DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Turban Racism Incident: ‘ਦਸਤਾਰਧਾਰੀ’ ਪੰਜਾਬੀ ਨੌਜਵਾਨਾਂ ਨੂੰ ਹੋਟਲ ’ਚ ਦਾਖਲੇ ਤੋਂ ਰੋਕਿਆ; ‘ਧਾਰਮਿਕ ਵਿਤਕਰੇ’ ਦੇ ਦੋਸ਼

ਹੋਟਲ ਨੇ ਦਸਤਾਰਾਂ ’ਤੇ ਲਾਈ ਰੋਕ, ਬੁਕਿੰਗ ਦੇ ਪੈਸੇ ਵਾਪਸ ਕਰਨ ਤੋਂ ਵੀ ਕੀਤਾ ਇਨਕਾਰ; ਮੁਹਾਲੀ ਦੇ ਜਸਪ੍ਰੀਤ ਸਿੰਘ ਨੇ ਵੀਡੀਓ ਸਾਂਝੀ ਕਰਕੇ ਜਤਾਇਆ ਰੋਸ

  • fb
  • twitter
  • whatsapp
  • whatsapp
featured-img featured-img
Jaspreet Singh. Video grab/Instagram@jasspreet__singh
Advertisement

ਆਸਟਰੀਆ ਦੇ ਸਾਲਜ਼ਬਰਗ ਸ਼ਹਿਰ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋ ਪੰਜਾਬੀ ਨੌਜਵਾਨਾਂ ਨੇ ਇੱਕ ਹੋਟਲ ’ਤੇ ਦਸਤਾਰਾਂ (ਪੱਗਾਂ) ਬੰਨ੍ਹੀਆਂ ਹੋਣ ਕਾਰਨ ਦਾਖਲੇ ਤੋਂ ਰੋਕਣ ਦੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਨੌਜਵਾਨਾਂ ਨੇ ਇਸ ਪੂਰੇ ਘਟਨਾਕ੍ਰਮ ਨੂੰ ਸ਼ਰੇਆਮ ‘ਧਾਰਮਿਕ ਵਿਤਕਰਾ ਅਤੇ ਨਸਲਵਾਦ’ (Racism) ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਹੈ ਕਿ ਹੋਟਲ ਪ੍ਰਬੰਧਕਾਂ ਨੇ ਉਨ੍ਹਾਂ ਦੀਆਂ ਪਹਿਲਾਂ ਤੋਂ ਹੋਈਆਂ ਬੁਕਿੰਗਾਂ ਦੀ ਰਕਮ (ਰਿਫੰਡ) ਵਾਪਸ ਕਰਨ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ।

ਪੰਜਾਬ ਦੇ ਮੁਹਾਲੀ ਨਾਲ ਸਬੰਧਤ ਅਤੇ ਸਟਾਕ ਮਾਰਕੀਟ ਟਰੇਡਰ ਦਾ ਕੰਮ ਕਰਦੇ ਜਸਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦਿਆਂ ਆਪਣਾ ਦਰਦ ਬਿਆਨ ਕੀਤਾ। ਜਸਪ੍ਰੀਤ ਸਿੰਘ ਅਨੁਸਾਰ, ਹੋਟਲ ਸਟਾਫ਼ ਨੇ ਦਾਅਵਾ ਕੀਤਾ ਕਿ ਹੋਟਲ/ਰੈਸਟੋਰੈਂਟ ਦਾ ‘ਡਰੈੱਸ ਕੋਡ’ ਇੰਟਰਨੈੱਟ ’ਤੇ ਲਿਖਿਆ ਹੋਇਆ ਹੈ। ਉਸ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਯੂਰਪ ਦੇ ਕਈ ਦੇਸ਼ਾਂ ਸਮੇਤ ਦੁਨੀਆ ਭਰ ਵਿੱਚ ਯਾਤਰਾ ਕਰ ਚੁੱਕਾ ਹੈ, ਪਰ ਅਜਿਹੀ ਬਦਸਲੂਕੀ ਅਤੇ ਧਾਰਮਿਕ ਵਿਤਕਰੇ ਦਾ ਸਾਹਮਣਾ ਉਸ ਨੂੰ ਪਹਿਲੀ ਵਾਰ ਕਰਨਾ ਪਿਆ ਹੈ।

Advertisement

ਦੂਜੇ ਪਾਸੇ, ਹੋਟਲ ਪ੍ਰਬੰਧਕ ਆਪਣੇ ਫੈਸਲੇ ’ਤੇ ਅੜੇ ਰਹੇ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਹੋਟਲ ਦੇ ਅੰਦਰ ਦਸਤਾਰਾਂ ਪਹਿਨਣ ਦੀ ਇਜਾਜ਼ਤ ਨਹੀਂ ਹੈ। ਬੁਕਿੰਗ ਦੇ ਪੈਸਿਆਂ ਦੀ ਵਾਪਸੀ ’ਤੇ ਬੋਲਦਿਆਂ ਜਸਪ੍ਰੀਤ ਸਿੰਘ ਨੇ ਕਿਹਾ, “ਪੈਸੇ ਵਾਪਸ ਨਾ ਕਰੋ, ਉਹ ਕੋਈ ਗੱਲ ਨਹੀਂ, ਪਰ ਇਸ ਤਰ੍ਹਾਂ ਦਾ ਸਿਸਟਮ ਅਤੇ ਨਿਯਮ ਸਿੱਧੇ ਤੌਰ ’ਤੇ ਨਸਲਵਾਦ ਹੈ।” ਇਸ ਘਟਨਾ ਤੋਂ ਬਾਅਦ ਵਿਦੇਸ਼ਾਂ ’ਚ ਰਹਿੰਦੇ ਸਿੱਖ ਭਾਈਚਾਰੇ ਅਤੇ ਇੰਟਰਨੈੱਟ ’ਤੇ ਲੋਕਾਂ ਵਿੱਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ।

Advertisement

Advertisement
×