DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ ਦਾ ਹੱਥ ਉੱਤੇ

ਅਮਰੀਕਾ ਨੇ ਟੈਰਿਫ 50 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰ ਦਿੱਤਾ ਹੈ। ਇਸ ਲਈ ਭਾਰਤ ਨੂੰ ਆਖ਼ਰ ਦਾ ਸੁਖ ਦਾ ਸਾਹ ਆਇਆ ਹੈ। ਇਹ ਹੀਰੇ-ਜਵਾਹਰਾਤ, ਗਹਿਣੇ, ਕੱਪੜਾ ਅਤੇ ਬਣੇ-ਬਣਾਏ ਕੱਪੜਿਆਂ ਜਿਹੇ ਕਿਰਤ ਸਬੰਧੀ ਖੇਤਰਾਂ ਲਈ ਚੰਗੀ ਖ਼ਬਰ ਹੈ, ਜੋ...

  • fb
  • twitter
  • whatsapp
  • whatsapp
Advertisement

ਅਮਰੀਕਾ ਨੇ ਟੈਰਿਫ 50 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰ ਦਿੱਤਾ ਹੈ। ਇਸ ਲਈ ਭਾਰਤ ਨੂੰ ਆਖ਼ਰ ਦਾ ਸੁਖ ਦਾ ਸਾਹ ਆਇਆ ਹੈ। ਇਹ ਹੀਰੇ-ਜਵਾਹਰਾਤ, ਗਹਿਣੇ, ਕੱਪੜਾ ਅਤੇ ਬਣੇ-ਬਣਾਏ ਕੱਪੜਿਆਂ ਜਿਹੇ ਕਿਰਤ ਸਬੰਧੀ ਖੇਤਰਾਂ ਲਈ ਚੰਗੀ ਖ਼ਬਰ ਹੈ, ਜੋ ਪਿਛਲੇ ਸਾਲ ਅਗਸਤ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਟੈਰਿਫ ਵਧਾਉਣ ਤੋਂ ਬਾਅਦ ਬਹੁਤ ਮਾੜੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ, ਦੋਵਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਇਹ ਵਪਾਰ ਸਮਝੌਤਾ ਜੋ ਹੁਣ ਨੇਪਰੇ ਚੜ੍ਹਿਆ ਹੈ, ਬਹੁਤਾ ਕਰਕੇ ਅਮਰੀਕਾ ਦੇ ਹੱਕ ਵਿੱਚ ਜਾਪਦਾ ਹੈ, ਹਾਲਾਂਕਿ ਇਸ ਦੇ ਵਿਸਥਾਰ ਸਹਿਤ ਵੇਰਵਿਆਂ ਦੀ ਹਾਲੇ ਉਡੀਕ ਹੈ। ਭਾਰਤ ਹੁਣ ਅਮਰੀਕਾ ਤੋਂ ਪੈਟਰੋਲੀਅਮ, ਰੱਖਿਆ ਉਪਕਰਣ, ਇਲੈਕਟ੍ਰਾਨਿਕਸ, ਫਾਰਮਾਸਿਊਟੀਕਲ, ਦੂਰ-ਸੰਚਾਰ ਉਤਪਾਦਾਂ ਅਤੇ ਜਹਾਜ਼ਾਂ ਦੀ ਖਰੀਦ ਵਧਾਏਗਾ। ਇਹ ਵਪਾਰ ਘਾਟੇ ਨੂੰ ਘਟਾਉਣ ਅਤੇ ਭਾਰਤ ਨੂੰ ‘ਅਣਉਚਿਤ’ ਲਾਭ ਪ੍ਰਾਪਤ ਕਰਨ ਤੋਂ ਰੋਕਣ ਲਈ ਟਰੰਪ ਦੇ ਇਰਾਦਿਆਂ ਮੁਤਾਬਿਕ ਹੈ।

