DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਵਾਈ ਹਾਦਸੇ ਦੀ ਜਾਂਚ

ਕੇਂਦਰ ਸਰਕਾਰ ਵੱਲੋਂ ਸੰਸਦ ਨੂੰ ਇਹ ਸੂਚਿਤ ਕੀਤੇ ਜਾਣ ਕਿ ਅਹਿਮਦਾਬਾਦ ਏਅਰ ਇੰਡੀਆ ਹਾਦਸੇ ਦੀ ਜਾਂਚ ਰਿਪੋਰਟ ‘ਬਹੁਤ ਛੇਤੀ’ ਜਾਰੀ ਕੀਤੀ ਜਾਵੇਗੀ, ਤੋਂ ਕੁਝ ਦਿਨ ਬਾਅਦ ਦੇਸ਼ ਦਾ ਏਅਰਕ੍ਰਾਫਟ ਐਕਸੀਡੈਂਟਸ ਇਨਵੈਸਟੀਗੇਸ਼ਨ ਬਿਊਰੋ (ਏ ਏ ਆਈ ਬੀ) ਖੁਦ ਜਾਂਚ ਦੇ ਘੇਰੇ...

  • fb
  • twitter
  • whatsapp
  • whatsapp
Advertisement

ਕੇਂਦਰ ਸਰਕਾਰ ਵੱਲੋਂ ਸੰਸਦ ਨੂੰ ਇਹ ਸੂਚਿਤ ਕੀਤੇ ਜਾਣ ਕਿ ਅਹਿਮਦਾਬਾਦ ਏਅਰ ਇੰਡੀਆ ਹਾਦਸੇ ਦੀ ਜਾਂਚ ਰਿਪੋਰਟ ‘ਬਹੁਤ ਛੇਤੀ’ ਜਾਰੀ ਕੀਤੀ ਜਾਵੇਗੀ, ਤੋਂ ਕੁਝ ਦਿਨ ਬਾਅਦ ਦੇਸ਼ ਦਾ ਏਅਰਕ੍ਰਾਫਟ ਐਕਸੀਡੈਂਟਸ ਇਨਵੈਸਟੀਗੇਸ਼ਨ ਬਿਊਰੋ (ਏ ਏ ਆਈ ਬੀ) ਖੁਦ ਜਾਂਚ ਦੇ ਘੇਰੇ ਵਿੱਚ ਆ ਗਿਆ ਹੈ। ਅਮਰੀਕਾ-ਆਧਾਰਿਤ ਫਾਊਂਡੇਸ਼ਨ ਫਾਰ ਏਵੀਏਸ਼ਨ ਸੇਫਟੀ (ਐੱਫ ਏ ਐੱਸ) ਨੇ ਦੋਸ਼ ਲਗਾਇਆ ਹੈ ਕਿ ਬਿਊਰੋ ਨੇ ਜੂਨ 2025 ਦੇ ਹਾਦਸੇ ਨਾਲ ਸਬੰਧਤ ਮੁੱਖ ਸਬੂਤਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਇਹ ਹਾਦਸਾ ਭਾਰਤ ਦੇ ਸਭ ਤੋਂ ਵੱਡੇ ਹਵਾਈ ਹਾਦਸਿਆਂ ਵਿੱਚੋਂ ਇੱਕ ਸੀ, ਜਿਸ ਵਿੱਚ 260 ਲੋਕਾਂ ਦੀ ਜਾਨ ਗਈ ਸੀ। ਗਲੋਬਲ ਏਵੀਏਸ਼ਨ ਇੰਡਸਟਰੀ ਅਤੇ ਪੀੜਤ ਪਰਿਵਾਰਾਂ ਨੂੰ ਹੱਕ ਹੈ ਕਿ ਅਜਿਹੀ ਜਾਂਚ ਕੀਤੀ ਜਾਵੇ, ਜੋ ਨਾ ਸਿਰਫ਼ ਮਾਮਲੇ ਨੂੰ ਡੂੰਘਾਈ ਨਾਲ ਜਾਂਚੇ ਪਰਖੇ, ਸਗੋਂ ਪਾਰਦਰਸ਼ੀ ਵੀ ਹੋਵੇ। ਜਾਂਚ ਵਿੱਚ ਅਸਪੱਸ਼ਟਤਾ ਦੀ ਸੰਭਾਵਨਾ ਸ਼ੰਕੇ ਪੈਦਾ ਕਰਦੀ ਹੈ, ਜਿਨ੍ਹਾਂ ਨੂੰ ਤੁਰੰਤ ਦੂਰ ਕੀਤਾ ਜਾਣਾ ਚਾਹੀਦਾ ਹੈ।

