DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IndiGo Airlines ਵੱਲੋਂ ਨਵੀਂ ਮੁੰਬਈ ਹਵਾਈ ਅੱਡੇ ਤੋਂ ਛੇ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ 29 ਮਾਰਚ ਤੋਂ

ਏ.ਟੀ.ਆਰ. ਜਹਾਜ਼ਾਂ ਰਾਹੀਂ ਖੇਤਰੀ ਸੰਪਰਕ ਹੋਵੇਗਾ ਮਜ਼ਬੂਤ; ਅਹਿਮਦਾਬਾਦ, ਗੋਆ ਤੇ ਦੀਊ ਸਮੇਤ ਕਈ ਸ਼ਹਿਰ ਜੁੜਨਗੇ

  • fb
  • twitter
  • whatsapp
  • whatsapp
featured-img featured-img
ਇੰਡੀਗੋ ਉਡਾਨ ਦੀ ਫਾਈਲ ਫੋਟੋ।
Advertisement

Indigo Airlines Update: ਦੇਸ਼ ਦੀ ਪ੍ਰਮੁੱਖ ਹਵਾਈ ਸੇਵਾ ਕੰਪਨੀ ਇੰਡੀਗੋ ਨੇ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ (NMIA) ਤੋਂ 29 ਮਾਰਚ 2026 ਤੋਂ ਛੇ ਪ੍ਰਮੁੱਖ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ, ਇਹ ਉਡਾਣਾਂ ਨਵੀਂ ਮੁੰਬਈ ਨੂੰ ਅਹਿਮਦਾਬਾਦ, ਦੀਊ, ਗੋਆ, ਰਾਜਕੋਟ, ਬੇਲਗਾਮ ਅਤੇ ਕੋਲਹਾਪੁਰ ਨਾਲ ਜੋੜਨਗੀਆਂ।

ਇਨ੍ਹਾਂ ਰੂਟਾਂ ’ਤੇ ਕੰਪਨੀ ਆਪਣੇ ‘ਏ.ਟੀ.ਆਰ.’ (ATR) ਜਹਾਜ਼ਾਂ ਦਾ ਸੰਚਾਲਨ ਕਰੇਗੀ, ਜਿਸ ਨਾਲ ਦੂਜੇ ਅਤੇ ਤੀਜੇ ਦਰਜੇ ਦੇ ਸ਼ਹਿਰਾਂ ਦੀ ਮੈਟਰੋ ਹੱਬਾਂ ਨਾਲ ਨੇੜਤਾ ਵਧੇਗੀ ਅਤੇ ਖੇਤਰੀ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ। ਇਨ੍ਹਾਂ ਉਡਾਣਾਂ ਲਈ ਬੁਕਿੰਗ ਕੰਪਨੀ ਦੀ ਵੈੱਬਸਾਈਟ ਅਤੇ ਮੋਬਾਈਲ ਐਪ ’ਤੇ ਸ਼ੁਰੂ ਕਰ ਦਿੱਤੀ ਗਈ ਹੈ।

Advertisement

ਦੂਜੇ ਪਾਸੇ, ਇੰਡੀਗੋ ਨੇ ਆਪਣੇ ਕੌਮਾਂਤਰੀ ਨੈੱਟਵਰਕ ਵਿੱਚ ਕੁਝ ਅਹਿਮ ਬਦਲਾਅ ਵੀ ਕੀਤੇ ਹਨ। ਭੂ-ਸਿਆਸੀ ਹਾਲਾਤ ਅਤੇ ਹਵਾਈ ਖੇਤਰ ਦੀਆਂ ਪਾਬੰਦੀਆਂ ਕਾਰਨ ਕੰਪਨੀ ਨੇ 17 ਫਰਵਰੀ 2026 ਤੋਂ ਕੋਪਨਹੇਗਨ ਦੀਆਂ ਉਡਾਣਾਂ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀਆਂ ਹਨ।

Advertisement

ਇਸ ਤੋਂ ਇਲਾਵਾ ਦਿੱਲੀ ਤੋਂ ਲੰਡਨ (ਹੀਥਰੋ) ਅਤੇ ਮੈਨਚੈਸਟਰ ਦੀਆਂ ਉਡਾਣਾਂ ਦੀ ਗਿਣਤੀ ਵਿੱਚ ਵੀ ਕਟੌਤੀ ਕੀਤੀ ਗਈ ਹੈ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਫੈਸਲਾ ਮੁਸਾਫਰਾਂ ਦੀ ਖ਼ੱਜਲ-ਖ਼ੁਆਰੀ ਘਟਾਉਣ ਲਈ ਲਿਆ ਗਿਆ ਹੈ। ਪ੍ਰਭਾਵਿਤ ਯਾਤਰੀਆਂ ਨੂੰ ਰਿਫੰਡ ਜਾਂ ਬਦਲਵੇਂ ਪ੍ਰਬੰਧਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ।

Advertisement
×