DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਆਈਫੋਨ ਨਹੀਂ, ਉਹ ਆਪਣੇ ਪਿਓ ਨੂੰ ਘਰ ਵਾਪਸ ਲਿਆਉਣਾ ਚਾਹੁੰਦਾ ਸੀ..’; ਮਹਾਰਾਸ਼ਟਰ ਪਹਾੜੀ ਹਾਦਸੇ ’ਚ ਆਇਆ ਨਵਾਂ ਮੋੜ

ਮ੍ਰਿਤਕ ਕੁਨਾਲ ਦੀ ਮਾਸੀ ਨੇ ਖੁਦਕੁਸ਼ੀ ਅਤੇ ਮੋਬਾਈਲ ਦੇ ਦਾਅਵਿਆਂ ਨੂੰ ਕੀਤਾ ਰੱਦ

  • fb
  • twitter
  • whatsapp
  • whatsapp
featured-img featured-img
ਵੀਡੀਓਗ੍ਰੈਬ।
Advertisement

ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਸਥਿਤ ਤਿਸਗਾਓਂ ਇਲਾਕੇ ਵਿੱਚ ਪਿਛਲੇ ਹਫ਼ਤੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਪਹਾੜੀ ਤੋਂ ਡਿੱਗਣ ਕਾਰਨ ਹੋਈ ਦਰਦਨਾਕ ਮੌਤ ਦੇ ਮਾਮਲੇ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ। ਮ੍ਰਿਤਕ 19 ਸਾਲਾ ਕੁਨਾਲ ਚਾਂਦਗੁੜੇ ਦੀ ਮਾਸੀ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਭਤੀਜੇ ਦਾ ਇਰਾਦਾ ਖੁਦਕੁਸ਼ੀ ਕਰਨ ਦਾ ਨਹੀਂ ਸੀ, ਸਗੋਂ ਉਹ ਆਪਣੇ ਮਾਪਿਆਂ ਵਿਚਾਲੇ ਚੱਲ ਰਹੇ ਤਣਾਅ ਤੋਂ ਦੁਖੀ ਸੀ ਅਤੇ ਸਿਰਫ਼ ਆਪਣੇ ਪਿਤਾ ਨੂੰ ਭਾਵੁਕ ਕਰਕੇ ਘਰ ਵਾਪਸ ਲਿਆਉਣਾ ਚਾਹੁੰਦਾ ਸੀ।

ਇਸ ਦੁਖਾਂਤ ਵਿੱਚ 48 ਸਾਲਾ ਮੁਰਲੀਧਰ ਚਾਂਦਗੁੜੇ, ਉਸ ਦੀ ਪਤਨੀ ਸੰਗੀਤਾ ਅਤੇ ਉਨ੍ਹਾਂ ਦੇ 19 ਸਾਲਾ ਪੁੱਤਰ ਕੁਨਾਲ ਦੀ ਪਹਾੜੀ ਤੋਂ ਡਿੱਗਣ ਨਾਲ ਮੌਤ ਹੋ ਗਈ ਸੀ। ਸ਼ੁਰੂਆਤੀ ਰਿਪੋਰਟਾਂ ਵਿੱਚ ਇਸ ਘਟਨਾ ਨੂੰ ਨਵੇਂ ਮੋਬਾਈਲ ਫੋਨ (ਆਈਫੋਨ) ਦੀ ਮੰਗ ਨਾਲ ਜੋੜਿਆ ਜਾ ਰਿਹਾ ਸੀ, ਪਰ ਸੰਗੀਤਾ ਦੀ ਭੈਣ ਕਲਿਆਣੀ ਦਭਾੜੇ ਨੇ ਇਨ੍ਹਾਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਗੱਲਬਾਤ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਪਰਿਵਾਰ ਵਿੱਚ ਕੋਈ ਵਿੱਤੀ ਸੰਕਟ ਨਹੀਂ ਸੀ ਅਤੇ ਨਾ ਹੀ ਇਹ ਮਾਮਲਾ ਕਿਸੇ ਫੋਨ ਦਾ ਸੀ, ਕਿਉਂਕਿ ਕੁਨਾਲ ਕੋਲ ਪੜ੍ਹਾਈ ਲਈ ਪਹਿਲਾਂ ਹੀ ਫੋਨ ਮੌਜੂਦ ਸੀ।

