DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਾਰਾਜਾ ਰਿਪੁਦਮਨ ਸਿੰਘ ਦੀ ਪੋਤ ਨੂੰਹ ਦੀਰਘ ਕੌਰ ਦਾ ਦੇਹਾਂਤ

ਅਗਲੇ ਸਾਲ ਨਾਭਾ ਵਿਖੇ ਬਣੇਗੀ ਸਮਾਧ

  • fb
  • twitter
  • whatsapp
  • whatsapp
Advertisement

ਅੰਗਰੇਜ਼ਾਂ ਖਿਲਾਫ ਬਗ਼ਾਵਤ ਕਰਨ ਵਾਲੇ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਦੀ ਪੋਤ ਨੂੰਹ ਦੀਰਘ ਕੌਰ ਦਾ ਦੇਹਾਂਤ ਸ਼ਨਿਚਰਵਾਰ ਨੂੰ ਉਨ੍ਹਾਂ ਦੇ ਦਿੱਲੀ ਦੇ ਨਿਵਾਸ ਸਥਾਨ ’ਤੇ ਹੋਇਆ। ਅੱਜ ਉਨ੍ਹਾਂ ਦੇ ਫੁੱਲਾਂ ਦੀ ਰਸਮ ਹਰਿਦੁਆਰ ਅਤੇ ਕੀਰਤਪੁਰ ਸਾਹਿਬ ਦੋਵਾਂ ਥਾਵੇਂ ਨਿਭਾਈ ਗਈ।

ਨਾਭਾ ਵਿਖੇ ਗੁਰਦੁਆਰਾ ਸ਼ਾਹੀ ਸਮਾਧਾਂ ਦੇ ਮੁੱਖ ਸੇਵਾਦਾਰ ਅਤੇ ਪਰਿਵਾਰ ਦੇ ਨਜ਼ਦੀਕੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਭਰਤਪੁਰ ਦੇ ਮਹਾਰਾਜਾ ਬ੍ਰਿਜੇਂਦਰ ਸਿੰਘ ਦੀ ਧੀ ਦੀਰਘ ਕੌਰ ਨਾਭੇ ਦੇ ਆਖਰੀ ਮਹਾਰਾਜਾ ਪ੍ਰਤਾਪ ਸਿੰਘ ਦੇ ਵੱਡੇ ਪੁੱਤਰ ਹਨੂਵੰਤ ਸਿੰਘ ਨੂੰ ਵਿਆਹੀ ਗਈ ਸੀ। 73 ਸਾਲ ਦੀ ਉਮਰ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।

Advertisement

ਉਨ੍ਹਾਂ ਦੇ ਪੁੱਤਰ ਯੁਧਿਸ਼ਟਰ ਸਿੰਘ ਅਤੇ ਕੀਰਤ ਸਿੰਘ ਨੇ ਉਨ੍ਹਾਂ ਦੀ ਚਿਤਾ ਨੂੰ ਅਗਨ ਭੇਂਟ ਕੀਤੀ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਾਹੀ ਪਰਿਵਾਰ ਦੀ ਰੀਤ ਮੁਤਾਬਕ ਪਹਿਲੀ ਬਰਸੀ ਮਗਰੋਂ ਉਹਨਾਂ ਦੀ ਸਮਾਧ ਵੀ ਨਾਭਾ ਦੇ ਸ਼ਾਹੀ ਸਮਾਧਾਂ ਵਿਖੇ ਹਨੂਵੰਤ ਸਿੰਘ ਦੀ ਸਮਾਧ ਦੇ ਨਜ਼ਦੀਕ ਸਥਾਪਿਤ ਕੀਤੀ ਜਾਵੇਗੀ।

Advertisement

Advertisement
×