DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਊਜ਼ੀਲੈਂਡ ਨਾਲ ਸਮਝੌਤਾ

ਨਿਊਜ਼ੀਲੈਂਡ ਨਾਲ ਭਾਰਤ ਦੇ ਮੁਕਤ ਵਪਾਰ ਸਮਝੌਤੇ (ਫਰੀ ਟਰੇਡ ਐਗਰੀਮੈਂਟ- ਐੱਫ ਟੀ ਏ) ’ਤੇ ਗੱਲਬਾਤ ਦਾ ਪੂਰਾ ਹੋਣਾ ਅਗਲੇ ਪੰਜ ਸਾਲਾਂ ਵਿੱਚ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਰਾਹ ਪੱਧਰਾ ਕਰਦਾ ਹੈ। ਕੇਂਦਰ ਸਰਕਾਰ ਵੱਲੋਂ ਇਸ ਸਮਝੌਤੇ ਰਾਹੀਂ ਡੇਅਰੀ ਖੇਤਰ...

  • fb
  • twitter
  • whatsapp
  • whatsapp
Advertisement

ਨਿਊਜ਼ੀਲੈਂਡ ਨਾਲ ਭਾਰਤ ਦੇ ਮੁਕਤ ਵਪਾਰ ਸਮਝੌਤੇ (ਫਰੀ ਟਰੇਡ ਐਗਰੀਮੈਂਟ- ਐੱਫ ਟੀ ਏ) ’ਤੇ ਗੱਲਬਾਤ ਦਾ ਪੂਰਾ ਹੋਣਾ ਅਗਲੇ ਪੰਜ ਸਾਲਾਂ ਵਿੱਚ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਰਾਹ ਪੱਧਰਾ ਕਰਦਾ ਹੈ। ਕੇਂਦਰ ਸਰਕਾਰ ਵੱਲੋਂ ਇਸ ਸਮਝੌਤੇ ਰਾਹੀਂ ਡੇਅਰੀ ਖੇਤਰ ਨੂੰ ਡਿਊਟੀ ਛੋਟਾਂ ਦੁਆਰਾ ਸੁਰੱਖਿਅਤ ਰੱਖਣ ਦਾ ਦਾਅਵਾ ਕੀਤਾ ਗਿਆ ਹੈ। ਪਿਛਲੇ ਵਪਾਰ ਸਮਝੌਤਿਆਂ ਵਾਂਗ ਇਹ ਰੁਖ਼ ਨਵੀਂ ਦਿੱਲੀ ਦੇ ਆਪਣੇ ਪੱਖ ’ਤੇ ਦਿੜ੍ਹ ਰਹਿਣ ਦਾ ਸੰਕੇਤ ਦਿੰਦਾ ਹੈ। ਭਾਰਤ ਦੀ ਅਸਲ ਪ੍ਰੀਖਿਆ ਇਹ ਹੋਵੇਗੀ ਕਿ ਅਮਰੀਕਾ ਨਾਲ ਲੰਮੇ ਸਮੇਂ ਦੀ ਵਪਾਰਕ ਗੱਲਬਾਤ ਵਿੱਚ ਇਹ ਕੀ ਰੁਖ਼ ਅਪਣਾਉਂਦਾ ਹੈ। ਵਾਸ਼ਿੰਗਟਨ ਜਿਨ੍ਹਾਂ ਰਿਆਇਤਾਂ ਦੀ ਮੰਗ ਕਰ ਰਿਹਾ ਹੈ ਉਨ੍ਹਾਂ ਵਿੱਚੋਂ ਇੱਕ ਭਾਰਤ ਦੇ ਰਾਜਨੀਤਿਕ ਅਤੇ ਆਰਥਿਕ ਤੌਰ ’ਤੇ ਸੰਵੇਦਨਸ਼ੀਲ ਖੇਤੀਬਾੜੀ ਅਤੇ ਡੇਅਰੀ ਖੇਤਰਾਂ ਤੱਕ ਪਹੁੰਚ ਹੈ। ਨਿਊਜ਼ੀਲੈਂਡ ਨਾਲ ਮੁਕਤ ਵਪਾਰ ਸਮਝੌਤੇ ਦੇ ਇਵਜ਼ ’ਚ ਭਾਰਤੀ ਵਿਦਿਆਰਥੀਆਂ ਤੋਂ ਕਈ ਪਾਬੰਦੀਆਂ ਹਟਾ ਲਈਆਂ ਜਾਣਗੀਆਂ। ਤਿੰਨ ਸਾਲਾਂ ਦੇ ਵੀਜ਼ਿਆਂ ਦੇ ਨਾਲ ਨਾਲ ਹਰ ਸਾਲ ਹੁਨਰਮੰਦ ਕਿੱਤਿਆਂ ਵਿੱਚ ਪੰਜ ਹਜ਼ਾਰ ਨੌਕਰੀਆਂ ਵੀ ਪੈਦਾ ਕੀਤੀਆਂ ਜਾਣਗੀਆਂ। ਹਾਲਾਂਕਿ, ਅੰਤਿਮ ਸਮਝੌਤੇ ਲਈ ਦੋਵਾਂ ਧਿਰਾਂ ਨੂੰ ਕੁਝ ਪ੍ਰਬੰਧਾਂ ਦੇ ਵਿਰੋਧ ਦੇ ਬਾਵਜੂਦ ਵੱਖ-ਵੱਖ ਪੱਧਰਾਂ ’ਤੇ ਦ੍ਰਿੜ੍ਹਤਾ ਅਤੇ ਤਾਲਮੇਲ ਦਾ ਪ੍ਰਦਰਸ਼ਨ ਕਰਨ ਦੀ ਲੋੜ ਹੋਵੇਗੀ।

