DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਸਟਰੇਲੀਆ ਦਹਿਸ਼ਤੀ ਹਮਲਾ

ਸਿਡਨੀ ਦੇ ਬੌਂਡੀ ਬੀਚ ’ਤੇ ਯਹੂਦੀ ਭਾਈਚਾਰੇ ਦੇ ਇਕੱਠ ’ਤੇ ਹਮਲਾ ਇਹ ਦੁਖਦਾਈ ਯਾਦ ਦਿਵਾਉਂਦਾ ਹੈ ਕਿ ਦਹਿਸ਼ਤਗਰਦ ਆਮ ਲੋਕਾਂ ਦੇ ਵਿਚਰਨ ਵਾਲੀਆਂ ਥਾਵਾਂ, ਪ੍ਰਾਰਥਨਾ ਸਥਾਨਾਂ ਆਦਿ ’ਤੇ ਹਮਲਾ ਕਰਦੇ ਹਨ। ਯਹੂਦੀ ਭਾਈਚਾਰੇ ਦੇ ਤਿਉਹਾਰ ਹਾਨੂਕਾ ਦੌਰਾਨ ਹੋਈ ਇਹ ਹਿੰਸਾ...

  • fb
  • twitter
  • whatsapp
  • whatsapp
Advertisement

ਸਿਡਨੀ ਦੇ ਬੌਂਡੀ ਬੀਚ ’ਤੇ ਯਹੂਦੀ ਭਾਈਚਾਰੇ ਦੇ ਇਕੱਠ ’ਤੇ ਹਮਲਾ ਇਹ ਦੁਖਦਾਈ ਯਾਦ ਦਿਵਾਉਂਦਾ ਹੈ ਕਿ ਦਹਿਸ਼ਤਗਰਦ ਆਮ ਲੋਕਾਂ ਦੇ ਵਿਚਰਨ ਵਾਲੀਆਂ ਥਾਵਾਂ, ਪ੍ਰਾਰਥਨਾ ਸਥਾਨਾਂ ਆਦਿ ’ਤੇ ਹਮਲਾ ਕਰਦੇ ਹਨ। ਯਹੂਦੀ ਭਾਈਚਾਰੇ ਦੇ ਤਿਉਹਾਰ ਹਾਨੂਕਾ ਦੌਰਾਨ ਹੋਈ ਇਹ ਹਿੰਸਾ ਇਸ ਘਟਨਾ ਦੀ ਪ੍ਰਤੀਕਾਤਮਕ ਬੇਰਹਿਮੀ ’ਚ ਹੋਰ ਵਾਧਾ ਕਰਦੀ ਹੈ ਕਿ ਰੌਸ਼ਨੀਆਂ ਦੇ ਤਿਉਹਾਰ ਹਾਨੂਕਾ ਨੂੰ ਜਾਣਬੁੱਝ ਕੇ ਡਰ ਦਾ ਸਿਆਹ ਹਨੇਰਾ ਫੈਲਾਉਣ ਲਈ ਨਿਸ਼ਾਨਾ ਬਣਾਇਆ ਗਿਆ ਹੈ। ਆਸਟਰੇਲੀਆ ਨੂੰ ਲੰਮੇ ਸਮੇਂ ਤੋਂ ਇਸ ਵਿਸ਼ਵਾਸ ਕਾਰਨ ਧਰਵਾਸ ਰਿਹਾ ਹੈ ਕਿ ਵਿਸ਼ਵਵਿਆਪੀ ਸੰਘਰਸ਼ਾਂ/ਤਣਾਅ ਤੋਂ ਇਸ ਦੀ ਦੂਰੀ ਕਾਰਨ ਇਹ ਸੁਰੱਖਿਅਤ ਹੈ। ਇਹ ਭਰਮ ਹੌਲੀ-ਹੌਲੀ ਟੁੱਟ ਰਿਹਾ ਹੈ। ਬੌਂਡੀ ਬੀਚ ’ਤੇ ਹੋਈ ਗੋਲੀਬਾਰੀ ਨੇ ਇਸ ਭਰਮ ਨੂੰ ਪੂਰੀ ਤਰ੍ਹਾਂ ਚਕਨਾਚੂਰ ਕਰ ਦਿੱਤਾ ਹੈ। ਅਧਿਕਾਰੀਆਂ ਨੇ ਹਿੰਸਾ ਦੇ ਪੈਮਾਨੇ ਅਤੇ ਇਸ ਦੇ ਵਿਚਾਰਧਾਰਕ ਉਦੇਸ਼ ਦੋਵਾਂ ਨੂੰ ਪਛਾਣਦੇ ਹੋਏ ਇਸ ਹਮਲੇ ਨੂੰ ਦਹਿਸ਼ਤੀ ਕਾਰਵਾਈਆਂ ਦੇ ਵਰਗ ਵਿੱਚ ਰੱਖਿਆ ਹੈ। ਇਸ ਨੂੰ ਦਹਿਸ਼ਤੀ ਕਾਰਵਾਈ ਮੰਨਣ ਦਾ ਮਤਲਬ ਇਹ ਸਵੀਕਾਰ ਕਰਨਾ ਹੈ ਕਿ ਇਹ ਹਮਲਾ ਨਫ਼ਰਤ ਤੋਂ ਪ੍ਰੇਰਿਤ ਹਿੰਸਾ ਦੇ ਇੱਕ ਵੱਡੇ ਪੈਟਰਨ ਦਾ ਹਿੱਸਾ ਸੀ, ਜੋ ਦੁਨੀਆ ਭਰ ਵਿੱਚ ਵਧ ਗਈ ਹੈ।

