DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

EPFO ਵੱਲੋਂ ਏ ਟੀ ਐੱਮ ਰਾਹੀਂ ਪੀ ਐੱਫ ਦੇ ਪੈਸੇ ਕਢਵਾਉਣ ਦੀ ਟੈਸਟਿੰਗ ਸ਼ੁਰੂ; ਦਸੰਬਰ ਤੱਕ ਸਹੂਲਤ ਸ਼ੁਰੂ ਹੋਣ ਦੀ ਸੰਭਾਵਨਾ

EPFO 3.0 ਪਲੇਟਫਾਰਮ ਤਹਿਤ ਕਾਗਜ਼ੀ ਕਾਰਵਾਈ ਅਤੇ ਉਡੀਕ ਦੇ ਸਮੇਂ ਤੋਂ ਮਿਲੇਗੀ ਛੁਟਕਾਰਾ

  • fb
  • twitter
  • whatsapp
  • whatsapp
Advertisement

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ ਪੀ ਐੱਫ ਓ) ਨੇ ਖਾਤਾਧਾਰਕਾਂ ਲਈ ਏ ਟੀ ਐੱਮ (ATM) ਰਾਹੀਂ ਪੀ ਐੱਫ ਦਾ ਪੈਸਾ ਕਢਵਾਉਣ ਦੀ ਨਵੀਂ ਸਹੂਲਤ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਇਸਦਾ ਮੁੱਖ ਮਕਸਦ ਲੋਕਾਂ ਲਈ ਆਪਣੇ ਰਿਟਾਇਰਮੈਂਟ ਫੰਡ ਵਿੱਚੋਂ ਪੈਸੇ ਕਢਵਾਉਣ ਦੇ ਕੰਮ ਨੂੰ ਹੋਰ ਆਸਾਨ ਅਤੇ ਤੇਜ਼ ਬਣਾਉਣਾ ਹੈ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪੈਸੇ ਕਢਵਾਉਣ ਦੀ ਇਸ ਸਹੂਲਤ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਕਿਉਂਕਿ ਈ ਪੀ ਐੱਫ ਓ ਪੀ ਐੱਫ ਫੰਡ ਤੱਕ ਪਹੁੰਚਣ ਲਈ ਡਿਜੀਟਲ ਤਰੀਕਿਆਂ ਦਾ ਵਿਸਤਾਰ ਕਰਨ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਹੂਲਤ ਸਾਲ ਦੇ ਅੰਤ ਤੱਕ ਲੋਕਾਂ ਲਈ ਉਪਲਬਧ ਹੋ ਜਾਵੇਗੀ।

Advertisement

ਪੈਨਸ਼ਨਰ ਸੰਸਥਾ 'ਈ ਪੀ ਐੱਫ ਓ 3.0' (EPFO 3.0) ਪਲੇਟਫਾਰਮ ਵਿਕਸਿਤ ਕਰ ਰਹੀ ਹੈ ਜਿਸ ਦੇ ਤਹਿਤ ਉਮੀਦ ਕੀਤੀ ਜਾ ਰਹੀ ਹੈ ਕਿ ਖਪਤਕਾਰਾਂ ਨੂੰ ਏ ਟੀ ਐੱਮ ਅਤੇ ਯੂ ਪੀ ਆਈ ਆਧਾਰਿਤ ਵਿਵਸਥਾ ਰਾਹੀਂ ਆਪਣੇ ਯੋਗ ਪੀ ਐੱਫ ਫੰਡਾਂ ਤੱਕ ਪਹੁੰਚ ਮਿਲੇਗੀ।

Advertisement

ਇਹ ਕਦਮ ਇਸ ਲਈ ਅਹਿਮ ਹੈ ਕਿਉਂਕਿ ਮੌਜੂਦਾ ਸਮੇਂ ਪੀ ਐੱਫ ਕਢਵਾਉਣ ਦਾ ਕੰਮ ਜ਼ਿਆਦਾਤਰ ਈ ਪੀ ਐੱਫ ਓ ਦੀ ਕਲੇਮ-ਸੈਟਲਮੈਂਟ ਪ੍ਰਕਿਰਿਆ ਰਾਹੀਂ ਹੁੰਦਾ ਹੈ, ਜਿਸ ਲਈ ਮੈਂਬਰਾਂ ਨੂੰ ਕਲੇਮ ਕਰਨਾ ਪੈਂਦਾ ਹੈ ਅਤੇ ਆਪਣੇ ਬੈਂਕ ਖਾਤਿਆਂ ਵਿੱਚ ਰਕਮ ਆਉਣ ਦੀ ਉਡੀਕ ਕਰਨੀ ਪੈਂਦੀ ਹੈ।

