DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਰਨਾਟਕ ਵੱਲੋਂ ‘ਧਤੂਰਾ’ ਵਿਕਰੀ ’ਤੇ Amazon, BigBasket, Instamart ਦੇ ਲਾਇਸੈਂਸ ਮੁਅੱਤਲ

ਈ-ਕਾਮਰਸ ਕੰਪਨੀਆਂ ’ਤੇ ਹੋਈ ਵੱਡੀ ਕਾਰਵਾਈ

  • fb
  • twitter
  • whatsapp
  • whatsapp
featured-img featured-img
ਕਰਨਾਟਕ ਵੱਲੋਂ ‘ਧਤੂਰਾ’ ਵਿਕਰੀ ’ਤੇ Amazon, BigBasket, Instamart ਦੇ ਲਾਇਸੈਂਸ ਮੁਅੱਤਲ
Advertisement

ਜਨਤਕ ਸਿਹਤ ਅਤੇ ਖ਼ੁਰਾਕ ਸੁਰੱਖਿਆ ਦੀਆਂ ਗੰਭੀਰ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਕਰਨਾਟਕ ਸਰਕਾਰ ਨੇ ਪ੍ਰਮੁੱਖ ਈ-ਕਾਮਰਸ ਪਲੇਟਫ਼ਾਰਮਾਂ ਐਮਾਜ਼ਾਨ (Amazon), ਸਵਿਗੀ ਇੰਸਟਾਮਾਰਟ (Swiggy Instamart) ਅਤੇ ਬਿਗਬਾਸਕਟ (Bigbasket) ਦੇ ਫੂਡ ਲਾਇਸੈਂਸ ਅਗਲੇ ਹੁਕਮਾਂ ਤੱਕ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਕਾਰਵਾਈ ਇਨ੍ਹਾਂ ਔਨਲਾਈਨ ਪਲੇਟਫ਼ਾਰਮਾਂ ’ਤੇ ਜ਼ਹਿਰੀਲੇ ਪੌਦੇ ‘ਧਤੂਰਾ’ (Dhatura/Thorn Apple) ਦੇ ਫਲਾਂ ਅਤੇ ਬੀਜਾਂ ਦੀ ਵਿਕਰੀ ਅਤੇ ਵੰਡ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਹੈ।

ਖ਼ੁਰਾਕ ਸੁਰੱਖਿਆ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਦੁਆਰਾ ਜਾਰੀ ਇੱਕ ਪ੍ਰੈੱਸ ਬਿਆਨ ਅਨੁਸਾਰ, ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਪ੍ਰਬੰਧਾਂ ਤਹਿਤ ਇਹ ਹੁਕਮ ਜਾਰੀ ਕੀਤੇ ਗਏ ਹਨ। ਸਰਕਾਰ ਨੇ ਇਨ੍ਹਾਂ ਤਿੰਨਾਂ ਵੱਡੀਆਂ ਕੰਪਨੀਆਂ ਤੋਂ ਇਲਾਵਾ ਉਨ੍ਹਾਂ ਸਾਰੇ ਵਿਕਰੇਤਾਵਾਂ (Sellers) ਅਤੇ ਅਦਾਰਿਆਂ ਦੇ ਲਾਇਸੈਂਸ/ਰਜਿਸਟ੍ਰੇਸ਼ਨ ਵੀ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਹੁਕਮ ਦਿੱਤਾ ਹੈ ਜੋ ਇਨ੍ਹਾਂ ਪਲੇਟਫ਼ਾਰਮਾਂ ਨੂੰ ਧਤੂਰੇ ਦੀ ਸਪਲਾਈ ਕਰ ਰਹੇ ਸਨ।

Advertisement

ਵਿਭਾਗ ਨੇ ਸਪੱਸ਼ਟ ਕੀਤਾ ਕਿ ਧਤੂਰੇ ਦੇ ਪੌਦੇ ਵਿੱਚ ਬਹੁਤ ਜ਼ਿਆਦਾ ਜ਼ਹਿਰੀਲੇ ਤੱਤ ਹੁੰਦੇ ਹਨ, ਅਤੇ ਇਸ ਦੇ ਫਲਾਂ ਜਾਂ ਬੀਜਾਂ ਦਾ ਸੇਵਨ ਮਨੁੱਖੀ ਸਿਹਤ ਲਈ ਬੇਹੱਦ ਖ਼ਤਰਨਾਕ ਅਤੇ ਜਾਨਲੇਵਾ ਸਾਬਤ ਹੋ ਸਕਦਾ ਹੈ। ਅਜਿਹੇ ਜ਼ਹਿਰੀਲੇ ਪਦਾਰਥਾਂ ਨੂੰ ਖਾਣ-ਪੀਣ ਵਾਲੀਆਂ ਵਸਤੂਆਂ ਵਜੋਂ ਔਨਲਾਈਨ ਵੇਚਣਾ ਜਾਂ promove ਕਰਨਾ ਫੂਡ ਸੇਫ਼ਟੀ ਦੇ ਨਿਯਮਾਂ ਦੀ ਗੰਭੀਰ ਉਲੰਘਣਾ ਹੈ।

Advertisement

ਸਰਕਾਰ ਨੇ ਸਾਰੇ ਸਬੰਧਤ ਫੂਡ ਬਿਜ਼ਨਸ ਅਪਰੇਟਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਔਨਲਾਈਨ ਪਲੇਟਫ਼ਾਰਮਾਂ ਤੋਂ ਧਤੂਰੇ ਨਾਲ ਸਬੰਧਤ ਸਾਰੀਆਂ ਲਿਸਟਿੰਗਾਂ, ਇਸ਼ਤਿਹਾਰਾਂ ਅਤੇ ਪ੍ਰਚਾਰ ਸਮੱਗਰੀ ਨੂੰ ਤੁਰੰਤ ਹਟਾਉਣ। ਲਾਇਸੈਂਸਾਂ ਦੀ ਮੁਅੱਤਲੀ ਰੱਦ ਕਰਨ ਬਾਰੇ ਫ਼ੈਸਲਾ ਕੰਪਨੀਆਂ ਵੱਲੋਂ ਪੂਰੀ ਪਾਲਣਾ ਰਿਪੋਰਟ (Compliance Report) ਸੌਂਪਣ ਅਤੇ ਸੁਣਵਾਈ ਦਾ ਮੌਕਾ ਦੇਣ ਤੋਂ ਬਾਅਦ ਹੀ ਲਿਆ ਜਾਵੇਗਾ।\B

Advertisement
×