DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਲਈ ਚੁਣੌਤੀ

ਪੰਜਾਬ ਦਾ ‘ਯੁੱਧ ਨਸ਼ਿਆਂ ਵਿਰੁੱਧ’ ਦਿਨੋਂ-ਦਿਨ ਹੋਰ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਤਰਨ ਤਾਰਨ ਜ਼ਿਲ੍ਹੇ ਵਿੱਚ ਸੱਤਾਧਾਰੀ ਪਾਰਟੀ ਦੇ ਇੱਕ ਸਰਪੰਚ ਦੀ 18 ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰੀ ਹੋਣਾ ਨਸ਼ਿਆਂ ਨਾਲ ਸਿੱਝ ਰਹੇ ਸੂਬੇ ਲਈ ਇੱਕ ਹੋਰ ਵੱਡੀ ਚੁਣੌਤੀ ਹੈ। ਇਸ...

  • fb
  • twitter
  • whatsapp
  • whatsapp
Advertisement
ਪੰਜਾਬ ਦਾ ‘ਯੁੱਧ ਨਸ਼ਿਆਂ ਵਿਰੁੱਧ’ ਦਿਨੋਂ-ਦਿਨ ਹੋਰ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਤਰਨ ਤਾਰਨ ਜ਼ਿਲ੍ਹੇ ਵਿੱਚ ਸੱਤਾਧਾਰੀ ਪਾਰਟੀ ਦੇ ਇੱਕ ਸਰਪੰਚ ਦੀ 18 ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰੀ ਹੋਣਾ ਨਸ਼ਿਆਂ ਨਾਲ ਸਿੱਝ ਰਹੇ ਸੂਬੇ ਲਈ ਇੱਕ ਹੋਰ ਵੱਡੀ ਚੁਣੌਤੀ ਹੈ। ਇਸ ਮਾਮਲੇ ਵਿੱਚ ਜ਼ਬਤ ਕੀਤੇ ਗਏ ਨਸ਼ੇ ਦੀ ਮਿਕਦਾਰ ਹੀ ਨਹੀਂ ਸਗੋਂ ਇਹ ਗੱਲ ਵੀ ਚਿੰਤਾ ਵਿੱਚ ਪਾਉਣ ਵਾਲੀ ਹੈ ਕਿ ਮੁਲਜ਼ਮ ਸਰਪੰਚ ਸੂਬੇ ਵੱਲੋਂ ਨਸ਼ਾ ਵਿਰੋਧੀ ਮੁਹਿੰਤ ਤਹਿਤ ਕਾਇਮ ਕੀਤੀ ਗਈ ‘ਪਿੰਡ ਰੱਖਿਆ ਕਮੇਟੀ’ ਦਾ ਮੁਖੀ ਵੀ ਸੀ। ਜਦੋਂ ਕਿਸੇ ਸਮੱਸਿਆ ਨਾਲ ਸਿੱਝਣ ਲਈ ਜ਼ਿੰਮੇਵਾਰ ਵਿਅਕਤੀਆਂ ’ਤੇ ਹੀ ਮਿਲੀਭੁਗਤ ਦੇ ਦੋਸ਼ ਲੱਗਣ ਲੱਗ ਪੈਣ ਤਾਂ ਸੱਤਾਧਾਰੀ ਧਿਰ ਲਈ ਬਹੁਤ ਫ਼ਿਕਰਮੰਦੀ ਵਾਲੀ ਸਥਿਤੀ ਹੁੰਦੀ ਹੈ।ਪੰਜਾਬ ਦੇ ਸਰਹੱਦੀ ਸੂਬਾ ਹੋਣ ਕਰਕੇ ਨਸ਼ਾ ਰੋਕੂ ਮੁਹਿੰਮਾਂ ਕੰਟਰੋਲ ਰੇਖਾ ਤੋਂ ਪਾਰ ਤਸਕਰੀ ਨੈੱਟਵਰਕਾਂ ਕਰਕੇ ਕਾਰਗਰ ਸਾਬਿਤ ਨਹੀਂ ਹੋ ਸਕੀਆਂ। ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਅਕਸਰ ਡਰੋਨਾਂ ਜਾਂ ਕੁਰੀਅਰਾਂ ਰਾਹੀਂ ਪਹੁੰਚਾਏ ਜਾਂਦੇ ਨਸ਼ੀਲੇ ਪਦਾਰਥਾਂ ਦੀ ਖਪਤ ਨੇ ਅਣਗਿਣਤ ਪਰਿਵਾਰਾਂ ਨੂੰ ਤਬਾਹ ਕੀਤਾ ਹੈ ਅਤੇ ਪੰਜਾਬ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਅੜਿੱਕਾ ਡਾਹਿਆ ਹੈ। ਪਿਛਲੀਆਂ ਸਰਕਾਰਾਂ ਲਗਾਤਾਰ ਫ਼ੈਸਲਾਕੁਨ ਕਾਰਵਾਈਆਂ ਦੇ ਵਾਅਦੇ ਕਰਦੀਆਂ ਰਹੀਆਂ ਹਨ ਤੇ ਮੌਜੂਦਾ ਸਰਕਾਰ ਨੇ ਵੀ ਵਾਰ-ਵਾਰ ਗ੍ਰਿਫ਼ਤਾਰੀਆਂ, ਜ਼ਬਤ ਕੀਤੇ ਨਸ਼ਿਆਂ ਅਤੇ ਦੋਸ਼ੀਆਂ ਨੂੰ ਦਿੱਤੀਆਂ ਸਜ਼ਾਵਾਂ ਦੀ ਗੱਲ ਤੇ ਅੰਕੜੇ ਜਾਰੀ ਕੀਤੇ ਹਨ। ਪਿਛਲੇ ਹਫ਼ਤੇ ਸੂਬੇ ਦਾ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ‘ਆਪ’ ਸਰਕਾਰ ਨਸ਼ਿਆਂ ਦੇ ਵਪਾਰ ਵਿਰੁੱਧ ਲਗਾਤਾਰ ਮੁਹਿੰਮ ਚਲਾ ਰਹੀ ਹੈ। ਸਰਕਾਰ ਦੀ ਇਹ ਤਰਜੀਹ ਬਿਲਕੁਲ ਸਹੀ ਹੈ, ਪਰ ਇਹ ਵੀ ਜ਼ਰੂਰੀ ਹੈ ਕਿ ਬਾਹਰੀ ਅਨਸਰਾਂ ਦੇ ਨਾਲ ਨਾਲ ਆਪਣੇ ਅੰਦਰਲੀਆਂ ‘ਕਾਲੀਆਂ ਭੇਡਾਂ’ ਦੀ ਪਛਾਣ ਕਰਕੇ ਉਨ੍ਹਾਂ ਲਈ ਸਖ਼ਤ ਸਜ਼ਾਵਾਂ ਯਕੀਨੀ ਬਣਾਈਆਂ ਜਾਣ।

