DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੀਨੀ ਰੋਬੋਟ ’ਤੇ ਵਿਵਾਦ

ਚੀਨ ਵਿੱਚ ਬਣੇ ਇੱਕ ਰੋਬੋਟ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ ਉਸ ਦੇਸ਼ ਲਈ ਸ਼ਰਮਿੰਦਗੀ ਵਾਲੀ ਗੱਲ ਹੈ ਜੋ ਏ ਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਖੇਤਰ ਵਿੱਚ ਇੱਕ ਆਲਮੀ ਸ਼ਕਤੀ ਬਣਨ ਦੀ ਇੱਛਾ ਰੱਖਦਾ ਹੈ। ਗ੍ਰੇਟਰ ਨੋਇਡਾ ਸਥਿਤ ਗਲਗੋਟੀਆਜ਼ ਯੂਨੀਵਰਸਿਟੀ ਨੂੰ...

  • fb
  • twitter
  • whatsapp
  • whatsapp
Advertisement

ਚੀਨ ਵਿੱਚ ਬਣੇ ਇੱਕ ਰੋਬੋਟ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ ਉਸ ਦੇਸ਼ ਲਈ ਸ਼ਰਮਿੰਦਗੀ ਵਾਲੀ ਗੱਲ ਹੈ ਜੋ ਏ ਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਖੇਤਰ ਵਿੱਚ ਇੱਕ ਆਲਮੀ ਸ਼ਕਤੀ ਬਣਨ ਦੀ ਇੱਛਾ ਰੱਖਦਾ ਹੈ। ਗ੍ਰੇਟਰ ਨੋਇਡਾ ਸਥਿਤ ਗਲਗੋਟੀਆਜ਼ ਯੂਨੀਵਰਸਿਟੀ ਨੂੰ ‘ਇੰਡੀਆ ਏ ਆਈ ਇੰਪੈਕਟ ਸਮਿਟ’ ਵਿੱਚ ਆਪਣਾ ਸਟਾਲ ਖਾਲੀ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਇਸ ਦੇ ਇੱਕ ਪ੍ਰੋਫੈਸਰ ਨੇ ਕਥਿਤ ਤੌਰ ’ਤੇ ਯੂਨੀਟਰੀ ਜੀਓ2- ਜੋ ਕਿ ਇੱਕ ਮੋਹਰੀ ਚੀਨੀ ਕੰਪਨੀ ਦੁਆਰਾ ਬਣਾਇਆ ਗਿਆ ਰੋਬੋਟਿਕ ਕੁੱਤਾ ਹੈ- ਨੂੰ ਆਪਣੀ ਖ਼ੁਦ ਦੀ ਕਾਢ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਯੂਨੀਵਰਸਿਟੀ ਨੇ ਇਸ ਮੰਦਭਾਗੀ ਘਟਨਾ ਨੂੰ ਇੱਕ ‘ਅਧੂਰੀ ਜਾਣਕਾਰੀ ਵਾਲੇ’ ਪ੍ਰਤੀਨਿਧ ਦੀ ਗ਼ਲਤੀ ਦੱਸਦਿਆਂ ਮੁਆਫ਼ੀ ਮੰਗੀ ਹੈ ਜਦੋਂਕਿ ਆਈ ਟੀ ਸਕੱਤਰ ਐੱਸ. ਕ੍ਰਿਸ਼ਨਨ ਨੇ ਸਪੱਸ਼ਟ ਕੀਤਾ ਕਿ ਸਰਕਾਰ ਹਰਗਿਜ਼ ਨਹੀਂ ਚਾਹੁੰਦੀ ਕਿ ਕੋਈ ਵੀ ਪ੍ਰਦਰਸ਼ਨੀ ਲਾਉਣ ਵਾਲਾ ਅਜਿਹੀਆਂ ਚੀਜ਼ਾਂ ਪ੍ਰਦਰਸ਼ਿਤ ਕਰੇ, ਜੋ ਉਸ ਦੀਆਂ ਆਪਣੀਆਂ ਨਹੀਂ ਹਨ। ਨੁਕਸਾਨ ਦੀ ਭਰਪਾਈ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਘਟਨਾ ਨੇ ਨਿਸ਼ਚਿਤ ਤੌਰ ’ਤੇ ਇਸ ਉੱਚ-ਪੱਧਰੀ ਸਮਾਗਮ ਦੇ ਅਕਸ ਨੂੰ ਠੇਸ ਪਹੁੰਚਾਈ ਹੈ।

