DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਈਬਰ ਧੋਖਾਧੜੀਆਂ

ਕਰੋੜਾਂ ਰੁਪਏ ਦੀਆਂ ਸਾਈਬਰ ਧੋਖਾਧੜੀਆਂ ਇੰਨੀਆਂ ਗੁੰਝਲਦਾਰ ਹਨ ਕਿ ਇਹ ਪੇਸ਼ੇਵਰ ਵਿਅਕਤੀਆਂ ਨੂੰ ਵੀ ਮੌਤ ਵੱਲ ਧੱਕ ਸਕਦੀਆਂ ਹਨ। ਪੰਜਾਬ ਦੇ ਇੱਕ ਸੇਵਾਮੁਕਤ ਆਈ ਪੀ ਐੱਸ ਅਧਿਕਾਰੀ ਨੇ ਸਟਾਕ ਮਾਰਕੀਟ ਘੁਟਾਲੇ ਵਿੱਚ ਕਥਿਤ ਤੌਰ ’ਤੇ ਅੱਠ ਕਰੋੜ ਰੁਪਏ ਤੋਂ ਵੱਧ...

  • fb
  • twitter
  • whatsapp
  • whatsapp
Advertisement

ਕਰੋੜਾਂ ਰੁਪਏ ਦੀਆਂ ਸਾਈਬਰ ਧੋਖਾਧੜੀਆਂ ਇੰਨੀਆਂ ਗੁੰਝਲਦਾਰ ਹਨ ਕਿ ਇਹ ਪੇਸ਼ੇਵਰ ਵਿਅਕਤੀਆਂ ਨੂੰ ਵੀ ਮੌਤ ਵੱਲ ਧੱਕ ਸਕਦੀਆਂ ਹਨ। ਪੰਜਾਬ ਦੇ ਇੱਕ ਸੇਵਾਮੁਕਤ ਆਈ ਪੀ ਐੱਸ ਅਧਿਕਾਰੀ ਨੇ ਸਟਾਕ ਮਾਰਕੀਟ ਘੁਟਾਲੇ ਵਿੱਚ ਕਥਿਤ ਤੌਰ ’ਤੇ ਅੱਠ ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਹੋਣ ਤੋਂ ਬਾਅਦ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਇਹ ਮਾਮਲਾ ਇਸ ਗੱਲ ਦੀ ਇੱਕ ਡਰਾਉਣੀ ਉਦਾਹਰਣ ਹੈ ਕਿ ਅਜਿਹੇ ਅਪਰਾਧ ਲੋਕਾਂ ਦੀਆਂ ਜ਼ਿੰਦਗੀਆਂ ’ਤੇ ਕਿਸ ਹੱਦ ਤੱਕ ਅਸਰਅੰਦਾਜ਼ ਹੋ ਸਕਦੇ ਹਨ। ਅਜਿਹੇ ਮਾਮਲੇ ਨਾ ਸਿਰਫ਼ ਵੱਡੇ ਵਿੱਤੀ ਨੁਕਸਾਨਾਂ ਕਾਰਨ ਚਿੰਤਾਜਨਕ ਹਨ ਸਗੋਂ ਬਾਅਦ ਵਿੱਚ ਮਾਨਸਿਕ ਤੌਰ ’ਤੇ ਟੁੱਟਣ ਕਾਰਨ ਵੀ ਓਨੀ ਹੀ ਫ਼ਿਕਰਮੰਦੀ ਵਾਲੀ ਗੱਲ ਹਨ ਜੋ ਪੀੜਤਾਂ ਨੂੰ ਕਈ ਵਾਰ ਮੌਤ ਦੇ ਕੰਢੇ ਤੱਕ ਵੀ ਲਿਜਾ ਸਕਦੇ ਹਨ।

