DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਜਪਾ ਦਾ ਨਵਾਂ ‘ਬੌਸ’

ਭਾਜਪਾ ਵੱਲੋਂ ਨਿਤਿਨ ਨਬੀਨ ਨੂੰ ਆਪਣਾ ਕੌਮੀ ਪ੍ਰਧਾਨ ਨਿਯੁਕਤ ਕਰਨਾ ਇੱਕ ਮਹੱਤਵਪੂਰਨ ਸੰਗਠਨਾਤਮਕ ਪਲ ਹੈ। ਨਬੀਨ 45 ਸਾਲ ਦੀ ਉਮਰ ਵਿੱਚ ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਬਣ ਗਏ ਹਨ, ਪਰ ਉਨ੍ਹਾਂ ਦੀ ਤਰੱਕੀ...

  • fb
  • twitter
  • whatsapp
  • whatsapp
Advertisement

ਭਾਜਪਾ ਵੱਲੋਂ ਨਿਤਿਨ ਨਬੀਨ ਨੂੰ ਆਪਣਾ ਕੌਮੀ ਪ੍ਰਧਾਨ ਨਿਯੁਕਤ ਕਰਨਾ ਇੱਕ ਮਹੱਤਵਪੂਰਨ ਸੰਗਠਨਾਤਮਕ ਪਲ ਹੈ। ਨਬੀਨ 45 ਸਾਲ ਦੀ ਉਮਰ ਵਿੱਚ ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਬਣ ਗਏ ਹਨ, ਪਰ ਉਨ੍ਹਾਂ ਦੀ ਤਰੱਕੀ ਅਨੁਸ਼ਾਸਿਤ ਪਾਰਟੀ ਮਸ਼ੀਨਰੀ ਵਿੱਚ ਭਾਜਪਾ ਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ ਕਿਉਂਕਿ ਇਹ ਰਾਜਨੀਤਿਕ ਤੌਰ ’ਤੇ ਚੁਣੌਤੀਪੂਰਨ 2026 ਦੀਆਂ ਚੋਣਾਂ ਦੀ ਤਿਆਰੀ ਕਰ ਰਹੀ ਹੈ। ਭਾਜਪਾ ਨੇ ਸ਼ਖ਼ਸੀਅਤ ਨਾਲੋਂ ਸੰਗਠਨ ਨੂੰ ਤਰਜੀਹ ਦੇ ਕੇ ਆਪਣੇ ਵਿਰੋਧੀਆਂ ਤੋਂ ਆਪਣੇ ਆਪ ਨੂੰ ਵੱਖਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਵਰਕਰ ਤੋਂ ਸੰਗਠਨ ’ਚ ਉੱਚ ਅਹੁਦੇ ਤੱਕ ਨਬੀਨ ਦਾ ਉਭਾਰ ਇਸ ਦੀ ਰਵਾਇਤ ਵਿੱਚ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਕਹਿਣਾ ਕਿ ਉਹ ਅਜੇ ਵੀ ‘ਇੱਕ ਪਾਰਟੀ ਵਰਕਰ’ ਹਨ, ਜਦੋਂਕਿ ਨਬੀਨ ਹੁਣ ਉਨ੍ਹਾਂ ਦੇ ‘ਬੌਸ’ ਹਨ, ਕੇਂਦਰੀ ਕਮਾਂਡ ਅੰਦਰ ਸਮੂਹਿਕ ਲੀਡਰਸ਼ਿਪ ਦੇ ਪਾਰਟੀ ਦੇ ਬਿਰਤਾਂਤ ਨੂੰ ਪੇਸ਼ ਕਰਨ ਦੀ ਹੀ ਇੱਕ ਕਵਾਇਦ ਕਹੀ ਜਾ ਸਕਦੀ ਹੈ।

