DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਕੈਨੇਡਾ ’ਚ ਪੜ੍ਹਾਈ, ਅਮਰੀਕਾ ’ਚ ਠੱਗੀ! 22 ਸਾਲਾਂ ਭਾਰਤੀ ਨੌਜਵਾਨ ਰੋਸ਼ਨ ‘ਏਜੰਟ’ ਬਣ ਕੇ ਬਜ਼ੁਰਗਾਂ ਤੋਂ ਲੁੱਟਦਾ ਸੀ ਸੋਨਾ

ਅਮਰੀਕਾ ’ਚ ਬਜ਼ੁਰਗਾਂ ਨਾਲ 37 ਲੱਖ ਡਾਲਰ ਦੀ ਠੱਗੀ: ਕੈਨੇਡਾ ’ਚ ਪੜ੍ਹਦੇ 22 ਸਾਲਾ ਭਾਰਤੀ ਵਿਦਿਆਰਥੀ ਨੂੰ 4 ਸਾਲ ਦੀ ਕੈਦ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਕੈਨੇਡਾ ਵਿੱਚ ਸਟੱਡੀ ਵੀਜ਼ੇ ’ਤੇ ਆਏ ਇੱਕ 22 ਸਾਲਾ ਭਾਰਤੀ ਨੌਜਵਾਨ ਨੂੰ ਅਮਰੀਕਾ ਵਿੱਚ ਬਜ਼ੁਰਗ ਨਾਗਰਿਕਾਂ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ 48 ਮਹੀਨੇ (4 ਸਾਲ) ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਦੋਸ਼ੀ ’ਤੇ ਕਰੋੜਾਂ ਰੁਪਏ ਦੀ ਮਨੀ ਲਾਂਡਰਿੰਗ ਅਤੇ ਠੱਗੀ ਦੀ ਸਾਜ਼ਿਸ਼ ਰਚਣ ਦਾ ਦੋਸ਼ ਸਾਬਤ ਹੋਇਆ ਹੈ।

Eastern District of Wisconsin ਦੇ ਫ਼ਰਸਟ ਅਸਿਸਟੈਂਟ ਯੂਐੱਸ ਅਟਾਰਨੀ ਬ੍ਰੈਡ ਡੀ. ਸ਼ਿਮਲ ਅਨੁਸਾਰ, ਯੂਨਾਈਟਿਡ ਸਟੇਟਸ ਡਿਸਟ੍ਰਿਕਟ ਜੱਜ ਬ੍ਰੈਟ ਲੁਡਵਿਗ ਨੇ ਦੋਸ਼ੀ ਰੋਸ਼ਨ ਸ਼ਾਹ (22) ਨੂੰ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਗੰਭੀਰ ਜੁਰਮ ਹੇਠ 4 ਸਾਲ ਦੀ ਬੰਦੀ ਦੀ ਸਜ਼ਾ ਸੁਣਾਈ ਹੈ।

Advertisement

ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਰੋਸ਼ਨ ਸ਼ਾਹ ਮੂਲ ਰੂਪ ਵਿੱਚ ਭਾਰਤੀ ਨਾਗਰਿਕ ਹੈ ਜੋ ਕੈਨੇਡਾ ਦੀ ਇੱਕ ਕਾਲਜ ਵਿੱਚ ਪੜ੍ਹਾਈ ਕਰਨ ਲਈ ਸਟੱਡੀ ਵੀਜ਼ੇ ’ਤੇ ਆਇਆ ਸੀ। ਇਸ ਤੋਂ ਬਾਅਦ ਉਹ ਟੂਰਿਸਟ/ਵਿਜ਼ੀਟਰ ਵੀਜ਼ਾ ਲੈ ਕੇ ਅਮਰੀਕਾ ਵਿੱਚ ਦਾਖ਼ਲ ਹੋਇਆ, ਜਿੱਥੇ ਉਸ ਨੇ ਠੱਗੀ ਦੇ ਪੈਸੇ ਤੇ ਸੋਨਾ ਇਕੱਠਾ ਕਰਨ ਦਾ ਕੰਮ ਸ਼ੁਰੂ ਕੀਤਾ।

