ਨਿਰਾਸ਼ਾ ਦਾ ਸੰਕਟ : The Tribune India

ਨਿਰਾਸ਼ਾ ਦਾ ਸੰਕਟ

ਨਿਰਾਸ਼ਾ ਦਾ ਸੰਕਟ

‘‘ਅਸੀਂ ਵਿਸ਼ਵ ਪੱਧਰ ਦੀ ਵਿਰਾਟ ਕਰਮਹੀਣਤਾ ਦੇ ਪਿੰਜਰੇ ਵਿਚ ਫਸੇ ਹੋਏ ਹਾਂ।… ਸਾਡਾ ਸੰਸਾਰ ਸੰਕਟ ਵਿਚ ਹੈ – ਅਤੇ ਨਕਾਰਾ ਹੋ ਚੁੱਕਾ ਹੈ।’’ ਇਹ ਸ਼ਬਦ ਦੁਨੀਆ ਦਾ ਅੰਤ ਨੇੜੇ ਦੱਸਣ ਦਾ ਭਰਮ ਪਾਉਣ ਵਾਲੇ ਕਿਸੇ ਨਜੂਮੀ ਜਾਂ ਪਾਖੰਡੀ ਧਾਰਮਿਕ ਬਾਬੇ ਦੇ ਨਹੀਂ ਹਨ; ਇਹ ਸ਼ਬਦ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਮੰਗਲਵਾਰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੀ ਵਿਸ਼ਵ ਪੱਧਰ ਦੇ ਆਗੂਆਂ ਦੀ ਸਾਲਾਨਾ ਮੀਟਿੰਗ ਵਿਚ ਕਹੇ। ਇਸ ਮੀਟਿੰਗ ਵਿਚ ਆਗੂਆਂ ਨੇ ਦਹਾਕਿਆਂ ਪੁਰਾਣੇ ਇਜ਼ਰਾਈਲ-ਫ਼ਲਸਤੀਨ ਝਗੜੇ, ਰੂਸ-ਯੂਕਰੇਨ ਜੰਗ, ਵਾਤਾਵਰਨਕ ਮਸਲਿਆਂ, ਧਾਰਮਿਕ ਫ਼ਿਰਕਿਆਂ ਵਿਚਕਾਰ ਨਫ਼ਰਤ, ਵਧ ਰਹੀ ਆਰਥਿਕ ਅਸਮਾਨਤਾ, ਦੁਨੀਆ ਵਿਚ ਖੁਰਾਕ ਦੀ ਕਮੀ, ਘੱਟ ਸਾਧਨਾਂ ਵਾਲੇ ਲੋਕਾਂ ਦਾ ਇਲਾਜ ਨਾ ਹੋਣ ਅਤੇ ਹੋਰ ਸਮੱਸਿਆਵਾਂ ਦਾ ਜ਼ਿਕਰ ਕੀਤਾ। ਆਗੂਆਂ ਦੇ ਬਿਆਨਾਂ ਵਿਚ ਨਿਰਾਸ਼ਾ ਅਤੇ ਉਦਾਸੀ ਦੀ ਝਲਕ ਸਾਫ਼ ਦਿਖਾਈ ਦਿੱਤੀ।

