DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Premium petrol ਦੀ ਕੀਮਤ 2 ਰੁਪਏ ਤੇ industrial diesel ਦੀ 22 ਰੁਪਏ ਪ੍ਰਤੀ ਲਿਟਰ ਵਧੀ

ਆਮ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ; ਕੌਮਾਂਤਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ 119 ਡਾਲਰ ਪ੍ਰਤੀ ਬੈਰਲ ਹੋਈਆਂ

  • fb
  • twitter
  • whatsapp
  • whatsapp
Advertisement

ਦਿੱਲੀ ਵਿੱਚ ਸ਼ੁੱਕਰਵਾਰ ਨੂੰ ਪ੍ਰੀਮੀਅਮ ਪੈਟਰੋਲ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਦਯੋਗਾਂ ਨੂੰ ਵੇਚੇ ਜਾਣ ਵਾਲੇ ਬਲਕ (ਥੋਕ) ਡੀਜ਼ਲ ਦੀ ਕੀਮਤ ਵਿੱਚ ਲਗਪਗ 22 ਰੁਪਏ ਪ੍ਰਤੀ ਲਿਟਰ ਦਾ ਵੱਡਾ ਵਾਧਾ ਹੋਇਆ ਹੈ। ਇਹ ਵਾਧਾ ਮੱਧ-ਪੂਰਬ ਵਿੱਚ ਵਧ ਰਹੇ ਤਣਾਅ ਅਤੇ ਇਰਾਨ ਦੀ ਜੰਗ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਰਕੇ ਹੋਇਆ ਹੈ। ਹੁਣ ਦਿੱਲੀ ਵਿੱਚ ਪ੍ਰੀਮੀਅਮ ਪੈਟਰੋਲ ਦੀ ਕੀਮਤ 99.89 ਰੁਪਏ ਤੋਂ ਵਧ ਕੇ 101.89 ਰੁਪਏ ਹੋ ਗਈ ਹੈ ਅਤੇ ਉਦਯੋਗਿਕ ਡੀਜ਼ਲ 109.59 ਰੁਪਏ ਪ੍ਰਤੀ ਲਿਟਰ ਮਿਲੇਗਾ।

ਚੰਗੀ ਗੱਲ ਇਹ ਹੈ ਕਿ ਆਮ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ ਵਿੱਚ ਆਮ ਪੈਟਰੋਲ ਅਜੇ ਵੀ 94.77 ਰੁਪਏ ਅਤੇ ਡੀਜ਼ਲ 87.67 ਰੁਪਏ ਪ੍ਰਤੀ ਲਿਟਰ ਹੀ ਮਿਲ ਰਿਹਾ ਹੈ। ਪੈਟਰੋਲੀਅਮ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੀਮਤਾਂ ਵਿੱਚ ਵਾਧਾ ਸਿਰਫ ਪ੍ਰੀਮੀਅਮ ਸ਼੍ਰੇਣੀ ਵਿੱਚ ਹੋਇਆ ਹੈ ਜੋ ਕਿ ਦੇਸ਼ ਵਿੱਚ ਹੋਣ ਵਾਲੀ ਕੁੱਲ ਵਿਕਰੀ ਦਾ ਸਿਰਫ 2 ਤੋਂ 4 ਫੀਸਦੀ ਹੀ ਹੈ। ਇਸ ਲਈ ਆਮ ਆਦਮੀ ਦੀ ਜੇਬ 'ਤੇ ਇਸ ਦਾ ਕੋਈ ਸਿੱਧਾ ਅਸਰ ਨਹੀਂ ਪਵੇਗਾ।

Advertisement

ਪੈਟਰੋਲੀਅਮ ਮੰਤਰਾਲੇ ਦੀ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਸਪੱਸ਼ਟ ਕੀਤਾ ਹੈ ਕਿ ਆਮ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੀਮਤਾਂ ਵਿੱਚ ਵਾਧਾ ਸਿਰਫ ਪ੍ਰੀਮੀਅਮ ਸ਼੍ਰੇਣੀ ਵਿੱਚ ਹੋਇਆ ਹੈ ਜੋ ਕਿ ਕੁੱਲ ਵਿਕਰੀ ਦਾ ਬਹੁਤ ਛੋਟਾ ਹਿੱਸਾ ਹੈ। ਸਰਕਾਰ ਦਾ ਮੁੱਖ ਮਕਸਦ ਆਮ ਆਦਮੀ ਨੂੰ ਵਧਦੀਆਂ ਕੀਮਤਾਂ ਤੋਂ ਬਚਾ ਕੇ ਰੱਖਣਾ ਹੈ ਤਾਂ ਕਿ ਉਨ੍ਹਾਂ ਦੇ ਬਜਟ ’ਤੇ ਕੋਈ ਬੋਝ ਨਾ ਪਵੇ।

Advertisement

ਸਾਲ 2010 ਅਤੇ 2014 ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕਰ ਦਿੱਤਾ ਗਿਆ ਸੀ। ਹੁਣ ਤੇਲ ਕੰਪਨੀਆਂ ਆਪਣੀ ਮਰਜ਼ੀ ਨਾਲ ਕੀਮਤਾਂ ਤੈਅ ਕਰਦੀਆਂ ਹਨ ਅਤੇ ਸਰਕਾਰ ਇਸ ਵਿੱਚ ਦਖ਼ਲ ਨਹੀਂ ਦਿੰਦੀ। ਭਾਵੇਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ ਪਰ ਭਾਰਤੀ ਤੇਲ ਕੰਪਨੀਆਂ ਫਿਲਹਾਲ ਵਾਧੂ ਖਰਚੇ ਦਾ ਬੋਝ ਖੁਦ ਸਹਿ ਰਹੀਆਂ ਹਨ।

ਅਪਰੈਲ 2022 ਤੋਂ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਲਗਪਗ ਸਥਿਰ ਬਣੀਆਂ ਹੋਈਆਂ ਹਨ। ਇੰਡੀਅਨ ਆਇਲ ਅਤੇ ਭਾਰਤ ਪੈਟਰੋਲੀਅਮ ਵਰਗੀਆਂ ਕੰਪਨੀਆਂ ਨੇ ਉਸ ਸਮੇਂ ਵੀ ਕੀਮਤਾਂ ਨਹੀਂ ਵਧਾਈਆਂ ਜਦੋਂ ਕੌਮਾਂਤਰੀ ਪੱਧਰ ’ਤੇ ਤੇਲ ਬਹੁਤ ਮਹਿੰਗਾ ਸੀ। ਇਸੇ ਤਰ੍ਹਾਂ ਜਦੋਂ ਬਾਹਰ ਕੀਮਤਾਂ ਘਟੀਆਂ ਤਾਂ ਭਾਰਤ ਵਿੱਚ ਰੇਟ ਪਹਿਲਾਂ ਵਾਂਗ ਹੀ ਰੱਖੇ ਗਏ ਤਾਂ ਕਿ ਕੰਪਨੀਆਂ ਆਪਣੇ ਪਿਛਲੇ ਨੁਕਸਾਨ ਦੀ ਭਰਪਾਈ ਕਰ ਸਕਣ ਅਤੇ ਲੋਕਾਂ ਨੂੰ ਸਥਿਰਤਾ ਮਿਲ ਸਕੇ।

Advertisement
×