ਪ੍ਰਸਤਾਵਿਤ ਪ੍ਰਣਾਲੀ ਦੇ ਤਹਿਤ, ਈ ਪੀ ਐੱਫ ਨਾਲ ਜੁੜੀ ਏ ਟੀ ਐੱਮ ਸਹੂਲਤ ਯੋਗ ਮੈਂਬਰਾਂ ਨੂੰ ਬੈਂਕ ਖਾਤੇ ਵਿੱਚੋਂ ਪੈਸੇ ਕਢਵਾਉਣ ਵਾਂਗ ਹੀ ਆਪਣਾ ਪੀ ਐੱਫ ਬੈਲੰਸ ਕਢਵਾਉਣ ਦੀ ਇਜਾਜ਼ਤ ਦੇਵੇਗੀ।

ਮੰਤਰਾਲੇ ਨੇ ਪਹਿਲਾਂ ਸੰਕੇਤ ਦਿੱਤਾ ਸੀ ਕਿ ਮੈਂਬਰਾਂ ਨੂੰ ਆਪਣੇ ਯੋਗ ਪੀ ਐੱਫ ਬੈਲੰਸ ਦਾ 75 ਫੀਸਦੀ ਤੱਕ ਕਢਵਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਜਦਕਿ ਉਨ੍ਹਾਂ ਦੇ ਲੰਮੇ ਸਮੇਂ ਦੇ ਰਿਟਾਇਰਮੈਂਟ ਫੰਡ ਨੂੰ ਸੁਰੱਖਿਅਤ ਰੱਖਣ ਲਈ ਬਚਤ ਦਾ ਇੱਕ ਹਿੱਸਾ ਰੱਖਿਆ ਜਾਵੇਗਾ।

ਈ ਪੀ ਐੱਫ ਓ ਖਪਤਕਾਰਾਂ ਦੇ ਬੈਂਕ ਖਾਤਿਆਂ ਨਾਲ ਜੁੜੀ ਇੱਕ ਨਵੀਂ ਐਪ ਵੀ ਲਾਂਚ ਕਰੇਗਾ। ਇਹ ਐਪ ਭੀਮ (BHIM) ਐਪ ਅਤੇ ਹੋਰ ਯੂ ਪੀ ਆਈ (UPI) ਐਪਸ ਨਾਲ ਜੁੜੀ ਹੋਵੇਗੀ।

ਮੌਜੂਦਾ ਨਿਯਮਾਂ ਅਨੁਸਾਰ, ਖਪਤਕਾਰ ਦੇ ਖਾਤੇ ਵਿੱਚ ਈ ਪੀ ਐੱਫ ਬੈਲੰਸ ਦਾ ਘੱਟੋ-ਘੱਟ 25 ਫੀਸਦੀ ਹਿੱਸਾ ਰਹਿਣਾ ਲਾਜ਼ਮੀ ਹੈ। ਥੋੜ੍ਹੇ ਸਮੇਂ ਦੀਆਂ ਲੋੜਾਂ ਲਈ, ਜਿਵੇਂ ਕਿ ਸਿੱਖਿਆ ਜਾਂ ਵਿਆਹ ਅਤੇ ਮਕਾਨ ਵਰਗੇ ਜ਼ਰੂਰੀ ਖਰਚਿਆਂ ਸਮੇਤ ਏਕੀਕ੍ਰਿਤ ਸ਼੍ਰੇਣੀਆਂ ਦੇ ਤਹਿਤ, ਇੱਕ ਖਪਤਕਾਰ ਆਪਣੇ ਇਕੱਠੇ ਹੋਏ ਯੋਗ ਈ ਪੀ ਐੱਫ ਬੈਲੰਸ ਦਾ 75 ਫੀਸਦੀ ਤੱਕ ਕਢਵਾ ਸਕਦਾ ਹੈ।

ਬਾਕੀ ਬਚਿਆ 25 ਫੀਸਦੀ ਹਿੱਸਾ ਖਾਤੇ ਵਿੱਚ ਰਹਿਣਾ ਲਾਜ਼ਮੀ ਹੈ ਅਤੇ ਇਸ 'ਤੇ ਟੈਕਸ-ਮੁਕਤ ਵਿਆਜ ਮਿਲਦਾ ਰਹਿੰਦਾ ਹੈ।

ਪ੍ਰਸਤਾਵਿਤ ਡਿਜੀਟਲ ਨਿਕਾਸੀ (ਪੈਸੇ ਕਢਵਾਉਣ ਦੇ) ਤਰੀਕਿਆਂ ਦਾ ਉਦੇਸ਼ ਮੈਂਬਰਾਂ ਲਈ ਕਾਗਜ਼ੀ ਕਾਰਵਾਈ ਅਤੇ ਉਡੀਕ ਦੇ ਸਮੇਂ ਨੂੰ ਘਟਾਉਣਾ ਹੈ ਅਤੇ ਨਾਲ ਹੀ ਇਸ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਬਣਾਉਣਾ ਹੈ।

Advertisement
×