ਦੁੱਖ ਦੇ ਨਾਲ ਨਾਲ ਲੋਕਾਂ ਦੇ ਮਨਾਂ ਵਿੱਚ ਗੁੱਸਾ ਵੀ ਹੈ, ਖ਼ਾਸ ਕਰਕੇ ਯਹੂਦੀ ਭਾਈਚਾਰਿਆਂ ਵਿੱਚ ਜੋ ਲੰਮੇ ਸਮੇਂ ਤੋਂ ਸੁਚੇਤ ਕਰਦੇ ਆ ਰਹੇ ਹਨ ਕਿ ਵਧ ਰਹੇ ਯਹੂਦੀ ਵਿਰੋਧੀਵਾਦ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਗਾਜ਼ਾ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਜਨਤਕ ਚਰਚਾ ਹੋਰ ਤਿਖੇਰੀ ਅਤੇ ਧਰੁਵੀਕਰਨ ਵਾਲੀ ਹੋ ਗਈ ਹੈ। ਹਾਲਾਂਕਿ ਜ਼ਿਆਦਾਤਰ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਰਹਿੰਦੇ ਹਨ, ਪਰ ਕੱਟੜਪੰਥੀ ਵਿਚਾਰਧਾਰਾ ਤਹਿਤ ਕੰਮ ਕਰਨ ਵਾਲੇ ਮੁੱਠੀ ਭਰ ਵਿਅਕਤੀਆਂ ਦੀਆਂ ਕਾਰਵਾਈਆਂ ਦੇ ਵੀ ਵਿਨਾਸ਼ਕਾਰੀ ਨਤੀਜੇ ਨਿਕਲ ਸਕਦੇ ਹਨ। ਇਹ ਘਟਨਾ ਸੁਰੱਖਿਆ ਦੇ ਪੱਖ ਤੋਂ ਅਜਿਹੇ ਹਮਲੇ ਰੋਕਣ ਦੀਆਂ ਸੀਮਾਵਾਂ ਨੂੰ ਵੀ ਉਜਾਗਰ ਕਰਦੀ ਹੈ। ਸੁਰੱਖਿਆ ਏਜੰਸੀਆਂ ਦਹਿਸ਼ਤੀ ਨੈੱਟਵਰਕਾਂ ਦੀ ਨਿਗਰਾਨੀ ਕਰ ਸਕਦੀਆਂ ਹਨ, ਖ਼ਤਰਿਆਂ ਦਾ ਮੁਲਾਂਕਣ ਕਰ ਸਕਦੀਆਂ ਹਨ ਅਤੇ ਸਾਜ਼ਿਸ਼ਾਂ ਨੂੰ ਨਾਕਾਮ ਕਰ ਸਕਦੀਆਂ ਹਨ, ਪਰ ਜਨਤਕ ਥਾਵਾਂ ’ਤੇ ਹਮਲਾ ਕਰਨ ਦੇ ਇਰਾਦੇ ਵਾਲੇ ਇਕੱਲੇ ਜਾਂ ਇੱਕ-ਦੋ ਵਿਅਕਤੀਆਂ ਨੂੰ ਰੋਕਣਾ ਮੁਸ਼ਕਲ ਹੈ ਜਿਵੇਂ ਕਿ ਇਸ ਘਟਨਾ ਵਿੱਚ ਇਹ ਤੱਥ ਉੱਘੜ ਕੇ ਸਾਹਮਣੇ ਆਇਆ ਹੈ।

Advertisement

ਇਸ ਦਹਿਸ਼ਤੀ ਘਟਨਾ ਦੌਰਾਨ ਹੌਸਲੇ ਦੀ ਮਿਸਾਲ ਵੀ ਦੇਖਣ ਨੂੰ ਮਿਲੀ। ਹਮਲਾਵਰ ਨੂੰ ਨਿਹੱਥਾ ਕਰਨ ਲਈ ਦਖਲ ਦੇਣ ਵਾਲੇ ਇੱਕ ਬਹਾਦਰ ਰਾਹਗੀਰ ਦੇ ਇਸ ਕਾਰਜ ਦੀ ਦੁਨੀਆ ਭਰ ’ਚ ਸ਼ਲਾਘਾ ਹੋਈ ਹੈ। ਉਸ ਦਾ ਹੌਸਲਾ ਦਹਿਸ਼ਤਗਰਦਾਂ ਦੀ ਕਾਇਰਤਾ ਨੂੰ ਲਾਹਨਤ ਹੈ ਅਤੇ ਇਹ ਯਾਦ ਦਿਵਾਉਂਦਾ ਹੈ ਕਿ ਬਹੁਤ ਜ਼ਿਆਦਾ ਹਨੇਰੇ ਪਲਾਂ ਵਿੱਚ ਵੀ ਮਨੁੱਖਤਾ ਲੋਪ ਨਹੀਂ ਹੁੰਦੀ। ਆਸਟਰੇਲੀਆ ਨੂੰ ਕਮਜ਼ੋਰ ਭਾਈਚਾਰਿਆਂ ਲਈ ਮਜ਼ਬੂਤ ​​ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਨਫ਼ਰਤੀ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

Advertisement

Advertisement
×