DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ludhiana Gangster Encounter: ਲੁਧਿਆਣਾ ’ਚ ਪੁਲੀਸ ਮੁਕਾਬਲੇ ਵਿਚ ਦੋ ਗੈਂਗਸਟਰ ਹਲਾਕ

ਖੂਨਦਾਨ ਕੈਂਪ ਵਾਲੀ ਥਾਂ ’ਤੇ ਹਮਲਾ ਕਰਨ ਦੀ ਸੀ ਯੋਜਨਾ; ਪੁਲੀਸ ਤੇ ਗੈਂਗਸਟਰਾਂ ਦਰਮਿਆਨ ਗੋਲੀਬਾਰੀ; ਵਿਦੇਸ਼ ਬੈਠੇ ਗੈਂਗਸਟਰ ਡੋਨੀ ਬਲ ਨਾਲ ਜੁੜੇ ਤਾਰ

  • fb
  • twitter
  • whatsapp
  • whatsapp
Advertisement

Ludhiana Gangster Encounter: ਸਨਅਤੀ ਸ਼ਹਿਰ ਦੇ ਆਤਮ ਪਾਰਕ ਚੌਕ ਨੇੜੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਤੇ ਦੋ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋ ਗਿਆ। ਪਿੱਛਾ ਕਰ ਰਹੀ ਟੀਮ ਨੇ ਗੈਂਗਸਟਰਾਂ ਨੇ ਗੋਲੀਆਂ ਚਲਾ ਦਿੱਤੀਆ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਏਜੀਟੀਐਫ਼ ਦੀ ਟੀਮ ਨੇ ਕਈ ਗੋਲੀਆਂ ਚਲਾਈਆਂ, ਦੋਵੇਂ ਪਾਸਿਓ 25 ਵੱਧ ਗੋਲੀਆਂ ਚਲੀਆਂ ਜਿਸ ਵਿੱਚ ਦੋਵੇਂ ਗੈਂਗਸਟਰ ਮੁਕਾਬਲੇ ਵਿੱਚ ਢੇਰ ਹੋ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਘਟਨਾ ਸਥਾਨ ’ਤੇ ਪੁੱਜੇ। ਇਸ ਦੇ ਨਾਲ ਹੀ ਫ਼ੋਰੈਂਸਿਕ ਟੀਮ ਨੇ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੁਲੀਸ ਕੋਲ ਇਸ ਸਬੰਧੀ ਪਹਿਲਾਂ ਤੋਂ ਹੀ ਪੁਖ਼ਤਾ ਜਾਣਕਾਰੀ ਸੀ, ਇਹ ਏਜੀਟੀਐੱਫ਼ ਅਤੇ ਲੁਧਿਆਣਾ ਪੁਲੀਸ ਦਾ ਸਾਂਝਾ ਅਪ੍ਰੇਸ਼ਨ ਸੀ। ਏਜੀਟੀਐੱਫ਼ ਕੋਲ ਗੁਪਤ ਜਾਣਕਾਰੀ ਸੀ ਜੋ ਉਨ੍ਹਾਂ ਨੇ ਸਥਾਨਕ ਪੁਲੀਸ ਨਾਲ ਸਾਂਝੀ ਕੀਤੀ ਅਤੇ ਦੋਵੇਂ ਟੀਮਾਂ ਪਹਿਲਾਂ ਤੋਂ ਉਨ੍ਹਾਂ ਨੂੰ ਕਾਬੂ ਕਰਨ ਲਈ ਤਾਇਨਾਤ ਸਨ।

Advertisement

ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਵਿੱਚ ਦੋ ਗੈਂਗਸਟਰ ਮਾਰੇ ਗਏ ਹਨ ਅਤੇ ਮੌਕੇ ਤੋਂ 3 ਨੌ ਐੱਮਐੱਮ ਆਟੋਮੈਟਿਕ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਸਾਲ 2016 ਵਿੱਚ ਰਵੀ ਖਵਾਜਕੇ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਅਤੇ ਅੱਜ ਇੱਥੇ ਉਸ ਦੀ ਯਾਦ ਵਿੱਚ ਖ਼ੂਨਦਾਨ ਕੈਂਪ ਲਗਾਇਆ ਗਿਆ ਸੀ। ਇਹ ਗੈਂਗਸਟਰ ਉੱਥੇ ਪਹੁੰਚ ਕੇ ਕੁਝ ਵਿਅਕਤੀਆਂ ’ਤੇ ਹਮਲਾ ਕਰਨਾ ਚਾਹੁੰਦੇ ਸਨ।

Advertisement

ਪੁਲੀਸ ਅਨੁਸਾਰ ਦੋਵੇਂ ਮ੍ਰਿਤਕ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਡੋਨੀ ਬਲ ਦੇ ਸੰਪਰਕ ਵਿੱਚ ਸਨ। ਡੋਨੀ ਬਲ ਹੀ ਉਨ੍ਹਾਂ ਨੂੰ ਨਿਰਦੇਸ਼ ਦੇ ਰਿਹਾ ਸੀ, ਉਸੇ ਨੇ ਟਾਰਗੇਟ ਦਿੱਤਾ ਸੀ ਅਤੇ ਹਥਿਆਰ ਵੀ ਉਸੇ ਨੇ ਮੁਹੱਈਆ ਕਰਵਾਏ ਸਨ।

Advertisement
×