Advertisement

ਇੰਜ ਦਿੱਤਾ ਜਾਂਦਾ ਸੀ ਵਾਰਦਾਤ ਨੂੰ ਅੰਜਾਮ

ਜਾਂਚ ਏਜੰਸੀਆਂ ਨੇ ਖ਼ੁਲਾਸਾ ਕੀਤਾ ਕਿ ਭਾਰਤ ਵਿੱਚ ਬੈਠੇ ਰੋਸ਼ਨ ਸ਼ਾਹ ਅਤੇ ਨਾਲ ਦੇ ਸਾਜ਼ਿਸ਼ਕਰਤਾ ਅਮਰੀਕੀ ਬਜ਼ੁਰਗਾਂ ਨੂੰ ਫ਼ੋਨ ਕਰਦੇ ਸਨ ਅਤੇ ਉਨ੍ਹਾਂ ਨੂੰ ਡਰਾਉਂਦੇ ਸਨ ਕਿ ਉਨ੍ਹਾਂ ਦੀ ਪਛਾਣ (Identity) ਦੀ ਵਰਤੋਂ ਵੱਡੇ ਅਪਰਾਧਾਂ ਵਿੱਚ ਹੋਈ ਹੈ। ਪੀੜਤਾਂ ਨੂੰ ਵਿਸ਼ਵਾਸ ਦਵਾਇਆ ਜਾਂਦਾ ਸੀ ਕਿ ਜੇਕਰ ਉਹ ਆਪਣੀ ਨਕਦੀ ਅਤੇ ਸੋਨਾ ਸੁਰੱਖਿਅਤ ਰੱਖਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਹ ਸਭ ਵਾਸ਼ਿੰਗਟਨ ਡੀ.ਸੀ. ਦੇ ਸੇਫ਼ ਡਿਪਾਜ਼ਿਟ ਬਾਕਸ ਵਿੱਚ ਰੱਖਣ ਲਈ ਇੱਕ ਫੈਡਰਲ ਏਜੰਟ ਦੇ ਹਵਾਲੇ ਕਰਨਾ ਪਵੇਗਾ।

ਰੋਸ਼ਨ ਸ਼ਾਹ ਖ਼ੁਦ ਨੂੰ ਫੈਡਰਲ ਏਜੰਟ ਦੱਸ ਕੇ ਅਮਰੀਕਾ ਦੇ ਵੱਖ-ਵੱਖ ਸੂਬਿਆਂ ਵਿੱਚ ਜਾਂਦਾ ਸੀ ਅਤੇ ਪੀੜਤ ਬਜ਼ੁਰਗਾਂ ਤੋਂ ਨਕਦੀ ਤੇ ਸੋਨਾ ਵਸੂਲਦਾ ਸੀ। ਉਸ ਨੇ ਕੁੱਲ 15 ਬਜ਼ੁਰਗ ਨਾਗਰਿਕਾਂ ਤੋਂ 3.7 ਮਿਲੀਅਨ ਅਮਰੀਕੀ ਡਾਲਰ (ਲਗਭਗ 31 ਕਰੋੜ ਰੁਪਏ) ਤੋਂ ਵੱਧ ਦੀ ਰਕਮ ਤੇ ਸੋਨਾ ਵਸੂਲਿਆ।

ਨਿਊ ਬਰਲਿਨ ਤੋਂ ਹੋਈ ਗ੍ਰਿਫ਼ਤਾਰੀ

ਅਮਰੀਕੀ ਪੁਲੀਸ ਅਤੇ ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨਜ਼ (HSI) ਨੇ ਸਾਲ 2025 ਵਿੱਚ ਸ਼ਾਹ ਨੂੰ ਉਸ ਵੇਲੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਵਿਸਕਾਂਸਿਨ ਦੇ ਨਿਊ ਬਰਲਿਨ ਇਲਾਕੇ ਵਿੱਚ ਇੱਕ ਪੀੜਤ ਤੋਂ ਸੋਨਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਸਜ਼ਾ ਸੁਣਾਉਂਦਿਆਂ ਜੱਜ ਲੁਡਵਿਗ ਨੇ ਸ਼ਾਹ ਦੇ ਇਸ ਅਪਰਾਧ ਦੀ ਗੰਭੀਰਤਾ ਅਤੇ ਬਜ਼ੁਰਗਾਂ ’ਤੇ ਪਏ ਇਸ ਦੇ ਬੁਰੇ ਪ੍ਰਭਾਵ ਦਾ ਵਿਸ਼ੇਸ਼ ਜ਼ਿਕਰ ਕੀਤਾ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਵਿੱਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕੌਮਾਂਤਰੀ ਗਿਰੋਹਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।

Advertisement
×