DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਿੱਖ ਰੈਜੀਮੈਂਟ ਦੀ ਭਰਤੀ ਵਿੱਚ ਆਇਆ ਵੱਡਾ ਸੁਧਾਰ  

2025-26 ਵਿੱਚ ਅੰਕੜਾ ਵਧ ਕੇ 70 ਫ਼ੀਸਦੀ ਹੋਇਆ

  • fb
  • twitter
  • whatsapp
  • whatsapp
featured-img featured-img
Reuters file photo
Advertisement

ਸਾਲ 2022 ਵਿੱਚ ਅਗਨੀਪਥ ਯੋਜਨਾ ਸ਼ੁਰੂ ਹੋਣ ਤੋਂ ਬਾਅਦ ਆਈ ਭਾਰੀ ਗਿਰਾਵਟ ਮਗਰੋਂ ਸਿੱਖ ਰੈਜੀਮੈਂਟ ਦੀ ਭਰਤੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ।

ਇੱਕ ਸੀਨੀਅਰ ਫੌਜ ਅਧਿਕਾਰੀ ਨੇ ਕਿਹਾ, "2024-25 ਵਿੱਚ, ਰੈਜੀਮੈਂਟ ਦੀਆਂ ਸਿਰਫ਼ 30 ਫ਼ੀਸਦੀ ਅਸਾਮੀਆਂ ਭਰੀਆਂ ਗਈਆਂ ਸਨ। ਇਹ ਅੰਕੜਾ 2025-26 ਵਿੱਚ ਵਧ ਕੇ ਲਗਪਗ 70 ਫ਼ੀਸਦੀ ਹੋ ਗਿਆ ਹੈ।"

Advertisement

ਪਿਛਲੇ ਮਹੀਨੇ, ਪੰਜਾਬ ਦੇ ਮੁੱਖ ਮੰਤਰੀ ਅਤੇ ਫੌਜ ਮੁਖੀ ਵਿਚਕਾਰ ਹੋਈ ਇੱਕ ਮੀਟਿੰਗ ਵਿੱਚ ਪੰਜਾਬ ਤੋਂ ਭਰਤੀ ਦਾ ਮੁੱਦਾ, ਭਰਤੀ ਨੂੰ ਹੋਰ ਵਧਾਉਣ ਲਈ ਉਪਰਾਲੇ ਅਤੇ ਅਗਨੀਵੀਰਾਂ ਦੀ ਸੇਵਾ ਮੁਕਤੀ ਤੋਂ ਬਾਅਦ ਰੁਜ਼ਗਾਰ ਵਰਗੇ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ ਸੀ।

Advertisement

ਫ਼ੌਜੀ ਅਧਿਕਾਰੀਆਂ ਨੇ ਕਿਹਾ ਕਿ ਸਿੱਖ ਰੈਜਿਮੈਂਟਲ ਸੈਂਟਰ, ਸੀਨੀਅਰ ਅਧਿਕਾਰੀਆਂ, ਜ਼ਮੀਨੀ ਪੱਧਰ ਦੀਆਂ ਇਕਾਈਆਂ ਅਤੇ ਸਾਬਕਾ ਸੈਨਿਕਾਂ ਨੇ ਭਰਤੀ ਵਿੱਚ ਸੁਧਾਰ ਕਰਨ ਲਈ ਮਿਲ ਕੇ ਯਤਨ ਕੀਤੇ ਹਨ। ਰੈਜੀਮੈਂਟ ਦੀਆਂ ਟੀਮਾਂ ਨੇ ਭਰਤੀ ਸਥਾਨਾਂ ਦਾ ਦੌਰਾ ਕੀਤਾ, ਪਿੰਡਾਂ ਦੇ ਸਰਪੰਚਾਂ ਨੂੰ ਸ਼ਾਮਲ ਕੀਤਾ ਅਤੇ ਉਮੀਦਵਾਰਾਂ ਨੂੰ ਪ੍ਰੇਰਿਤ ਕਰਨ ਤੇ ਜਾਗਰੂਕਤਾ ਫੈਲਾਉਣ ਲਈ ਸਥਾਨਕ ਵਾਸੀਆਂ ਨਾਲ ਗੱਲਬਾਤ ਕੀਤੀ।

