DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਾਤੀ ਪੱਖਪਾਤ ’ਤੇ ਰੋਕ

ਯੂੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ 2026 ਵਾਲੇ ਨਵੇਂ ਨੇਮਾਂ ’ਤੇ ਰੋਕ ਲਗਾਉਣ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਪਤਾ ਲੱਗਦਾ ਹੈ ਕਿ ਚੰਗੇ ਇਰਾਦੇ ਠੋਸ ਸੰਵਿਧਾਨਕ ਨੇਮਾਂ ਦਾ ਬਦਲ ਨਹੀਂ ਹੋ ਸਕਦੇ। ਹਾਲਾਂਕਿ, ਇਹ ਨਿਯਮ ਉੱਚ ਸਿੱਖਿਆ ਖੇਤਰ ਵਿੱਚ ਹੋਣ ਵਾਲੇ...

  • fb
  • twitter
  • whatsapp
  • whatsapp
Advertisement

ਯੂੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ 2026 ਵਾਲੇ ਨਵੇਂ ਨੇਮਾਂ ’ਤੇ ਰੋਕ ਲਗਾਉਣ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਪਤਾ ਲੱਗਦਾ ਹੈ ਕਿ ਚੰਗੇ ਇਰਾਦੇ ਠੋਸ ਸੰਵਿਧਾਨਕ ਨੇਮਾਂ ਦਾ ਬਦਲ ਨਹੀਂ ਹੋ ਸਕਦੇ। ਹਾਲਾਂਕਿ, ਇਹ ਨਿਯਮ ਉੱਚ ਸਿੱਖਿਆ ਖੇਤਰ ਵਿੱਚ ਹੋਣ ਵਾਲੇ ਜਾਤੀ-ਆਧਾਰਿਤ ਵਿਤਕਰਿਆਂ ਨੂੰ ਰੋਕਣ ਦੇ ਉਦੇਸ਼ ਤਹਿਤ ਬਣਾਏ ਜਾਣ ਦਾ ਦਾਅਵਾ ਕੀਤਾ ਗਿਆ ਸੀ, ਪਰ ਇਨ੍ਹਾਂ ਨਿਯਮਾਂ ਵਿਚਲੀ ਅਸਪੱਸ਼ਟਤਾ, ਵਿਆਪਕਤਾ ਅਤੇ ਇੱਕ ਵਿਸ਼ੇਸ਼ ਵਰਗ ਨੂੰ ਅਲੱਗ ਥਲੱਗ ਕਰ ਦੇਣ ਵਾਲੇ ਇਨ੍ਹਾਂ ਦੇ ਖ਼ਾਸੇ ਨੇ ਵਿਆਪਕ ਪੱਧਰ ’ਤੇ ਚਿੰਤਾ ਪੈਦਾ ਕੀਤੀ ਹੈ। ਇਸ ਵਿਵਾਦ ਦੇ ਮੁੱਢ ਵਿੱਚ ਵੀ ਜਾਤੀ ਆਧਾਰਿਤ ਵਿਤਕਰੇ ਦੀ ਪਰਿਭਾਸ਼ਾ ਹੀ ਪਈ ਹੈ। ਇਸ ਦੇ ਘੇਰੇ ਨੂੰ ਮੁੱਖ ਤੌਰ ’ਤੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪੱਛੜੇ ਵਰਗਾਂ ਤੱਕ ਸੀਮਤ ਕਰਨ ਕਰਕੇ ਇਨ੍ਹਾਂ ਨਿਯਮਾਂ ਨੇ ਵਿਤਕਰੇ ਦੀ ਇੱਕ ਸੌੜੀ ਲੀਹ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਸਿੱਖਿਆ ਸੰਸਥਾਵਾਂ ਵਿੱਚ ਹੋਣ ਵਾਲਾ ਵਿਤਕਰਾ ਕਦੇ ਇੰਨਾ ਉੱਘੜਵਾਂ ਨਹੀਂ ਹੁੰਦਾ ਕਿ ਉਸ ਨੂੰ ਸੌਖਿਆਂ ਹੀ ਵਰਗੀਕ੍ਰਿਤ ਕੀਤਾ ਜਾ ਸਕੇ ਅਤੇ ਨਾ ਹੀ ਉਹ ਛੇਤੀ ਕਿਤੇ ਠੱਲ੍ਹਿਆ ਜਾ ਸਕਣ ਵਾਲਾ ਹੁੰਦਾ ਹੈ। ਸੰਵਿਧਾਨ ਸਾਰੇ ਨਾਗਰਿਕਾਂ ਨੂੰ ਸਮਾਨਤਾ ਅਤੇ ਸਨਮਾਨ ਦੀ ਗਾਰੰਟੀ ਦਿੰਦਾ ਹੈ। ਕੋਈ ਵੀ ਰੈਗੂਲੇਟਰੀ ਢਾਂਚਾ ਜੋ ਪੀੜਤਾਂ ਦੀ ਪਛਾਣ ਚੋਣਵੇਂ ਢੰਗ ਨਾਲ ਕਰਦਾ ਹੈ, ਉਹ ਸੁਰੱਖਿਆ ਦੇਣ ਦੇ ਆਪਣੇ ਮੁੱਢਲੇ ਵਾਅਦੇ ਨੂੰ ਕਮਜ਼ੋਰ ਕਰ ਸਕਦਾ ਹੈ।