ਇਹ ਸਪੱਸ਼ਟ ਹੈ ਕਿ ਟਰੰਪ ਨੇ ਭਾਰਤ ’ਤੇ ਰੂਸੀ ਤੇਲ ਖਰੀਦਣਾ ਬੰਦ ਕਰਨ ਲਈ ਦਬਾਅ ਪਾਇਆ ਹੈ। ਇਸ ਲਈ ਹੁਣ ਰੂਸੀ ਤੇਲ ਦੀ ਦਰਾਮਦ ਨੂੰ ਪੜਾਅਵਾਰ ਢੰਗ ਨਾਲ ਕਈ ਮਹੀਨਿਆਂ ਵਿੱਚ ਘਟਾਇਆ ਜਾਵੇਗਾ, ਜਿਸ ਦਾ ਮਕਸਦ ਭਾਰਤ ਤੇ ਅਮਰੀਕਾ ਦਰਮਿਆਨ ਵਪਾਰਕ ਅੜਚਣਾਂ ਨੂੰ ਘਟਾਉਣਾ ਦੱਸਿਆ ਗਿਆ ਹੈ। ਇਹ ਉਦੋਂ ਸਪੱਸ਼ਟ ਹੋਇਆ ਜਦੋਂ ਭਾਰਤੀ ਰਿਫਾਇਨਰੀਆਂ ਨੇ ਰੂਸ ਤੋਂ ਤੇਲ ਦੀ ਖਰੀਦ ਘਟਾਉਣੀ ਸ਼ੁਰੂ ਕੀਤੀ ਅਤੇ ਪੱਛਮੀ ਏਸ਼ੀਆ, ਅਫਰੀਕਾ ਅਤੇ ਦੱਖਣੀ ਅਮਰੀਕਾ ਤੋਂ ਆਯਾਤ ਵਧਾਉਣਾ ਸ਼ੁਰੂ ਕੀਤਾ। ਅਮਰੀਕੀ ਖੇਤੀਬਾੜੀ ਸਕੱਤਰ ਬਰੁੱਕ ਰੌਲਿਨਸ ਨੇ ਇਹ ਕਹਿੰਦਿਆਂ ਫ਼ਿਕਰਮੰਦੀ ਵਧਾ ਦਿੱਤੀ ਹੈ ਕਿ ਇਹ ਵਪਾਰ ਸਮਝੌਤਾ ਭਾਰਤ ਨੂੰ ਅਮਰੀਕੀ ਖੇਤੀਬਾੜੀ ਉਤਪਾਦਾਂ ਦਾ ਨਿਰਯਾਤ ਵਧਾਏਗਾ, ਜਿਸ ਨਾਲ ਉਪਜ ਤੇ ਉਤਪਾਦਾਂ ਦੀਆਂ ਵੱਧ ਕੀਮਤਾਂ ਮਿਲਣਗੀਆਂ, ਇਉਂ ‘ਅਮਰੀਕਾ ਦੇ ਪੇਂਡੂ ਖੇਤਰਾਂ ਵਿੱਚ ਵਧੇਰੇ ਪੈਸਾ ਆਵੇਗਾ’। ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ: ਭਾਰਤ ਦੇ ਬਾਜ਼ਾਰ ਨੂੰ ਅਮਰੀਕੀ ਡੇਅਰੀ ਅਤੇ ਖੇਤੀਬਾੜੀ ਉਤਪਾਦਾਂ ਲਈ ਖੋਲ੍ਹ ਕੇ ਕੀ ਮੋਦੀ ਸਰਕਾਰ ਭਾਰਤੀ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰ ਸਕੇਗੀ?

Advertisement

ਅਮਰੀਕੀ ਰਾਸ਼ਟਰਪਤੀ ਦੇ ‘ਮੇਰੀ ਗੱਲ ਮੰਨ ਲਓ ਜਾਂ ਦਫ਼ਾ ਹੋ ਜਾਓ’ ਵਾਲੇ ਰਵੱਈਏ ਨੇ ਨਵੀਂ ਦਿੱਲੀ ਨੂੰ ਕਈ ਰਿਆਇਤਾਂ ਦੇਣ ਅਤੇ ਸਮਝੌਤੇ ਕਰਨ ਲਈ ਮਜਬੂਰ ਕੀਤਾ ਹੈ। ਇਸ ਵਪਾਰ ਸਮਝੌਤੇ ’ਚ ਅਮਰੀਕਾ ਅਜੇ ਬਿਹਤਰ ਸਥਿਤੀ ’ਚ ਜਾਪਦਾ ਹੈ, ਜਿਸ ਤੋਂ ਭਾਰਤ ਦੀ ਸਖ਼ਤ ਸਟੈਂਡ ਲੈ ਕੇ ਸੌਦੇਬਾਜ਼ੀ ਕਰਨ ਅਤੇ ਰਣਨੀਤਕ ਖ਼ੁਦਮੁਖਤਿਆਰੀ ਬਣਾਈ ਰੱਖਣ ਦੀ ਯੋਗਤਾ ਬਾਰੇ ਸ਼ੱਕ ਪੈਦਾ ਹੁੰਦਾ ਹੈ। ਚੰਗੀ ਖ਼ਬਰ ਇਹ ਹੈ ਕਿ ਨਿਰਯਾਤ ਦੇ ਪੱਖ ਤੋਂ ਭਾਰਤ ਦੇ ਮੁਕਾਬਲੇਬਾਜ਼ ਦੇਸ਼ਾਂ, ਜਿਵੇਂ ਕਿ ਇੰਡੋਨੇਸ਼ੀਆ, ਵੀਅਤਨਾਮ ਅਤੇ ਬੰਗਲਾਦੇਸ਼ ’ਤੇ ਅਮਰੀਕਾ ਨੇ ਉੱਚੇ ਟੈਰਿਫ ਲਗਾਏ ਹੋਏ ਹਨ। ਫਿਰ ਵੀ ਇਹ ਸਪੱਸ਼ਟ ਸੰਕੇਤ ਹਨ ਕਿ ਦਿੱਲੀ ਨੇ ਅਮਰੀਕਾ ਦੇ ਮੁਕਾਬਲੇ ਆਪਣਾ ਹੱਥ ਉੱਪਰ ਰੱਖਣ ਦਾ ਇੱਕ ਸੁਨਹਿਰੀ ਮੌਕਾ ਗੁਆ ਲਿਆ ਹੈ।

Advertisement

Advertisement
×