DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

UPI Payment Charges: ਯੂ ਪੀ ਆਈ ’ਤੇ 0.4 ਫੀਸਦੀ ਚਾਰਜ ਅਗਲੇ ਸਾਲ ਤੱਕ ਟਲਣ ਦੀ ਸੰਭਾਵਨਾ

ਤਿਉਹਾਰੀ ਸੀਜ਼ਨ ਵਿੱਚ ਮੁਫ਼ਤ ਰਹਿ ਸਕਦਾ ਹੈ ਯੂ ਪੀ ਆਈ ਭੁਗਤਾਨ; 15 ਅਕਤੂਬਰ ਤੋਂ ਲਾਗੂ ਹੋਣਾ ਸੀ 2 ਹਜ਼ਾਰ ਰੁਪਏ ਤੋਂ ਵੱਧ ਦੇ ਭੁਗਤਾਨ ’ਤੇ ਚਾਰਜ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

UPI Payment Charges: ਯੂ ਪੀ ਆਈ ਰਾਹੀਂ ਭੁਗਤਾਨ ਕਰਨ ’ਤੇ ਲੱਗਣ ਵਾਲਾ ਚਾਰਜ ਫਿਲਹਾਲ ਟਲ ਸਕਦਾ ਹੈ। ਕੇਂਦਰ ਸਰਕਾਰ 15 ਅਕਤੂਬਰ ਤੋਂ 2 ਹਜ਼ਾਰ ਰੁਪਏ ਤੋਂ ਵੱਧ ਦੇ ਯੂ ਪੀ ਆਈ ਭੁਗਤਾਨ ’ਤੇ 0.4 ਫੀਸਦੀ ਮਰਚੈਂਟ ਡਿਸਕਾਊਂਟ ਰੇਟ ਲਾਗੂ ਕਰਨ ਦੀ ਤਿਆਰੀ ਕਰ ਰਹੀ ਸੀ ਪਰ ਹੁਣ ਇਸ ਨੂੰ ਅੱਗੇ ਪਾਉਣ ਦੀ ਸੰਭਾਵਨਾ ਹੈ।

ਜਾਣਕਾਰੀ ਅਨੁਸਾਰ ਤਿਉਹਾਰੀ ਸੀਜ਼ਨ ਦੌਰਾਨ ਦੁਕਾਨਦਾਰਾਂ ’ਤੇ ਵਾਧੂ ਬੋਝ ਨਾ ਪਵੇ, ਇਸ ਲਈ ਸਰਕਾਰ ਚਾਰਜ ਲਾਗੂ ਕਰਨ ਦੀ ਤਰੀਕ ਅੱਗੇ ਵਧਾਉਣ ’ਤੇ ਵਿਚਾਰ ਕਰ ਰਹੀ ਹੈ। ਸਰਕਾਰ ਵੱਲੋਂ ਅਧਿਕਾਰਤ ਫ਼ੈਸਲਾ ਅਗਲੇ ਕੁਝ ਦਿਨਾਂ ਵਿੱਚ ਆ ਸਕਦਾ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸਰਕਾਰ ਅਗਲੇ ਸਾਲ 1 ਜਨਵਰੀ ਤੋਂ ਨਵਾਂ ਨਿਯਮ ਲਾਗੂ ਕਰਨ ’ਤੇ ਵਿਚਾਰ ਕਰ ਰਹੀ ਹੈ।

