DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Gen-Z ਸਾਡੀ ਪੀੜ੍ਹੀ ਨਾਲੋਂ ਵੱਧ ਇਮਾਨਦਾਰ ਅਤੇ ਦੇਸ਼ ਭਗਤ: Mohan Bhagwat

Bhagwat On GenZ: ਆਰ ਐੱਸ ਐੱਸ ਦੇ ਮੁਖੀ ਨੇ ਕਿਹਾ- ਸਾਨੂੰ ਨਵੀਂ ਪੀੜ੍ਹੀ ਦੀ ਗੱਲ ਸਮਝਣੀ ਚਾਹੀਦੀ; ਗੱਲਬਾਤ ਨਾ ਹੋਣ ਕਾਰਨ ਹੀ ਜੰਤਰ ਮੰਤਰ ਅੰਦੋਲਨ ਹੋਇਆ

  • fb
  • twitter
  • whatsapp
  • whatsapp
featured-img featured-img
ਸੰਬੋਧਨ ਕਰਦੇ ਹੋਏ ਮੋਹਨ ਭਾਗਵਤ।
Advertisement

Bhagwat On GenZ: ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ Gen-Z ਅਤੇ ਜੇਨ-ਅਲਫ਼ਾ ਪੁਰਾਣੀ ਪੀੜ੍ਹੀ ਦੇ ਮੁਕਾਬਲੇ ਜ਼ਿਆਦਾ ਦੇਸ਼ ਭਗਤ ਅਤੇ ਇਮਾਨਦਾਰ ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ, ‘ਸਾਨੂੰ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ।’

ਭਾਗਵਤ ਨੇ ਕਿਹਾ ਕਿ ਨੌਜਵਾਨਾਂ ਨਾਲ ਗੱਲਬਾਤ ਨਹੀਂ ਕੀਤੀ ਗਈ ਸੀ ਜਿਸ ਕਰਕੇ ਦਿੱਲੀ ਦੇ ਜੰਤਰ-ਮੰਤਰ ਉੱਤੇ ਅੰਦੋਲਨ ਦੇਖਣ ਨੂੰ ਮਿਲਿਆ।

Advertisement

ਭਾਗਵਤ ਨੇ ਇਹ ਪ੍ਰਗਟਾਵਾ ਮੁੰਬਈ ਦੇ 'ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਕੀਤਾ। ਇਹ ਸਮਾਗਮ ਇੰਡੀਆ ਇੰਟਰਨੈਸ਼ਨਲ ਮੂਵਮੈਂਟ ਟੂ ਯੂਨਾਈਟ ਨੇਸ਼ਨਜ਼' (IIMUN) ਵੱਲੋਂ ਆਪਣੀ 15ਵੀਂ ਵਰ੍ਹੇਗੰਢ ਮੌਕੇ ਕਰਵਾਇਆ ਗਿਆ।

Advertisement

ਜ਼ਿਕਰਯੋਗ ਹੈ ਕਿ ਦੇਸ਼ ਭਰ ਵਿੱਚ ਨੀਟ (NEET) ਪੇਪਰ ਲੀਕ ਖਿਲਾਫ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਸਰਕਾਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਸੀ। ਜੰਤਰ-ਮੰਤਰ ਵਿਚ 36 ਦਿਨਾਂ ਤੱਕ ਚੱਲੇ ਇਸ ਲੰਬੇ ਅੰਦੋਲਨ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਆਪਣਾ ਅਹੁਦਾ ਛੱਡਦਿਆਂ ਅਸਤੀਫ਼ਾ ਦੇਣਾ ਪਿਆ ਸੀ।

ਹੁਕਮ ਦੇਣ ਦੀ ਬਜਾਏ ਗੱਲਬਾਤ ਕਰਨ ’ਤੇ ਜ਼ੋਰ

ਇਸ ਤੋਂ ਪਹਿਲਾਂ 24 ਜੁਲਾਈ ਨੂੰ ਦਿੱਲੀ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਦੌਰਾਨ ਮੋਹਨ ਭਾਗਵਤ ਨੇ ਕਿਹਾ ਸੀ ਕਿ ਅੱਜ ਦੀ ਨਵੀਂ ਪੀੜ੍ਹੀ ਬਹੁਤ ਸਾਰੇ ਸਵਾਲ ਪੁੱਛਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਸੀ, ‘ਸਾਨੂੰ ਨੌਜਵਾਨਾਂ ਨੂੰ ਸਿਰਫ਼ ਹੁਕਮ ਦੇਣ ਦੀ ਬਜਾਏ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਆਪਣੀ ਮਨਮਾਨੀ ਕਰੀਏ ਅਤੇ ਤਾਕਤ ਦੇ ਜ਼ੋਰ 'ਤੇ ਸਭ ਦੇ ਮਾਲਕ ਬਣ ਜਾਈਏ, ਇਹ ਹੁਣ ਸੰਭਵ ਨਹੀਂ ਹੈ।’

ਉਨ੍ਹਾਂ ਦਾ ਇਹ ਅਹਿਮ ਬਿਆਨ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਦੇਸ਼ ਭਰ ਦੇ ਵਿਦਿਆਰਥੀ ਪੇਪਰ ਲੀਕ ਦੇ ਮੁੱਦੇ ਨੂੰ ਲੈ ਕੇ ਜੰਤਰ-ਮੰਤਰ ਵਿਚ ਪ੍ਰਦਰਸ਼ਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਇਸ ਬਿਆਨ ਤੋਂ ਸਿਰਫ਼ 12 ਘੰਟਿਆਂ ਦੇ ਅੰਦਰ ਹੀ ਦੇਸ਼ ਦੇ ਸਿੱਖਿਆ ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

Advertisement
×