DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Chandigarh ਦਾ ਜੰਮਪਲ US ’ਚ ਦੇ ਰਿਹੈ ਗੋਰਿਆਂ ਨੂੰ ਨੌਕਰੀਆਂ

ਸੌ ਡਾਲਰ ਘਰੋਂ ਲੈ ਕੇ ਤੁਰੇ ਅਨਿਲ ਨੇ ਖਡ਼੍ਹੀ ਕੀਤੀ 70 ਕਰੋਡ਼ ਡਾਲਰ ਦੀ ਕੰਪਨੀ/7500 ਨੌਜਵਾਨਾਂ ਨੂੰ ਦਿੱਤੇ ਰੁਜ਼ਗਾਰ ’ਚ 80 ਫ਼ੀਸਦ ਗੋਰੇ

  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਦੇ ਟ੍ਰਿਬਿਊਨ ਦਫ਼ਤਰ ਵਿੱਚ ਗੱਲਬਾਤ ਕਰਦੇ ਹੋਏ ਅਨਿਲ ਸ਼ਰਮਾ।
Advertisement

ਚੰਡੀਗੜ੍ਹ ਦੇ ਜੰਮਪਲ ਅਤੇ 22 ਐਂਡ ਸੈਂਚੁਰੀ ਟੈਕਨਾਲਾਜੀ ਦੇ ਸੀ ਈ ਓ ਅਨਿਲ ਸ਼ਰਮਾ ਨੇ ਉਹ ਕਰ ਦਿਖਾਇਆ ਹੈ, ਜੋ ਆਮ ਆਦਮੀ ਦਾ ਸੁਫ਼ਨਾ ਹੁੰਦਾ ਹੈ। ਚੰਡੀਗੜ੍ਹ ਤੋਂ 100 ਡਾਲਰ ਲੈ ਕੇ ਘਰੋਂ ਤੁਰੇ ਸ੍ਰੀ ਸ਼ਰਮਾ ਨੇ 28 ਸਾਲਾਂ ਦੀ ਸਖ਼ਤ ਮਿਹਨਤ ਨਾਲ ਅਮਰੀਕਾ ਵਿੱਚ 70 ਕਰੋੜ ਡਾਲਰ ਦੀ ਕੰਪਨੀ ਖੜ੍ਹੀ ਕੀਤੀ, ਜੋ ਹੁਣ ਗੋਰਿਆਂ ਨੂੰ ਨੌਕਰੀਆਂ ਦੇ ਰਹੀ ਹੈ। ਅਨਿਲ ਸ਼ਰਮਾ ਨੇ ਹਾਲ ਹੀ ਵਿੱਚ ਅਮਰੀਕਾ ਦੀ ਬ੍ਰਿਟਿਸ਼ ਟੈਲੀਕਾਮ ਕੰਪਨੀ ਨੂੰ ਵੀ ਖਰੀਦ ਲਿਆ ਹੈ।

22 ਐਂਡ ਸੈਂਚੁਰੀ ਟੈਕਨਾਲਾਜੀ ਦੇ ਸੀ ਈ ਓ ਅਨਿਲ ਸ਼ਰਮਾ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਪਿਤਾ ਟ੍ਰਿਬਿਊਨ ਗਰੁੱਪ ਆ ਪਬਲੀਕੇਸ਼ਨਜ਼ ਵਿੱਚ ਨੌਕਰੀ ਕਰਦੇ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਟ੍ਰਿਬਿਊਨ ਮਾਡਲ ਸਕੂਲ ਤੋਂ ਹਾਸਲ ਕੀਤੀ।

Advertisement

ਇਸ ਤੋਂ ਬਾਅਦ ਕਾਲਜ ਗਏ ਅਤੇ ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐੱਨ ਆਈ ਟੀ) ਵਿੱਚ ਨੌਕਰੀ ਕੀਤੀ। ਸਾਲ 1997 ਵਿੱਚ ਦੋਸਤ ਦੇ ਕਹਿਣ ’ਤੇ ਉਹ ਅਮਰੀਕਾ ਗਏ, ਉਸ ਸਮੇਂ ਉਨ੍ਹਾਂ ਦੀ ਜੇਬ ਵਿੱਚ ਸਿਰਫ਼ 10-10 ਡਾਲਰ ਦੇ 10 ਨੋਟ (ਕੁੱਲ 100 ਡਾਲਰ) ਸਨ।

