DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Marriage Visa Fraud: ਕੈਨੇਡਾ ਦੀ PR ਦਾ ਚੱਕਰ: ਮੋਗਾ ’ਚ ਕੁੜੀ ਤੇ ਪਰਿਵਾਰ ਨੇ ਮਿਲ ਕੇ ਠੱਗੇ 46 ਲੱਖ

ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਵਿਅਕਤੀਆਂ ’ਤੇ ਧੋਖਾਧੜੀ ਦਾ ਪਰਚਾ ਕੀਤਾ ਦਰਜ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਮੋਗਾ ਪੁਲੀਸ ਨੇ ਪਿੰਡ ਮਾਛੀਕੇ ਦੇ ਇੱਕ ਨਿਵਾਸੀ ਨਾਲ ਇੱਕ ਔਰਤ ਨੂੰ ਕੈਨੇਡਾ ਪੱਕੇ ਤੌਰ ’ਤੇ ਸੈੱਟ ਕਰਨ ਅਤੇ ਅਮਰੀਕਾ ਰਹਿ ਰਹੇ ਰਿਫਿਊਜੀ ਨੌਜਵਾਨ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ 46 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵੀਰਪਾਲ ਕੌਰ, ਉਸ ਦੇ ਪਿਤਾ ਸੁਖਜਿੰਦਰ ਸਿੰਘ, ਮਾਤਾ ਕਮਲਜੀਤ ਕੌਰ ਅਤੇ ਸੁਖਵਿੰਦਰ ਕੌਰ ਵਜੋਂ ਹੋਈ ਹੈ, ਜੋ ਸਾਰੇ ਧਰਮਕੋਟ ਦੇ ਰਹਿਣ ਵਾਲੇ ਹਨ।

ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਦੇ ਰਹਿਣ ਵਾਲੇ ਜਗਦੀਪ ਸਿੰਘ (40) ਪੁੱਤਰ ਅਜੀਤ ਸਿੰਘ ਨੇ ਇਸੇ ਸਾਲ 28 ਫਰਵਰੀ ਨੂੰ ਇਸ ਠੱਗੀ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ (ਡੀ.ਐੱਸ.ਪੀ.) ਨਿਹਾਲ ਸਿੰਘ ਵਾਲਾ ਵਲੋਂ ਮਾਮਲੇ ਦੀ ਪੜਤਾਲ ਕੀਤੀ ਗਈ।

Advertisement

ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਸ਼ਿਕਾਇਤਕਰਤਾ ਨੂੰ ਉਸ ਦੇ ਭਰਾ ਜੋਰਾਵਰ ਸਿੰਘ, ਜੋ ਕਿ ਇਸ ਵੇਲੇ ਅਮਰੀਕਾ ਵਿੱਚ ਰਿਫਿਊਜੀ ਸਟੇਟਸ ’ਤੇ ਰਹਿ ਰਿਹਾ ਹੈ, ਦਾ ਵਿਆਹ ਵੀਰਪਾਲ ਕੌਰ ਨਾਲ ਕਰਵਾਉਣ ਦਾ ਲਾਲਚ ਦਿੱਤਾ ਸੀ। ਦੋਸ਼ੀਆਂ ਨੇ ਦਾਅਵਾ ਕੀਤਾ ਸੀ ਕਿ ਵੀਰਪਾਲ ਕੌਰ ਨੂੰ ਕੈਨੇਡਾ ਭੇਜਿਆ ਜਾਵੇਗਾ, ਜਿੱਥੇ ਪਰਿਵਾਰ ਦੀ ਮਦਦ ਨਾਲ ਉਹ ਪੱਕੇ ਤੌਰ ’ਤੇ ਸੈੱਟ ਹੋ ਜਾਵੇਗੀ।

Advertisement

ਵੀਜ਼ਾ ਫੀਸ, ਕਾਗਜ਼ਾਤ ਤਿਆਰ ਕਰਨ ਅਤੇ ਹੋਰ ਖਰਚਿਆਂ ਦੇ ਨਾਂ ’ਤੇ ਦੋਸ਼ੀਆਂ ਨੇ ਸ਼ਿਕਾਇਤਕਰਤਾ ਦੇ ਪਰਿਵਾਰ ਤੋਂ ਹੌਲੀ-ਹੌਲੀ ਲਗਭਗ 46 ਲੱਖ ਰੁਪਏ ਦੀ ਰਕਮ ਹੜੱਪ ਲਈ। ਪੈਸੇ ਲੈਣ ਤੋਂ ਬਾਅਦ ਨਾ ਤਾਂ ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਅਤੇ ਨਾ ਹੀ ਪਰਿਵਾਰ ਨੂੰ ਪੈਸੇ ਵਾਪਸ ਕੀਤੇ। ਜਾਂਚ ਰਿਪੋਰਟ ਦੇ ਆਧਾਰ ’ਤੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਚਾਰੇ ਦੋਸ਼ੀਆਂ ਖ਼ਿਲਾਫ਼ IPC ਦੀ ਧਾਰਾ 420 (ਠੱਗੀ) ਅਤੇ 120-ਬੀ (ਪਲਾਨਿੰਗ/ਕਰਾਇਮ ਵਿੱਚ ਸ਼ਾਮਲ ਹੋਣਾ) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Advertisement
×