DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Rural Marketing Summit: ਪਿੰਡਾਂ ’ਚ ਕਾਰੋਬਾਰ ਵਧਾਉਣ ਲਈ ਪੇਂਡੂ-ਸ਼ਹਿਰੀ ਫ਼ਰਕ ਖ਼ਤਮ ਕਰਨਾ ਜ਼ਰੂਰੀ

ਪੇਂਡੂ ਗਾਹਕ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਸਮਝਦਾਰ ਅਤੇ ਸਮਾਰਟ

  • fb
  • twitter
  • whatsapp
  • whatsapp
featured-img featured-img
ਪਿੰਡਾਂ ’ਚ ਕਾਰੋਬਾਰ ਵਧਾਉਣ ਲਈ ਪੇਂਡੂ-ਸ਼ਹਿਰੀ ਫ਼ਰਕ ਖ਼ਤਮ ਕਰਨਾ ਜ਼ਰੂਰੀ
Advertisement

ਮੁੰਬਈ ਵਿੱਚ ਕਰਵਾਏ ‘ਰੂਰਲ ਮਾਰਕੀਟਿੰਗ ਸਮਿਟ 2026’ (Rural Marketing Summit) ਵਿੱਚ ਵੱਡੀਆਂ ਕੰਪਨੀਆਂ ਦੇ ਮਾਹਰਾਂ ਨੇ ਕਿਹਾ ਹੈ ਕਿ ਬ੍ਰਾਂਡਾ (Brands) ਨੂੰ ਹੁਣ ਨੂੰ ਪੇਂਡੂ ਅਤੇ ਸ਼ਹਿਰੀ ਗਾਹਕਾਂ ਵਿਚਕਾਰ ਫ਼ਰਕ ਕਰਨਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਸਮਝਦਾਰ, ਜਾਗਰੂਕ ਅਤੇ ਚੰਗੀਆਂ ਚੀਜ਼ਾਂ ਦੀ ਵਰਤੋਂ ਕਰਨ ਦੇ ਸ਼ੌਕੀਨ ਹੋ ਚੁੱਕੇ ਹਨ।

ਇਸ ਸੰਮੇਲਨ ਵਿੱਚ ਮਾਹਰਾਂ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਸਿਰਫ਼ ਇਸ਼ਤਿਹਾਰ ਦਿਖਾਉਣ ਨਾਲ ਗੱਲ ਨਹੀਂ ਬਣੇਗੀ, ਬਲਕਿ ਕੰਪਨੀਆਂ ਨੂੰ ਲੋਕਾਂ ਦੀਆਂ ਲੋੜਾਂ, ਸੰਸਕ੍ਰਿਤੀ ਅਤੇ ਸਥਾਨਕ ਭਾਸ਼ਾ ਨੂੰ ਸਮਝ ਕੇ ਉਨ੍ਹਾਂ ਦਾ ਭਰੋਸਾ ਜਿੱਤਣਾ ਪਵੇਗਾ।

Advertisement

‘ਕੈਨ ਇਮੇਜ’ ਦੇ ਡਾਇਰੈਕਟਰ ਰੋਹਿਤ ਅਰੋੜਾ ਨੇ ਕਿਹਾ ਕਿ ਪਿੰਡਾਂ ਦੇ ਲੋਕ ਕੋਈ ਵੱਖਰੇ ਗਾਹਕ ਨਹੀਂ ਹਨ, ਇਸ ਲਈ ਉਨ੍ਹਾਂ ਨਾਲ ਸਿੱਧਾ ਅਤੇ ਪੱਕਾ ਰਿਸ਼ਤਾ ਬਣਾਉਣਾ ਜ਼ਰੂਰੀ ਹੈ। ਇਸੇ ਤਰ੍ਹਾਂ ਟਰਾਂਸਯੂਨੀਅਨ ਸਿਬਿਲ ਦੀ ਸ਼ੈਫਾਲੀ ਖਾਲਸਾ ਅਤੇ ਹੋਰ ਮਾਹਰਾਂ ਨੇ ਦੱਸਿਆ ਕਿ ਪਿੰਡਾਂ ਵਿੱਚ ਵਿੱਤੀ ਸਮਝ ਅਤੇ ਚੰਗੇ ਪ੍ਰੋਡਕਟਸ ਦੀ ਮੰਗ ਬਹੁਤ ਤੇਜ਼ੀ ਨਾਲ ਵਧ ਰਹੀ ਹੈ।

Advertisement

ਸੰਮੇਲਨ ਵਿੱਚ ਆਏ ਪ੍ਰਸਿੱਧ ਅਦਾਕਾਰ ਆਸ਼ੀਸ਼ ਵਿਦਿਆਰਥੀ ਅਤੇ ਪ੍ਰਸਾਰ ਭਾਰਤੀ ਦੇ ਚੇਅਰਮੈਨ ਪ੍ਰਸੂਨ ਜੋਸ਼ੀ ਨੇ ਵੀ ਕਿਹਾ ਕਿ ਪੇਂਡੂ ਲੋਕਾਂ ਦੀ ਸਮਝ ਅਤੇ ਸਿਰਜਣਾਤਮਕਤਾ ਨੂੰ ਘੱਟ ਕੇ ਨਹੀਂ ਅੰਕਣਾ ਚਾਹੀਦਾ। ਸਮਾਗਮ ਦੇ ਅੰਤ ਵਿੱਚ ਪੇਂਡੂ ਮਾਰਕੀਟਿੰਗ ਵਿੱਚ ਵਧੀਆ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।

Advertisement
×