ਇਸ ਮੁਹਿੰਮ ਨੂੰ ਸਖ਼ਤੀ ਨਾਲ ਲਾਗੂ ਕਰਨ, ਭਾਈਚਾਰਕ ਸ਼ਮੂਲੀਅਤ ਅਤੇ ਰੋਕਥਾਮ ਬਾਰੇ ਸਿੱਖਿਅਤ ਕਰਨ ਬਾਰੇ ਸਰਕਾਰ ਵੱਲੋਂ ਬਣਾਈ ਗਈ ਤਿੰਨ ਸੂਤਰੀ ਰਣਨੀਤੀ ਨੇਕ ਇਰਾਦੇ ਵਾਲੀ ਹੈ, ਪਰ ਇਹ ਤਾਂ ਹੀ ਸਫ਼ਲ ਹੋ ਸਕਦੀ ਹੈ ਜੇਕਰ ਸਾਰੀਆਂ ਧਿਰਾਂ ਇਕਜੁੱਟ ਹੋ ਕੇ ਇਮਾਨਦਾਰੀ ਨਾਲ ਯਤਨ ਕਰਨ।

Advertisement

ਜਲੰਧਰ ਜ਼ਿਲ੍ਹੇ ਦੇ ਮਹਿਤਪੁਰ ਪਿੰਡ ਵਿੱਚ ਚਾਰ ਦਿਨਾਂ ਵਿੱਚ ਹੋਈਆਂ ਦੋ ਮੌਤਾਂ ਅਤੇ ਦੋਵਾਂ ਵਿੱਚ ਹੀ ਨਸ਼ੇ ਦੀ ਓਵਰਡੋਜ਼ ਹੋਣ ਦਾ ਖਦਸ਼ਾ ਇਹ ਦਰਸਾਉਂਦਾ ਹੈ ਕਿ ਇਸ ਮਾਮਲੇ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਜਾਂ ਸੁਸਤੀ ਦੀ ਗੁੰਜਾਇਸ਼ ਨਹੀਂ ਹੈ। ਪਾਰਦਰਸ਼ੀ ਜਾਂਚ, ਮੁਖ਼ਬਰਾਂ ਦੀ ਸੁਰੱਖਿਆ, ਪਿੰਡ ਰੱਖਿਆ ਕਮੇਟੀਆਂ ਦੀ ਨੇੜਿਓਂ ਨਿਗਰਾਨੀ ਅਤੇ ਰਾਜਨੀਤਿਕ ਸਬੰਧਾਂ ਦੀ ਪਰਵਾਹ ਕੀਤੇ ਬਿਨਾਂ ਨੈੱਟਵਰਕ ਨੂੰ ਖ਼ਤਮ ਕਰਨ ਲਈ ਅਟੁੱਟ ਵਚਨਬੱਧਤਾ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਜਦੋਂ ਹਰ ਪੱਧਰ ’ਤੇ ਜਵਾਬਦੇਹੀ ਤੈਅ ਹੋਵੇਗੀ ਤਾਂ ਹੀ ਸੂਬਾ ਨਸ਼ਿਆਂ ਵਿਰੁੱਧ ਆਪਣੀ ਲੜਾਈ ਵਿੱਚ ਜਨਤਕ ਭਰੋਸੇ ਅਤੇ ਉਮੀਦ ਨੂੰ ਬਹਾਲ ਕਰ ਸਕੇਗਾ।

Advertisement

Advertisement
×