DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੁਸਲਮਾਨਾਂ ਨੂੰ ਭਾਰਤ ਵਿੱਚੋਂ ਕੱਢਣਾ ਹਿੰਦੂਤਵ ਨਹੀਂ: Mohan Bhagwat

RSS Chief ਨੇ ਕਿਹਾ- ਧਰਮ ਵੱਖੋ-ਵੱਖਰੇ ਹੋ ਸਕਦੇ ਹਨ ਪਰ ਮਾਨਵਤਾ ਇੱਕ ਹੈ

  • fb
  • twitter
  • whatsapp
  • whatsapp
featured-img featured-img
ਨਿਊਯਾਰਕ ਵਿਚ ਸੰਬੋਧਨ ਕਰਦੇ ਹੋਏ ਮੋਹਨ ਭਾਗਵਤ।
Advertisement

Mohan Bhagwat Muslims: ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐਸ ਐਸ) ਦੇ ਮੁਖੀ ਮੋਹਨ ਭਾਗਵਤ ਨੇ ਨਿਊਯਾਰਕ ਵਿੱਚ ‘ਵਨ ਵਰਲਡ ਵਨ ਹਿਊਮੈਨਿਟੀ’ ਸਮਾਗਮ ਵਿਚ ਸ਼ਿਰਕਤ ਕਰਦਿਆਂ ਕਿਹਾ ਕਿ ਜੇਕਰ ਕੋਈ ਹਿੰਦੂ ਇਹ ਸੋਚਦਾ ਹੈ ਕਿ ਭਾਰਤ ਵਿੱਚ ਮੁਸਲਮਾਨ ਨਹੀਂ ਹੋਣੇ ਚਾਹੀਦੇ ਤਾਂ ਉਹ ਹਿੰਦੂ ਨਹੀਂ ਰਹਿ ਸਕਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਹਿੰਦੂ ਹੋਣ ਦਾ ਅਰਥ ਇਹ ਮੰਨਣਾ ਹੈ ਕਿ ਸਾਰੇ ਰਸਤੇ ਇੱਕੋ ਟੀਚੇ ਵੱਲ ਜਾਂਦੇ ਹਨ ਅਤੇ ਹਰ ਇਨਸਾਨ ਦੀ ਇੱਜ਼ਤ ਅਤੇ ਮਰਿਆਦਾ ਇੱਕ ਸਾਮਾਨ ਹੈ।

ਭਾਗਵਤ ਨੇ ਕਿਹਾ ਕਿ ਉਹ ਖ਼ਦ ਕੋਈ ਧਾਰਮਿਕ ਵਿਦਵਾਨ ਨਹੀਂ ਹਨ ਪਰ ਜਿਸ ਸਮਾਜ ਵਿੱਚ ਉਹ ਕੰਮ ਕਰਦੇ ਹਨ, ਉਸ ਦੀ ਪਰੰਪਰਾ ਮੰਨਦੀ ਹੈ ਕਿ ਧਰਮ ਵੱਖੋ-ਵੱਖਰੇ ਹੋ ਸਕਦੇ ਹਨ ਪਰ ਮਾਨਵਤਾ ਇੱਕ ਹੀ ਹੈ ਅਤੇ ਪ੍ਰਮਾਤਮਾ ਤੱਕ ਪਹੁੰਚਣ ਦੇ ਸਾਰੇ ਰਾਹ ਇੱਕੋ ਜਿਹੇ ਹਨ।

