DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਹਿ-ਹੋਂਦ ਦੀ ਮਿਸਾਲ

ਸਪਿਤੀ ਦੇ ਠੰਢੇ ਰੇਗਿਸਤਾਨ ਦੀਆਂ ਉੱਚਾਈਆਂ ’ਤੇ, ਜੀਵ-ਜੰਤੂਆਂ ਦੀ ਸਾਂਭ-ਸੰਭਾਲ ਨੂੰ ਸਥਾਨਕ ਮਹਿਲਾਵਾਂ ਦੇ ਰੂਪ ਵਿਚ ਇੱਕ ਮਜ਼ਬੂਤ ਢਾਲ ਮਿਲੀ ਹੈ। ਚਿਰਾਂ ਤੋਂ ਇਸ ਖੇਤਰ ਨੂੰ ਦੂਰ-ਦੁਰਾਡੇ ਦੇ ਇੱਕ ਅਜਿਹੇ ਸੀਮਾਂਤ ਇਲਾਕੇ ਵਜੋਂ ਦੇਖਿਆ ਜਾਂਦਾ ਸੀ ਜਿੱਥੇ ਇਨਸਾਨਾਂ ਅਤੇ ਜੰਗਲੀ...

  • fb
  • twitter
  • whatsapp
  • whatsapp
Advertisement

ਸਪਿਤੀ ਦੇ ਠੰਢੇ ਰੇਗਿਸਤਾਨ ਦੀਆਂ ਉੱਚਾਈਆਂ ’ਤੇ, ਜੀਵ-ਜੰਤੂਆਂ ਦੀ ਸਾਂਭ-ਸੰਭਾਲ ਨੂੰ ਸਥਾਨਕ ਮਹਿਲਾਵਾਂ ਦੇ ਰੂਪ ਵਿਚ ਇੱਕ ਮਜ਼ਬੂਤ ਢਾਲ ਮਿਲੀ ਹੈ। ਚਿਰਾਂ ਤੋਂ ਇਸ ਖੇਤਰ ਨੂੰ ਦੂਰ-ਦੁਰਾਡੇ ਦੇ ਇੱਕ ਅਜਿਹੇ ਸੀਮਾਂਤ ਇਲਾਕੇ ਵਜੋਂ ਦੇਖਿਆ ਜਾਂਦਾ ਸੀ ਜਿੱਥੇ ਇਨਸਾਨਾਂ ਅਤੇ ਜੰਗਲੀ ਜੀਵਾਂ ਦਾ ਟਕਰਾਅ ਹੁੰਦਾ ਸੀ, ਪਰ ਹੁਣ ਇਹੀ ਖੇਤਰ ਇੱਕ ਸਬਕ ਬਣ ਗਿਆ ਹੈ ਕਿ ਜਦੋਂ ਲੋਕ ਖ਼ੁਦ ਅੱਗੇ ਆ ਕੇ ਕੋਸ਼ਿਸ਼ਾਂ ਕਰਦੇ ਹਨ ਤਾਂ ਸਹਿ-ਹੋਂਦ ਸੰਭਵ ਹੋ ਜਾਂਦੀ ਹੈ। ਦਹਾਕਿਆਂ ਤੱਕ, ‘ਸਨੋਅ ਲੈਪਰਡ’ (ਹਿਮ ਤੇਂਦੂਏ) ਨੂੰ ਮੁੱਖ ਤੌਰ ’ਤੇ ਇੱਕ ਖ਼ਤਰੇ ਵਜੋਂ ਦੇਖਿਆ ਜਾਂਦਾ ਸੀ ਭਾਵੇਂ ਇਹ ਬਰਫ਼ੀਲੀਆਂ ਢਲਾਣਾਂ ’ਤੇ ਕਦੇ ਕਦਾਈਂ ਬਹੁਤ ਮੁਸ਼ਕਲ ਨਾਲ ਹੀ ਦਿਖਦਾ ਸੀ। ਇਸ ਤੇਂਦੂਆ ਪ੍ਰਜਾਤੀ ਵੱਲੋਂ ਪਾਲਤੂ ਪਸ਼ੂਆਂ ਦੇ ਸ਼ਿਕਾਰ ਕਾਰਨ ਹੋਣ ਵਾਲੇ ਨੁਕਸਾਨ ਦੇ ਜਵਾਬ ਵਿੱਚ ਲੋਕ ਅਕਸਰ ਬਦਲਾਖੋਰੀ ਵਾਲੀ ਕਾਰਵਾਈ ਕਰਦੇ ਸਨ। ਜਿਸ ਚੀਜ਼ ਨੇ ਇਸ ਸਮੀਕਰਨ ਨੂੰ ਬਦਲਿਆ ਹੈ, ਉਹ ਹੈ ਭਰੋਸਾ। ਪਿੰਡਾਂ ਦੀਆਂ ਔਰਤਾਂ ਨੂੰ ਨਿਗਰਾਨ, ਗਾਈਡ ਅਤੇ ਸੰਭਾਲ ਕਰਮਚਾਰੀਆਂ ਵਜੋਂ ਸ਼ਾਮਲ ਕੀਤਾ ਗਿਆ ਹੈ ਤੇ ‘ਸਨੋਅ ਲੈਪਰਡ’ ਦੀ ਸੁਰੱਖਿਆ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਦਿੱਤਾ ਗਿਆ ਹੈ।