Advertisement

ਪੇਟੀਐੱਮ ਸਮੇਤ ਫਿਨਟੈੱਕ ਕੰਪਨੀਆਂ ਦੇ ਸ਼ੇਅਰ ਡਿੱਗੇ

ਯੂ ਪੀ ਆਈ ’ਤੇ ਮਰਚੈਂਟ ਚਾਰਜ ਟਲਣ ਦੀ ਖ਼ਬਰ ਦਾ ਅਸਰ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਫਿਨਟੈੱਕ ਕੰਪਨੀਆਂ ’ਤੇ ਵੀ ਦਿਖਾਈ ਦਿੱਤਾ। ਪੇਟੀਐੱਮ ਦਾ ਸ਼ੇਅਰ ਕਾਰੋਬਾਰ ਦੌਰਾਨ ਇੱਕ ਸਮੇਂ 10 ਫੀਸਦੀ ਤੱਕ ਡਿੱਗ ਕੇ 1,561 ਰੁਪਏ ਦੇ ਪੱਧਰ ’ਤੇ ਆ ਗਿਆ। ਹਾਲਾਂਕਿ ਬਾਜ਼ਾਰ ਬੰਦ ਹੋਣ ਤੱਕ ਕੁਝ ਸੁਧਾਰ ਹੋਇਆ ਅਤੇ ਸ਼ੇਅਰ 5.42 ਫੀਸਦੀ ਦੀ ਗਿਰਾਵਟ ਨਾਲ 1,640 ਰੁਪਏ ’ਤੇ ਬੰਦ ਹੋਇਆ।

Advertisement

ਮੋਬੀਕਵਿਕ ਦਾ ਸ਼ੇਅਰ ਵੀ 8.43 ਫੀਸਦੀ ਡਿੱਗ ਕੇ 235 ਰੁਪਏ ਤੱਕ ਪਹੁੰਚ ਗਿਆ ਅਤੇ ਬਾਅਦ ਵਿੱਚ 4.57 ਫੀਸਦੀ ਦੀ ਗਿਰਾਵਟ ਨਾਲ 245 ਰੁਪਏ ’ਤੇ ਬੰਦ ਹੋਇਆ। ਪਾਈਨ ਲੈਬਜ਼ ਦਾ ਸ਼ੇਅਰ 169 ਰੁਪਏ ਦੇ ਹੇਠਲੇ ਪੱਧਰ ਨੂੰ ਛੂਹਣ ਤੋਂ ਬਾਅਦ 4.39 ਫੀਸਦੀ ਡਿੱਗ ਕੇ 170 ਰੁਪਏ ’ਤੇ ਬੰਦ ਹੋਇਆ। ਐੱਨਪੀਐੱਸਟੀ ਦਾ ਸ਼ੇਅਰ ਵੀ 3.39 ਫੀਸਦੀ ਡਿੱਗ ਕੇ 1,791.30 ਰੁਪਏ ’ਤੇ ਬੰਦ ਹੋਇਆ।

ਵੱਡੇ ਵਪਾਰੀਆਂ ’ਤੇ ਲੱਗਣਾ ਸੀ 0.4 ਫੀਸਦੀ ਚਾਰਜ

ਪ੍ਰਸਤਾਵਿਤ ਨਿਯਮ ਮੁਤਾਬਕ ਮਹੀਨੇ ਵਿੱਚ ਯੂ ਪੀ ਆਈ ਰਾਹੀਂ ਇੱਕ ਲੱਖ ਰੁਪਏ ਤੋਂ ਵੱਧ ਦੀ ਵਿਕਰੀ ਕਰਨ ਵਾਲੇ ਵਪਾਰੀਆਂ ਨੂੰ 2 ਹਜ਼ਾਰ ਰੁਪਏ ਤੋਂ ਵੱਧ ਦੇ ਹਰੇਕ ਭੁਗਤਾਨ ’ਤੇ 0.4 ਫੀਸਦੀ ਐੱਮਡੀਆਰ ਅਤੇ ਉਸ ’ਤੇ 18 ਫੀਸਦੀ ਜੀਐੱਸਟੀ ਦੇਣਾ ਪਵੇਗਾ। ਜਿਨ੍ਹਾਂ ਛੋਟੇ ਵਪਾਰੀਆਂ ਦੀ ਮਹੀਨਾਵਾਰ ਯੂ ਪੀ ਆਈ ਵਿਕਰੀ ਇੱਕ ਲੱਖ ਰੁਪਏ ਤੱਕ ਹੈ, ਉਨ੍ਹਾਂ ’ਤੇ ਇਹ ਚਾਰਜ ਨਹੀਂ ਲੱਗੇਗਾ।