ਇਹ ਸਵਾਲ ਪੁੱਛਣਾ ਸੁਭਾਵਿਕ ਹੈ ਕਿ ਅਜਿਹੀਆਂ ਨਿਰਾਸ਼ਾਮਈ ਟਿੱਪਣੀਆਂ ਕਿਸੇ ਨਵੀਂ ਹਕੀਕਤ ਨੂੰ ਪੇਸ਼ ਕਰ ਰਹੀਆਂ ਹਨ ਜਾਂ ਇਹ ਮਨੁੱਖ ਦੀ ਹੋਣੀ ਹੈ। ਜੇ ਉੱਨੀਵੀਂ ਤੇ ਵੀਹਵੀਂ ਸਦੀ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਸਮਿਆਂ ਦੀ ਕਹਾਣੀ ਬਸਤੀਵਾਦ ਦੇ ਘਿਨਾਉਣੇ ਜ਼ੁਲਮ, ਨਸਲਵਾਦ, ਆਲਮੀ ਪੱਧਰ ਦੀਆਂ ਜੰਗਾਂ, ਭਿਆਨਕ ਬਿਮਾਰੀਆਂ ਅਤੇ ਅਕਾਲਾਂ ਦੀ ਕਹਾਣੀ ਨਜ਼ਰ ਆਉਂਦੀ ਹੈ। ਪਿਛਲੀ ਸਦੀ ਵਿਚ ਪਹਿਲੀ ਅਤੇ ਦੂਸਰੀ ਆਲਮੀ ਜੰਗ ਵਿਚ ਕਰੋੜਾਂ ਲੋਕ ਮਾਰੇ ਗਏ, ਐਟਮੀ ਹਥਿਆਰਾਂ ਦੀ ਵਰਤੋਂ ਨਾਲ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਸ਼ਹਿਰ ਤਬਾਹ ਹੋਏ, ਦੇਸ਼ ਟੁੱਟੇ ਤੇ ਵੰਡੇ ਗਏ, ਅਰਮੀਨੀਆ ਦੇ ਲੋਕਾਂ ਤੇ ਯਹੂਦੀਆਂ ਦੀ ਨਸਲਕੁਸ਼ੀ ਹੋਈ। ਸਾਡੇ ਆਪਣੇ ਦੇਸ਼ ਨੇ ਬਸਤੀਵਾਦੀ ਜ਼ੁਲਮ ਸਹੇ, ਪੰਜਾਬ ਤੇ ਬੰਗਾਲ ਵੰਡੇ ਗਏ, ਲੱਖਾਂ ਲੋਕ ਮਾਰੇ ਗਏ ਤੇ ਉਜਾੜੇ ਦਾ ਸ਼ਿਕਾਰ ਬਣੇ। ਪਿਛਲੇ ਕੁਝ ਦਹਾਕਿਆਂ ਤੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ, ਲੱਖਾਂ ਵਿਦਿਆਰਥੀਆਂ ਦਾ ਵਿਦੇਸ਼ਾਂ ਨੂੰ ਜਾਣਾ, ਨਸ਼ਿਆਂ ਦਾ ਫੈਲਾਉ ਅਤੇ ਰਿਸ਼ਵਤਖੋਰੀ ਪੰਜਾਬ ਦੇ ਅਜੋਕੇ ਇਤਿਹਾਸ ਦੇ ਪ੍ਰਤੀਕ ਬਣ ਕੇ ਉੱਭਰੇ ਹਨ।