ਹਵਾਬਾਜ਼ੀ ਉਦਯੋਗ ਦੇ ਨਾਲ-ਨਾਲ ਸਰਕਾਰੀ ਰੈਗੂਲੇਟਰਾਂ ਦੀ ਨਿਗਰਾਨੀ ਕਰਨ ਵਾਲੇ ਗੈਰਮੁਨਾਫ਼ਾ ਸੰਗਠਨ ਐੱਫ ਏ ਐੱਸ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਕੁਝ ਅਜਿਹੇ ਸਬੂਤ ਹਨ, ਜੋ ਹਾਦਸੇ ਵਿੱਚ ਸ਼ਾਮਲ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਵਿੱਚ ਬਿਜਲੀ ਅਤੇ ਇਲੈਕਟ੍ਰਾਨਿਕ ਉਪਕਰਨ ਵਿੱਚ ਖਰਾਬੀ ਹੋਣ ਦਾ ਸੰਕੇਤ ਦਿੰਦੇ ਹਨ। ਰਿਪੋਰਟ ਅਨੁਸਾਰ ਇਸ ਵਿੱਚ ਇੱਕ ਸੜੀ ਹੋਈ ਤਾਰ ਅਤੇ ਬਿਜਲੀ ਦੀ ਵੰਡ ਕਰਨ ਵਾਲੇ ਇੱਕ ਮਹੱਤਵਪੂਰਨ ਉਪਕਰਨ ਨੂੰ ਵਾਰ ਵਾਰ ਬਦਲੇ ਜਾਣ ਦੀਆਂ ਘਟਨਾਵਾਂ ਸ਼ਾਮਲ ਹਨ। ਜੇਕਰ ਇਹ ਸਬੂਤ ਸਹੀ ਹਨ ਤਾਂ ਇਹ ਇਸ ਹਾਦਸੇ ਪਿੱਛੇ ਕਿਸੇ ਮਨੁੱਖੀ ਗ਼ਲਤੀ ਦੀ ਥਾਂ ਹਵਾਈ ਜਹਾਜ਼ ਵਿੱਚ ਪ੍ਰਣਾਲੀਗਤ ਖਾਮੀਆਂ ਵੱਲ ਇਸ਼ਾਰਾ ਕਰਦੇ ਹਨ। ਫਾਊਂਡੇਸ਼ਨ ਨੇ ਦੋਸ਼ ਲਗਾਇਆ ਹੈ ਕਿ ਉਸ ਵੱਲੋਂ ਜਾਂਚ ਅਧਿਕਾਰੀਆਂ ਨਾਲ ਇਹ ਜਾਣਕਾਰੀ ਸਾਂਝੀ ਕਰਨ ਦੀਆਂ ਵਾਰ ਵਾਰ ਕੀਤੀਆਂ ਗਈਆਂ ਪੇਸ਼ਕਸ਼ਾਂ ਦਾ ਕੋਈ ਜਵਾਬ ਨਹੀਂ ਮਿਲਿਆ ਹੈ।

Advertisement

ਇਹ ਦੋਸ਼ ਗੰਭੀਰ ਹਨ ਕਿਉਂਕਿ ਕਿਸੇ ਵੀ ਹਵਾਈ ਹਾਦਸੇ ਦੀ ਜਾਂਚ ਦੌਰਾਨ ਹਰ ਭਰੋਸੇਯੋਗ ਤੱਥ ’ਤੇ ਵਿਚਾਰ ਕਰਨਾ ਲਾਜ਼ਮੀ ਹੁੰਦਾ ਹੈ। ਅੰਤਰਰਾਸ਼ਟਰੀ ਹਵਾਬਾਜ਼ੀ ਸੁਰੱਖਿਆ ਨਿਯਮ ਪਾਰਦਰਸ਼ਤਾ, ਸਹਿਯੋਗ ਅਤੇ ਸੁਰੱਖਿਆ ਤਹਿਤ ਸਬੰਧਤ ਡੇਟਾ ਦੇ ਸੁਤੰਤਰ ਲੈਣ-ਦੇਣ ’ਤੇ ਜ਼ੋਰ ਦਿੰਦੇ ਹਨ। ਸਬੰਧਿਤ ਸਬੂਤਾਂ ਦੀ ਜਾਂਚ ਨੂੰ ਨਜ਼ਰਅੰਦਾਜ਼ ਕਰਨਾ ਜਾਂ ਇਸ ਵਿੱਚ ਦੇਰੀ ਕਰਨਾ ਜਾਂਚ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰ ਸਕਦਾ ਹੈ। ਫਾਊਂਡੇਸ਼ਨ ਦੀ ਦਲੀਲ ਹੈ ਕਿ ਇਨ੍ਹਾਂ ਤਕਨੀਕੀ ਪਹਿਲੂਆਂ ਨੂੰ ਨਜ਼ਰਅੰਦਾਜ਼ ਕਰਕੇ ਮੁਢਲੀ ਰਿਪੋਰਟ ਨੇ ਅਸਿੱਧੇ ਤੌਰ ’ਤੇ ਇਸ ਧਾਰਨਾ ਨੂੰ ਮਜ਼ਬੂਤ ਕੀਤਾ ਹੈ ਕਿ ਹਾਦਸੇ ਲਈ ਪਾਇਲਟ ਜ਼ਿੰਮੇਵਾਰ ਸਨ।

Advertisement

ਭਾਰਤ ਵਰਗੇ ਦੇਸ਼, ਜਿਸ ਦਾ ਹਵਾਬਾਜ਼ੀ ਖੇਤਰ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਲਈ ਇਹ ਚਿੰਤਾਜਨਕ ਹੈ ਕਿ ਸਮੇਂ ਤੋਂ ਪਹਿਲਾਂ ਬਣਾਈਆਂ ਧਾਰਨਾਵਾਂ ਅਤੇ ਕੱਢੇ ਗਏ ਸਿੱਟੇ ਜਾਂਚ ਵਿੱਚ ਅਸਰਦਾਰ ਸਾਬਤ ਹੋ ਰਹੇ ਹਨ। ਅੰਤਿਮ ਜਾਂਚ ਰਿਪੋਰਟ ਨਾ ਸਿਰਫ਼ ਵਿਸਥਾਰ ਸਹਿਤ ਹੋਣੀ ਚਾਹੀਦੀ ਹੈ, ਸਗੋਂ ਇਸ ਵਿੱਚ ਗ਼ਲਤੀ ਦੀ ਕੋਈ ਗੁੰਜਾਇਸ਼ ਵੀ ਨਹੀਂ ਹੋਣੀ ਚਾਹੀਦੀ।

Advertisement
×