DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

British Airways ਦੀ London-Chicago Flight ਅਚਾਨਕ 28 ਹਜ਼ਾਰ ਫੁੱਟ ਹੇਠਾਂ ਆਉਣ ਕਾਰਨ ਯਾਤਰੀਆਂ ਦੇ ਸਾਹ ਸੁੱਕੇ

ਆਇਰਲੈਂਡ ਦੇ ਉੱਪਰ 37 ਹਜ਼ਾਰ ਤੋਂ 9 ਹਜ਼ਾਰ ਫੁੱਟ ’ਤੇ ਆਇਆ ਜਹਾਜ਼; ਪਾਇਲਟ ਨੇ ਭੇਜਿਆ ਐਮਰਜੈਂਸੀ ਅਲਰਟ; ਸ਼ਿਕਾਗੋ ਜਾ ਰਹੀ ਉਡਾਣ ਲੰਡਨ ਪਰਤੀ

  • fb
  • twitter
  • whatsapp
  • whatsapp
Advertisement

London Chicago Flight: ਲੰਡਨ ਤੋਂ ਸ਼ਿਕਾਗੋ ਜਾ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ ਬੀਏ295 ਵਿੱਚ ਅੱਜ ਐਮਰਜੈਂਸੀ ਹੋਣ ਕਾਰਨ ਯਾਤਰੀ ਸਹਿਮ ਗਏ। ਆਇਰਲੈਂਡ ਦੇ ਉੱਪਰ ਉਡਾਣ ਭਰ ਰਿਹਾ ਇਹ ਜਹਾਜ਼ ਅਚਾਨਕ 28 ਹਜ਼ਾਰ ਫੁੱਟ ਹੇਠਾਂ ਆ ਗਿਆ। ਫਲਾਈਟ ਟਰੈਕਿੰਗ ਅੰਕੜਿਆਂ ਮੁਤਾਬਕ ਬੋਇੰਗ 777-200ਈਆਰ ਜਹਾਜ਼ ਕਰੀਬ 37 ਹਜ਼ਾਰ ਫੁੱਟ ਦੀ ਉਚਾਈ ’ਤੇ ਉੱਡ ਰਿਹਾ ਸੀ ਪਰ ਕੁਝ ਹੀ ਸਮੇਂ ਵਿੱਚ ਲਗਪਗ 9 ਹਜ਼ਾਰ ਫੁੱਟ ਦੀ ਉਚਾਈ ’ਤੇ ਆ ਗਿਆ। ਇਸ ਦੌਰਾਨ ਪਾਇਲਟ ਨੇ ਐਮਰਜੈਂਸੀ ਲਈ ਵਰਤਿਆ ਜਾਣ ਵਾਲਾ 7700 ਕੋਡ ਵੀ ਐਕਟੀਵੇਟ ਕੀਤਾ।

ਉਡਾਣ ਬੀਏ295 ਨੇ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਸ਼ਿਕਾਗੋ ਦੇ ਓ’ਹੇਅਰ ਹਵਾਈ ਅੱਡੇ ਲਈ ਉਡਾਣ ਭਰੀ ਸੀ। ਰਿਪੋਰਟਾਂ ਮੁਤਾਬਕ ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਕਰੀਬ 11.50 ਵਜੇ ਹੀਥਰੋ ਦੇ ਟਰਮੀਨਲ-5 ਤੋਂ ਉਡਾਣ ਭਰੀ ਸੀ। ਆਮ ਹਾਲਾਤ ਵਿਚ ਇਸ ਉਡਾਣ ਨੂੰ ਸ਼ਿਕਾਗੋ ਪਹੁੰਚਣ ਲਈ ਕਰੀਬ 8 ਘੰਟੇ 40 ਮਿੰਟ ਲੱਗਦੇ ਹਨ।

Advertisement

7700 ਕੋਡ ਦਾ ਕੀ ਮਤਲਬ ਹੈ

7700 ਜਹਾਜ਼ ਦੇ ਟਰਾਂਸਪੋਂਡਰ ’ਤੇ ਵਰਤਿਆ ਜਾਣ ਵਾਲਾ ਕੌਮਾਂਤਰੀ ਐਮਰਜੈਂਸੀ ਕੋਡ ਹੈ। ਪਾਇਲਟ ਇਸ ਕੋਡ ਰਾਹੀਂ ਹਵਾਈ ਆਵਾਜਾਈ ਕੰਟਰੋਲ ਨੂੰ ਦੱਸਦਾ ਹੈ ਕਿ ਜਹਾਜ਼ ਕਿਸੇ ਆਮ ਐਮਰਜੈਂਸੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਨੂੰ ਤਰਜੀਹ ਜਾਂ ਹੋਰ ਸਹਾਇਤਾ ਦੀ ਲੋੜ ਹੋ ਸਕਦੀ ਹੈ। ਇਹ ਕੋਡ ਐਮਰਜੈਂਸੀ ਦੀ ਖਾਸ ਕਿਸਮ ਨਹੀਂ ਦੱਸਦਾ। ਇਸ ਦਾ ਕਾਰਨ ਤਕਨੀਕੀ ਖਰਾਬੀ, ਮੈਡੀਕਲ ਸਮੱਸਿਆ, ਮੌਸਮ ਜਾਂ ਕੋਈ ਹੋਰ ਗੰਭੀਰ ਸਥਿਤੀ ਹੋ ਸਕਦੀ ਹੈ।

Advertisement

ਸ਼ਿਕਾਗੋ ਦੀ ਥਾਂ ਲੰਡਨ ਵੱਲ ਮੋੜਿਆ ਜਹਾਜ਼

ਐਮਰਜੈਂਸੀ ਕੋਡ ਐਕਟੀਵੇਟ ਕਰਨ ਅਤੇ ਤੇਜ਼ੀ ਨਾਲ ਉਚਾਈ ਘਟਾਉਣ ਮਗਰੋਂ ਬੀਏ295 ਨੇ ਸ਼ਿਕਾਗੋ ਵੱਲ ਆਪਣੀ ਯਾਤਰਾ ਜਾਰੀ ਨਹੀਂ ਰੱਖੀ। ਫਲਾਈਟ ਟਰੈਕਿੰਗ ਅੰਕੜਿਆਂ ਮੁਤਾਬਕ ਜਹਾਜ਼ ਨੂੰ ਵਾਪਸ ਲੰਡਨ ਹੀਥਰੋ ਵੱਲ ਮੋੜ ਦਿੱਤਾ ਗਿਆ।

ਫਿਲਹਾਲ ਐਮਰਜੈਂਸੀ ਦਾ ਅਸਲ ਕਾਰਨ ਸਾਹਮਣੇ ਨਹੀਂ ਆਇਆ। ਬ੍ਰਿਟਿਸ਼ ਏਅਰਵੇਜ਼ ਵੱਲੋਂ ਵੀ ਤੁਰੰਤ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਜਹਾਜ਼ ਨੂੰ ਅਚਾਨਕ ਇੰਨੀ ਵੱਡੀ ਉਚਾਈ ਕਿਉਂ ਘਟਾਉਣੀ ਪਈ। ਕੁਝ ਰਿਪੋਰਟਾਂ ਵਿੱਚ ਕੈਬਿਨ ਪ੍ਰੈਸ਼ਰ ਨਾਲ ਜੁੜੀ ਸਮੱਸਿਆ ਵਰਗੀਆਂ ਸੰਭਾਵਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।

Advertisement
×