DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Gyanesh Kumar ਖ਼ਿਲਾਫ਼ ਵਿਰੋਧੀ ਧਿਰ ਵੱਲੋਂ ‘ਮਹਾਂਦੋਸ਼’ ਮਤਾ ਪਾਸ

19 ਵਿਰੋਧੀ ਪਾਰਟੀਆਂ ਦੇ 215 ਸੰਸਦ ਮੈਂਬਰਾਂ ਨੇ ਲਿਆ ਹਿੱਸਾ; ਸਵਾ ਤਿੰਨ ਘੰਟੇ ਚੱਲੀ ਮੀਟਿੰਗ; ਰਾਹੁਲ ਨੇ ਕਿਹਾ- ਐੱਸ ਆਈ ਆਰ ਰਾਹੀਂ 13.3 ਕਰੋੜ ਵੋਟਰਾਂ ਦੇ ਨਾਂ ਕੱਟੇ ਗਏ

  • fb
  • twitter
  • whatsapp
  • whatsapp
featured-img featured-img
**EDS: THIRD PARTY IMAGE** In this image received on Oct. 31, 2026, Congress leader Rahul Gandhi during a symbolic "public impeachment" of Chief Election Commissioner Gyanesh Kumar, organised by the INDIA bloc, alleging that the right to vote was under threat as the poll panel was functioning at the behest of the Modi government, in New Delhi. (AICC via PTI Photo)(PTI10_31_2026_000398B)
Advertisement

Gyanesh Kumar Impeachment: ਕਾਂਗਰਸ ਆਗੂ ਰਾਹੁਲ ਗਾਂਧੀ ਨੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਗਲਤ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਕਿ ਵਿਸ਼ੇਸ਼ ਮੁੜ ਸੁਧਾਈ (ਐੱਸ ਆਈ ਆਰ) ਰਾਹੀਂ 13.3 ਕਰੋੜ ਭਾਵ 15 ਫ਼ੀਸਦੀ ਵੋਟਰਾਂ ਦੇ ਨਾਂ ਵੋਟਰ ਸੂਚੀਆਂ ਵਿੱਚੋਂ ਹਟਾਏ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਵੋਟਰਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਪਾਈ ਸੀ ਜਦਕਿ ਉਸ ਚੋਣ ਵਿੱਚ ਜਿੱਤ-ਹਾਰ ਦਾ ਫ਼ਰਕ ਸਿਰਫ਼ ਤਿੰਨ ਫ਼ੀਸਦੀ ਵੋਟਾਂ ਦਾ ਸੀ।

ਰਾਹੁਲ ਗਾਂਧੀ ਨੇ ਅੱਜ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਮੌਕ ਪਾਰਲੀਮੈਂਟ ਨੂੰ ਸੰਬੋਧਨ ਕੀਤਾ। ਇਹ ਮੌਕ ਪਾਰਲੀਮੈਂਟ ਤਿੰਨ ਘੰਟੇ 23 ਮਿੰਟ ਚੱਲੀ ਅਤੇ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਇਸ ਦੀ ਪ੍ਰਧਾਨਗੀ ਕੀਤੀ। ਕਾਂਗਰਸ ਸਮੇਤ 19 ਵਿਰੋਧੀ ਪਾਰਟੀਆਂ ਦੇ 215 ਸੰਸਦ ਮੈਂਬਰਾਂ ਨੇ ਇਸ ਵਿੱਚ ਹਿੱਸਾ ਲਿਆ।

Advertisement

ਇਸ ਦੌਰਾਨ ਖੜਗੇ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਜਨ-ਮਹਾਂਦੋਸ਼ ਮਤਾ ਪੇਸ਼ ਕੀਤਾ। ਉਨ੍ਹਾਂ ’ਤੇ ਛੇ ਦੋਸ਼ ਲਾਏ ਗਏ। ਮੌਜੂਦ ਸੰਸਦ ਮੈਂਬਰਾਂ ਨੇ ਮਤੇ ਨੂੰ ਪਾਸ ਕਰ ਦਿੱਤਾ। ਜਨ-ਮਹਾਂਦੋਸ਼ ਇੱਕ ਪ੍ਰਤੀਕਾਤਮਕ ਕਾਰਵਾਈ ਹੁੰਦੀ ਹੈ, ਜਿਸ ਰਾਹੀਂ ਲੋਕ ਜਾਂ ਸਿਆਸੀ ਪਾਰਟੀਆਂ ਕਿਸੇ ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਉਂਦੀਆਂ ਹਨ।

Advertisement

ਰਾਹੁਲ ਨੇ ਕਿਹਾ ਕਿ ਇਹ ਬੜੀ ਅਜੀਬ ਗੱਲ ਹੈ ਕਿ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਮਹਾਂਦੋਸ਼ ਬਾਰੇ ਚਰਚਾ ਕਰਨ ਲਈ ਪੂਰੇ ਵਿਰੋਧੀ ਧਿਰ ਨੂੰ ਬਗੀਚੇ ਵਿੱਚ ਬੈਠਣਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਲਈ ਹੋਰ ਸਾਰੇ ਅਦਾਰੇ ਬੰਦ ਹਨ। ਉਨ੍ਹਾਂ ਦਾਅਵਾ ਕੀਤਾ ਕਿ ਗਿਆਨੇਸ਼ ਕੁਮਾਰ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ’ਤੇ ਨਹੀਂ ਟਿਕ ਸਕਣਗੇ। ਜੇ ਖੁਲਾਸਿਆਂ ਦੇ ਬਾਵਜੂਦ ਭਾਜਪਾ ਉਨ੍ਹਾਂ ਨੂੰ ਅਹੁਦੇ ’ਤੇ ਬਣਾਈ ਰੱਖਣ ’ਤੇ ਅੜੀ ਰਹਿੰਦੀ ਹੈ ਤਾਂ ਇਸ ਤੋਂ ਸਰਕਾਰ ਦੀ ਮਨਸ਼ਾ ਸਪੱਸ਼ਟ ਹੋ ਜਾਵੇਗੀ।

ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਚੋਣਾਂ ਵਿੱਚ ਕਥਿਤ ਧਾਂਦਲੀਆਂ ਕਰਦੀ ਰਹੀ ਪਰ ਦੇਸ਼ ਦੇ ਲੋਕ ਅਤੇ ਵਿਰੋਧੀ ਧਿਰ ਦੇ ਮੈਂਬਰ ਇਸ ਨੂੰ ਨਾ ਭੁੱਲਣਗੇ ਅਤੇ ਨਾ ਹੀ ਮੁਆਫ਼ ਕਰਨਗੇ।

ਰਾਹੁਲ ਨੇ ਗਿਆਨੇਸ਼ ਕੁਮਾਰ ਖ਼ਿਲਾਫ਼ ਜਨ-ਮਹਾਂਦੋਸ਼ ਮਤੇ ਦੀ ਹਮਾਇਤ ਕਰਦਿਆਂ ਉਨ੍ਹਾਂ ’ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਦੀ ਮੰਗ ਵੀ ਕੀਤੀ।

Advertisement
×