ਅਠ੍ਹਾਰਵੀਂ ਸਦੀ ਵਿਚ ਫ਼ਰਾਂਸੀਸੀ ਇਨਕਲਾਬ, ਵੀਹਵੀਂ ਸਦੀ ਵਿਚ ਰੂਸੀ ਇਨਕਲਾਬ ਅਤੇ ਤੀਸਰੀ ਦੁਨੀਆ ਦੇ ਦੇਸ਼ਾਂ ਦੇ ਬਸਤੀਵਾਦੀ ਵਿਰੋਧੀ ਘੋਲਾਂ ਨੇ ਲੋਕ-ਉਮੀਦਾਂ ਦੇ ਨਵੇਂ ਸੰਸਾਰ ਪੈਦਾ ਕੀਤੇ ਸਨ। ਰੂਸੀ ਇਨਕਲਾਬ ਕਾਰਨ ਲੋਕਾਂ ਵਿਚ ਇਹ ਆਸ ਉਗਮੀ ਸੀ ਕਿ ਨਵੀਂ ਤਰ੍ਹਾਂ ਦਾ ਨਿਜ਼ਾਮ ਜਿਸ ਵਿਚ ਮਨੁੱਖ ਦੀ ਮਨੁੱਖ ਦੁਆਰਾ ਲੁੱਟ ਨਹੀਂ ਹੋਵੇਗੀ, ਬਣਾਇਆ ਜਾ ਸਕਦਾ ਹੈ। ਕਈ ਤਰ੍ਹਾਂ ਦੇ ਨੁਕਸਾਂ ਅਤੇ ਵੱਡੇ ਵਿਗਾੜਾਂ ਦੇ ਬਾਵਜੂਦ ਸੋਵੀਅਤ ਯੂਨੀਅਨ ਨੇ ਨਾ ਸਿਰਫ਼ ਦੁਨੀਆ ਵਿਚ ਤਾਕਤਾਂ ਦਾ ਤਵਾਜ਼ਨ ਕਾਇਮ ਰੱਖਿਆ ਸਗੋਂ ਏਸ਼ੀਆ ਤੇ ਅਫ਼ਰੀਕਾ ਦੇ ਦੇਸ਼ਾਂ ਨੂੰ ਬਸਤੀਵਾਦ ਅਤੇ ਨਵ-ਬਸਤੀਵਾਦ ਵਿਰੁੱਧ ਖੜ੍ਹੇ ਹੋਣ ਵਿਚ ਮਦਦ ਕੀਤੀ। ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ਨਾਲ ਅਮਰੀਕਾ ਦੁਨੀਆ ਦੀ ਇਕੋ-ਇਕ ਮਹਾਸ਼ਕਤੀ ਬਣ ਗਿਆ ਅਤੇ ਕਾਰਪੋਰੇਟ ਲੁੱਟ ਨਵੀਆਂ ਸਿਖ਼ਰਾਂ ’ਤੇ ਪਹੁੰਚੀ। ਚੀਨ ਆਪਣੇ ਆਪ ਨੂੰ ਸਾਮਵਾਦੀ/ਸਮਾਜਵਾਦੀ ਦੇਸ਼ ਕਹਾਉਣ ਦੇ ਬਾਵਜੂਦ ਅਮਰੀਕਾ ਦਾ ਅਕਸ ਬਣ ਕੇ ਹੀ ਰਹਿ ਗਿਆ ਤੇ ਉਹ ਵੀ ਅੰਦਰੂਨੀ ਜਮਹੂਰੀਅਤ ਤੋਂ ਬਿਨਾ। ਇੱਕੀਵੀਂ ਸਦੀ ਵਿਚ ਅਮਰੀਕਾ ਨੇ ਇਰਾਕ, ਸੀਰੀਆ, ਅਫ਼ਗ਼ਾਨਿਸਤਾਨ, ਲਿਬੀਆ ਤੇ ਕਈ ਹੋਰ ਦੇਸ਼ਾਂ ਵਿਚ ਵੱਡੇ ਦਖ਼ਲ ਦੇ ਕੇ ਲੋਕਾਂ ਨੂੰ ਨਾ ਸਿਰਫ਼ ਧਾਰਮਿਕ ਬੁਨਿਆਦਪ੍ਰਸਤੀ ਵੱਲ ਧੱਕਿਆ ਸਗੋਂ ਉਨ੍ਹਾਂ ਦੀਆਂ ਕਈ ਪੀੜੀਆਂ ਨੂੰ ਅਫ਼ਰਾ-ਤਫ਼ਰੀ ਦੇ ਅਜਿਹੇ ਸੰਸਾਰ ਵਿਚ ਧੱਕ ਦਿੱਤਾ ਜਿੱਥੇ ਆਤਮ-ਸਨਮਾਨ ਨਾਲ ਜਿਊਣ ਦਾ ਸੁਪਨਾ ਲੈਣਾ ਵੀ ਮੁਸ਼ਕਿਲ ਹੈ। ਅਫ਼ਰੀਕਾ ਦੇ ਦੇਸ਼ਾਂ ਵਿਚ ਇਕ ਕਬੀਲੇ ਦੇ ਲੋਕਾਂ ਨੂੰ ਦੂਸਰੇ ਕਬੀਲੇ ਦੇ ਲੋਕਾਂ ਨਾਲ ਲੜਾਇਆ ਗਿਆ ਤੇ ਕੁਦਰਤੀ ਖ਼ਜ਼ਾਨੇ ਲੁੱਟੇ ਗਏ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਡਾ ਦੁਖਾਂਤ ਵਧ ਰਹੀ ਆਰਥਿਕ ਅਸਮਾਨਤਾ ਹੈ ਜਿਸ ਕਾਰਨ ਦੁਨੀਆ ਦੀ ਦੌਲਤ ਗਿਣਤੀ ਦੇ ਕੁਝ ਲੋਕਾਂ ਦੇ ਹੱਥਾਂ ਵਿਚ ਕੇਂਦਰਿਤ ਹੋ ਰਹੀ ਹੈ ਜਦੋਂਕਿ ਕਰੋੜਾਂ ਦੀ ਗਿਣਤੀ ਵਿਚ ਲੋਕ ਲੋੜੀਂਦੇ ਭੋਜਨ ਤੇ ਸਿਹਤ ਸਹੂਲਤਾਂ ਤੋਂ ਵਿਰਵੇ ਹਨ। ਅਜਿਹੇ ਸੰਸਾਰ ਵਿਚ ਮਨੁੱਖ ਦੀਆਂ ਆਸਾਂ-ਉਮੀਦਾਂ ਨੂੰ ਕਾਇਮ ਰੱਖਣਾ ਇਕ ਔਕੜਾਂ ਭਰਿਆ ਕਾਰਜ ਹੈ। ਇਹ ਸੰਸਾਰ ਮਨੁੱਖ ਦੀ ਕਿਰਤ ਤੇ ਮਿਹਨਤ ਦੀ ਸਿਰਜਣਾ ਹੈ। ਕਿਰਤੀਆਂ ਤੇ ਮਿਹਨਤਕਸ਼ਾਂ ਨੇ ਹੀ ਆਸਾਂ-ਉਮੀਦਾਂ ਦੇ ਸੰਸਾਰ ਕਾਇਮ ਰੱਖਣੇ ਹਨ; ਉਸ ਵਾਸਤੇ ਉਨ੍ਹਾਂ ਨੂੰ ਜਥੇਬੰਦ ਹੋਣ ਦੀ ਜ਼ਰੂਰਤ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All