DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Patiala News: ਪੰਜਾਬ ਦੀ ਧੀ ਨੇ ਰਚਿਆ ਇਤਿਹਾਸ; ਮਾਊਂਟ ਅਮਾ ਡਬਲਾਮ ਫ਼ਤਹਿ ਕਰਨ ਵਾਲੀ ਪਹਿਲੀ ਪੰਜਾਬਣ

35 ਘੰਟੇ ਸਿਰਫ਼ 2 ਬਿਸਕੁਟਾਂ ਦੇ ਸਹਾਰੇ ਕੱਟੇ, ਪਰ ਹੌਸਲਾ ਨਹੀਂ ਹਾਰਿਆ

  • fb
  • twitter
  • whatsapp
  • whatsapp
featured-img featured-img
ਸੁਖਬੀਰ ਕੌਰ, ਜੋ ਕਿ 'ਸੁੱਖੀ ਬਲ' ਦੇ ਨਾਮ ਨਾਲ ਮਸ਼ਹੂਰ ਹੈ, ਨੇ ਨੇਪਾਲ ਵਿੱਚ ਸਥਿਤ ਮਾਊਂਟ ਆਮਾ ਡਾਬਲਮ (6,812 ਮੀਟਰ) ਦੀ ਚੋਟੀ ਸਰ ਕੀਤੀ।
Advertisement

ਪਟਿਆਲਾ ਦੇ ਪਿੰਡ ਚਹਿਲ ਵਿੱਚ ਜਨਮੀ ਅਤੇ ਹੁਣ ਸਿਡਨੀ (ਆਸਟ੍ਰੇਲੀਆ) ਵਿੱਚ ਜੇਲ੍ਹ ਅਫ਼ਸਰ ਵਜੋਂ ਸੇਵਾ ਨਿਭਾ ਰਹੀ 43 ਸਾਲਾ ਸੁਖਵੀਰ ਕੌਰ, ਜਿਸ ਨੂੰ ਸੁੱਖੀ ਬਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਨੇ ਨੇਪਾਲ ਦੀ ਮਾਊਂਟ ਅਮਾ ਡਬਲਾਮ (6,812 ਮੀਟਰ) ਚੋਟੀ ਫ਼ਤਹਿ ਕਰਕੇ ਇਤਿਹਾਸ ਰਚ ਦਿੱਤਾ ਹੈ। ਸੁੱਖੀ ਬਲ ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਪੰਜਾਬੀ ਮਹਿਲਾ ਬਣ ਗਈ ਹੈ।

ਇੱਕ ਅਦਾਕਾਰਾ ਵਜੋਂ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਸੁੱਖੀ ਨੇ ਸਿਰਫ਼ ਦੋ-ਤਿੰਨ ਸਾਲ ਪਹਿਲਾਂ ਹੀ ਟਰੈਕਿੰਗ ਸ਼ੁਰੂ ਕੀਤੀ ਸੀ ਅਤੇ ਇਸ ਮੁਹਿੰਮ ਨੂੰ ਛੇ ਦਿਨਾਂ ਵਿੱਚ ਪੂਰਾ ਕਰਕੇ 15 ਅਪਰੈਲ ਨੂੰ ਸਿਖ਼ਰ 'ਤੇ ਪਹੁੰਚੀ। ਬਠਿੰਡਾ ਵਿਖੇ ਸਨਮਾਨਿਤ ਹੋਣ ਮੌਕੇ ਉਸ ਨੇ ਦੱਸਿਆ ਕਿ ਇਹ ਸਫ਼ਰ ਬਹੁਤ ਚੁਣੌਤੀਪੂਰਨ ਸੀ। ਬਰਫ਼ੀਲੇ ਤੂਫ਼ਾਨ ਕਾਰਨ ਉਸ ਨੂੰ ਇੱਕ ਵਾਰ ਕੈਂਪ-3 ਤੋਂ ਵਾਪਸ ਆਉਣਾ ਪਿਆ ਅਤੇ ਉਸ ਨੇ ਲਗਪਗ 35 ਘੰਟੇ ਸਿਰਫ਼ ਦੋ ਬਿਸਕੁਟਾਂ ਦੇ ਸਹਾਰੇ ਗੁਜ਼ਾਰੇ।

Advertisement

ਸੁੱਖੀ ਬਲ ਨੇ ਪਹਾੜ ਦੀ ਚੋਟੀ 'ਤੇ ਪਹੁੰਚ ਕੇ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ 'ਚਿੱਟੀ ਚੁੰਨੀ' ਲਹਿਰਾਈ ਅਤੇ ਪੰਜਾਬੀ ਗੀਤਾਂ ਦਾ ਆਨੰਦ ਮਾਣਿਆ। ਉਸ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਦੀ ਫ਼ੋਟੋ ਪ੍ਰੇਰਨਾ ਲਈ ਨਾਲ ਲੈ ਕੇ ਗਈ ਸੀ ਅਤੇ ਉਸ ਦੇ ਸਹੁਰਾ ਪਰਿਵਾਰ (ਬਰਨਾਲਾ) ਨੇ ਇਸ ਸਫ਼ਰ ਵਿੱਚ ਉਸ ਦਾ ਪੂਰਾ ਸਾਥ ਦਿੱਤਾ।

Advertisement

ਸੁੱਖੀ ਨੇ ਔਰਤਾਂ ਨੂੰ ਸੰਦੇਸ਼ ਦਿੱਤਾ ਕਿ ਵਿਆਹ ਸੁਪਨਿਆਂ ਦਾ ਅੰਤ ਨਹੀਂ ਹੈ। 11 ਦੇਸ਼ਾਂ ਦੇ ਪਰਬਤਾਰੋਹੀਆਂ ਦੀ ਟੀਮ ਦੀ ਅਗਵਾਈ ਕਰਨ ਵਾਲੀ ਸੁੱਖੀ ਬਲ ਨੇ ਦਾਅਵਾ ਕੀਤਾ ਕਿ ਉਹ ਇਹ ਚੋਟੀ ਫ਼ਤਹਿ ਕਰਨ ਵਾਲੀ ਛੇਵੀਂ ਭਾਰਤੀ ਅਤੇ 25ਵੀਂ ਆਸਟਰੇਲੀਆਈ ਮਹਿਲਾ ਹੈ। ਇਸ ਤੋਂ ਪਹਿਲਾਂ ਉਹ ਲੋਬੂਚੇ ਪੀਕ ਵੀ ਸਰ ਕਰ ਚੁੱਕੀ ਹੈ ਅਤੇ ਹੁਣ ਉਸ ਦਾ ਅਗਲਾ ਨਿਸ਼ਾਨਾ ਮਾਊਂਟ ਐਵਰੈਸਟ ਹੈ। ਬਠਿੰਡਾ ਵਿੱਚ ਪੰਜਾਬੀ ਐਡਵੈਂਚਰਜ਼ ਕਲੱਬ ਵੱਲੋਂ ਕਰਵਾਏ ਸਮਾਗਮ ਵਿੱਚ ਓਲੰਪੀਅਨ ਸ਼ੂਟਰ ਅਵਨੀਤ ਕੌਰ ਸਿੱਧੂ ਅਤੇ ਹੋਰ ਸ਼ਖ਼ਸੀਅਤਾਂ ਨੇ ਉਸ ਦਾ ਵਿਸ਼ੇਸ਼ ਸਨਮਾਨ ਕੀਤਾ।

Advertisement
×