DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Petrol Price hike: ਪੈਟਰੋਲ 5 ਰੁਪਏ ਅਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ; ਪ੍ਰਮੁੱਖ ਕੰਪਨੀ ਨੇ ਵਧਾਏ ਰੇਟ  

Petrol Price:ਦੇਸ਼ ਭਰ ਵਿੱਚ 7,108 ਪੈਟਰੋਲ ਪੰਪਾਂ ਦਾ ਸੰਚਾਲਨ ਕਰਨ ਵਾਲੀ ਨਾਇਰਾ ਨੇ ਸ਼ਨਿਚਰਵਾਰ ਦੇ ਸ਼ੁਰੂਆਤੀ ਘੰਟਿਆਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਭਾਰਤ ਦੀ ਸਭ ਤੋਂ ਵੱਡੀ ਨਿੱਜੀ ਬਾਲਣ ਪ੍ਰਚੂਨ ਵਿਕਰੇਤਾ ਨਾਇਰਾ ਐਨਰਜੀ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ ਪੰਜ ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ ਤਿੰਨ ਰੁਪਏ ਪ੍ਰਤੀ ਲੀਟਰ ਦੀ ਤੁਰੰਤ ਪ੍ਰਭਾਵ ਨਾਲ ਵਾਧਾ ਕੀਤਾ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਬਾਲਣ ਪ੍ਰਚੂਨ ਵਿਕਰੇਤਾਵਾਂ 'ਤੇ ਉੱਚ ਗਲੋਬਲ(ਆਲਮੀ ਪੱਧਰ ’ਤੇ) ਊਰਜਾ ਕੀਮਤਾਂ ਕਾਰਨ ਬਣੇ ਨਵੇਂ ਦਬਾਅ ਦੇ ਵਿਚਕਾਰ ਇਹ ਤਾਜ਼ਾ ਵਾਧਾ ਕੀਤਾ ਗਿਆ ਹੈ।ਇਹ ਕਦਮ ਇਸ ਸਾਲ ਨਾਇਰਾ ਵੱਲੋਂ ਕੀਤੇ ਗਏ ਕੀਮਤਾਂ ਵਿੱਚ ਸੋਧ (ਮੁੱਲ ਸਮਾਯੋਜਨ) ਤੋਂ ਬਾਅਦ ਚੁੱਕਿਆ ਗਿਆ ਹੈ।

Advertisement

ਸੂਤਰਾਂ ਨੇ ਦੱਸਿਆ ਕਿ ਦੇਸ਼ ਭਰ ਵਿੱਚ 7,108 ਪੈਟਰੋਲ ਪੰਪਾਂ ਦਾ ਸੰਚਾਲਨ ਕਰਨ ਵਾਲੀ ਨਾਇਰਾ ਨੇ ਸ਼ਨਿਚਰਵਾਰ ਦੇ ਸ਼ੁਰੂਆਤੀ ਘੰਟਿਆਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।

Advertisement

ਇਸ ਸਬੰਧ ਵਿੱਚ ਟਿੱਪਣੀ ਲਈ ਨਾਇਰਾ ਦੇ ਬੁਲਾਰੇ ਨੂੰ ਭੇਜੇ ਗਏ ਈਮੇਲ ਦਾ ਕੋਈ ਜਵਾਬ ਨਹੀਂ ਮਿਲਿਆ।

ਇਸ ਸਾਲ ਦੀ ਸ਼ੁਰੂਆਤ ਵਿੱਚ ਜਦੋਂ ਇਰਾਨ ਸੰਘਰਸ਼ ਕਾਰਨ ਊਰਜਾ ਸਪਲਾਈ ਵਿੱਚ ਰੁਕਾਵਟ ਆਈ ਸੀ, ਤਾਂ ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦਾ ਬੋਝ ਖਪਤਕਾਰਾਂ 'ਤੇ ਪਾਉਣ ਵਾਲੀ ਨਾਇਰਾ ਪਹਿਲੀ ਬਾਲਣ ਪਰਚੂਨ ਵਿਕਰੇਤਾ ਸੀ। ਕੰਪਨੀ ਨੇ 26 ਮਾਰਚ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ ਪੰਜ ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤਿੰਨ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਜਨਤਕ ਖੇਤਰ ਦੀਆਂ ਬਾਲਣ ਪਰਚੂਨ ਕੰਪਨੀਆਂ ਨੇ ਮਈ ਵਿੱਚ ਪੰਪ ਕੀਮਤਾਂ ਵਿੱਚ ਵਾਧਾ ਕਰਨਾ ਸ਼ੁਰੂ ਕੀਤਾ ਸੀ।

ਨਾਇਰਾ ਨੇ ਬਾਅਦ ਵਿੱਚ ਆਪਣੀ ਮਾਰਚ ਦੀ ਵਾਧੇ ਨੂੰ ਵਾਪਸ ਲੈ ਲਿਆ ਸੀ। ਪੱਛਮੀ ਏਸ਼ੀਆ ਵਿੱਚ ਤਣਾਅ ਘੱਟ ਹੋਣ ਤੋਂ ਬਾਅਦ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਆਉਣ 'ਤੇ ਕੰਪਨੀ ਨੇ 1 ਜੁਲਾਈ ਨੂੰ ਪੈਟਰੋਲ ਦੇ ਰੇਟ ਪੰਜ ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੇ ਰੇਟ ਤਿੰਨ ਰੁਪਏ ਪ੍ਰਤੀ ਲੀਟਰ ਘਟਾ ਦਿੱਤੇ ਸਨ।

Advertisement
×