱਖ ਦੁਆਰਾ ਬਣਾਇਆ ਹਥਿਆਰ’ ਐਲਾਨਿਆ ਹੈ। ਫਿਰ ਵੀ ਇਸ ਸਬੰਧੀ ਜ਼ਿੰਮੇਵਾਰੀ ਵਿਭਾਗਾਂ ਵਿੱਚ ਵੰਡੀ ਰਹਿਣ ਕਾਰਨ ਸਪੱਸ਼ਟ ਜਵਾਬਦੇਹੀ ਦੀ ਘਾਟ ਰਹਿੰਦੀ ਹੈ। ਇਸ ’ਤੇ ਮੁਕੰਮਲ ਪਾਬੰਦੀ ਲਈ ਸਾਲ ਭਰ ਨਿਗਰਾਨੀ ਕੀਤੀ ਜਾਵੇ ਅਤੇ ਇਸ ਨੂੰ ਬਣਾਉਣ ਤੇ ਵੇਚਣ ਵਾਲਿਆਂ ਨੂੰ ਸਖ਼ਤੀ ਨਾਲ ਜਵਾਬਦੇਹ ਬਣਾਇਆ ਜਾਵੇ ਅਤੇ ਇਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਾਲੇ ਮਾਪਿਆਂ ਤੇ ਪ੍ਰੋਗਰਾਮਾਂ ਦੇ ਪ੍ਰਬੰਧਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਔਨਲਾਈਨ ਪਲੈਟਫਾਰਮਾਂ ਨੂੰ ਗੁੰਮਰਾਹਕੁੰਨ ਲੇਬਲਾਂ ਹੇਠ ਇਹ ਡੋਰ ਵੇਚਣ ਦੀ ਸੂੁਰਤ ਵਿੱਚ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਜਦੋਂ ਤੱਕ ਨੀਤੀਆਂ ਨੂੰ ਸਖ਼ਤੀ ਨਾਲ ਇਕਸਾਰ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਆਸਮਾਨ ’ਚ ਇਹ ਖ਼ਤਰਾ ਮੰਡਰਾਉਂਦਾ ਰਹੇਗਾ।

Advertisement

Advertisement
×