ਸਾਈਬਰ ਅਪਰਾਧੀ ਸਿਰਫ਼ ਮਸ਼ੀਨਾਂ ਨੂੰ ਹੀ ਹੈਕ ਨਹੀਂ ਕਰਦੇ ਸਗੋਂ ਉਹ ਮਨੁੱਖੀ ਦਿਮਾਗ਼ ਨੂੰ ਵੀ ਇੱਕ ਤਰ੍ਹਾਂ ਹੈਕ ਕਰ ਲੈਂਦੇ ਹਨ। ਇਹ ਅਪਰਾਧੀ ਨੈੱਟਵਰਕ ਲੋਕਾਂ ਨੂੰ ਭਰੋਸੇ ’ਚ ਲੈ ਕੇ ਧੋਖਾਧੜੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ, ਜਿਸ ਵਿੱਚ ਘੁਟਾਲੇਬਾਜ਼ ਬੈਂਕਾਂ, ਨਿਵੇਸ਼ ਫਰਮਾਂ, ਰੈਗੂਲੇਟਰੀ ਅਥਾਰਟੀਆਂ ਅਤੇ ਨਾਮਵਰ ਪਲੈਟਫਾਰਮਾਂ ਵਜੋਂ ਪੇਸ਼ ਆਉਂਦੇ

Advertisement

ਹਨ। ਧੋਖਾਧੜੀ ਕਰਨ ਵਾਲੇ ਨੈੱਟਵਰਕ ਲੋਕਾਂ ਅੰਦਰਲੇ ਲਾਲਚ, ਲੋੜ ਅਤੇ ਫ਼ਾਇਦਾ ਖੁੱਸਣ ਦੇ ਡਰ ਜਿਹੀਆਂ ਭਾਵਨਾਵਾਂ ਦਾ ਲਾਹਾ ਲੈਂਦੇ ਹਨ, ਜੋ ਸਿੱਖਿਅਤ ਅਤੇ ਅਨੁਭਵੀ ਵਿਅਕਤੀਆਂ ਦੀ ਪਕੜ ਵਿੱਚ ਵੀ ਨਹੀਂ ਆਉਂਦੇ। ਜਾਲ ’ਚ ਫਸਣ ਤੋਂ ਪਹਿਲਾਂ ਪੀੜਤਾਂ ਦੇ ਮਨਾਂ ਅੰਦਰ ਵਿੱਤੀ ਤੌਰ ’ਤੇ ਨਿਯੰਤਰਣ ਦੀ ਭਾਵਨਾ ਭਰ ਦਿੱਤੀ ਜਾਂਦੀ ਹੈ। ਇੱਕ

Advertisement

ਵਾਰ ਨੁਕਸਾਨ ਸ਼ੁਰੂ ਹੋਣ ਤੋਂ ਬਾਅਦ ਸ਼ਰਮ ਅਤੇ ਅਪਰਾਧ ਦੀ ਭਾਵਨਾ ਅਕਸਰ ਸ਼ੁਰੂਆਤ ਵਿੱਚ ਹੀ ਅਜਿਹੀ ਧੋਖਾਧੜੀ ਦੀ ਰਿਪੋਰਟਿੰਗ ਕਰਨ ਤੋਂ ਪੀੜਤ ਵਿਅਕਤੀ ਨੂੰ ਰੋਕਦੀ ਹੈ, ਜਿਸ ਨਾਲ ਧੋਖਾਧੜੀ ਕਰਨ ਵਾਲਿਆਂ ਦਾ ਹੌਸਲਾ ਵਧਦਾ ਹੈ ਅਤੇ ਉਹ ਵੱਡਾ ਨੁਕਸਾਨ