ਜੇ ਕੋਈ ਛੋਟਾ ਦੁਕਾਨਦਾਰ ਲਗਾਤਾਰ ਤਿੰਨ ਮਹੀਨੇ ਇੱਕ ਲੱਖ ਰੁਪਏ ਤੋਂ ਵੱਧ ਯੂ ਪੀ ਆਈ ਭੁਗਤਾਨ ਪ੍ਰਾਪਤ ਕਰਦਾ ਹੈ ਤਾਂ ਬੈਂਕ ਉਸ ਨੂੰ ਵੱਡੇ ਵਪਾਰੀ ਦੀ ਸ਼੍ਰੇਣੀ ਵਿੱਚ ਤਬਦੀਲ ਕਰ ਸਕਦੇ ਹਨ। ਵੱਡੇ ਵਪਾਰੀਆਂ ਲਈ ਵੀ 2 ਹਜ਼ਾਰ ਰੁਪਏ ਤੱਕ ਦੇ ਭੁਗਤਾਨ ’ਤੇ ਕੋਈ ਚਾਰਜ ਨਹੀਂ ਹੋਵੇਗਾ। 75 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਦੇ ਲੈਣ-ਦੇਣ ’ਤੇ ਵੱਧ ਤੋਂ ਵੱਧ 300 ਰੁਪਏ ਅਤੇ ਜੀਐੱਸਟੀ ਚਾਰਜ ਹੋਵੇਗਾ।

ਪੈਟਰੋਲ ਪੰਪ, ਰੇਲਵੇ, ਬਿੱਲ ਭੁਗਤਾਨ ਵਪਾਰੀਆਂ ਲਈ 0.4 ਫੀਸਦੀ ਦੀ ਥਾਂ 5 ਰੁਪਏ ਫੀਸ

ਪੈਟਰੋਲ ਪੰਪ, ਰੇਲਵੇ, ਬਿੱਲ ਭੁਗਤਾਨ, ਦੂਰਸੰਚਾਰ, ਬੀਮਾ ਅਤੇ ਸਿੱਖਿਆ ਨਾਲ ਜੁੜੇ ਵਪਾਰੀਆਂ ਲਈ 2 ਹਜ਼ਾਰ ਰੁਪਏ ਤੋਂ ਵੱਧ ਦੇ ਭੁਗਤਾਨ ’ਤੇ 0.4 ਫੀਸਦੀ ਦੀ ਥਾਂ 5 ਰੁਪਏ ਦੀ ਤੈਅ ਫੀਸ ਰੱਖੀ ਗਈ ਹੈ।

ਐੱਮਡੀਆਰ ਉਹ ਫੀਸ ਹੈ ਜੋ ਵਪਾਰੀ ਡਿਜੀਟਲ ਭੁਗਤਾਨ ਦੀ ਸਹੂਲਤ ਦੇ ਬਦਲੇ ਬੈਂਕਾਂ ਅਤੇ ਭੁਗਤਾਨ ਸੇਵਾ ਪ੍ਰਦਾਤਾਵਾਂ ਨੂੰ ਦਿੰਦਾ ਹੈ। ਇਹ ਖਰਚਾ ਗਾਹਕ ਦੀ ਥਾਂ ਵਪਾਰੀ ਵੱਲੋਂ ਦੇਣਾ ਹੁੰਦਾ ਹੈ। ਜੇ ਨਵਾਂ ਫ਼ੈਸਲਾ ਅੱਗੇ ਪਾਇਆ ਜਾਂਦਾ ਹੈ ਤਾਂ ਤਿਉਹਾਰੀ ਸੀਜ਼ਨ ਦੌਰਾਨ ਯੂ ਪੀ ਆਈ ਭੁਗਤਾਨ ਮੁਫ਼ਤ ਰਹੇਗਾ।

UPI ’ਤੇ MDR ਦਾ ਗਾਹਕਾਂ ਉੱਤੇ ਕੋਈ ਬੋਝ ਨਹੀਂ ਪਵੇਗਾ: ਨਿਰਮਲਾ ਸੀਤਾਰਮਨ

Advertisement
×