Advertisement

ਕਲਿਆਣੀ ਦਭਾੜੇ ਮੁਤਾਬਕ, ਕੁਨਾਲ ਆਪਣੇ ਮਾਤਾ-ਪਿਤਾ ਵਿਚਾਲੇ ਚੱਲ ਰਹੀਆਂ ਗਲਤਫਹਿਮੀਆਂ ਅਤੇ ਦੂਰੀਆਂ ਕਾਰਨ ਕਾਫ਼ੀ ਪਰੇਸ਼ਾਨ ਰਹਿੰਦਾ ਸੀ। ਘਟਨਾ ਤੋਂ ਕੁਝ ਦਿਨ ਪਹਿਲਾਂ ਵੀ ਉਸ ਨੇ ਆਪਣੇ ਪਿਤਾ ਨਾਲ ਗੱਲ ਕਰਕੇ ਉਨ੍ਹਾਂ ਨੂੰ ਘਰ ਵਾਪਸ ਆਉਣ ਦੀ ਅਪੀਲ ਕੀਤੀ ਸੀ। ਉਸ ਦੀ ਮਾਸੀ ਨੇ ਕਿਹਾ, “ਕੁਨਾਲ ਹਾਲੇ ਉਮਰ ਵਿੱਚ ਛੋਟਾ ਸੀ ਅਤੇ ਸ਼ਾਇਦ ਵੱਡਿਆਂ ਦੇ ਉਲਝੇ ਹੋਏ ਰਿਸ਼ਤਿਆਂ ਦੀ ਗੰਭੀਰਤਾ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਿਆ। ਉਸ ਦੇ ਪਿਤਾ ਉਸ ਨੂੰ ਬਹੁਤ ਪਿਆਰ ਕਰਦੇ ਸਨ, ਪਰ ਅਲੱਗ ਰਹਿ ਰਹੇ ਸਨ।”

Advertisement

ਮਾਸੀ ਨੇ ਦੱਸਿਆ ਕਿ ਉਸ ਨੇ ਕੁਨਾਲ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਕਿ ਪਰਿਵਾਰਾਂ ਵਿੱਚ ਛੋਟੇ-ਮੋਟੇ ਮਤਭੇਦ ਚੱਲਦੇ ਰਹਿੰਦੇ ਹਨ, ਪਰ ਕੁਨਾਲ ਆਪਣੇ ਪਿਤਾ ਨੂੰ ਵਾਪਸ ਲਿਆਉਣ ਲਈ ਜ਼ਿੱਦ 'ਤੇ ਅੜਿਆ ਹੋਇਆ ਸੀ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਇਹ ਕੋਈ ਯੋਜਨਾਬੱਧ ਖੁਦਕੁਸ਼ੀ ਨਹੀਂ ਸੀ, ਸਗੋਂ ਪਿਤਾ ਨੂੰ ਭਾਵੁਕ ਕਰਨ ਦੀ ਕੋਸ਼ਿਸ਼ ਦੌਰਾਨ ਵਾਪਰਿਆ ਇੱਕ ਅਚਾਨਕ ਹਾਦਸਾ ਜਾਪਦਾ ਹੈ। ਪੁਲੀਸ ਫਿਲਹਾਲ ਇਸ ਨਵੇਂ ਪਹਿਲੂ ਨੂੰ ਧਿਆਨ ਵਿੱਚ ਰੱਖਦਿਆਂ ਮਾਮਲੇ ਦੀ ਅੱਗੇ ਜਾਂਚ ਕਰ ਰਹੀ ਹੈ।

Advertisement
×