ਕਰ ਦਿੰਦੇ ਹਨ।

ਭਾਰਤ ਨੂੰ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਭਾਵੇਂ ਸਾਡੇ ਦੇਸ਼ ਵਿੱਚ ਸਾਈਬਰ ਕ੍ਰਾਈਮ ਸੈੱਲ ਮੌਜੂਦ ਹਨ, ਪਰ ਅਧਿਕਾਰ ਖੇਤਰ ਬਾਰੇ ਉਲਝਣ, ਬੈਂਕਾਂ ਵਿਚਕਾਰ ਤਾਲਮੇਲ ਦੀ ਘਾਟ ਅਤੇ ਖਾਤਿਆਂ ਨੂੰ ਫਰੀਜ਼ ਕਰਨ ਵਿੱਚ ਦੇਰੀ ਰਿਕਵਰੀ ਨੂੰ ਬੁਰੀ ਤਰ੍ਹਾਂ ਸੀਮਤ ਕਰਦੀ ਹੈ। ਪੀੜਤ ਪਹਿਲਾਂ ਹੀ ਡਰੇ ਹੋਏ ਅਤੇ ਆਪਣੀ ਜ਼ਿੰਦਗੀ ਦੇ ਸਭ ਤੋਂ ਮਾੜੇ ਦੌਰ ਦਾ ਅਨੁਭਵ ਕਰ ਰਹੇ ਹੁੰਦੇ ਹਨ। ਉਨ੍ਹਾਂ ਨੂੰ ਅਕਸਰ ਹੈਲਪਲਾਈਨਾਂ, ਪੋਰਟਲਾਂ ਅਤੇ ਪੁਲੀਸ ਸਟੇਸ਼ਨਾਂ ਦੇ ਚੱਕਰਾਂ ਵਿੱਚ ਘੁੰਮਣਾ ਪੈਂਦਾ ਹੈ। ਮਨੋਵਿਗਿਆਨਕ ਸਹਾਇਤਾ ਦੀ ਘਾਟ ਨੁਕਸਾਨ ਨੂੰ ਹੋਰ ਵੀ ਵਧਾਉਂਦੀ ਹੈ। ਸਾਈਬਰ ਧੋਖਾਧੜੀ ਨੂੰ ਸਿਰਫ਼ ਇੱਕ ਵਿੱਤੀ ਅਪਰਾਧ ਹੀ ਨਹੀਂ ਸਗੋਂ ਜਨਤਕ ਸੁਰੱਖਿਆ ਅਤੇ ਮਾਨਸਿਕ ਸਿਹਤ ਦਾ ਮੁੱਦਾ ਵੀ ਮੰਨਿਆ ਜਾਣਾ ਚਾਹੀਦਾ ਹੈ। ਮਜ਼ਬੂਤ ​​ਵਿੱਤੀ ਫਾਇਰਵਾਲ, ਸ਼ੱਕੀ ਲੈਣ-ਦੇਣ ਲਈ ਲਾਜ਼ਮੀ ਹੋਲਡਿੰਗ ਪੀਰੀਅਡ, ਬੈਂਕਾਂ ਤੇ ਕਾਨੂੰਨ ਲਾਗੂ ਕਰਨ ਵਾਲਿਆਂ ਵਿਚਕਾਰ ਰੀਅਲ ਟਾਈਮ ਡੇਟਾ-ਸ਼ੇਅਰਿੰਗ ਅਤੇ ਵਿਸ਼ੇਸ਼ ਸਾਈਬਰ ਵਕੀਲਾਂ ਦੀ ਲੋੜ ਹੈ। ਸੰਸਥਾਗਤ ਹਮਦਰਦੀ ਵੀ ਓਨੀ ਹੀ ਮਹੱਤਵਪੂਰਨ ਹੈ। ਅਜਿਹੀ ਧੋਖਾਧੜੀ ਦੀ ਰਿਪੋਰਟ ਦਰਜ ਕਰਨ ਲਈ ਸਪੱਸ਼ਟ ਅਮਲੀ ਪ੍ਰਕਿਰਿਆ ਤੈਅ ਕਰਨੀ ਚਾਹੀਦੀ ਹੈ। ਪੀੜਤਾਂ ਨੂੰ ਮਾਨਸਿਕ ਤੌਰ ’ਤੇ ਹੌਸਲਾ ਦੇਣ ਦੀ ਵੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੂੰ ਭਰੋਸਾ ਦਿਵਾਇਆ ਜਾਣਾ ਚਾਹੀਦਾ ਹੈ ਕਿ ਮਦਦ ਮੰਗਣਾ ਸ਼ਰਮਿੰਦਗੀ ਅਤੇ ਨਾਕਾਮੀ ਦੀ ਨਿਸ਼ਾਨੀ ਨਹੀਂ ਹੈ।

Advertisement
×