​ ਇਹ ਔਰਤਾਂ ਕੈਮਰਾ ਟ੍ਰੈਪ ਲਗਾਉਂਦੀਆਂ ਹਨ, ਤੇਂਦੂਏ ਦੀ ਹਰਕਤ ’ਤੇ ਨਜ਼ਰ ਰੱਖਦੀਆਂ ਹਨ ਅਤੇ ਸ਼ਿਕਾਰ ਜਾਂ ਬਦਲੇ ’ਚ ਹੋਣ ਵਾਲੀਆਂ ਹੱਤਿਆਵਾਂ ਵਿਰੁੱਧ ਪਹਿਲੀ ਸੁਰੱਖਿਆ ਕਤਾਰ ਵਜੋਂ ਕੰਮ ਕਰਦੀਆਂ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੂੰ ਇਸ ਕੰਮ ਲਈ ਤਨਖਾਹ ਦਿੱਤੀ ਜਾਂਦੀ ਹੈ। ਇੱਥੇ ਜੀਵ-ਜੰਤੂਆਂ ਦੀ ਸੰਭਾਲ ਹੀ ਰੋਜ਼ੀ-ਰੋਟੀ ਹੈ। ਇਸ ਆਰਥਿਕ ਕੜੀ ਨੇ ਕਿਸੇ ਵੀ ਸਖ਼ਤ ਕਾਨੂੰਨ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਦੇ ਨਜ਼ਰੀਏ ਨੂੰ ਬਦਲ ਦਿੱਤਾ ਹੈ। ਨਤੀਜੇ ਉਤਸ਼ਾਹਜਨਕ ਹਨ। ਹਿਮਾਚਲ ਪ੍ਰਦੇਸ਼ ਵਿੱਚ ਥੋੜ੍ਹੇ ਸਮੇਂ ਵਿਚ ਹੀ ਹਿਮ ਤੇਂਦੂਏ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਸਾਲ 2021 ਵਿੱਚ ਇਹ ਗਿਣਤੀ 51 ਸੀ, ਜੋ 2025 ਤੱਕ 62 ਪ੍ਰਤੀਸ਼ਤ ਵਧ ਕੇ 83 ਹੋ ਗਈ ਹੈ। ਸਪਿਤੀ ਆਲਮੀ ਭੂ-ਦ੍ਰਿਸ਼ ਵਿਚ ਕਾਮਯਾਬੀ ਦੀ ਇੱਕ ਅਜਿਹੀ ਵਿਲੱਖਣ ਕਹਾਣੀ ਵਜੋਂ ਉੱਭਰਿਆ ਹੈ ਜਿੱਥੇ ਅਜਿਹੀਆਂ ਪ੍ਰਜਾਤੀਆਂ (ਬਿੱਗ ਕੈਟਸ) ਖ਼ਤਮ ਹੋ ਰਹੀਆਂ ਹਨ। ਘਟੇ ਹੋਏ ਟਕਰਾਅ, ਪਸ਼ੂਆਂ ਦੀ ਬਿਹਤਰ ਸੁਰੱਖਿਆ ਅਤੇ ਬੀਮਾ ਮਾਡਲਾਂ ਨੇ ਮਨੁੱਖ-ਵਣ ਜੀਵ ਤਣਾਅ ਨੂੰ ਕਾਫੀ ਘਟਾ ਦਿੱਤਾ ਹੈ। ਇਸ ਦੇ ਨਾਲ ਹੀ ਇੱਕ ਡੂੰਘੀ ਸਮਾਜਿਕ ਤਬਦੀਲੀ ਵੀ ਹੋ ਰਹੀ ਹੈ। ਅਜਿਹੇ ਖੇਤਰ ਵਿੱਚ ਜਿੱਥੇ ਔਰਤਾਂ ਦੀ ਮਿਹਨਤ ਨੂੰ ਲੰਮੇ ਸਮੇਂ ਤੋਂ ਘੱਟ ਮਹੱਤਵ ਦਿੱਤਾ ਜਾਂਦਾ ਸੀ, ਜੀਵ-ਜੰਤੂ ਸੰਭਾਲ ਨੇ ਉਨ੍ਹਾਂ ਲਈ ਇੱਕ ਨਵੀਂ ਜਨਤਕ ਭੂਮਿਕਾ ਦਾ ਰਾਹ ਖੋਲ੍ਹ ਦਿੱਤਾ ਹੈ, ਜੋ ਗਿਆਨ, ਅਧਿਕਾਰ ਅਤੇ ਵਾਤਾਵਰਨ ਦੀ ਦੇਖਭਾਲ ’ਤੇ ਅਧਾਰਿਤ ਹੈ।

​ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਜਲਵਾਯੂ ਤਬਦੀਲੀ ਹਿਮਾਲਿਆ ਦੇ ਨਾਜ਼ੁਕ ਵਾਤਾਵਰਨ ’ਤੇ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ ਅਤੇ ਕੇਵਲ ਸਰਕਾਰੀ ਪੱਧਰ ਦੇ ਹੱਲ ਕਾਫ਼ੀ ਨਹੀਂ ਹੋਣਗੇ। ਸਪਿਤੀ ਦਾ ਤਜਰਬਾ ਇੱਕ ਆਮ ਜਿਹੀ ਸਚਾਈ ਨੂੰ ਬਿਆਨਦਾ ਹੈ ਕਿ ਜੰਗਲੀ ਜੀਵ ਉਦੋਂ ਹੀ ਸਭ ਤੋਂ ਵਧੀਆ ਤਰੀਕੇ ਨਾਲ ਬਚਾਏ ਜਾ ਸਕਦੇ ਹਨ ਜਦੋਂ ਸਥਾਨਕ ਲੋਕ ਜਾਨਵਰਾਂ ਨੂੰ ਵਿਰੋਧੀ ਨਹੀਂ, ਸਗੋਂ ਸਾਂਝੀ ਸੰਪਤੀ ਵਜੋਂ ਦੇਖਦੇ ਹਨ। ਜਿਸ ਤਰ੍ਹਾਂ ਭਾਰਤ ਆਪਣੀਆਂ ਰੱਖ-ਰਖਾਅ ਦੀਆਂ ਕੋਸ਼ਿਸ਼ਾਂ ਦਾ ਵਿਸਤਾਰ ਕਰ ਰਿਹਾ ਹੈ, ਇਹ ਮਾਡਲ ਹੋਰ ਥਾਵਾਂ ’ਤੇ ਵੀ ਅਪਣਾਏ ਜਾਣ ਦੇ ਯੋਗ ਹੈ।

Advertisement

Advertisement
Advertisement
×