DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

FBI Punjabi Gangster: FBI ਵੱਲੋਂ ‘ਮੋਸਟ ਵਾਂਟੇਡ’ ਸੂਚੀ ’ਚ ਪੰਜਾਬ ਦਾ ਇੱਕ ਹੋਰ ਗੈਂਗਸਟਰ ਸ਼ਾਮਲ

ਗੈਂਗਸਟਰ ਨਿਤੀਸ਼ ਕੌਸ਼ਲ ਦੀ ਗ੍ਰਿਫ਼ਤਾਰੀ ਤੋਂ ਤਿੰਨ ਦਿਨ ਬਾਅਦ 32 ਸਾਲਾ ਹਰਮਨਵੀਰ ਸਿੰਘ ਦਾ ਨਾਮ ਸੂਚੀ ਵਿੱਚ ਸ਼ਾਮਲ

  • fb
  • twitter
  • whatsapp
  • whatsapp
Advertisement

ਗੈਂਗਸਟਰ ਨਿਤੀਸ਼ ਕੌਸ਼ਲ ਦੀ ਗ੍ਰਿਫ਼ਤਾਰੀ ਤੋਂ ਮਹਿਜ਼ ਤਿੰਨ ਦਿਨ ਬਾਅਦ ਪੰਜਾਬ ਨਾਲ ਸਬੰਧਤ ਇੱਕ ਹੋਰ 32 ਸਾਲਾ ਨੌਜਵਾਨ ਹਰਮਨਵੀਰ ਸਿੰਘ ਦਾ ਨਾਂ ਅਮਰੀਕਾ ਦੀ ਸੰਘੀ ਜਾਂਚ ਏਜੰਸੀ (FBI) ਦੀ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਹਰਮਨਵੀਰ ਉੱਤੇ ਉੱਤਰੀ ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਦੀ ਕੌਮਾਂਤਰੀ ਤਸਕਰੀ ਕਰਨ ਵਾਲੇ ਇੱਕ ਅਪਰਾਧਿਕ ਗਰੋਹ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਗੰਭੀਰ ਦੋਸ਼ ਹਨ। ਜਾਂਚਕਰਤਾਵਾਂ ਅਨੁਸਾਰ ਹਰਮਨਵੀਰ ਸਿੰਘ ਦੇ ਤਾਰ ਕੈਨੇਡਾ ਦੇ ਵੈਨਕੂਵਰ ਸਥਿਤ 'ਰਵਿੰਦਰ ਧਾਂਦਾ ਆਰਗੇਨਾਈਜ਼ਡ ਗਰੁੱਪ’ ਨਾਲ ਜੁੜੇ ਹੋਏ ਹਨ।

ਇਹ ਗੈਂਗ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਫੈਲੇ ਆਪਣੇ ਨੈੱਟਵਰਕ ਰਾਹੀਂ ਵੱਡੀ ਮਾਤਰਾ ਵਿੱਚ ਕੋਕੀਨ ਅਤੇ ਮੈਥਾਮਫੇਟਾਮਾਈਨ ਵਰਗੇ ਘਾਤਕ ਨਸ਼ਿਆਂ ਦੀ ਤਸਕਰੀ ਕਰਦਾ ਰਿਹਾ ਹੈ।23 ਜੂਨ 2026 ਨੂੰ ਅਮਰੀਕਾ ਦੇ ਕੈਲੀਫ਼ੋਰਨੀਆ (ਲੌਸ ਐਂਜਲਸ) ਦੀ ਜ਼ਿਲ੍ਹਾ ਅਦਾਲਤ ਵੱਲੋਂ ਹਰਮਨਵੀਰ ਸਿੰਘ ਦੇ ਖ਼ਿਲਾਫ਼ ਸੰਘੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। FBI ਦੁਆਰਾ ਜਾਰੀ ਬਿਆਨ ਅਨੁਸਾਰ ਉਸ ’ਤੇ ਨਸ਼ੀਲੇ ਪਦਾਰਥਾਂ ਦੀ ਵੰਡ, ਬਰਾਮਦਗੀ ਅਤੇ ਗੈਰ-ਕਾਨੂੰਨੀ ਰੱਖ-ਰਖਾਅ ਦੀ ਸਾਜ਼ਿਸ਼ ਰਚਣ ਦੇ ਦੋਸ਼ ਆਇਦ ਕੀਤੇ ਗਏ ਹਨ।

Advertisement

ਦੱਸਣਯੋਗ ਹੈ ਕਿ FBI ਦੀ ‘ਮੋਸਟ ਵਾਂਟੇਡ’ ਸੂਚੀ ਵਿੱਚ ਸਿਰਫ਼ ਉਨ੍ਹਾਂ ਭਗੌੜਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜੋ ਬੇਹੱਦ ਖ਼ਤਰਨਾਕ ਹੁੰਦੇ ਹਨ ਜਾਂ ਕਤਲ, ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧ ਵਰਗੇ ਗੰਭੀਰ ਮਾਮਲਿਆਂ ਵਿੱਚ ਸ਼ਾਮਲ ਹੁੰਦੇ ਹਨ। ਇਸ ਸੂਚੀ ਵਿੱਚ ਨਾਂ ਆਉਣ ਤੋਂ ਬਾਅਦ ਹਰਮਨਵੀਰ ਸਿੰਘ ਵਿਸ਼ਵ ਭਰ ਦੀਆਂ ਕਾਨੂੰਨ ਏਜੰਸੀਆਂ ਦੀ ਹਿੱਟ ਲਿਸਟ ’ਤੇ ਆ ਗਿਆ ਹੈ।ਜਾਂਚ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਧਾਂਦਾ ਦੇ ਇਸ ਨੈੱਟਵਰਕ ਨੂੰ ਨੱਥ ਪਾਉਣ ਲਈ ਗੁਪਤ ਸੂਚਨਾਵਾਂ ਅਤੇ ਅੰਡਰਕਵਰ ਅਪਰੇਸ਼ਨਾਂ ਦਾ ਸਹਾਰਾ ਲਿਆ ਗਿਆ ਸੀ।

Advertisement

ਸਾਲ 2023 ਅਤੇ 2024 ਦੌਰਾਨ ਇਸ ਗਰੋਹ ਦੁਆਰਾ ਸਰਹੱਦ ਪਾਰ 948 ਪੌਂਡ ਤੋਂ ਵੱਧ ਕੋਕੀਨ ਦੀ ਤਸਕਰੀ ਕੀਤੀ ਗਈ ਸੀ। ਰਾਇਲ ਕੈਨੇਡੀਅਨ ਮਾਊਂਟਡ ਪੁਲੀਸ (RCMP) ਅਤੇ FBI ਨੇ ਸਾਂਝੇ ਤੌਰ ’ਤੇ ‘ਅਪਰੇਸ਼ਨ ਹਾਰਡ ਬਾਲ’ (Operation Hard Ball) ਤਹਿਤ ਧਾਂਦਾ, ਬਿਸ਼ਨੋਈ ਅਤੇ ਭਗਵਾਨਪੁਰੀਆ ਗੈਂਗਾਂ ਨੂੰ ਨਿਸ਼ਾਨਾ ਬਣਾ ਕੇ 23 ਜੂਨ ਤੋਂ ਹੁਣ ਤੱਕ ਕਈ ਮੁੱਖ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਢਾਂਚੇ ਨੂੰ ਤਬਾਹ ਕੀਤਾ ਹੈ।

Advertisement
×