ਸਰਕਾਰ, ਸੰਸਦ ਅਤੇ ਪ੍ਰਸ਼ਾਸਨ ਵਿੱਚ ਮੁੱਖ ਭੂਮਿਕਾਵਾਂ ਸੀਨੀਅਰ ਨੇਤਾ ਨਿਭਾਅ ਰਹੇ ਹਨ। ਇਸ ਲਈ ਤਾਲਮੇਲ, ਅਨੁਸ਼ਾਸਨ ਅਤੇ ਟਕਰਾਅ ਪ੍ਰਬੰਧਨ ਲਈ ਇੱਕ ਕੇਂਦਰ ਵਜੋਂ ਪਾਰਟੀ ਪ੍ਰਧਾਨ ਦਾ ਅਹੁਦਾ ਅਹਿਮ ਹੈ। ਨਬੀਨ ’ਤੇ ਲੀਡਰਸ਼ਿਪ ਦੇ ਵਿਸ਼ਵਾਸ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਇਸ ਅਹੁਦੇ ’ਤੇ ਪਹੁੰਚਣ ਦਾ ਮੁੱਖ ਕਾਰਨ ਉਨ੍ਹਾਂ ਦੀ ਪ੍ਰਸ਼ਾਸਨਿਕ ਕੁਸ਼ਲਤਾ ਹੈ। ਆਪਣੇ ਸੰਗਠਨਾਤਮਕ ਪਿਛੋਕੜ ਕਾਰਨ ਉਹ ਧੜੇਬੰਦੀ ਦੇ ਦਬਾਅ ਨੂੰ ਸਹਿਣ, ਰਾਜ ਇਕਾਈਆਂ ਦੀ ਨਿਗਰਾਨੀ ਕਰਨ ਅਤੇ ਸਰਕਾਰ ਤੇ ਸੂਬਿਆਂ ਵਿਚਕਾਰ ਤਾਲਮੇਲ ਯਕੀਨੀ ਬਣਾਉਣ ਦੇ ਯੋਗ ਸਮਝੇ ਗਏ ਹਨ। ਨਵੇਂ ਪ੍ਰਧਾਨ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਨਬੀਨ ਨੂੰ ਉਨ੍ਹਾਂ ਸੂਬਿਆਂ ਵਿੱਚ ਸੰਗਠਨਾਤਮਕ ਥਕਾਵਟ ਦੇ ਸੰਕੇਤਾਂ ਨੂੰ ਰੋਕਣਾ ਪਵੇਗਾ, ਜਿੱਥੇ ਭਾਜਪਾ ਲੰਮੇ ਸਮੇਂ ਤੋਂ ਸੱਤਾ ਵਿੱਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਧ ਰਹੇ ਅੰਦਰੂਨੀ ਮੁਕਾਬਲੇ ਦਰਮਿਆਨ ਉਮੀਦਵਾਰਾਂ ਦੀ ਚੋਣ ਦਾ ਪ੍ਰਬੰਧ ਦੇਖਣ ਦੇ ਨਾਲ ਨਾਲ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੂਥ-ਪੱਧਰੀ ਲਾਮਬੰਦੀ ਨੂੰ ਮਜ਼ਬੂਤ ​​ਕਰਨਾ ਪਵੇਗਾ। ਉਨ੍ਹਾਂ ਦੀ ਲੀਡਰਸ਼ਿਪ ਮੁਹਾਰਤ ਦੀ ਪਰਖ ਛੇਤੀ ਹੀ ਹੋਵੇਗੀ।

Advertisement

ਨਬੀਨ ਦੀ ਅਗਵਾਈ ਹੇਠ ਭਾਜਪਾ ਦੀ ਰਣਨੀਤੀ ਸੂਖ਼ਮ ਪ੍ਰਬੰਧਨ, ਡੇਟਾ-ਸੰਚਾਲਿਤ ਮੁਹਿੰਮਾਂ ਅਤੇ ਰਾਜ ਸੰਗਠਨਾਂ ’ਤੇ ਸਖ਼ਤ ਨਿਯੰਤਰਣ ’ਤੇ ਜ਼ੋਰ ਦੇਣਾ ਹੈ। ਆਖ਼ਰ ਭਾਜਪਾ ਦੀ ਲੀਡਰਸ਼ਿਪ ’ਚ ਤਬਦੀਲੀ ਦੀ ਸਫ਼ਲਤਾ ਪਾਰਟੀ ਦੀ ਸੰਗਠਨਾਤਮਕ ਤਾਕਤ ਨੂੰ ਚੋਣ ਨਤੀਜਿਆਂ (ਭਾਵ ਵੋਟਾਂ) ਵਿੱਚ ਬਦਲ ਸਕਣ ਦੀ ਯੋਗਤਾ ਨਾਲ ਹੀ ਮਾਪੀ ਜਾਵੇਗੀ। ਸੰਗਠਨ-ਸੰਚਾਲਿਤ ਭਾਜਪਾ ਨੇ ਵਿਰੋਧੀ ਪਾਰਟੀਆਂ ਲਈ ਸਿਆਸੀ ਤਾਲਮੇਲ ਦਾ ਪੈਮਾਨਾ ਉੱਚਾ ਕਰ ਦਿੱਤਾ ਹੈ। ਇਹ ਲੀਡਰਸ਼ਿਪ ਸਬੰਧੀ ਮੁੱਦਿਆਂ ਅਤੇ ਅੰਦਰੂਨੀ ਅਨੁਸ਼ਾਸਨ ਨਾਲ ਜੂਝ ਰਹੀਆਂ ਪਾਰਟੀਆਂ ’ਤੇ ਦਬਾਅ ਪਾਉਣ ਵਾਲਾ ਕਦਮ ਹੈ।

Advertisement

Advertisement
×