Advertisement

ਅਮਰੀਕਾ ਵਿੱਚ ਅਨਿਲ ਨੇ ਆਈ ਟੀ ਖੇਤਰ ਵਿੱਚ ਨੌਕਰੀ ਹਾਸਲ ਕੀਤੀ ਪਰ ਉਹ ਨੌਕਰੀ ਚਾਰ ਮਹੀਨੇ ਬਾਅਦ ਚਲੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਦੋਸਤ ਦੇ ਕਹਿਣ ’ਤੇ ਆਈ ਟੀ ਕੰਪਨੀ ਦੀ ਸ਼ੁਰੂਆਤ ਕੀਤੀ।

ਉਨ੍ਹਾਂ ਨੂੰ ਲੱਗਿਆ ਕਿ ਹੁਣ ਕੰਮ ਠੀਕ ਹੈ ਪਰ 9/11 ਦੇ ਹਮਲੇ ਨੇ ਮੁੜ ਸਭ ਤਬਾਹ ਕਰ ਦਿੱਤਾ। ਇਸ ਤੋਂ ਬਾਅਦ ਮੁੜ ਪ੍ਰਾਈਵੇਟ ਨੌਕਰੀ ਕੀਤੀ ਅਤੇ ਸਾਲ 2008 ਵਿੱਚ ਫਿਰ ਕੰਪਨੀ ਦੀ ਸ਼ੁਰੂਆਤ ਕੀਤੀ। ਸਾਲ 2008 ਵਿੱਚ ਕੰਪਨੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਹ ਤੇਜ਼ੀ ਨਾਲ ਅੱਗੇ ਵਧੇ ਤੇ ਇਸ ਸਮੇਂ ਅਮਰੀਕਾ ਵਿੱਚ 70 ਕਰੋੜ ਡਾਲਰ ਦੀ ਕੰਪਨੀ ਚਲਾ ਰਹੇ ਹਨ। ਕੰਪਨੀ ਵਿੱਚ 7500 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਹਨ, ਜਿਸ ਵਿੱਚ 80 ਫ਼ੀਸਦ ਦੇ ਕਰੀਬ ਗੋਰੇ ਹਨ। 10 ਤੋਂ 15 ਫ਼ੀਸਦ ਦੇ ਕਰੀਬ ਹੀ ਭਾਰਤੀ ਮੁੂਲ ਦੇ ਮੁਲਾਜ਼ਮ ਹਨ।

ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਦੇ ਦੋਸਤਾਂ ਵਿੱਚੋਂ ਇਕ ਹਨ। ਉਨ੍ਹਾਂ ਕਿਹਾ ਕਿ ਤਿੰਨ ਦਹਾਕਿਆਂ ਬਾਅਦ ਵੀ ਉਹ ਆਪਣੇ ਦੇਸ਼ ਨੂੰ ਭੁਲਾ ਨਹੀਂ ਸਕੇ। ਉਹ ਹਰ ਸਾਲ ਭਾਰਤ ਆਉਂਦੇ ਹਨ। ਇਸ ਤੋਂ ਇਲਾਵਾ ਭਾਰਤੀਆਂ ਨੂੰ ਰੁਜ਼ਗਾਰ ਦੇਣ ਲਈ ਮੁਹਾਲੀ ਵਿਖੇ ਆਈ ਟੀ ਕੰਪਨੀ ਸ਼ੁਰੂ ਕੀਤੀ ਹੈ, ਜਿੱਥੇ ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਹੁਣ ਭਾਰਤ ਦੇ ਮੰਡੀ, ਇੰਦੌਰ, ਹੈਦਰਾਬਾਦ ਸਣੇ ਹੋਰ ਸ਼ਹਿਰਾਂ ਵਿੱਚ ਵੀ ਕੰਮ ਨੂੰ ਵਧਾ ਰਹੇ ਹਨ। ਸਾਲ 2027 ਤੱਕ ਆਪਣੀ ਕੰਪਨੀ ਨੂੰ ਅਰਬਾਂ ਡਾਲਰ ਦੀ ਬਣਾਉਣ ਦਾ ਟੀਚਾ ਮਿਥਿਆ ਹੈ।

ਨੌਜਵਾਨਾਂ ਨੂੂੰ ਮਿਹਨਤ ਕਰਨ ਦੀ ਅਪੀਲ

ਅਨਿਲ ਸ਼ਰਮਾ ਨੇ ਭਾਰਤ ਦੇ ਨੌਜਵਾਨਾਂ ਨੂੂੰ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਉਤਰਾਅ-ਚੜਾਅ ਬਹੁਤ ਵਾਰ ਆਉਂਦੇ ਹਨ ਪਰ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ। ਅਜਿਹਾ ਕਰਨ ’ਤੇ ਕਾਮਯਾਬੀ ਜ਼ਰੂਰ ਮਿਲੇਗੀ।

Advertisement
×