Mumbai Flights Diverted: ਮੁੰਬਈ ਵਿੱਚ ਖ਼ਰਾਬ ਮੌਸਮ ਕਾਰਨ 11 ਉਡਾਣਾਂ ਹੋਰ ਹਵਾਈ ਅੱਡਿਆਂ ’ਤੇ ਭੇਜੀਆਂ
ਇੰਡੀਗੋ ਦੀਆਂ ਪੰਜ, ਏਅਰ ਇੰਡੀਆ ਦੀਆਂ ਚਾਰ ਅਤੇ ਅਕਾਸਾ ਤੇ ਏਅਰ ਇੰਡੀਆ ਐਕਸਪ੍ਰੈੱਸ ਦੀ ਇੱਕ-ਇੱਕ ਉਡਾਣ ਪ੍ਰਭਾਵਿਤ
Advertisement
Mumbai Flights Diverted: ਮੁੰਬਈ ਵਿੱਚ ਮੰਗਲਵਾਰ ਨੂੰ ਖ਼ਰਾਬ ਮੌਸਮ ਕਾਰਨ ਸ਼ਹਿਰ ਆ ਰਹੀਆਂ 11 ਉਡਾਣਾਂ ਨੂੰ ਨੇੜਲੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ।
ਇਨ੍ਹਾਂ 11 ਉਡਾਣਾਂ ਵਿੱਚ ਇੰਡੀਗੋ ਦੀਆਂ ਪੰਜ, ਏਅਰ ਇੰਡੀਆ ਦੀਆਂ ਚਾਰ ਅਤੇ ਅਕਾਸਾ ਏਅਰ ਤੇ ਏਅਰ ਇੰਡੀਆ ਐਕਸਪ੍ਰੈੱਸ ਦੀ ਇੱਕ-ਇੱਕ ਉਡਾਣ ਸ਼ਾਮਲ ਸੀ।
Advertisement
ਸੂਤਰਾਂ ਮੁਤਾਬਕ ਇਨ੍ਹਾਂ ਵਿੱਚੋਂ ਛੇ ਉਡਾਣਾਂ—6E864 (ਦਿੱਲੀ-ਮੁੰਬਈ), 6E2017 (ਤਿਰੁਚਿਰਾਪੱਲੀ-ਮੁੰਬਈ), AI2941 (ਦਿੱਲੀ-ਮੁੰਬਈ), AI640 (ਚੇਨੱਈ-ਮੁੰਬਈ), 6E5104 (ਚੇਨੱਈ-ਮੁੰਬਈ) ਅਤੇ AI2746 (ਗੋਆ-ਮੁੰਬਈ)—ਨੂੰ ਸੂਰਤ ਵੱਲ ਮੋੜ ਦਿੱਤਾ ਗਿਆ।
Advertisement
ਇਸੇ ਤਰ੍ਹਾਂ ਤਿੰਨ ਉਡਾਣਾਂ—QP1150 (ਬੰਗਲੁਰੂ-ਮੁੰਬਈ), 6E5259 (ਹੈਦਰਾਬਾਦ-ਮੁੰਬਈ) ਅਤੇ 6E5163 (ਜਾਮਨਗਰ-ਮੁੰਬਈ)—ਨੂੰ ਅਹਿਮਦਾਬਾਦ ਭੇਜਿਆ ਗਿਆ।
ਬਾਕੀ ਦੋ ਉਡਾਣਾਂ ਵਿੱਚੋਂ A12447 (ਹੈਦਰਾਬਾਦ-ਮੁੰਬਈ) ਦਾ ਰੁਖ ਵਡੋਦਰਾ ਅਤੇ 6E5163 (ਉਦੈਪੁਰ-ਮੁੰਬਈ) ਦਾ ਰੁਖ ਨਾਸਿਕ ਹਵਾਈ ਅੱਡੇ ਵੱਲ ਮੋੜਿਆ ਗਿਆ।
Advertisement
×

