DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭੋਜਸ਼ਾਲਾ ਵਿਵਾਦ: SC ਵੱਲੋਂ ਮੁਸਲਿਮ ਪੱਖ ਦੀਆਂ ਇਤਰਾਜ਼ ਪਟੀਸ਼ਨਾਂ ’ਤੇ ਸੁਣਵਾਈ ਤੋਂ ਇਨਕਾਰ

CJI ਸੂਰਿਆ ਕਾਂਤ ਨੇ ਕਿਹਾ- ASI ਦੀ ਰਿਪੋਰਟ ’ਤੇ ਇਤਰਾਜ਼ਾਂ ਦਾ ਫੈਸਲਾ ਹੁਣ ਮੱਧ ਪ੍ਰਦੇਸ਼ ਹਾਈ ਕੋਰਟ ਕਰੇਗੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਭੋਜਸ਼ਾਲਾ ਵਿਵਾਦ: ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਧਾਰ (ਮੱਧ ਪ੍ਰਦੇਸ਼) ਦੇ ਵਿਵਾਦਿਤ ਭੋਜਸ਼ਾਲਾ-ਕਮਾਲ ਮੌਲਾ ਮਸਜਿਦ ਕੰਪਲੈਕਸ ਮਾਮਲੇ ਵਿੱਚ ਮੁਸਲਿਮ ਪੱਖ ਨੂੰ ਵੱਡਾ ਝਟਕਾ ਦਿੱਤਾ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਮੌਲਾਨਾ ਕਮਾਲੂਦੀਨ ਵੈਲਫੇਅਰ ਸੁਸਾਇਟੀ ਦੀਆਂ ਉਨ੍ਹਾਂ ਇਤਰਾਜ਼ ਪਟੀਸ਼ਨਾਂ ’ਤੇ ਵਿਚਾਰ ਕਰਨ ਤੋਂ ਨਾਂਹ ਕਰ ਦਿੱਤੀ, ਜੋ ਭਾਰਤੀ ਪੁਰਾਤੱਤਵ ਸਰਵੇਖਣ (ASI) ਦੀ ਰਿਪੋਰਟ ਵਿਰੁੱਧ ਪਾਈਆਂ ਗਈਆਂ ਸਨ।

ਅਦਾਲਤ ਨੇ ਸਪੱਸ਼ਟ ਕੀਤਾ ਕਿ ਵੀਡੀਓਗ੍ਰਾਫੀ ਅਤੇ ਸਰਵੇਖਣ ਰਿਪੋਰਟ ਨਾਲ ਸਬੰਧਤ ਸਾਰੇ ਇਤਰਾਜ਼ਾਂ ਦੀ ਸੁਣਵਾਈ ਹੁਣ ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਅੰਤਿਮ ਬਹਿਸ ਦੌਰਾਨ ਕੀਤੀ ਜਾਵੇਗੀ।

Advertisement

ਸੁਪਰੀਮ ਕੋਰਟ ਨੇ ਕਿਹਾ ਕਿ ਉਨ੍ਹਾਂ ਨੂੰ ਹਾਈ ਕੋਰਟ ’ਤੇ ਪੂਰਾ ਭਰੋਸਾ ਹੈ ਕਿ ਉਹ ਕੁਦਰਤੀ ਨਿਆਂ ਦੇ ਸਿਧਾਂਤਾਂ ਅਨੁਸਾਰ ਸਾਰੇ ਪੱਖਾਂ ਨੂੰ ਸੁਣ ਕੇ ਉਚਿਤ ਫੈਸਲਾ ਲਵੇਗੀ। ਜ਼ਿਕਰਯੋਗ ਹੈ ਕਿ ASI ਨੇ ਜੁਲਾਈ ਵਿੱਚ ਪੇਸ਼ ਕੀਤੀ ਆਪਣੀ 10-ਜਿਲਦਾਂ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਮੌਜੂਦਾ ਢਾਂਚਾ ਲਗਭਗ 1,000 ਸਾਲ ਪਹਿਲਾਂ ਪਰਮਾਰ ਕਾਲ ਦੇ ਇੱਕ ਪ੍ਰਾਚੀਨ ਮੰਦਰ ਦੇ ਹਿੱਸਿਆਂ ਤੋਂ ਬਣਾਇਆ ਗਿਆ ਸੀ। ਸਰਵੇਖਣ ਦੌਰਾਨ ਇੱਥੋਂ 94 ਮੂਰਤੀਆਂ, ਦੇਵੀ-ਦੇਵਤਿਆਂ ਦੇ ਚਿੱਤਰ ਅਤੇ ਕਈ ਹਿੰਦੂ ਧਾਰਮਿਕ ਚਿੰਨ੍ਹ ਬਰਾਮਦ ਹੋਏ ਹਨ।

Advertisement

ਹਿੰਦੂ ਪੱਖ ਇਸ ਸਥਾਨ ਨੂੰ ਮਾਂ ਸਰਸਵਤੀ ਦਾ ਮੰਦਰ ਮੰਨਦਾ ਹੈ, ਜਦੋਂਕਿ ਮੁਸਲਿਮ ਪੱਖ ASI ਦੀ ਰਿਪੋਰਟ ਅਤੇ ਸਰਵੇਖਣ ਦੇ ਤਰੀਕਿਆਂ ’ਤੇ ਸਵਾਲ ਚੁਠਾ ਰਿਹਾ ਹੈ। ਫਿਲਹਾਲ, ਅਦਾਲਤ ਨੇ ਦੋਵਾਂ ਪੱਖਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਪੂਜਾ ਅਤੇ ਨਮਾਜ਼ ਅਦਾ ਕਰਨ ਦੀ ਇਜਾਜ਼ਤ ਜਾਰੀ ਰੱਖੀ ਹੋਈ ਹੈ ਅਤੇ ਅੰਤਿਮ ਫੈਸਲਾ ਹਾਈ ਕੋਰਟ ਦੇ ਹੱਥ ਵਿੱਚ ਹੈ।

Advertisement
×