DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦਿੱਲੀ ’ਚ ਮਨੀਪੁਰੀ ਗਾਇਕ Chongtham Vikram Singh ਦੇ ਕਤਲ ਨਾਲ ਉੱਤਰ-ਪੂਰਬੀ ਭਾਈਚਾਰੇ ’ਚ ਰੋਸ

ਵਿਰੋਧੀ ਧਿਰ ਵੱਲੋਂ ਸਰਕਾਰ ’ਤੇ ‘ਬੇਖੌਫ਼ ਮਾਹੌਲ’ ਸਿਰਜਣ ਦੇ ਦੋਸ਼

  • fb
  • twitter
  • whatsapp
  • whatsapp
featured-img featured-img
ਦਿੱਲੀ ’ਚ ਮਨੀਪੁਰੀ ਗਾਇਕ Chongtham Vikram Singh ਦਾ ਕਤਲ ਨਾਲ ਉੱਤਰ-ਪੂਰਬੀ ਭਾਈਚਾਰੇ ’ਚ ਰੋਸ, ਵੀਡੀਓਗ੍ਰੈਬ।
Advertisement

ਦਿੱਲੀ ਦੇ ਆਸ਼ਰਮ ਨੇੜਲੇ ਪਿੰਡ ਕਿਲੋਕਰੀ ਵਿਖੇ ਆਪਣੇ ਘਰ ਦੇ ਬਾਹਰ ਹੋ ਰਹੇ ਰੌਲੇ-ਰੱਪੇ ਅਤੇ ਹੰਗਾਮੇ ਦਾ ਵਿਰੋਧ ਕਰਨ ’ਤੇ ਮਨੀਪੁਰ ਦੇ 54 ਸਾਲਾ ਪ੍ਰਸਿੱਧ ਗਿਟਾਰਿਸਟ ਅਤੇ ਸੰਗੀਤ ਅਧਿਆਪਕ Chongtham Vikram Singh ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ। ਇਸ ਦਰਦਨਾਕ ਘਟਨਾ ਨੇ ਉੱਤਰ-ਪੂਰਬੀ ਭਾਈਚਾਰੇ ਅਤੇ ਸੰਗੀਤ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਪੁਲੀਸ ਅਨੁਸਾਰ, ਵਿਕਰਮ ਸਿੰਘ ਨੇ ਆਪਣੇ ਘਰ ਦੇ ਸਾਹਮਣੇ ਡਿਲੀਵਰੀ ਬੁਆਏਜ਼ ਅਤੇ ਧਾਬੇ ਦੇ ਸਟਾਫ਼ ਵੱਲੋਂ ਕੀਤੀ ਜਾ ਰਹੀ ਹੂਟਿੰਗ ਤੇ ਰੌਲੇ ’ਤੇ ਇਤਰਾਜ਼ ਜਤਾਇਆ ਸੀ। ਜਦੋਂ ਉਹ ਹੇਠਾਂ ਆ ਕੇ ਉਨ੍ਹਾਂ ਨੂੰ ਰੋਕਣ ਲੱਗੇ ਤਾਂ ਮੁਲਜ਼ਮਾਂ ਨੇ ਉਨ੍ਹਾਂ ’ਤੇ ਥੱਪੜਾਂ ਨਾਲ ਹਮਲਾ ਕਰ ਦਿੱਤਾ। ਵਿਕਰਮ ਨੂੰ ਉਨ੍ਹਾਂ ਦੇ ਪੁੱਤਰ ਯਾਇਫਾਬਾ ਵੱਲੋਂ ਇਲਾਜ ਲਈ ਹੋਲੀ ਫੈਮਿਲੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।

ਮਨੀਪੁਰੀ ਨੌਜਵਾਨਾਂ ਅਤੇ ਸਮਾਜਿਕ ਕਾਰਕੁਨਾਂ ਦੇ ਨਾਲ-ਨਾਲ ਸਿਆਸੀ ਆਗੂਆਂ ਨੇ ਵੀ ਇਸ ਘਟਨਾ ਦੀ ਕੜੀ ਨਿੰਦਾ ਕੀਤੀ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਪਵਨ ਖੇੜਾ ਨੇ ਕੇਂਦਰ ਅਤੇ ਦਿੱਲੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਰਕਾਰ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਛੋਟ ਦੇ ਕੇ ਇੱਕ ‘ਬੇਖੌਫ ਮਾਹੌਲ’ ਸਿਰਜ ਦਿੱਤਾ ਹੈ, ਜਿਸ ਦਾ ਨਤੀਜਾ ਅਜਿਹੀਆਂ ਘਟਨਾਵਾਂ ਵਜੋਂ ਸਾਹਮਣੇ ਆ ਰਿਹਾ ਹੈ।

Advertisement

ਦਿੱਲੀ ਪੁਲੀਸ ਨੇ ਸਨਲਾਈਟ ਕਾਲੋਨੀ ਥਾਣੇ ਵਿੱਚ ਕਤਲ ਦੀ ਧਾਰਾ ਹੇਠ ਕੇਸ ਦਰਜ ਕਰ ਲਿਆ ਹੈ। ਪੁਲੀਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸੀਸੀਟੀਵੀ ਫੁਟੇਜ ਅਤੇ ਤਫਤੀਸ਼ ਦੇ ਆਧਾਰ ’ਤੇ ਘਟਨਾ ਵਿੱਚ ਸ਼ਾਮਲ ਨਾਬਾਲਗ ਸਮੇਤ ਸਾਰੇ 8 ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

Advertisement

Advertisement
×