DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਪਰੀਮ ਕੋਰਟ ਦੇ ਜੱਜ ਜਸਟਿਸ ਕੇ.ਵੀ. ਵਿਸ਼ਵਨਾਥਨ ਵੱਲੋਂ ਕੇਸ ਦੀ ਸੁਣਵਾਈ ਤੋਂ ਇਨਕਾਰ

ਪੁਰਾਣੇ ਵਕੀਲ ਵਜੋਂ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਲਿਆ ਫੈਸਲਾ; ਰਾਖਵਾਂ ਰੱਖਿਆ ਗਿਆ ਫੈਸਲਾ ਲਿਆ ਵਾਪਸ

  • fb
  • twitter
  • whatsapp
  • whatsapp
Advertisement

ਸੁਪਰੀਮ ਕੋਰਟ ਦੇ ਜੱਜ ਜਸਟਿਸ ਕੇ.ਵੀ. ਵਿਸ਼ਵਨਾਥਨ ਨੇ ਇੱਕ ਅਹਿਮ ਕੇਸ ਦੀ ਸੁਣਵਾਈ ਤੋਂ ਖੁਦ ਨੂੰ ਵੱਖ (Recuse) ਕਰ ਲਿਆ ਹੈ। ਇਹ ਫੈਸਲਾ ਉਸ ਵੇਲੇ ਲਿਆ ਗਿਆ ਜਦੋਂ ਇਹ ਗੱਲ ਸਾਹਮਣੇ ਆਈ ਕਿ ਜੱਜ ਬਣਨ ਤੋਂ ਪਹਿਲਾਂ ਉਹ ਇਸੇ ਕੇਸ ਵਿੱਚ ਅਪੀਲਕਰਤਾ ਵੱਲੋਂ ਵਕੀਲ ਵਜੋਂ ਪੇਸ਼ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਜਸਟਿਸ ਵਿਸ਼ਵਨਾਥਨ ਨੂੰ ਮਈ 2023 ਵਿੱਚ ਸਿੱਧਾ ਬਾਰ (ਵਕਾਲਤ) ਤੋਂ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਗਈ ਸੀ ਅਤੇ ਉਹ ਦੇਸ਼ ਦੇ ਉੱਘੇ ਸੀਨੀਅਰ ਵਕੀਲਾਂ ਵਿੱਚੋਂ ਇੱਕ ਰਹੇ ਹਨ।

ਇਹ ਮਾਮਲਾ ‘ਅਲਕੈਮਿਸਟ ਐਸੇਟ ਰੀਕੰਸਟ੍ਰਕਸ਼ਨ ਕੰਪਨੀ’ ਨਾਲ ਸਬੰਧਤ ਸੀ, ਜਿਸ ’ਤੇ ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਨੇ 17 ਮਾਰਚ ਨੂੰ ਸੁਣਵਾਈ ਪੂਰੀ ਕਰਕੇ ਫੈਸਲਾ ਰਾਖਵਾਂ ਰੱਖ ਲਿਆ ਸੀ। ਹਾਲਾਂਕਿ, ਫੈਸਲਾ ਸੁਣਾਉਣ ਤੋਂ ਪਹਿਲਾਂ ਜਸਟਿਸ ਵਿਸ਼ਵਨਾਥਨ ਦੇ ਨੋਟਿਸ ਵਿੱਚ ਆਇਆ ਕਿ ਉਹ ਪਹਿਲਾਂ ਇਸ ਕਾਰਪੋਰੇਟ ਇਨਸੋਲਵੈਂਸੀ ਪ੍ਰਕਿਰਿਆ ਵਿੱਚ ਵਕੀਲ ਰਹਿ ਚੁੱਕੇ ਹਨ। ਇਸ ਨੈਤਿਕ ਪਹਿਲੂ ਨੂੰ ਮੁੱਖ ਰੱਖਦਿਆਂ ਅਦਾਲਤ ਨੇ ਆਪਣਾ ਪੁਰਾਣਾ ਹੁਕਮ ਵਾਪਸ ਲੈ ਲਿਆ ਹੈ ਅਤੇ ਹੁਣ ਇਹ ਮਾਮਲਾ ਭਾਰਤ ਦੇ ਮੁੱਖ ਜੱਜ (CJI) ਦੇ ਨਿਰਦੇਸ਼ਾਂ ਅਨੁਸਾਰ ਕਿਸੇ ਹੋਰ ਬੈਂਚ ਕੋਲ ਸੂਚੀਬੱਧ ਕੀਤਾ ਜਾਵੇਗਾ।

Advertisement

Advertisement
Advertisement
×