DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab News: 108 ਸਾਲਾ ਬੇਬੇ ਦੀ ਮੌਤ ’ਤੇ ਪਰਿਵਾਰ ਨੇ ਢੋਲ ਵਜਾਏ

Fazilka ਵਿੱਚ ਪਟਾਕੇ ਚਲਾਏ ਤੇ ਭੰਗੜਾ ਪਾ ਕੇ ਬਜ਼ੁਰਗ ਮਹਿਲਾ ਨੂੰ ਦਿੱਤੀ ਵਿਦਾਇਗੀ; ਬਜ਼ੁਰਗ ਦੀ ਅੰਤਿਮ ਇੱਛਾ ਪੂਰੀ ਕੀਤੀ

  • fb
  • twitter
  • whatsapp
  • whatsapp
Advertisement

108-Year-Old Farewell: ਫਾਜ਼ਿਲਕਾ ਵਿੱਚ 108 ਸਾਲਾ ਬਜ਼ੁਰਗ ਮਹਿਲਾ ਦੀ ਅੰਤਿਮ ਵਿਦਾਇਗੀ ਦਾ ਮਾਮਲਾ ਅੱਜ ਚਰਚਾ ਦਾ ਕੇਂਦਰ ਹੈ। ਪਰਿਵਾਰ ਨੇ ਇਸ ਬਜ਼ੁਰਗ ਦੀ ਮੌਤ ’ਤੇ ਗਮ ਵਿੱਚ ਡੁੱਬਣ ਦੀ ਬਜਾਏ ਉਸ ਦੀ ਆਖਰੀ ਇੱਛਾ ਪੂਰੀ ਕਰਦਿਆਂ ਖੁਸ਼ੀ ਅਤੇ ਸਤਿਕਾਰ ਨਾਲ ਅੰਤਿਮ ਯਾਤਰਾ ਕੱਢੀ। ਘਰ ਤੋਂ ਸ਼ਮਸ਼ਾਨ ਘਾਟ ਤੱਕ ਅਰਥੀ ਨਾਲ ਢੋਲ ਵਜਾਏ ਗਏ ਅਤੇ ਰਸਤੇ ਵਿੱਚ ਪਟਾਕੇ ਵੀ ਚਲਾਏ ਗਏ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਭੰਗੜਾ ਵੀ ਪਾਇਆ।

ਜਾਣਕਾਰੀ ਅਨੁਸਾਰ ਇਸ ਬਜ਼ੁਰਗ ਮਹਿਲਾ ਦੀ ਤਬੀਅਤ ਪਿਛਲੇ ਇੱਕ ਹਫ਼ਤੇ ਤੋਂ ਖ਼ਰਾਬ ਸੀ ਅਤੇ ਇਲਾਜ ਚਲ ਰਿਹਾ ਸੀ। ਉਸ ਦਾ 27 ਅਗਸਤ ਨੂੰ ਦੇਹਾਂਤ ਹੋ ਗਿਆ। ਇਸ ਬਜ਼ੁਰਗ ਨੇ ਆਪਣੀ ਜ਼ਿੰਦਗੀ ਦੇ 108 ਸਾਲ ਮੁਕੰਮਲ ਕੀਤੇ ਅਤੇ ਪਰਿਵਾਰ ਦੀ ਚੌਥੀ ਪੀੜ੍ਹੀ ਨੂੰ ਵੀ ਦੇਖਿਆ।