​ਅਜਿਹੇ ਮੰਚ ਸਿਰਫ਼ ਮਾਰਕੀਟਿੰਗ ਲਈ ਨਹੀਂ ਹੁੰਦੇ। ਪ੍ਰਬੰਧਕਾਂ ਵੱਲੋਂ ਵੱਖ-ਵੱਖ ਪ੍ਰਦਰਸ਼ਨੀਆਂ ਲਾਉਣ ਵਾਲਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਸੀ ਕਿਉਂਕਿ ਇਹ ਇੱਕ ਕੌਮਾਂਤਰੀ ਪਲੈਟਫਾਰਮ ਸੀ, ਜੋ ਭਾਰਤ ਦੀਆਂ ਸਵਦੇਸ਼ੀ ਕਾਢਾਂ ਅਤੇ ਏ ਆਈ ਸਬੰਧੀ ਟੀਚਿਆਂ ਨੂੰ ਦਰਸਾਉਣ ਲਈ ਬਣਾਇਆ ਗਿਆ ਸੀ। ਯੂਨੀਵਰਸਿਟੀ ਨੇ ਕਿਹਾ ਹੈ ਕਿ ਉਹ ‘ਅਕਾਦਮਿਕ ਦਿਆਨਤਦਾਰੀ, ਪਾਰਦਰਸ਼ਤਾ ਅਤੇ ਆਪਣੇ ਕੰਮ ਦੀ ਜ਼ਿੰਮੇਵਾਰ ਪੇਸ਼ਕਾਰੀ ਲਈ ਦ੍ਰਿੜ੍ਹਤਾ ਨਾਲ ਵਚਨਬੱਧ ਹੈ’, ਪਰ ਇਸ ਹੰਗਾਮੇ ਤੋਂ ਮਿਲਣ ਵਾਲਾ ਮੁੱਖ ਸਬਕ ਸਪੱਸ਼ਟ ਹੈ ਕਿ ਸੰਸਥਾਗਤ ਭਰੋਸੇਯੋਗਤਾ ’ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਯੂਨੀਵਰਸਿਟੀਆਂ ਵੱਲੋਂ ਏ ਆਈ ਪ੍ਰੋਗਰਾਮਿੰਗ ਸਿਖਾਉਣ ਲਈ ਚੀਨ ਦੇ ਬਣੇ ਹਾਰਡਵੇਅਰ ਸਮੇਤ ਵਿਸ਼ਵ ਪੱਧਰ ’ਤੇ ਉਪਲਬਧ ਸਾਧਨਾਂ ਦੀ ਵਰਤੋਂ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ। ਸੱਚ ਤਾਂ ਇਹ ਹੈ ਕਿ ਸਿੱਖਣ ਲਈ ਕੌਮਾਂਤਰੀ ਤਕਨਾਲੋਜੀ ਨਾਲ ਸੰਪਰਕ ’ਚ ਆਉਣਾ ਅਕਸਰ ਲਾਜ਼ਮੀ ਹੁੰਦਾ ਹੈ। ਹਾਲਾਂਕਿ, ਕਿਸੇ ਵੀ ਕੀਮਤ ’ਤੇ ਬਣਦਾ ਸਿਹਰਾ ਦੇਣ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ।

Advertisement

​ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਕੋਲ ਸਿਰਫ਼ ਇੱਕ ਉਪਭੋਗਤਾ ਵਜੋਂ ਨਹੀਂ, ਸਗੋਂ ਇੱਕ ਏ ਆਈ ਨਿਰਮਾਤਾ ਮੁਲਕ ਵਜੋਂ ਸਥਾਪਿਤ ਹੋਣ ਲਈ ਪ੍ਰਤਿਭਾ ਅਤੇ ਉੱਦਮੀ ਊਰਜਾ ਮੌਜੂਦ ਹੈ। ਦੇਸ਼ ਇਸ ਤੇਜ਼ੀ ਨਾਲ ਵਿਕਸਿਤ ਹੋ ਰਹੇ ਖੇਤਰ ਵਿੱਚ ਉਦੋਂ ਤੱਕ ਮੋਹਰੀ ਸ਼ਕਤੀ ਨਹੀਂ ਬਣ ਸਕਦਾ ਜਦੋਂ ਤੱਕ ਇਸ ਦੀਆਂ ਸੰਸਥਾਵਾਂ ਪਾਰਦਰਸ਼ਤਾ ਅਤੇ ਇਮਾਨਦਾਰੀ ਨੂੰ ਨਜ਼ਰਅੰਦਾਜ਼ ਕਰਦੀਆਂ ਰਹਿਣਗੀਆਂ। ਖੋਜਕਰਤਾਵਾਂ, ਸਿੱਖਿਆ ਸ਼ਾਸਤਰੀਆਂ ਅਤੇ ਕਾਢਕਾਰਾਂ ਨੂੰ ਸ਼ਾਰਟਕੱਟਾਂ ਅਤੇ ਝੂਠੇ ਦਾਅਵਿਆਂ ’ਤੇ ਨਿਰਭਰ ਰਹਿਣ ਦੀ ਬਜਾਏ ਲੰਮਾ ਸਮਾਂ ਮਿਹਨਤ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ।

Advertisement

Advertisement
×