DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Modi Pocket Square: ਪ੍ਰਧਾਨ ਮੰਤਰੀ ਮੋਦੀ ਦੇ ਪਾਕੇਟ ਸਕੁਏਅਰ ’ਤੇ ਕਾਂਗਰਸ ਨੇ ਨਿਸ਼ਾਨਾ ਸੇਧਿਆ

ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਨੇ ਕਿਹਾ- ‘ਲਗਤਾ ਹੈ ਸਾਹਬ ਭਾਰਤ ਕਾ ਨਹੀਂ, ਆਇਰਲੈਂਡ ਕਾ ਇੰਡੀਪੈਂਡੈਂਸ ਡੇਅ ਮਨਾ ਰਹੇ ਹੈਂ’

  • fb
  • twitter
  • whatsapp
  • whatsapp
featured-img featured-img
**EDS: THIRD PARTY IMAGE** In this screengrab from a video posted on Aug. 15, 2026, Prime Minister Narendra Modi addresses the nation during the 8oth Independence Day celebrations, at Red Fort in New Delhi. (@narendramodi/YT via PTI Photo)(PTI08_15_2026_000092B)
Advertisement

Modi Pocket Square: ਕਾਂਗਰਸ ਨੇ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਗਾਏ ਗਏ ਤਿੰਨ ਰੰਗਾਂ ਦੇ ਪਾਕੇਟ ਸਕੁਏਅਰ ਦੇ ਕ੍ਰਮ ਨੂੰ ਲੈ ਕੇ ਉਨ੍ਹਾਂ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਉਹ ਭਾਰਤ ਦੀ ਬਜਾਏ ਆਇਰਲੈਂਡ ਦਾ ਆਜ਼ਾਦੀ ਦਿਹਾੜਾ ਮਨਾ ਰਹੇ ਹਨ।

ਇਸ ਸਮਾਗਮ ਲਈ ਪੀ ਐਮ ਮੋਦੀ ਨੇ ਆਪਣੇ ਚਿੱਟੇ ਕੁੜਤੇ ਅਤੇ ਚਾਕਲੇਟ ਭੂਰੇ ਰੰਗ ਦੀ ਜੈਕਟ ਨਾਲ ਰਾਜਸਥਾਨੀ ਅਤੇ ਗੁਜਰਾਤੀ ਸੱਭਿਆਚਾਰ ਦੀ ਰਵਾਇਤੀ ਪੱਗ ਬੰਨ੍ਹੀ ਹੋਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਸਰੀ, ਹਰੇ ਅਤੇ ਚਿੱਟੇ ਰੰਗ ਦੇ ਤਿੰਨ ਪਾਕੇਟ ਸਕੁਏਅਰ ਵੀ ਲਗਾਏ ਸਨ। ਸੋਸ਼ਲ ਮੀਡੀਆ ’ਤੇ ਕੁਝ ਯੂਜ਼ਰਸ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਤਿਰੰਗੇ ਨੂੰ ਦਰਸਾਉਣ ਵਾਲੇ ਇਹ ਪਾਕੇਟ ਸਕੁਏਅਰ ਸਹੀ ਕ੍ਰਮ ਵਿਚ ਨਹੀਂ ਸਨ।

Advertisement

ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਐਕਸ ’ਤੇ ਇਸ ਸਮਾਗਮ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਲਗਤਾ ਹੈ ਸਾਹਬ ਭਾਰਤ ਕਾ ਨਹੀਂ, ਆਇਰਲੈਂਡ ਕਾ ਇੰਡੀਪੈਂਡੈਂਸ ਡੇਅ ਮਨਾ ਰਹੇ ਹੈਂ।’ ਜ਼ਿਕਰਯੋਗ ਹੈ ਕਿ ਆਇਰਲੈਂਡ ਦੇ ਝੰਡੇ ਵਿੱਚ ਖੱਬੇ ਤੋਂ ਸੱਜੇ ਤੱਕ ਤਿੰਨ ਰੰਗ ਹਰਾ, ਚਿੱਟਾ ਅਤੇ ਕੇਸਰੀ ਹੁੰਦੇ ਹਨ।

Advertisement

Advertisement
×