DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

IndiGo Fare Hike: ਇੰਡੀਗੋ ਨੇ ਹਵਾਈ ਟਿਕਟਾਂ ਮਹਿੰਗੀਆਂ ਕੀਤੀਆਂ

ਘਰੇਲੂ ਉਡਾਣਾਂ ’ਤੇ 1300 ਰੁਪਏ ਤੱਕ ਦੇਣਾ ਪਵੇਗਾ ਫਿਊਲ ਚਾਰਜ; ਕੌਮਾਂਤਰੀ ਉਡਾਣਾਂ ਲਈ 10 ਹਜ਼ਾਰ ਰੁਪਏ ਤੱਕ ਦੇਣੇ ਪੈਣਗੇ; ਛੇ ਮਹੀਨਿਆਂ ਵਿੱਚ ਤੀਜੀ ਵਾਰ ਵਧਾਇਆ ਫਿਊਲ ਸਰਚਾਰਜ

  • fb
  • twitter
  • whatsapp
  • whatsapp
featured-img featured-img
ਇੰਡੀਗੋ ਉਡਾਨ ਦੀ ਫਾਈਲ ਫੋਟੋ।
Advertisement

IndiGo Fare Hike: ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀਆਂ ਉਡਾਣਾਂ  ਦੀਆਂ ਟਿਕਟਾਂ ਮਹਿੰਗੀਆਂ ਹੋ ਗਈਆਂ ਹਨ। ਏਅਰਲਾਈਨ ਨੇ ਘਰੇਲੂ ਉਡਾਣਾਂ ’ਤੇ 1300 ਰੁਪਏ ਤੱਕ ਅਤੇ ਕੌਮਾਂਤਰੀ ਉਡਾਣਾਂ ’ਤੇ ਇਕ ਹਜ਼ਾਰ ਰੁਪਏ ਤੋਂ 10 ਹਜ਼ਾਰ ਰੁਪਏ ਤੱਕ ਫਿਊਲ ਚਾਰਜ ਲਗਾਉਣ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ 6 ਅਕਤੂਬਰ ਤੋਂ ਲਾਗੂ ਹੋਣਗੀਆਂ।

ਇੰਡੀਗੋ ਨੇ ਪਿਛਲੇ ਛੇ ਮਹੀਨਿਆਂ ਵਿੱਚ ਤੀਜੀ ਵਾਰ ਫਿਊਲ ਸਰਚਾਰਜ ਵਧਾਇਆ ਹੈ। ਇਸ ਤੋਂ ਪਹਿਲਾਂ ਏਅਰਲਾਈਨ ਨੇ ਇਸ ਸਾਲ 14 ਮਾਰਚ ਅਤੇ ਫਿਰ 1 ਅਪਰੈਲ ਨੂੰ ਕਿਰਾਏ ਵਿੱਚ ਵਾਧਾ ਕੀਤਾ ਸੀ। ਏਅਰਲਾਈਨ ਮੁਤਾਬਕ ਇਹ ਫੈਸਲਾ ਹਵਾਈ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਏਵੀਏਸ਼ਨ ਟਰਬਾਈਨ ਫਿਊਲ (ਏਟੀਐੱਫ) ਦੀਆਂ ਕੀਮਤਾਂ ਵਧਣ ਕਾਰਨ ਲਿਆ ਗਿਆ ਹੈ।

Advertisement

ਪਹਿਲੀ ਅਕਤੂਬਰ ਤੋਂ ਜੈੱਟ ਫਿਊਲ 16 ਰੁਪਏ ਪ੍ਰਤੀ ਲਿਟਰ ਮਹਿੰਗਾ

ਕੰਪਨੀ ਨੇ ਕਿਹਾ ਕਿ ਜੈੱਟ ਫਿਊਲ ਦੀਆਂ ਵਧੀਆਂ ਕੀਮਤਾਂ ਕਾਰਨ ਫਿਊਲ ਚਾਰਜ ਵਿੱਚ ਵਾਧਾ ਕਰਨਾ ਪਿਆ ਹੈ। 1 ਅਕਤੂਬਰ ਤੋਂ ਘਰੇਲੂ ਏਅਰਲਾਈਨਾਂ ਲਈ ਏਟੀਐੱਫ ਦੀ ਕੀਮਤ 121 ਰੁਪਏ ਤੋਂ ਵਧ ਕੇ 137 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਤਰ੍ਹਾਂ ਇੱਕ ਲਿਟਰ ਏਟੀਐੱਫ ਦੀ ਕੀਮਤ ਵਿੱਚ 16 ਰੁਪਏ ਜਾਂ ਲਗਭਗ 13.2 ਫੀਸਦੀ ਦਾ ਵਾਧਾ ਹੋਇਆ ਹੈ।