Advertisement

75 ਤੋਂ ਵੱਧ ਪਰਿਵਾਰਕ ਮੈਂਬਰ ਅੰਤਿਮ ਯਾਤਰਾ ਵਿੱਚ ਹੋਏ ਸ਼ਾਮਲ

ਮਹਿਲਾ ਦੇ ਦੇਹਾਂਤ ਦੀ ਖ਼ਬਰ ਮਿਲਦੇ ਹੀ ਪਰਿਵਾਰ ਦੇ 75 ਤੋਂ ਵੱਧ ਮੈਂਬਰ ਅੰਤਿਮ ਸੰਸਕਾਰ ਲਈ ਇਕੱਠੇ ਹੋ ਗਏ। ਪਰਿਵਾਰ ਨੇ ਗਮ ਵਿੱਚ ਡੁੱਬਣ ਦੀ ਬਜਾਏ ਉਨ੍ਹਾਂ ਦੀ ਲੰਬੀ ਜ਼ਿੰਦਗੀ ਦਾ ਜਸ਼ਨ ਮਨਾਉਂਦਿਆਂ ਵਿਲੱਖਣ ਢੰਗ ਨਾਲ ਰਸਮਾਂ ਨਿਭਾਈਆਂ। ਇਸ ਦੌਰਾਨ ਗੁਬਾਰਿਆਂ ਨਾਲ ਅਰਥੀ ਨੂੰ ਸਜਾਇਆ ਗਿਆ ਅਤੇ ਘਰ ਤੋਂ ਸ਼ਮਸ਼ਾਨ ਘਾਟ ਤੱਕ ਢੋਲ ਵਜਾਏ ਗਏ। ਇਸ ਦੌਰਾਨ ਪਟਾਕੇ ਵੀ ਚਲਾਏ ਗਏ ਅਤੇ ਪਰਿਵਾਰਕ ਮੈਂਬਰਾਂ ਨੇ ਭੰਗੜਾ ਪਾਇਆ।

Advertisement

ਪਰਿਵਾਰਕ ਮੈਂਬਰ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਉਨ੍ਹਾਂ ਦੀ ਨਾਨੀ ਦਾ ਵੀ ਦੇਹਾਂਤ ਹੋਇਆ ਸੀ। ਉਨ੍ਹਾਂ ਦੀ ਉਮਰ 106 ਸਾਲ ਸੀ। ਉਨ੍ਹਾਂ ਦੱਸਿਆ ਕਿ ਮੌਜੂਦਾ ਬਜ਼ੁਰਗ ਮਹਿਲਾ ਆਪਣੀ ਨਾਨੀ ਤੋਂ ਵੀ ਲਗਪਗ ਦੋ ਸਾਲ ਵੱਡੀ ਸੀ।

ਮਹਿਲਾ ਨੇ ਮਿਹਨਤ ਕਰ ਕੇ ਪਰਿਵਾਰ ਪਾਲਿਆ

ਪਤੀ ਦੇ ਦੇਹਾਂਤ ਤੋਂ ਬਾਅਦ ਇਸ ਮਹਿਲਾ ਨੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਖੁਦ ਸੰਭਾਲੀ ਅਤੇ ਮਿਹਨਤ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਹਮੇਸ਼ਾ ਮਿਹਨਤ ਕਰਕੇ ਰੋਟੀ ਕਮਾਉਣ ਲਈ ਪ੍ਰੇਰਿਤ ਕੀਤਾ। ਪਰਿਵਾਰ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਦੀ ਨਜ਼ਰ ਉਮਰ ਵਧਣ ਨਾਲ ਕੁਝ ਕਮਜ਼ੋਰ ਹੋ ਗਈ ਸੀ ਪਰ ਉਨ੍ਹਾਂ ਦੀ ਸੁਣਨ ਦੀ ਸਮਰੱਥਾ ਕਾਫ਼ੀ ਚੰਗੀ ਸੀ। ਉਹ ਆਵਾਜ਼ ਤੋਂ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਛਾਣ ਲੈਂਦੀ ਸੀ।

ਪਰਿਵਾਰ ਮੁਤਾਬਕ ਬਜ਼ੁਰਗ ਮਹਿਲਾ ਦੀ ਆਖਰੀ ਇੱਛਾ ਸੀ ਕਿ ਉਨ੍ਹਾਂ ਨੂੰ ਰਵਾਇਤੀ ਸੋਗ ਦੀ ਬਜਾਏ ਢੋਲ ਵਜਾ ਕੇ ਅਤੇ ਨੱਚਦੇ ਹੋਏ ਅੰਤਿਮ ਵਿਦਾਈ ਦਿੱਤੀ ਜਾਵੇ। ਪਰਿਵਾਰ ਨੇ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਢੋਲ ਦੀ ਧੁਨ ’ਤੇ ਨੱਚ ਕੇ ਅਤੇ ਖੁਸ਼ੀ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।

ਬਜ਼ੁਰਗ ਦੀ ਪੁਰਾਣੀ ਤਸਵੀਰ।
ਬਜ਼ੁਰਗ ਦੀ ਪੁਰਾਣੀ ਤਸਵੀਰ।
Advertisement
×