ਅਦਾਲਤ ਵੱਲੋਂ ਨਿਯਮਾਂ ਨੂੰ ‘ਬਹੁਤ ਜ਼ਿਆਦਾ ਵਿਆਪਕ’ ਦੱਸਿਆ ਗਿਆ ਹੈ, ਜੋ ਇੱਕ ਹੋਰ ਗੰਭੀਰ ਨੁਕਸ ਵੱਲ ਇਸ਼ਾਰਾ ਕਰਦਾ ਹੈ: ਨਿਯਮਾਂ ਦੀ ਦੁਰਵਰਤੋਂ ਦੀ ਸੰਭਾਵਨਾ। ਅਸਪੱਸ਼ਟ ਸ਼ਬਦਾਂ ਵਾਲੀਆਂ ਸ਼ਰਤਾਂ ਦੇ ਨਾਲ ਨਾਲ ਇਨ੍ਹਾਂ ਉੱਤੇ ਅਮਲ ਲਈ ਸਖ਼ਤੀ ਵਰਤਣ ਨਾਲ ਯੂਨੀਵਰਸਿਟੀਆਂ ਵਿੱਚ ਖੁੱਲ੍ਹਾ ਸੰਵਾਦ ਅਤੇ ਸੰਸਥਾਗਤ ਸੁਧਾਰ ਨੂੰ ਉਤਸ਼ਾਹਿਤ ਕਰਨ ਦੀ ਥਾਂ ਖ਼ੌਫ਼ਜ਼ਦਾ ਕਰਨ ਵਾਲੇ ਪ੍ਰਸ਼ਾਸਨ ਨੂੰ ਹੱਲਾਸ਼ੇਰੀ ਮਿਲ ਸਕਦੀ ਹੈ। ਸੰਵਾਦ ਅਤੇ ਸੰਸਥਾਗਤ ਸੁਧਾਰ ਉਹ ਗੁਣ ਹਨ, ਜਿਨ੍ਹਾਂ ’ਤੇ ਯੂਨੀਵਰਸਿਟੀ ਕੈਂਪਸ ਮੌਲਦੇ ਵਿਗਸਦੇ ਹਨ। 2012 ਦੇ ਯੂ ਜੀ ਸੀ ਨਿਯਮਾਂ ਨੂੰ ਫਿਲਹਾਲ ਲਾਗੂ ਰੱਖਣ ਦਾ ਅਦਾਲਤੀ ਫ਼ੈਸਲਾ ਵੀ ਓਨਾ ਹੀ ਮਹੱਤਵਪੂਰਨ ਹੈ ਕਿਉਂਕਿ ਇਹ ਇਸ ਸਮੇਂ ਦੌਰਾਨ ਵਿਤਕਰੇ ਤੋਂ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ।