Advertisement

ਆਪਣੇ ਸੰਬੋਧਨ ਦੌਰਾਨ ਮੋਹਨ ਭਾਗਵਤ ਨੇ ਚਾਰ ਅਹਿਮ ਗੱਲਾਂ 'ਤੇ ਰੌਸ਼ਨੀ ਪਾਈ।

Advertisement

ਉਨ੍ਹਾਂ ਕਿਹਾ ਕਿ ਇਨਸਾਨ ਆਪਣੇ ਦਿਮਾਗ ਦੇ ‘ਸਾਫਟਵੇਅਰ’ ਦਾ ਕੈਦੀ ਹੈ। ਉਨ੍ਹਾਂ ਕਿਹਾ ਕਿ ਸੱਚ ਇੱਕ ਹੈ ਅਤੇ ਮਾਨਵਤਾ ਉਸੇ ਸੱਚ ਦੀ ਉਪਜ ਹੈ। ਲੋਕ ਆਪਣੀ ਸਮਝ ਅਤੇ ਨਜ਼ਰੀਏ ਮੁਤਾਬਕ ਸੱਚ ਨੂੰ ਅਲੱਗ ਤਰੀਕੇ ਨਾਲ ਬਿਆਨ ਕਰਦੇ ਹਨ, ਕਿਉਂਕਿ ਇਨਸਾਨ ਆਪਣੇ ਦਿਮਾਗ ਵਿੱਚ ਬਣੇ ਸਾਫਟਵੇਅਰ ਦਾ ਕੈਦੀ ਹੁੰਦਾ ਹੈ ਜੋ ਉਸਦੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਦੀ ਦੁਨੀਆ ਵਿੱਚ ਧਰਮ ਨੂੰ ਰੀਤੀ-ਰਿਵਾਜਾਂ ਅਤੇ ਕਰਮ ਕਾਂਡਾਂ ਨਾਲ ਜੋੜਿਆ ਜਾਂਦਾ ਹੈ। ਧਾਰਮਿਕ ਅਨੁਸ਼ਾਸਨ ਦਾ ਪਾਲਣ ਕਰਨ ਅਤੇ ਅਧਿਆਤਮਿਕਤਾ ਵੱਲ ਵਧਣ ਲਈ ਕਰਮਕਾਂਡਾਂ ਦਾ ਇਹ ਅਨੁਸ਼ਾਸਨ ਵੀ ਜ਼ਰੂਰੀ ਹੈ।

ਇੱਕ ਵਿਸ਼ਵ, ਇੱਕ ਮਾਨਵਤਾ ਦੀ ਪਰੰਪਰਾ: ਇਤਿਹਾਸ ਦੌਰਾਨ ਭਾਰਤੀ ਸਮਾਜ ਅਤੇ ਦੇਸ਼ ਵਿਦੇਸ਼ੀ ਹਮਲਿਆਂ ਦਾ ਸ਼ਿਕਾਰ ਹੋਏ ਜਿਸ ਨਾਲ ਬਹੁਤ ਕੁਝ ਨਸ਼ਟ ਹੋਇਆ ਪਰ 'ਇੱਕ ਵਿਸ਼ਵ, ਇੱਕ ਮਾਨਵਤਾ' ਦੀ ਉਹ ਪੁਰਾਣੀ ਪਰੰਪਰਾ ਅੱਜ ਵੀ ਮੌਜੂਦ ਹੈ ਜੋ ਲੋਕਾਂ ਨੂੰ ਸਿਖਾਉਂਦੀ ਹੈ।

ਰਾਜਨੀਤੀ ਹੁਣ ਸੁਆਰਥ ਦਾ ਖੇਡ ਬਣ ਗਈ: ਮਾਨਵਤਾ ਦੀ ਏਕਤਾ ਭਾਰਤ ਦੀ ਰਵਾਇਤੀ ਸੋਚ ਹੈ ਜਿਸ ਨੂੰ ਸੰਵਿਧਾਨ ਵਿੱਚ ਵੀ ਮਹੱਤਵ ਮਿਲਿਆ, ਪਰ ਇਹ ਜ਼ਮੀਨੀ ਪੱਧਰ 'ਤੇ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕੀ। ਅੱਜ ਦੀ ਰਾਜਨੀਤੀ ਸਿਰਫ਼ ਸੁਆਰਥ ਦਾ ਖੇਡ ਬਣ ਚੁੱਕੀ ਹੈ। ਜਿੱਥੇ 'ਮੈਂ ਅਤੇ ਮੇਰਾ' ਦੀ ਭਾਵਨਾ ਹੋਵੇ, ਉੱਥੇ ਹੱਲ ਨਹੀਂ ਨਿਕਲਦਾ। ਬਦਲਾਅ ਦੀ ਸ਼ੁਰੂਆਤ ਰਾਜਨੀਤੀ ਤੋਂ ਨਹੀਂ, ਸਗੋਂ ਸਮਾਜ ਤੋਂ ਕਰਨੀ ਪਵੇਗੀ।

ਆਰ.ਐਸ.ਐਸ. ਦੇ ਸ਼ਤਾਬਦੀ ਸਾਲ ਦੇ ਜਸ਼ਨਾਂ ਤਹਿਤ ਸਥਾਨਕ ਸੰਸਥਾਵਾਂ ਦੇ ਸੱਦੇ ’ਤੇ ਮੋਹਨ ਭਾਗਵਤ ਆਪਣੇ ਤਿੰਨ ਦੇਸ਼ਾਂ (ਅਮਰੀਕਾ, ਕੈਨੇਡਾ ਅਤੇ ਯੂਨਾਈਟਿਡ ਕਿੰਗਡਮ) ਦੇ ਵਿਸ਼ਵ ਦੌਰੇ ਦੇ ਪਹਿਲੇ ਪੜਾਅ ਤਹਿਤ ਇਸ ਹਫ਼ਤੇ ਦੇ ਸ਼ੁਰੂ ਵਿੱਚ ਨਿਊਯਾਰਕ ਪਹੁੰਚੇ ਸਨ।

Advertisement
×