DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਲਦਸਤੇ ਦੀ ਸਿਆਸਤ

ਆਮ ਤੌਰ ’ਤੇ ਲੋਕ ਇਕ ਤੈਅ ਪੈਟਰਨ ਅਨੁਸਾਰ ਹੀ ਤੋਹਫ਼ੇ ਭੇਟ ਕਰਦੇ ਹਨ। ਮੁੱਖ ਮੰਤਰੀ ਕਿਸੇ ਕੇਂਦਰੀ ਮੰਤਰੀ ਨੂੰ ਸ਼ਾਨਦਾਰ ਗੁਲਦਸਤਾ ਜਾਂ ਸੂਬੇ ਦੀ ਕੋਈ ਵਧੀਆ ਕਲਾਕ੍ਰਿਤ ਜਾਂ ਮੂਰਤ ਭੇਟ ਕਰਦੇ ਹਨ। ਸੂਬੇ ਵਿੱਚ ਆਉਣ ਵਾਲੀ ਕਿਸੇ ਸ਼ਖ਼ਸੀਅਤ ਨੂੰ ਵੀ...

  • fb
  • twitter
  • whatsapp
  • whatsapp
Advertisement

ਆਮ ਤੌਰ ’ਤੇ ਲੋਕ ਇਕ ਤੈਅ ਪੈਟਰਨ ਅਨੁਸਾਰ ਹੀ ਤੋਹਫ਼ੇ ਭੇਟ ਕਰਦੇ ਹਨ। ਮੁੱਖ ਮੰਤਰੀ ਕਿਸੇ ਕੇਂਦਰੀ ਮੰਤਰੀ ਨੂੰ ਸ਼ਾਨਦਾਰ ਗੁਲਦਸਤਾ ਜਾਂ ਸੂਬੇ ਦੀ ਕੋਈ ਵਧੀਆ ਕਲਾਕ੍ਰਿਤ ਜਾਂ ਮੂਰਤ ਭੇਟ ਕਰਦੇ ਹਨ। ਸੂਬੇ ਵਿੱਚ ਆਉਣ ਵਾਲੀ ਕਿਸੇ ਸ਼ਖ਼ਸੀਅਤ ਨੂੰ ਵੀ ਇਸੇ ਤਰ੍ਹਾਂ ਤੋਹਫ਼ਿਆਂ ਨਾਲ ਲੱਦ ਦਿੱਤਾ ਜਾਂਦਾ ਹੈ। ਇਹ ਤਰਕ ਸਹੀ ਹੈ ਕਿ ਇਹ ਤੋਹਫ਼ੇ ਸਨਮਾਨ ਦੇ ਪ੍ਰਤੀਕ ਹੁੰਦੇ ਹਨ ਤੇ ਅਜਿਹਾ ਵਿਵਹਾਰ ਬਹੁਤ ਮਹੱਤਵ ਰੱਖਦਾ ਹੈ। ਸਮੱਸਿਆ ਇਹ ਹੈ ਕਿ ਕਿਵੇਂ ਇਹ ਖਰਚੀਲੀਆਂ ਰਵਾਇਤਾਂ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੀਆਂ ਆ ਰਹੀਆਂ ਹਨ। ਹਰੇਕ ਸਰਕਾਰੀ ਸਮਾਗਮ ਜਾਂ ਮੀਟਿੰਗ ਵਿੱਚ ਅਜਿਹੇ ਖਰਚੇ ਕੀਤੇ ਜਾਂਦੇ ਹਨ, ਬੇਸ਼ੱਕ ਉਸ ਸਮਾਗਮ ਜਾਂ ਮੀਟਿੰਗ ਦਾ ਵਿਸ਼ਾ ਖਰਚੇ ਘਟਾਉਣਾ ਜਾਂ ਵਾਧੂ ਫੰਡਾਂ ਦੀ ਮੰਗ ਕਰਨਾ ਹੀ ਕਿਉਂ ਨਾ ਹੋਵੇ। ਜਨਤਕ ਇਕੱਠਾਂ ਵਿੱਚ ਦਿਖਾਵੇਬਾਜ਼ੀ ਦਾ ਬੋਲਬਾਲਾ ਹੁੰਦਾ ਹੈ। ਸ਼ਾਨਦਾਰ ਯਾਦਗਾਰੀ ਸਾਮਾਨ ਅਤੇ ਬੇਲੋੜੇ ਤੋਹਫ਼ਿਆਂ ’ਤੇ ਬਹੁਤ ਸਾਰਾ ਪੈਸਾ ਖਰਚ ਕੀਤਾ ਜਾਂਦਾ ਹੈ। ਬਿਨਾ ਰੋਕ ਟੋਕ ਇਹ ਖਰਚੇ ਆਮ ਹੀ ਕੀਤੇ ਜਾਂਦੇ ਹਨ। ਇਸ ਤਰ੍ਹਾਂ ਫਿਜ਼ੂਲਖਰਚੀ ਇੱਕ ਸਥਾਪਤ ਨਿਯਮ ਬਣ ਜਾਂਦੀ ਹੈ, ਜਿਸ ’ਤੇ ਕਦੇ ਕੋਈ ਸਵਾਲ ਨਹੀਂ ਉਠਾਇਆ ਜਾਂਦਾ। ਇਹ ਗ਼ਲਤ ਤਰਜੀਹਾਂ ਦਾ ਸੰਦੇਸ਼ ਵੀ ਦਿੰਦਾ ਹੈ- ਕਿ ਸਰਕਾਰਾਂ ਲਈ ਮੁੱਦਾ ਪੈਸਾ ਹੋਣ ਜਾਂ ਨਾ ਹੋਣ ਦਾ ਨਹੀਂ, ਸਗੋਂ ਇਸ ਨੂੰ ਕਦੋਂ ਤੇ ਕਿੱਥੇ ਖਰਚਣਾ ਹੈ, ਇਸ ਦਾ ਹੈ।