Advertisement

ਇਹ ਘਟਨਾ ਇੱਕ ਵੱਡਾ ਸਵਾਲ ਖੜ੍ਹਾ ਕਰਦੀ ਹੈ: ਕੀ ਅਸੀਂ ਵਿਤਕਰੇ ਨੂੰ ਸਮਾਜ ਦੇ ਕਈ ਵਰਗਾਂ ਵੱਲੋਂ ਹੰਢਾਈ ਜਾਂਦੀ ਸਮੱਸਿਆ ਵਜੋਂ ਸੰਬੋਧਿਤ ਕਰ ਰਹੇ ਹਾਂ ਜਾਂ ਇਸ ਨੂੰ ਅਫ਼ਸਰਸ਼ਾਹੀ ਵੱਲੋਂ ਕੀਤੀ ਜਾਣ ਵਾਲੀ ਇੱਕ ਕਾਗਜ਼ੀ ਕਾਰਵਾਈ ਤੱਕ ਹੀ ਸੀਮਤ ਕਰ ਰਹੇ ਹਾਂ। ਜੇਕਰ ਬਰਾਬਰੀ ਦੀਆਂ ਨੀਤੀਆਂ ਨੂੰ ਦਬਾਅ ਜਾਂ ਸਿਆਸੀ ਦਿਖਾਵੇ ਦੇ ਸੰਕੇਤ ਵਜੋਂ ਲਿਆ ਜਾਂਦਾ ਹੈ ਤਾਂ ਉਹ ਵਿਰੋਧ ਅਤੇ ਮੁਕੱਦਮੇਬਾਜ਼ੀ ਨੂੰ ਸੱਦਾ ਦੇਣਗੀਆਂ। ਯੂ ਜੀ ਸੀ ਕੋਲ ਹੁਣ ਆਪਣੇ ਨਿਯਮਾਂ ਨੂੰ ਮੁੜ ਵਾਚਣ, ਸਮੀਖਿਆ ਕਰਨ ਅਤੇ ਉਨ੍ਹਾਂ ਨੂੰ ਮੁੜ ਸੋਧਣ ਦਾ ਮੌਕਾ ਹੈ।

Advertisement

ਉੱਚ ਸਿੱਖਿਆ ਖੇਤਰ ਵਿੱਚ ਸਮਾਜਿਕ ਨਿਆਂ ਨੂੰ ਯਕੀਨੀ ਬਣਾਉਣ ਲਈ ਮੁੱਠੀ ਭਰ ਲੋਕਾਂ ਵੱਲੋਂ ਤਿਆਰ ਕੀਤੇ ਗਏ ਨਿਯਮਾਂ ਦੀ ਥਾਂ ਸੰਵੇਦਨਸ਼ੀਲਤਾ, ਸਲਾਹ-ਮਸ਼ਵਰੇ ਅਤੇ ਸਟੀਕਤਾ ਦੀ ਲੋੜ ਹੈ। ਸਹੀ ਅਰਥਾਂ ਵਿੱਚ ਬਣਿਆ ਇੱਕ ਸਮਾਵੇਸ਼ੀ ਢਾਂਚਾ ਹੀ ਵਿਆਪਕ ਤੌਰ ’ਤੇ ਲਾਗੂ ਅਤੇ ਸੰਸਥਾਗਤ ਤੌਰ ’ਤੇ ਕਾਰਜਸ਼ੀਲ ਹੋਣਾ ਚਾਹੀਦਾ ਹੈ।

Advertisement
×