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਸਮਝੌਤੇ ਦਾ ਸਵਾਗਤ ਕੀਤਾ ਹੈ, ਪਰ ਵਿਦੇਸ਼ ਮੰਤਰੀ ਤੇ ਉਨ੍ਹਾਂ ਦੇ ਗੱਠਜੋੜ ਸਾਥੀ ਨੇ ਇਸ ਦਾ ਉੱਥੋਂ ਦੀ ਸੰਸਦ ਵਿੱਚ ਵਿਰੋਧ ਕਰਨ ਦਾ ਤਹੱਈਆ ਕੀਤਾ ਹੈ। ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਨੂੰ ਬਹੁਤ ਸਾਰੀਆਂ ਰਿਆਇਤਾਂ ਦੀ ਪੇਸ਼ਕਸ਼ ਕਰਦਾ ਹੈ, ਖ਼ਾਸ ਕਰਕੇ ਇਮੀਗ੍ਰੇਸ਼ਨ ਅਤੇ ਡੇਅਰੀ ਦੇ ਮਾਮਲਿਆਂ ਵਿੱਚ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪਹਿਲਾ ਅਜਿਹਾ ਵਪਾਰ ਸਮਝੌਤਾ ਹੋਵੇਗਾ ਜੋ ਉਨ੍ਹਾਂ ਦੇ ਦੇਸ਼ ਦੇ ਮੁੱਖ ਡੇਅਰੀ ਉਤਪਾਦਾਂ ਨੂੰ ਬਾਹਰ ਰੱਖੇਗਾ। ਨਿਊਜ਼ੀਲੈਂਡ ਤੋਂ ਸੇਬਾਂ ਦੀ ਆਯਾਤ ’ਤੇ ਡਿਊਟੀ ਅੱਧੀ ਕਰਨਾ ਭਾਰਤੀ ਸੇਬ ਉਤਪਾਦਕਾਂ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਕਦਮ ਹੋਰ ਦੇਸ਼ਾਂ ਲਈ ਵੀ ਇਸੇ ਤਰ੍ਹਾਂ ਦੀਆਂ ਰਿਆਇਤਾਂ ਲਈ ਦਰਵਾਜ਼ਾ ਖੋਲ੍ਹ ਸਕਦਾ ਹੈ। ਵਰਤਮਾਨ ਵਿੱਚ ਭਾਰਤ ਸਾਰੇ ਸਪਲਾਈ ਕਰਨ ਵਾਲੇ ਦੇਸ਼ਾਂ ਤੋਂ ਸੇਬ ਦੀ ਦਰਾਮਦ ’ਤੇ 50 ਫ਼ੀਸਦੀ ਡਿਊਟੀ ਬਰਕਰਾਰ ਰੱਖਦਾ ਹੈ। ਨਿਊਜ਼ੀਲੈਂਡ ਤੋਂ ਸੇਬ ਦੀ ਦਰਾਮਦ ਲਈ ਸਾਲਾਨਾ ਲਾਗੂ ਕੋਟਾ ਵੀ ਛੇਵੇਂ ਸਾਲ ਤੋਂ ਵਧੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਿੱਤਧਾਰਕਾਂ ਦੀਆਂ ਚਿੰਤਾਵਾਂ ਹੱਲ ਕਰਨ ਨੂੰ ਤਰਜੀਹ ਦੇਵੇ ਤਾਂ ਜੋ ਉਨ੍ਹਾਂ ਦੇ ਮਨਾਂ ਵਿੱਚ ਪਾਏ ਜਾ ਰਹੇ ਤੌਖ਼ਲੇ ਦੂਰ ਹੋ ਸਕਣ।

Advertisement

ਇਹ ਮੁਕਤ ਵਪਾਰ ਸਮਝੌਤਾ ਦੋਵਾਂ ਦੇਸ਼ਾਂ ਵਿਚਾਲੇ ਵਧ ਰਹੇ ਵਿਸ਼ਵਾਸ ਅਤੇ ਸਹਿਯੋਗ ਦਾ ਪ੍ਰਤੀਕ ਹੈ, ਪਰ ਇਸ ਦੀ ਸਫ਼ਲਤਾ ਦਾ ਅਸਲ ਦਾਰੋਮਦਾਰ ਨਿਰੰਤਰ ਗੱਲਬਾਤ ਰਾਹੀਂ ਵੱਖ ਵੱਖ ਮਸਲਿਆਂ ਦੇ ਹੱਲ ’ਤੇ ਨਿਰਭਰ ਕਰੇਗਾ। ਇਹੋ ਦੁਵੱਲੇ ਸਬੰਧਾਂ ’ਚ ਸਫ਼ਲਤਾ ਦੀ ਕੁੰਜੀ ਹੈ।

Advertisement

Advertisement
×