ਸਿੱਖ ਰੈਜੀਮੈਂਟ, ਸਿੱਖ ਲਾਈਟ ਇਨਫੈਂਟਰੀ ਅਤੇ ਪੰਜਾਬ ਰੈਜੀਮੈਂਟ, ਹਰੇਕ ਵਿੱਚ ਲਗਪਗ 20 ਰੈਗੂਲਰ ਬਟਾਲੀਅਨਾਂ ਤੋਂ ਇਲਾਵਾ ਕਈ ਰਾਸ਼ਟਰੀ ਰਾਈਫਲਜ਼ ਅਤੇ ਟੈਰੀਟੋਰੀਅਲ ਆਰਮੀ ਬਟਾਲੀਅਨਾਂ ਹਨ, ਜੋ ਪੰਜਾਬ ਤੋਂ ਆਪਣੇ ਜਵਾਨ ਲੈਂਦੀਆਂ ਹਨ। ਪੰਜਾਬ ਦੇ ਜਵਾਨਾਂ ਨੂੰ ਹੋਰਨਾਂ ਹਥਿਆਰਬੰਦ ਦਸਤਿਆਂ ਅਤੇ ਸੇਵਾਵਾਂ ਵਿੱਚ ਵੀ ਭਰਤੀ ਕੀਤਾ ਜਾਂਦਾ ਹੈ। ਸੂਬੇ ਵਿੱਚੋਂ ਭਰਤੀ ਲਈ ਸਾਲਾਨਾ ਲਗਪਗ 8,000 ਅਸਾਮੀਆਂ ਭਰੀਆਂ ਜਾਂਦੀਆਂ ਹਨ, ਹਾਲਾਂਕਿ ਭਰਤੀਆਂ ਦੀ ਗਿਣਤੀ ਰਿਟਾਇਰਮੈਂਟ ਅਤੇ ਨੌਕਰੀ ਛੱਡਣ ਕਾਰਨ ਪੈਦਾ ਹੋਣ ਵਾਲੀਆਂ ਖਾਲੀ ਅਸਾਮੀਆਂ ਦੇ ਅਧਾਰ 'ਤੇ ਬਦਲਦੀ ਰਹਿੰਦੀ ਹੈ।

ਸਿੱਖ ਰੈਜੀਮੈਂਟ ਦੇ ਸਾਬਕਾ ਕਰਨਲ, ਲੈਫਟੀਨੈਂਟ ਜਨਰਲ ਆਰ ਐੱਸ ਸੁਜਲਾਨਾ (ਸੇਵਾਮੁਕਤ), ਨੇ ਕਿਹਾ, "ਸਾਰੀਆਂ ਰੈਜੀਮੈਂਟਾਂ ਵਿੱਚੋਂ, ਸਿਰਫ ਸਿੱਖ ਰੈਜੀਮੈਂਟ ਨੂੰ ਭਰਤੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।"

ਉਨ੍ਹਾਂ ਕਿਹਾ, "ਸਿੱਖ ਰੈਜੀਮੈਂਟ ਦੀ ਭਰਤੀ ਵਿੱਚ ਗਿਰਾਵਟ ਦੇ ਕਾਰਨਾਂ 'ਚ ਅਗਨੀਪਥ ਸਕੀਮ ਬਾਰੇ ਨਕਾਰਾਤਮਕ ਗੱਲਾਂ ਫੈਲਾਉਣਾ, ਸੇਵਾ ਮੁਕਤੀ ਤੋਂ ਬਾਅਦ ਰੁਜ਼ਗਾਰ ਬਾਰੇ ਸਵਾਲ ਅਤੇ ਭਾਈਚਾਰੇ ਵਿੱਚ ਵਿਦੇਸ਼ ਜਾਣ ਦੀ ਇੱਛਾ ਸ਼ਾਮਲ ਹੈ।"

Advertisement
×