ਫੁੱਲਾਂ ਲਈ ਬੇਅੰਤ ਪਿਆਰ- ਭਾਵੇਂ ਜਨਤਕ ਖਰਚੇ ’ਤੇ ਹੀ ਕਿਉਂ ਨਾ ਹੋਵੇ- ਦਿਲ ਨੂੰ ਛੂਹ ਲੈਣ ਵਾਲਾ ਹੈ, ਪਰ ਕੀ ਗਰਮਜੋਸ਼ੀ ਨਾਲ ਕੀਤਾ ਗਿਆ ਨਿੱਘਾ ਸਵਾਗਤ ਕਾਫ਼ੀ ਨਹੀਂ ਹੁੰਦਾ? ਜੇਕਰ ਫੁੱਲਾਂ ਦੀ ਮੌਜੂਦਗੀ ਅਜਿਹੇ ਫ਼ੈਸਲੇ ਲੈਣ ਵਿੱਚ ਮਦਦ ਕਰਦੀ ਹੈ, ਜੋ ਲੱਖਾਂ ਲੋਕਾਂ ਦੇ ਭਵਿੱਖ ਨੂੰ ਸੰਵਾਰ ਸਕਦੇ ਹਨ ਤਾਂ ਤਨਦੇਹੀ ਨਾਲ ਇਸ ਰਵਾਇਤ ਨੂੰ ਨਿਭਾਉਣਾ ਚਾਹੀਦਾ ਹੈ। ਜੇਕਰ ਫੁੱਲਾਂ ਦੀ ਮੌਜੂਦਗੀ ਨਾਲ ਸਿਆਸੀ ਵਿਚਾਰ-ਵਟਾਂਦਰਾ ਵਧੇਰੇ ਸਭਿਅਕ ਹੁੰਦਾ ਹੈ ਤਾਂ ਇਨ੍ਹਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਪਰ ਇਨ੍ਹਾਂ ਦਾਅਵਿਆਂ ਦਾ ਸਮਰਥਨ ਕਰਨ ਲਈ ਸਾਡੇ ਕੋਲ ਕੋਈ ਠੋਸ ਸਬੂਤ ਨਹੀਂ ਹੈ। ਗੱਲ ਸਿਰਫ਼ ਹੱਥ ਘੁੱਟ ਕੇ ਖਰਚਾ ਕਰਨ ਜਾਂ ਵੇਲਾ ਵਿਹਾ ਚੁੱਕੇ ਰਿਵਾਜਾਂ ਨੂੰ ਖ਼ਤਮ ਕਰਨ ਦੀ ਨਹੀਂ ਹੈ, ਸਗੋਂ ਗੱਲ ਤਾਂ ਵਧੇਰੇ ਜ਼ਿੰਮੇਵਾਰ ਤੇ ਸੰਤੁਲਿਤ ਕਾਰਜ ਸ਼ੈਲੀ ਅਪਣਾਉਣ ਦੀ ਹੈ।

Advertisement

ਗੁਲਦਸਤਾ ਲੋਕਾਂ ਦੇ ਪਿਆਰ ਅਤੇ ਉਮੀਦ ਦਾ ਪ੍ਰਤੀਕ ਰਿਹਾ ਹੈ ਜੋ ਹੁਣ ਸਿਰਫ਼ ਕੈਮਰੇ ਲਈ ਇੱਕ ਲੋੜੀਂਦੀ ਚੀਜ਼ ਬਣ ਕੇ ਰਹਿ ਗਿਆ ਹੈ। ਦੁੱਖ ਦੀ ਗੱਲ ਹੈ ਕਿ ਹੁਣ ਇਹ ਸਰਕਾਰ ਦੀਆਂ ਆਲਸੀ ਤੇ ਖਰਚੀਲੀਆਂ ਆਦਤਾਂ ਦਾ ਪ੍ਰਤੀਕ ਬਣ ਗਿਆ ਹੈ। ਉਮੀਦ ਹੈ ਕਿ ਇਸ ਮਾਮਲੇ ’ਚ ਸਮਝਦਾਰੀ ਨਾਲ ਕੰਮ ਲਿਆ ਜਾਵੇਗਾ।

Advertisement

Advertisement
×