DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Stock Market Crash: ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧੇ ਨਾਲ ਸ਼ੇਅਰ ਬਾਜ਼ਾਰ ਗਿਰਾਵਟ; ਰੁਪਿਆ ਡਾਲਰ ਦੇ ਮੁਕਾਬਲੇ 11 ਪੈਸੇ ਕਮਜ਼ੋਰ

ਸੈਂਸੈਕਸ 403 ਅੰਕ ਅਤੇ ਨਿਫਟੀ 114 ਅੰਕ ਡਿੱਗਿਆ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਵਿਚਾਲੇ ਬੁਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਲਗਾਤਾਰ ਤੀਜੇ ਦਿਨ ਬਾਜ਼ਾਰ ਲਾਲ ਨਿਸ਼ਾਨ ’ਚ ਕਾਰੋਬਾਰ ਕਰਦਾ ਨਜ਼ਰ ਆਇਆ। ਸ਼ੁਰੂਆਤੀ ਕਾਰੋਬਾਰ ’ਚ 30 ਸ਼ੇਅਰਾਂ ਵਾਲਾ ਬੀ.ਐੱਸ.ਈ. ਸੈਂਸੈਕਸ (BSE Sensex) 403.54 ਅੰਕ ਡਿੱਗ ਕੇ 77,066.06 ’ਤੇ ਆ ਗਿਆ। ਦੂਜੇ ਪਾਸੇ, 50 ਸ਼ੇਅਰਾਂ ਵਾਲਾ ਐੱਨ.ਐੱਸ.ਈ. ਨਿਫਟੀ (NSE Nifty) ਵੀ 114.75 ਅੰਕਾਂ ਦੀ ਗਿਰਾਵਟ ਨਾਲ 24,070.05 ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ।

ਸੈਂਸੈਕਸ ਦੇ ਮੁੱਖ ਘਾਟੇ ਵਾਲੇ ਸ਼ੇਅਰਾਂ ਵਿੱਚ ਐਕਸਿਸ ਬੈਂਕ, ਸਟੇਟ ਬੈਂਕ ਆਫ਼ ਇੰਡੀਆ (SBI), ਹਾਊਸਿੰਗ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ (HDFC) ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ (ICICI Bank), ਇੰਟਰਗਲੋਬ ਐਵੀਏਸ਼ਨ, ਸਨ ਫਾਰਮਾ, ਅਡਾਨੀ ਪੋਰਟਸ ਅਤੇ ਅਲਟਰਾਟੈਕ ਸੀਮੈਂਟ ਸ਼ਾਮਲ ਰਹੇ। ਇਸ ਦੇ ਉਲਟ ਟਾਈਟਨ, ਇਟਰਨਲ, ਮਾਰੂਤੀ ਅਤੇ ਏਸ਼ੀਅਨ ਪੇਂਟਸ ਵਰਗੇ ਸ਼ੇਅਰ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ।

Advertisement

ਰੁਪਿਆ ਡਾਲਰ ਦੇ ਮੁਕਾਬਲੇ 11 ਪੈਸੇ ਕਮਜ਼ੋਰ

ਦੂਜੇ ਪਾਸੇ, ਕੌਮਾਂਤਰੀ ਬਾਜ਼ਾਰ ’ਚ ਅਮਰੀਕੀ ਡਾਲਰ ਦੀ ਮੰਗ ਵਧਣ ਅਤੇ ਲਾਲ ਸਾਗਰ (Red Sea) ਤੇ ਹੋਰਮੁਜ਼ ਦੀ ਜਲਡਮਰੂਮੱਧ ’ਚ ਤੇਲ ਟੈਂਕਰਾਂ ਦੀ ਸੁਰੱਖਿਆ ਨੂੰ ਲੈ ਕੇ ਵਧੀਆਂ ਚਿੰਤਾਵਾਂ ਕਾਰਨ ਭਾਰਤੀ ਰੁਪਿਆ ਵੀ ਦਬਾਅ ਹੇਠ ਆ ਗਿਆ ਹੈ। ਇੰਟਰਬੈਂਕ ਫਾਰੇਕਸ ਮਾਰਕੀਟ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 11 ਪੈਸੇ ਡਿੱਗ ਕੇ 96.36 ’ਤੇ ਖੁੱਲ੍ਹਿਆ, ਜਦੋਂਕਿ ਮੰਗਲਵਾਰ ਨੂੰ ਇਹ 96.25 ’ਤੇ ਬੰਦ ਹੋਇਆ ਸੀ।

Advertisement

Advertisement
×