Advertisement

ਇੰਡੀਗੋ ਅਨੁਸਾਰ ਸਿਰਫ਼ ਪਿਛਲੇ ਇੱਕ ਮਹੀਨੇ ਦੌਰਾਨ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ 14 ਫੀਸਦੀ ਤੋਂ ਵੱਧ ਵਾਧਾ ਹੋਇਆ ਹੈ। ਇਸ ਕਾਰਨ ਹਵਾਈ ਜਹਾਜ਼ਾਂ ਵਿੱਚ ਵਰਤਿਆ ਜਾਣ ਵਾਲਾ ਈਂਧਨ ਪਿਛਲੇ 10 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ।

ਤਿੰਨ ਮਹੀਨਿਆਂ ਵਿੱਚ 27.28 ਰੁਪਏ ਪ੍ਰਤੀ ਲਿਟਰ ਵਾਧਾ

ਜੈੱਟ ਫਿਊਲ ਦੀ ਕੀਮਤ ਵਿੱਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਲਗਾਤਾਰ ਵਾਧਾ ਹੋਇਆ ਹੈ। ਅਗਸਤ 2026 ਵਿੱਚ ਇਸ ਦੀ ਕੀਮਤ 5 ਰੁਪਏ ਪ੍ਰਤੀ ਲਿਟਰ ਵਧੀ ਸੀ। ਸਤੰਬਰ ਵਿੱਚ 6.28 ਰੁਪਏ ਅਤੇ ਅਕਤੂਬਰ ਵਿੱਚ 16 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ। ਇਸ ਤਰ੍ਹਾਂ ਤਿੰਨ ਮਹੀਨਿਆਂ ਵਿੱਚ ਜੈੱਟ ਫਿਊਲ ਕੁੱਲ 27.28 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ।

ਏਅਰਲਾਈਨਾਂ ਦੇ ਕੁੱਲ ਖਰਚੇ ਦਾ 30 ਤੋਂ 40 ਫੀਸਦੀ ਜੈੱਟ ਫਿਊਲ ’ਤੇ

ਜੈੱਟ ਫਿਊਲ ਏਅਰਲਾਈਨਾਂ ਦੇ ਸਭ ਤੋਂ ਵੱਡੇ ਖਰਚਿਆਂ ਵਿੱਚੋਂ ਇੱਕ ਹੈ। ਆਮ ਤੌਰ ’ਤੇ ਏਅਰਲਾਈਨਾਂ ਦੇ ਕੁੱਲ ਸੰਚਾਲਨ ਖਰਚੇ ਵਿੱਚ ਇਸ ਦੀ ਹਿੱਸੇਦਾਰੀ 30 ਤੋਂ 40 ਫੀਸਦੀ ਤੱਕ ਹੁੰਦੀ ਹੈ। ਇਸ ਲਈ ਤੇਲ ਦੀਆਂ ਕੀਮਤਾਂ ਵਿੱਚ ਅਚਾਨਕ ਹੋਏ ਵਾਧੇ ਦਾ ਸਿੱਧਾ ਅਸਰ ਏਅਰਲਾਈਨਾਂ ਦੇ ਖਰਚਿਆਂ ਅਤੇ ਟਿਕਟਾਂ ਦੀਆਂ ਕੀਮਤਾਂ ’ਤੇ ਪੈਂਦਾ ਹੈ।

ਦੁਨੀਆ ਭਰ ਦੀਆਂ ਕਈ ਏਅਰਲਾਈਨਾਂ ਨੇ ਜੈੱਟ ਫਿਊਲ ਮਹਿੰਗਾ ਹੋਣ ਕਾਰਨ ਟਿਕਟਾਂ ਦੇ ਕਿਰਾਏ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਕੁਝ ਕੰਪਨੀਆਂ ਨੇ ਆਪਣੇ ਭਵਿੱਖ ਦੇ ਵਿੱਤੀ ਅਨੁਮਾਨਾਂ ਵਿੱਚ ਵੀ ਤਬਦੀਲੀ ਕੀਤੀ ਹੈ। ਏਅਰ ਨਿਊਜ਼ੀਲੈਂਡ ਅਤੇ ਕਵਾਂਟਸ ਵਰਗੀਆਂ ਵੱਡੀਆਂ ਏਅਰਲਾਈਨਾਂ ਨੇ ਵੀ ਸੰਕੇਤ ਦਿੱਤਾ ਹੈ ਕਿ ਵਧੇ ਹੋਏ ਖਰਚੇ ਦਾ ਕੁਝ ਬੋਝ ਯਾਤਰੀਆਂ ’ਤੇ ਪਾਇਆ ਜਾਵੇਗਾ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਟਿਕਟਾਂ ਲਈ ਪਹਿਲਾਂ ਨਾਲੋਂ ਵੱਧ ਰਕਮ ਖਰਚਣੀ ਪੈ ਸਕਦੀ ਹੈ।

Advertisement
×